ETV Bharat / state

ਬੁੱਤ ਤੋੜਨ ਵਾਲੇ ਨੌਜਵਾਨਾਂ ਦੀ ਕਾਨੂੰਨੀ ਕਾਰਵਾਈ ਦਾ ਖ਼ਰਚਾ ਭਰੇਗੀ ਜਗਤਾਰ ਸਿੰਘ ਹਵਾਰਾ ਕਮੇਟੀ

author img

By

Published : Jan 28, 2020, 3:42 AM IST

ਸ੍ਰੀ ਹਰਿਮੰਦਰ ਸਾਹਿਬ ਜਾਣ ਵਾਲੀ  ਵਿਰਾਸਤੀ ਸੜਕ 'ਤੇ ਸਥਾਪਿਤ ਬੁੱਤ ਤੋੜਨ ਵਾਲੇ ਨੌਜਵਾਨਾਂ ਦੇ ਹੱਕ 'ਚ ਜਗਤਾਰ ਸਿੰਘ ਹਵਾਰਾ ਕਮੇਟੀ ਵੀ ਨਿੱਤਰ ਆਈ ਹੈ। ਜਗਤਾਰ ਸਿੰਘ ਹਵਾਰਾ ਕਮੇਟੀ ਨੇ ਐਲਾਨ ਕੀਤਾ ਹੈ ਕਿ ਉਹ ਬੁੱਤ ਤੋੜਨ ਵਾਲੇ ਨੌਜਵਾਨਾਂ ਦੀ ਕਾਨੂੰਨੀ ਕਾਰਵਾਈ ਦਾ ਖ਼ਰਚਾ ਭਰੇਗੀ

jagtar singh hawara
ਫ਼ੋਟੋ

ਪਟਿਆਲਾ: ਜਗਤਾਰ ਸਿੰਘ ਹਵਾਰਾ ਕਮੇਟੀ ਨੇ ਅੰਮ੍ਰਿਤਸਰ 'ਚ ਲੱਗੇ ਬੁੱਤਾਂ ਦੇ ਮਾਮਲੇ 'ਤੇ ਪ੍ਰੈੱਸ ਕਾਨਫ਼ਰੰਸ ਕੀਤੀ। ਉਨ੍ਹਾਂ ਨੇ ਸ੍ਰੀ ਹਰਿਮੰਦਰ ਸਾਹਿਬ ਜਾਣ ਵਾਲੀ ਵਿਰਾਸਤੀ ਸੜਕ 'ਤੇ ਸਥਾਪਿਤ ਚਾਰ ਬੁੱਤ ਹਟਾਉਣ ਵਾਸਤੇ ਸਿੱਖ ਜਥੇਬੰਦੀਆਂ ਵੱਲੋਂ ਚਲਾਏ ਜਾ ਰਹੇ ਸੰਘਰਸ਼ ਨੂੰ ਸਮਰਥਨ ਦਿੱਤਾ।

ਇਸ ਦੇ ਨਾਲ ਹੀ ਕਮੇਟੀ ਨੇ ਐਲਾਨ ਕੀਤਾ ਕਿ ਜਿਹੜੇ ਨੌਜਵਾਨਾਂ 'ਤੇ ਬੁੱਤ ਤੋੜਨ ਤੋਂ ਬਾਅਦ ਕਾਨੂੰਨੀ ਕਾਰਵਾਈ ਕੀਤੀ ਗਈ ਉਸ 'ਤੇ ਜੋ ਵੀ ਖਰਚ ਆਵੇਗਾ ਉਹ ਕਮੇਟੀ ਭਰੇਗੀ। ਉਨ੍ਹਾਂ ਨੇ ਬੁੱਤ ਤੋੜਨ ਵਾਲੇ ਨੌਜਵਾਨ ਵਿਰੁੱਧ ਦਰਜ ਕੀਤੀ ਧਾਰਾ 307 ਦਾ ਤਿੱਖਾ ਵਿਰੋਧ ਕੀਤਾ।

