ETV Bharat / state

ਨਾਭਾ ਦੇ ਆਪ ਵਿਧਾਇਕ ਨੇ ਤਨਖਾਹ ਨਾ ਲੈਣ ਦੀ ਕਹੀ ਗੱਲ

author img

By

Published : Mar 15, 2022, 1:29 PM IST

ਨਾਭਾ ਦੇ ਆਪ ਵਿਧਾਇਕ ਨੇ ਤਨਖਾਹ ਨਾ ਲੈਣ ਦੀ ਕਹੀ ਗੱਲ
ਨਾਭਾ ਦੇ ਆਪ ਵਿਧਾਇਕ ਨੇ ਤਨਖਾਹ ਨਾ ਲੈਣ ਦੀ ਕਹੀ ਗੱਲ

ਹਲਕਾ ਨਾਭਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਦੇਵ ਸਿੰਘ ਮਾਨ ਨੇ ਇਕ ਖਾਸ ਕਿਸਮ ਦਾ ਐਲਾਨ ਕੀਤਾ ਹੈ। ਗੁਰਦੇਵ ਸਿੰਘ ਮਾਨ ਨੇ ਵਿਧਾਇਕ ਵਜੋਂ ਸਿਰਫ ਇਕ ਰੁਪਿਆ ਤਨਖਾਹ ਲੈਣ ਦੀ ਗੱਲ ਕਹੀ ਹੈ।

ਪਟਿਆਲਾ:ਹਲਕਾ ਨਾਭਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਦੇਵ ਸਿੰਘ ਮਾਨ ਨੇ ਇਕ ਖਾਸ ਕਿਸਮ ਦਾ ਐਲਾਨ ਕੀਤਾ ਹੈ। ਗੁਰਦੇਵ ਸਿੰਘ ਮਾਨ ਨੇ ਵਿਧਾਇਕ ਵਜੋਂ ਸਿਰਫ ਇਕ ਰੁਪਿਆ ਤਨਖਾਹ ਲੈਣ ਦੀ ਗੱਲ ਕਹੀ ਹੈ। ਇਸ ਦੇ ਨਾਲ ਹੀ ਉਨ੍ਹਾਂ ਸੁਰੱਖਿਆ ਅਮਲਾ ਲੈਣ ਤੋਂ ਵੀ ਇਨਕਾਰ ਕਰ ਦਿੱਤਾ ਹੈ।

ਇਸ ਸਭ ਦਾ ਐਲਾਨ ਕਰਦਿਆਂ ਉਨ੍ਹਾਂ ਕਿਹਾ ਕਿ ਭ੍ਰਿਸ਼ਟਾਚਾਰ ਖਿਲਾਫ਼ ਲੜਾਈ ਦੀ ਸ਼ੁਰੂਆਤ ਹੋ ਚੁੱਕੀ ਹੈ। ਉਨ੍ਹਾਂ ਨੇ ਚੋਣ ਪ੍ਰਚਾਰ ਵੀ ਸਾਈਕਲ ’ਤੇ ਹੀ ਕੀਤਾ ਸੀ ਤੇ ਹੁਣ ਵੀ ਉਹ ਸਾਈਕਲ ’ਤੇ ਨਾਭਾ ਹਲਕੇ ਦੀ ਗੇੜੀ ਲਾ ਕੇ ਵਿਕਾਸ ਕੰਮਾਂ ਦੇ ਜਾਇਜ਼ੇ ਤੋਂ ਇਲਾਵਾ ਲੋਕਾਂ ਦੀ ਸਾਰ ਲੈਂਦੇ ਰਹਿਣਗੇ।

ਨਾਭਾ ਦੇ ਆਪ ਵਿਧਾਇਕ ਨੇ ਤਨਖਾਹ ਨਾ ਲੈਣ ਦੀ ਕਹੀ ਗੱਲ

ਜਿਕਰਯੋਗ ਹੈ ਕਿ ਗੁਰਦੇਵ ਸਿੰਘ ਮਾਨ ਨੇ 52,371 ਵੋਟਾਂ ਦੇ ਵੱਡੇ ਫ਼ਰਕ ਨਾਲ ਚੋਣ ਜਿੱਤੀ ਹੈ। ਉਨ੍ਹਾਂ ਨੇ ਜਿਨ੍ਹਾਂ ਉਮੀਦਵਾਰਾਂ ਨੂੰ ਹਰਾਇਆ ਹੈ। ਉਨ੍ਹਾਂ ਵਿੱਚੋਂ ਪੰਜ ਵਾਰ ਦਾ ਵਿਧਾਇਕ ਰਹਿ ਚੁਕੇ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਵੀ ਸ਼ਾਮਿਲ ਹਨ।

ਜ਼ਿਕਰਯੋਗ ਹੈ ਕਿ ਆਪ ਦੇ ਸਾਰੇ ਹੀ ਵਿਧਾਇਕ ਜਿੱਤ ਤੋਂ ਬਾਅਦ ਕਾਫੀ ਸਰਗਰਮ ਹਨ। ਸਰਕਾਰੀ ਦਫ਼ਤਰਾਂ ਵਿਚ ਛਾਪੇਮਾਰੀ ਦੀਆਂ ਖਬਰਾਂ ਨਿੱਤ ਆ ਰਹੀਆਂ ਹਨ। ਆਮ ਆਦਮੀ ਪਾਰਟੀ ਦੇ ਫਾਜ਼ਿਲਕਾ ਦੇ ਨਵ-ਨਿਯੁਕਤ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਵੱਲੋਂ ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ਨੇੜੇ ਰੇਤ ਦੀ ਗੈਰ-ਕਾਨੂੰਨੀ ਮਾਈਨਿੰਗ ਨੂੰ ਲੈ ਕੇ ਪੁਲਿਸ ਅਤੇ ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਨਾਲ ਮਿਲ ਕੇ ਛਾਪੇਮਾਰੀ ਕੀਤੀ ਗਈ।

ਇਹ ਵੀ ਪੜ੍ਹੋ:- ਅੱਜ ਹੈ 'ਵਿਸ਼ਵ ਖ਼ਪਤਕਾਰ ਅਧਿਕਾਰ ਦਿਵਸ', ਜਾਣੋ ਇਸ ਦਾ ਇਤਿਹਾਸ ਅਤੇ ਮੂਲ..

ETV Bharat Logo

Copyright © 2024 Ushodaya Enterprises Pvt. Ltd., All Rights Reserved.