ETV Bharat / state

ਪੰਜਾਬ ਦੇ ਅੱਕੇ ਹੋਏ ਲੋਕਾਂ ਨੇ ਸਕੂਲਾਂ ਦੇ ਭੰਨੇ ਤਾਲੇ

author img

By

Published : Feb 3, 2022, 6:52 PM IST

ਪੰਜਾਬ ਦੇ ਅੱਕੇ ਹੋਏ ਲੋਕਾਂ ਨੇ ਸਕੂਲਾਂ ਦੇ ਭੰਨੇ ਤਾਲੇ
ਪੰਜਾਬ ਦੇ ਅੱਕੇ ਹੋਏ ਲੋਕਾਂ ਨੇ ਸਕੂਲਾਂ ਦੇ ਭੰਨੇ ਤਾਲੇ

ਪਟਿਆਲਾ ਵਿੱਚ ਪੈਂਦੇ ਪਾਤੜਾਂ ਦੇ ਪਿੰਡ ਘੰਡਿਆਲ ਵਿੱਚ ਕਿਸਾਨ ਜਥੇਬੰਦੀਆਂ ਦੀ ਅਗਵਾਈ ਵਿੱਚ ਪਿੰਡ ਦੇ ਸਕੂਲ ਦੇ ਦਰਵਾਜੇ ਖੋਲ੍ਹੇ। ਇਸੇ ਦੌਰਾਨ ਕਿਸਾਨ ਆਗੂ ਨੇ ਕਿਹਾ ਕਿ ਜਦੋਂ ਸਿਆਸੀ ਆਗੂ ਰੈਲੀਆਂ ਕਰ ਸਕਦੇ ਹਨ, ਜਨਤਕ ਮੀਟਿੰਗਾਂ ਕਰ ਸਕਦੇ ਹਨ ਤਾਂ ਬੱਚਿਆਂ ਦੀ ਪੜ੍ਹਾਈ ਲਈ ਸਕੂਲ ਕਿਉਂ ਬੰਦ ਕੀਤੇ ਗਏ।

ਪਟਿਆਲਾ: ਪਟਿਆਲਾ ਵਿੱਚ ਪੈਂਦੇ ਪਾਤੜਾਂ ਦੇ ਪਿੰਡ ਘੰਡਿਆਲ ਵਿੱਚ ਕਿਸਾਨ ਜਥੇਬੰਦੀਆਂ ਦੀ ਅਗਵਾਈ ਵਿੱਚ ਪਿੰਡ ਦੇ ਸਕੂਲ ਦੇ ਦਰਵਾਜੇ ਖੋਲ੍ਹੇ। ਇਸੇ ਦੌਰਾਨ ਕਿਸਾਨ ਆਗੂ ਨੇ ਕਿਹਾ ਕਿ ਜਦੋਂ ਸਿਆਸੀ ਆਗੂ ਰੈਲੀਆਂ ਕਰ ਸਕਦੇ ਹਨ, ਜਨਤਕ ਮੀਟਿੰਗਾਂ ਕਰ ਸਕਦੇ ਹਨ ਤਾਂ ਬੱਚਿਆਂ ਦੀ ਪੜ੍ਹਾਈ ਲਈ ਸਕੂਲ ਕਿਉਂ ਬੰਦ ਕੀਤੇ ਗਏ।

ਉਨ੍ਹਾਂ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਕਿਸੇ ਵੀ ਅਧਿਆਪਕ ਖ਼ਿਲਾਫ਼ ਕੋਈ ਕਾਰਵਾਈ ਕੀਤੀ ਗਈ ਤਾਂ ਇਸ ਖਿਲਾਫ ਸੰਘਰਸ਼ ਕੀਤਾ ਜਾਵੇਗਾ। ਘਰ ਵਿੱਚ ਬੈਠ ਕੇ ਬੱਚਿਆਂ ਦਾ ਭਵਿੱਖ ਖ਼ਰਾਬ ਹੋ ਰਿਹਾ ਹੈ।

ਉਨ੍ਹਾਂ ਕਿਹਾ ਕਿ ਕੋਰੋਨਾ ਮਹਾਂਮਾਰੀ ਦਾ ਸਭ ਤੋਂ ਵੱਧ ਅਸਰ ਬੱਚਿਆਂ ਦੀ ਪੜ੍ਹਾਈ ਉੱਤੇ ਪਿਆ ਹੈ। ਜਿਸ ਨਾਲ ਬੱਚਿਆਂ ਦੇ ਭਵਿੱਖ ਖ਼ਰਾਬ ਹੋ ਰਿਹਾ ਹੈ। ਕੋਰੋਨਾ ਦੇ ਸਮੇਂ 'ਤੇ ਕੇਸ ਵੱਧਣ ਕਾਰਨ ਸਰਕਾਰ ਵੱਲੋਂ ਸਕੂਲ ਬੰਦ ਕੀਤੇ ਗਏ ਹਨ। ਹੁਣ ਵੀ ਕੋਰੋਨਾ ਦੀ ਨਵੀਂ ਲਹਿਰ ਕਾਰਨ ਕਰੀਬ ਇੱਕ ਮਹੀਨੇ ਤੋਂ ਪੰਜਾਬ ਵਿੱਚ ਸਕੂਲ ਬੰਦ ਹਨ।

ਸਕੂਲਾਂ ਵਿੱਚ ਬੱਚੇ ਨਹੀਂ ਆਉਂਦੇ ਪਰ ਅਧਿਆਪਕ ਰੋਜ਼ਾਨਾਂ ਸਕੂਲ ਜਾ ਰਹੇ ਹਨ। ਅਜਿਹੀ ਹਾਲਤ ਵਿੱਚ ਹੁਣ ਮਾਪਿਆਂ ਵੱਲੋਂ ਸਰਕਾਰੀ ਹੁਕਮਾਂ ਦੇ ਖਿਲਾਫ਼ ਸਕੂਲ ਖੋਲ੍ਹਣ ਦੀ ਸ਼ੁਰੂਆਤ ਕਰ ਦਿੱਤੀ ਹੈ। ਜਿਸ ਦੀਆਂ ਪੰਜਾਬ ਵਿੱਚ ਕਈ ਥਾਵਾਂ ਉੱਤੇ ਅਜਿਹੀਆਂ ਰਿਪੋਰਟਾਂ ਮਿਲੀਆਂ ਹਨ।

ਤਾਜ਼ਾ ਮਾਮਲਾ ਪਟਿਆਲਾ ਜ਼ਿਲ੍ਹੇ ਦੀ ਤਹਿਸੀਲ ਪਾਤੜਾਂ ਦੇ ਪਿੰਡ ਘੰਡਿਆਲ ਤੋਂ ਸਾਹਮਣੇ ਆਇਆ ਹੈ। ਬੀਤੇ ਦਿਨ ਪਿੰਡ ਦੇ ਲੋਕਾਂ ਨੇ ਕਿਸਾਨ ਜਥੇਬੰਦੀਆਂ ਦੀ ਅਗਵਾਈ ਵਿੱਚ ਪਿੰਡ ਦੇ ਸਕੂਲ ਦੇ ਦਰਵਾਜੇ ਖੋਲ੍ਹੇ, ਇਸ ਦੌਰਾਨ ਬੱਚੇ ਸਕੂਲ ਦੀ ਵਰਦੀ ਪਾ ਕੇ ਆਏ ਸੀ। ਹਰ ਕਲਾਸ ਦੇ ਕਮਰੇ ਖੋਲ ਕੇ ਬੱਚਿਆਂ ਨੂੰ ਕਲਾਸਾਂ ਵਿੱਚ ਬੈਠਾਇਆ ਗਿਆ। ਪੰਚਾਇਤ ਨੇ ਬਕਾਇਦਾ ਤੌਰ ਉੱਤੇ ਅਧਿਆਪਕਾਂ ਨੂੰ ਪੜਾਉਣ ਲਈ ਕਿਹਾ ਹੈ।

ਪਿੰਡ ਦੇ ਲੋਕਾਂ ਨੇ ਕਿਹਾ ਕਿ ਇਸ ਸਬੰਧੀ ਬਕਾਇਦਾ ਪ੍ਰਸ਼ਾਸਨ ਨੂੰ ਦੱਸਿਆ ਜਾ ਚੁੱਕਾ ਹੈ ਕਿ ਸਕੂਲ ਖੋਲ੍ਹਿਆ ਜਾਵੇ, ਕਿਉਂਕਿ ਪੜ੍ਹਾਈ ਵਾਲੇ ਦਿਨ ਸਾਲਾਨਾ ਪ੍ਰੀਖਿਆਵਾਂ ਹੋਣ ਜਾ ਰਹੀਆਂ ਹਨ ਅਤੇ ਉਪ ਮੰਡਲ ਅਧਿਕਾਰੀ ਦੇਵਾ ਨੇ ਕਿਹਾ ਸਾਡੇ ਧਿਆਨ ਵਿੱਚ ਨਹੀਂ ਪਿੰਡ ਪੰਚਾਇਤ ਤੇ ਕਿਸਾਨਾਂ ਨੇ ਸਰਕਾਰੀ ਸਕੂਲ ਨੂੰ ਖੁਲਾਵਾ ਦਿੱਤਾ ਹੈ।

ਇਹ ਵੀ ਪੜ੍ਹੋ: ਦੇਸ਼ ਦੇ ਸਕੂਲਾਂ ਨੂੰ ਮੁੜ ਤੋਂ ਖੋਲ੍ਹਣ ਦੀ ਸੰਭਾਵਨਾਵਾਂ ਦੀ ਭਾਲ ਕਰ ਰਹੀ ਕੇਂਦਰ ਸਰਕਾਰ

ETV Bharat Logo

Copyright © 2024 Ushodaya Enterprises Pvt. Ltd., All Rights Reserved.