ਵੀਡੀਓ

ਜ਼ਿਕਰਯੋਗ ਹੈ ਕਿ ਇਨ੍ਹਾਂ ਬੁੱਤਾਂ ਦੀ ਸਥਾਪਨਾ ਅਕਾਲੀ ਦਲ ਅਤੇ ਭਾਜਪਾ ਸਰਕਾਰ ਦੇ ਵੇਲੇ 2006 ਵਿੱਚ ਕੀਤੀ ਗਈ ਸੀ। ਇਸ ਦੇ ਨਾਲ ਹੀ ਜਗਤਾਰ ਸਿੰਘ ਹਵਾਰਾ ਕਮੇਟੀ ਬੇਅਦਬੀ ਦੇ ਮਾਮਲੇ 'ਤੇ ਵੀ ਗੱਲਬਾਤ ਕੀਤੀ ਤੇ ਕਿਹਾ ਕਿ ਸਰਕਾਰ ਦੇ ਤਿੰਨ ਸਾਲ ਪੂਰੇ ਹੋ ਜਾਣ ਦੇ ਬਾਵਜੂਦ ਅਜੇ ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਇਨਸਾਫ ਨਹੀਂ ਮਿਲਿਆ ਅਤੇ ਬਹਿਬਲ ਕਲਾਂ ਗੋਲੀ ਕਾਂਡ 'ਚ ਦੋਸ਼ੀਆਂ ਨੂੰ ਸਜ਼ਾ ਨਹੀਂ ਮਿਲ ਸਕੀ।

