ETV Bharat / state

Patiala police arrested gangster: ਗੈਂਗਸਟਰ ਪਵਨ ਨੂੰ ਪਟਿਆਲਾ ਪੁਲਿਸ ਨੇ ਕੀਤਾ ਕਾਬੂ, ਗੋਲੀਬਾਰੀ ਵਿੱਚ ਹੋਇਆ ਜ਼ਖਮੀ

author img

By

Published : Feb 1, 2023, 6:26 PM IST

Updated : Feb 1, 2023, 7:32 PM IST

ਪਟਿਆਲਾ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ। ਪਟਿਆਲਾ ਪੁਲਿਸ ਨੇ ਗੈਂਗਸਟਰ ਪਵਨ ਕਾਬੂ ਕਰ ਲਿਆ ਹੈ। ਜਿਸ ਕੋਲੋ ਦੋ ਪਿਸਤੌਲ,ਇੱਕ ਗੱਡੀ ਤੇ ਸੱਤ ਕਾਰਤੂਸ ਬਰਾਮਦ ਕੀਤੇ ਹਨ। ਗੈਂਗਸਟਰ ਵੱਲੋਂ ਪੁਲਿਸ 'ਤੇ ਫਾਇਰਿੰਗ ਕੀਤੀ ਗਈ। ਜਿਸ 'ਚ ਜਵਾਬੀ ਗੋਲੀਬਾਰੀ ਨਾਲ ਪੁਲਿਸ ਮੁਲਾਜ਼ਮ ਜ਼ਖਮੀ ਹੋ ਗਿਆ। ਪਵਨ ਦੇ ਕਿਸ ਨਾਮੀ ਗੈਂਗਸਟਰ ਨਾਲ ਸਬੰਧ ਹਨ ਜਾਣਨ ਲਈ ਪੜ੍ਹੋ ਪੂਰੀ ਖ਼ਬਰ...

Patiala police arrested gangster Pawan
Patiala police arrested gangster Pawan

Patiala police arrested gangster Pawan

ਪਟਿਆਲਾ: ਪਟਿਆਲਾ ਵਿਚ ਪੁਲਿਸ ਤੇ ਗੈਂਗਸਟਰ ਵਿਚਕਾਰ ਗੋਲੀਬਾਰੀ ਹੋਈ। ਇਸ ਦੌਰਾਨ ਪੁਲਿਸ ਦੀ ਗੋਲੀ ਵੱਜਣ ਕਾਰਨ ਗੈਂਗਸਟਰ ਪਵਨ ਜ਼ਖਮੀ ਹੋ ਗਿਆ। ਜਿਸ ਨੂੰ ਕਾਬੂ ਕਰਕੇ ਪੁਲਿਸ ਟੀਮ ਨੇ ਰਜਿੰਦਰਾ ਹਸਪਤਾਲ ਦਾਖਲ ਕਰਵਾਇਆ ਹੈ। ਜਾਣਕਾਰੀ ਅਨੁਸਾਰ ਸੰਗਰੂਰ ਰੋਡ ’ਤੇ ਸੀਆਈਏ ਸਟਾਫ ਦੀ ਟੀਮ ਨੇ ਪਵਨ ਕੁਮਾਰ ਨਾਮੀ ਵਿਅਕਤੀ ਨੂੰ ਚੈਕਿੰਗ ਲਈ ਰੋਕਿਆ ਸੀ।

ਗੈਂਗਸਟਰ ਪਵਨ ਵੱਲੋਂ ਪੁਲਿਸ ਉਤੇ ਫਾਇਰਿੰਗ: ਪਟਿਆਲਾ ਦੇ ਐਸਐਸਪੀ ਵਰੁਣ ਸਰਮਾ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਗੈਂਗਸਟਰ ਪਵਨ ਇਸ ਅਪਰਾਧੀ ਹੈ ਜਿਸ ਉਤੇ 5 ਤੋਂ 7 ਮੁਕਾਦਮੇ ਦਰਜ ਹਨ। ਪੁਲਿਸ ਨੂੰ ਜਾਣਕਾਰੀ ਸੀ ਕਿ ਪਵਨ ਨਾਮ ਦਾ ਗੈਂਗਸਟਰ ਮੱਧ ਪ੍ਰਦੇਸ਼ ਤੋਂ ਹਥਿਆਰ ਲਿਆ ਕੇ ਪਟਿਆਲਾ ਵਿੱਚ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇ ਸਕਦਾ ਹੈ। ਪ੍ਰੈੱਸ ਕਾਨਫਰੰਸ ਵਿੱਚ ਐਸਐਸਪੀ ਨੇ ਇਹ ਵੀ ਖੁਲਾਸਾ ਕੀਤਾ ਹੈ ਕਿ ਇਸ ਗੈਂਗਸਟਰ ਦਾ ਐਸਕੇ ਖਰੋੜ ਨਾਲ ਲਿੰਕ ਸੀ। ਇਸ ਲਈ ਗੈਂਗਸਟਰ ਨੂੰ ਕਾਬੂ ਕਰਨ ਲਈ ਸੀਆਈਏ ਸਟਾਫ ਦੀਆਂ ਟੀਮਾਂ ਪਟਿਆਲਾ ਵਿੱਚ ਸਰਗਰਮ ਸਨ। ਜਿਸ ਕਾਰਨ ਗੈਂਗਸਟਰ ਪਵਨ ਨੂੰ ਪਟਿਆਲਾ ਸੰਗਰੂਰ ਅਰਬਨ ਸਟੇਟ ਬਾਈਪਾਸ ਤੋਂ ਕਾਬੂ ਕੀਤਾ ਗਿਆ।

ਹਥਿਆਰ ਹੋਏ ਬਰਾਮਦ: ਐਸਐਸਪੀ ਵਰੁਣ ਸਰਮਾ ਨੇ ਦੱਸਿਆ ਕਿ ਗੈਂਗਸਟਰ ਕਾਰ ਵਿੱਚ ਆਇਆ ਜਦੋਂ ਪੁਲਿਸ ਨੇ ਉਸ ਦੀ ਕਾਰ ਰੋਕ ਕੇ ਤਲਾਸ਼ੀ ਲੈਣੀ ਚਾਹੀ ਤਾਂ ਉਸ ਨੇ ਪੁਲਿਸ ਪਾਰਟੀ ਉਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਪੁਲਿਸ ਵਲੋਂ ਜਵਾਬ ਦਿੱਤਾ ਗਿਆ। ਐਸਐਸਪੀ ਵਰੁਣ ਸ਼ਰਮਾ ਨੇ ਇਸਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਮੁਲਜਮ ਕੋਲੋਂ ਦੋ ਪਿਸਤੌਲ ਵੀ ਬਰਾਮਦ ਹੋਏ ਹਨ।

ਇਹ ਵੀ ਪੜ੍ਹੋ:- Union Budget 2023 : ਦੇਸ਼ 'ਚ ਇਲੈਕਟ੍ਰਿਕ ਦੋਪਹੀਆ ਵਾਹਨਾਂ 'ਤੇ ਜ਼ੋਰ, ਜਾਣੋ ਸਰਕਾਰ ਦੀ ਯੋਜਨਾ

Last Updated : Feb 1, 2023, 7:32 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.