ETV Bharat / state

ਸਟਾਫ਼ ਨਰਸਾਂ ਵੱਲੋਂ ਜੰਮਕੇ ਕੀਤੀ ਗਈ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ

author img

By

Published : Nov 11, 2021, 6:17 PM IST

ਪਟਿਆਲਾ ਦੇ ਰਜਿੰਦਰਾ ਹਸਪਤਾਲ ਦੇ ਵਿੱਚ ਪਿਛਲੇ 4 ਦਿਨਾਂ ਤੋਂ ਲਗਾਤਾਰ ਸਟਾਫ਼ ਨਰਸਾਂ ਵੱਲੋਂ ਧਰਨਾ ਦਿੱਤਾ ਜਾ ਰਿਹਾ ਹੈ। ਉਹਨਾਂ ਦੀ ਕੋਈ ਵੀ ਸੁਣਵਾਈ ਨਹੀਂ ਹੋ ਰਹੀ।

ਸਟਾਫ਼ ਨਰਸਾਂ ਵੱਲੋਂ ਜੰਮਕੇ ਕੀਤੀ ਗਈ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ
ਸਟਾਫ਼ ਨਰਸਾਂ ਵੱਲੋਂ ਜੰਮਕੇ ਕੀਤੀ ਗਈ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ

ਪਟਿਆਲਾ: ਪੰਜਾਬ ਦੀ ਧਰਤੀ ਤਾਂ ਹੁਣ ਇੰਝ ਲੱਗਦੀ ਹੈ ਜਿਵੇਂ ਧਰਨਿਆਂ ਦੀ ਹੋਵੇ। ਕਿਸੇ ਨਾ ਕਿਸੇ ਮੰਗ ਕਰਕੇ ਆਏ ਦਿਨ ਧਰਨੇ ਲੱਗ ਦੇ ਰਹਿੰਦੇ ਹਨ। ਇਸੇ ਤਰ੍ਹਾਂ ਹੀ ਪਟਿਆਲਾ ਦੇ ਰਜਿੰਦਰਾ ਹਸਪਤਾਲ ਦੇ ਵਿੱਚ ਪਿਛਲੇ 4 ਦਿਨਾਂ ਤੋਂ ਲਗਾਤਾਰ ਸਟਾਫ਼ ਨਰਸਾਂ ਵੱਲੋਂ ਧਰਨਾ ਦਿੱਤਾ ਜਾ ਰਿਹਾ ਹੈ। ਉਹਨਾਂ ਦੀ ਕੋਈ ਵੀ ਸੁਣਵਾਈ ਨਹੀਂ ਹੋ ਰਹੀ। ਆਪਣੇ ਆਪਣੇ ਤਰੀਕੇ ਵੱਲੋਂ ਉਹਨਾਂ ਵੱਲੋਂ ਸਰਕਾਰ ਖਿਲਾਫ਼ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।

ਉਹਨਾਂ ਕਿਹਾ ਕਿ ਜੇਕਰ ਸਾਡੇ ਸਟਾਫ ਨਰਸਾਂ ਨੂੰ ਪੱਕਾ ਅਤੇ ਬਣਦਾ ਮਾਨ ਭੱਤਾ ਨਾ ਦਿੱਤਾ ਗਿਆ, ਤਾਂ ਉਹਨਾਂ ਵੱਲੋਂ ਵੱਡਾ ਕਦਮ ਚੁੱਕਿਆ ਜਾਵੇਗਾ। ਆਉਣ ਵਾਲੀਆਂ 2022 ਦੀਆਂ ਚੋਣਾਂ ਵਿੱਚ ਕਾਂਗਰਸ ਦੇ ਵੱਡੇ ਮੰਤਰੀ ਅਤੇ ਲੀਡਰ ਘੇਰੇ ਜਾਣਗੇ।

ਸਟਾਫ਼ ਨਰਸਾਂ ਵੱਲੋਂ ਜੰਮਕੇ ਕੀਤੀ ਗਈ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ
ਮੁੱਖ ਮੰਗ 1.2011 ਦੀ ਪੇ-ਕਮਿਸ਼ਨ ਦੀ ਨੋਮਮਨੀ ਨੂੰ ਦੂਰ ਕੀਤਾ ਜਾਵੇ।2.ਜੋ ਸਟਾਫ 2020 ਦੇ ਵਿਚ ਕੇਂਦਰ ਸਰਕਾਰ ਦੇ ਸਕੇਲ ਹੇਠਾਂ ਰੱਖਿਆ ਗਿਆ ਸੀ, ਉਹਨਾਂ ਨੂੰ ਪੰਜਾਬ ਸਰਕਾਰ ਦੇ ਸਕੇਲ ਦੇ ਵਿੱਚ ਲਿਆਂਦਾ ਜਾਵੇ।3.ਨਰਸਿੰਗ ਕੇਡਰ ਦੇ ਵਿੱਚ ਜਿਹੜੇ ਮੁਲਾਜ਼ਮ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ, ਉਨ੍ਹਾਂ ਨੂੰ ਬਿਨਾ ਸ਼ਰਤ ਪੱਕਾ ਕੀਤਾ ਜਾਵੇ।4.ਨਾਈਟ ਡਿਊਟੀ ਅਲਾਊਂਸ, ਨਰਸਿੰਗ ਕੇਅਰ ਅਲਾਊਂਸ ਤੇ ਯੂਨੀਫਾਰਮ ਅਲਾਊਂਸ ਜੋ ਨਹੀਂ ਦਿੱਤਾ ਜਾਂਦਾ, ਉਸ ਦਾ ਬਣਦਾ ਭੱਤਾ ਸਾਨੂੰ ਦਿੱਤਾ ਜਾਵੇ।5.004 ਦੇ ਜੋ ਮੁਲਾਜ਼ਮਾਂ ਦੀ ਪੈਨਸ਼ਨ ਸਕੀਮ ਰੱਦ ਕੀਤੀ ਗਈ ਹੈ, ਉਹ ਮੁੜ ਫਿਰ ਤੋਂ ਸ਼ੁਰੂ ਕੀਤੀ ਜਾਵੇ।

ਇਹ ਵੀ ਪੜ੍ਹੋ:ਕਿਸਾਨਾਂ ਨੇ ਘੇਰੇ ਡੀ.ਏ.ਪੀ. ਖਾਦ ਨਾਲ ਭਰੇ ਟਰੱਕ

ETV Bharat Logo

Copyright © 2024 Ushodaya Enterprises Pvt. Ltd., All Rights Reserved.