Intro:ਜਗਤਾਰ ਸਿੰਘ ਹਵਾਰਾ ਕਮੇਟੀ ਨੇ ਬੁੱਤਾਂ ਦੇ ਮਾਮਲੇ ਤੇ ਕੀਤੀ ਪ੍ਰੈੱਸ ਕਾਨਫਰੰਸ Body:ਅੱਜ ਪਟਿਆਲਾ ਵਿੱਚ ਇੱਕ ਪ੍ਰੈੱਸ ਕਾਨਫ਼ਰੰਸ ਕੀਤੀ ਗਈ ਇਸ ਪ੍ਰੈਸ ਕਾਨਫਰੰਸ ਵਿੱਚ ਸਿੱਖ ਕੌਮ ਦੇ ਜਨਰਲ ਅਤੇ ਸਰਬੱਤ ਖ਼ਾਲਸਾ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਥਾਪੇ ਗਏ ਜਥੇਦਾਰ ਜਗਤਾਰ ਸਿੰਘ ਹਵਾਰਾ ਦੀ ਬਣਾਈ ਗਈ ਕਮੇਟੀ ਦੀ ਰਹਿਨੁਮਾਈ ਥੱਲੇ ਰੋਸ ਜਾਹਰ ਕੀਤਾ ਗਿਆ ਇਸ ਵਿੱਚ ਖਾਸ ਤੌਰ ਤੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਨੂੰ ਜਾਣ ਵਾਲੀ ਵਿਰਾਸਤੀ ਸੜਕ ਤੇ ਸਥਾਪਿਤ ਚਾਰ ਪੁੱਤ ਹਟਾਉਣ ਵਾਸਤੇ ਸਿੱਖ ਜਥੇਬੰਦੀਆਂ ਵੱਲੋਂ ਚਲਾਏ ਜਾ ਰਹੇ ਸੰਘਰਸ਼ ਨੂੰ ਪੂਰਨ ਕਮਾਈ ਦਿੱਤੀ ਗਈ ਅਤੇ ਜਿਹੜੇ ਨੌਜਵਾਨਾਂ ਵੱਲੋਂ ਰੋਸ ਚ ਆ ਕੇ ਸੰਕੇਤਕ ਰੂਪ ਵਿੱਚ ਉਹਨਾਂ ਬੁੱਤਾਂ ਨੂੰ ਤੋੜਨ ਦਾ ਯਤਨ ਕੀਤਾ ਗਿਆ ਉਨ੍ਹਾਂ ਨੌਜਵਾਨਾਂ ਦੇ ਉੱਪਰ ਕਾਨੂੰਨੀ ਪਹਿਰਵਾਈ ਤੇ ਜੋ ਵੀ ਖਰਚ ਆਵੇਗਾ ਉਹ ਕਮੇਟੀ ਕਰੇਗੀ ਇੱਥੇ ਇਹ ਜ਼ਿਕਰਯੋਗ ਹੈ ਕਿ ਇਨ੍ਹਾਂ ਬੁੱਤਾਂ ਦੀ ਸਥਾਪਨਾ ਅਕਾਲੀ ਦਲ ਅਤੇ ਭਾਜਪਾ ਸਰਕਾਰ ਦੇ ਵੇਲੇ ਦੋ ਹਜ਼ਾਰ ਛੇ ਵਿੱਚ ਸਿੱਖ ਪਰੰਪਰਾਵਾਂ ਸ਼ਰਾਰਤਾਂ ਨੂੰ ਬਿਲਕੁਲ ਉਲਟ ਕੀਤੀ ਗਈ ਸੀ ਦੋ ਹਜ਼ਾਰ ਸਾਲਾਂ ਦੇ ਵਿਧਾਨ ਸਭਾ ਇਲੈਕਸ਼ਨ ਦੌਰਾਨ ਬਾਦਲ ਪਰਿਵਾਰ ਨੇ ਇਨ੍ਹਾਂ ਬੁੱਤਾਂ ਨੂੰ ਸਿਆਸੀ ਲਾਹਾ ਲੈਣ ਵਾਸਤੇ ਬਹੁਤ ਪ੍ਰਚਾਰ ਕੀਤਾ ਸੀ ਅੱਜ ਪੰਜਾਬ ਚ ਇਨ੍ਹਾਂ ਗ਼ਲਤੀਆਂ ਦਾ ਸੰਤਾਪ ਭੁਗਤ ਰਿਹਾ ਹੈ ਅਤੇ ਕੈਪਟਨ ਸਰਕਾਰ ਆਲੋਚਨਾ ਕਰਦੇ ਕਮੇਟੀ ਨੂੰ ਅੱਖੋਂ ਪਰੋਖੇ ਕਰ ਰਹੀ ਹੈ ਕਮੇਟੀ ਦੇ ਲੋਕਾਂ ਨੇ ਕਿਹਾ ਕਿ ਸਰਕਾਰ ਦੇ ਪੂਰੇ ਤਿੰਨ ਸਾਲ ਹੋ ਜਾਣ ਦੇ ਬਾਵਜੂਦ ਅਜੇ ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬੇਅਦਬੀ ਦਾ ਇਨਸਾਫ ਨਹੀਂ ਮਿਲਿਆ ਅਤੇ ਡੱਬਵਾਲੀ ਕਲਾਂ ਗੋਲੀ ਕਾਂਡ ਚ ਦੋਸ਼ੀਆਂ ਨੂੰ ਸਜ਼ਾ ਨਹੀਂ ਮਿਲ ਸਕੀ ਅਤੇ ਜੋ ਸਿੱਖ ਬੰਦੀ ਕੈਦੀ ਆਪਣੀ ਸਜ਼ਾ ਪੂਰੀ ਕਰ ਚੁੱਕੇ ਹਨ ਉਨ੍ਹਾਂ ਨੂੰ ਰਿਹਾਅ ਕੀਤਾ ਜਾਵੇ ਤੇ ਬੁੱਤ ਤੋੜਨ ਵਾਲੇ ਸਿੱਖ ਨੌਜਵਾਨਾਂ ਦੇ ਖਿਲਾਫ ਝੂਠੀ 307 ਦੀ ਧਾਰਾ ਲਗਾ ਕੇ ਜੇਲ੍ਹ ਭੇਜਣ ਦਾ ਅਤੇ ਇਸ ਤੇ ਕੈਪਟਨ ਸਰਕਾਰ ਦੀ ਸਿੱਖਾਂ ਪ੍ਰਤੀ ਸੋਚ ਦੇ ਨੰਗੇ ਹੋਣ ਦਾ ਪ੍ਰਗਟਾਵਾ ਕਰਦੀ ਹੈ ਅੱਜ ਪ੍ਰੈੱਸ ਕਾਨਫਰੰਸ ਵਿੱਚ ਜੱਥੇਦਾਰ ਜਗਤਾਰ ਸਿੰਘ ਹਵਾਰਾ ਕਮੇਟੀ ਦੇ ਵੱਲੋਂ ਅਲੱਗ ਅਲੱਗ ਮੁੱਦਿਆਂ ਤੇ ਸ਼ੁਰੂ ਕੀਤੇ ਗਏ ਸੰਘਰਸ਼ ਲਈ ਆਪਣੀ ਪਹੁੰਚ ਦੀ ਹਮਾਇਤ ਕਰਦੇ ਨੌਜਵਾਨਾਂ ਪ੍ਰਦੀਪ ਸਿੰਘ ਸੰਗਤਪੁਰਾ ਸੋਨੀਆ ਕੁਲਦੀਪ ਸਿੰਘ ਪਾਲੀ ਮੱਖਣ ਸਿੰਘ ਸਮਾਓ ਜੀਤ ਜਗਜੀਤ ਸਿੰਘ ਸੇਲ ਆਪਣੇ ਸਾਥੀਆਂ ਦੇ ਨਾਲ ਬੜੀ ਗਿਣਤੀ ਵਿੱਚ ਸ਼ਾਮਲ ਹੋਏ ਇਸ ਮੌਕੇ ਤੇ ਵਰਗੇ ਗੁਰਮਤਿ ਪ੍ਰਚਾਰ ਲਹਿਰ ਅਤੇ ਸਿੱਖ ਧਰਮ ਸੋਦਰ ਹੋ ਚੁੱਕੇ ਨੌਜਵਾਨ ਹਨ ਉਹ ਸਿਰਾਂ ਤੇ ਦਸਤਾਰ ਸਜਾਣ ਅਤੇ ਪੰਥ ਵਿੱਚ ਵਾਪਸੀ ਮੁਹਿੰਮ ਅਤੇ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਅਤੇ ਪਿੰਡਾਂ ਵਿੱਚ ਇਸ ਦਾ ਪ੍ਰਚਾਰ ਕਰਨ ਜਥੇਦਾਰ ਜਗਤਾਰ ਸਿੰਘ ਹਵਾਰਾ ਦੀ ਅਗਵਾਈ ਵਿੱਚ ਪੂਰਨ ਭਰੋਸਾ ਪ੍ਰਗਟ ਕੀਤਾ ਪ੍ਰੈੱਸ ਕਾਨਫਰੰਸ ਵਿੱਚ ਕਮੇਟੀ ਦੇ ਮੁੱਖ ਬੁਲਾਰੇ ਪ੍ਰੋਫੈਸਰ ਬਲਜੀਤ ਸਿੰਘ ਐਡਵੋਕੇਟ ਅਮਰ ਸਿੰਘ ਬਾਪੂ ਬਗ਼ੀਚਾ ਸਿੰਘ ਰੱਤਾ ਖੇੜਾ ਤੋਂ ਇਲਾਵਾ ਹੋਰ ਕਈ ਮੈਂਬਰ ਹਾਜ਼ਰ ਰਹੇ
ਬਾਇਟ ਪ੍ਰੋਫੈਸਰ ਬਲਜਿੰਦਰ ਸਿੰਘ ਐਡਵੋਕੇਟConclusion:ਜਗਤਾਰ ਸਿੰਘ ਹਵਾਰਾ ਕਮੇਟੀ ਨੇ ਬੁੱਤਾਂ ਦੇ ਮਾਮਲੇ ਤੇ ਕੀਤੀ ਪ੍ਰੈੱਸ ਕਾਨਫਰੰਸ ਕਿਹਾ 307 ਦਾ ਝੂਠਾ ਕੀਤਾ ਗਿਆ ਪਰਚਾ
ETV Bharat Logo

Copyright © 2024 Ushodaya Enterprises Pvt. Ltd., All Rights Reserved.