ETV Bharat / state

ਰਾਜਪੁਰਾ: ਨਵੀਂ ਅਨਾਜ ਮੰਡੀ ਵਿੱਚ ਪ੍ਰਵਾਸੀ ਮਜ਼ਦੂਰ ਦੀ ਮੌਤ ਹੋਣ 'ਤੇ ਹੰਗਾਮਾ

author img

By

Published : Oct 23, 2019, 8:34 PM IST

ਰਾਜਪੁਰਾ ਦੀ ਨਵੀਂ ਅਨਾਜ ਮੰਡੀ ਵਿੱਚ ਇੱਕ ਪ੍ਰਵਾਸੀ ਮਜ਼ਦੂਰ ਦੀ ਅਚਾਨਕ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਇਸ ਤੋਂ ਬਾਅਦ ਗੁੱਸੇ ਵਿੱਚ ਆਏ ਪ੍ਰਵਾਸੀ ਮਜ਼ਦੂਰਾਂ ਨੇ ਰਾਜਪੁਰਾ-ਪਟਿਆਲਾ ਸਿਟੀ ਰੋਡ ਉੱਤੇ ਜੰਮ ਕੇ ਹੰਗਾਮਾ ਕੀਤਾ। ਪੜ੍ਹੋ ਪੂਰਾ ਮਾਮਲਾ ...

ਫ਼ੋਟੋ

ਰਾਜਪੁਰਾ: ਇੱਥੋ ਦੀ ਨਵੀਂ ਅਨਾਜ ਮੰਡੀ ਦੀ 120 ਨੰਬਰ ਦੁਕਾਨ ਉੱਤੇ ਕੰਮ ਕਰਨ ਵਾਲੇ ਇੱਕ ਪ੍ਰਵਾਸੀ ਮਜ਼ਦੂਰ ਦੀ ਅਚਾਨਕ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਇਸ ਤੋਂ ਬਾਅਦ ਪ੍ਰਵਾਸੀ ਮਜ਼ਦੂਰਾਂ ਨੇ ਰਾਜਪੁਰਾ-ਪਟਿਆਲਾ ਸਿਟੀ ਰੋਡ 'ਤੇ ਟ੍ਰੈਫਿਕ ਜਾਮ ਕਰ ਕੇ ਤੋੜ-ਭੰਨ ਕੀਤੀ। ਇੰਨਾਂ ਹੀ ਨਹੀਂ, ਗੁੱਸੇ ਹੋਈ ਭੀੜ ਨੇ ਪੁਲਿਸ ਦੇ 1 ਮੋਟਰਸਾਈਕਲ ਨੂੰ ਵੀ ਅੱਗ ਲਗਾ ਦਿੱਤੀ। ਪੁਲਿਸ ਨੇ ਸਥਿਤੀ ਨੂੰ ਕਾਬੂ ਕਰਨ ਲਈ ਲਾਠੀਚਾਰਜ ਅਤੇ ਗੋਲੀ ਚਲਾਉਣੀ ਪਈ।

ਵੇਖੋ ਵੀਡੀਓ

ਨਵੀਂ ਅਨਾਜ ਮੰਡੀ ਵਿੱਚ ਜੈਪਾਲ ਨਾਂਅ ਦੇ ਆੜ੍ਹਤੀਏ ਦੀ 120 ਨੰਬਰ ਦੁਕਾਨ ਉੱਤੇ ਕੰਮ ਕਰਨ ਵਾਲੇ ਰਾਜੂ ਨੂੰ ਦਿਲ ਦਾ ਦੌਰਾ ਪੈ ਗਿਆ ਜਿਸ ਤੋਂ ਬਾਅਦ ਉਸ ਨੂੰ ਚੰਡੀਗੜ੍ਹ ਵਿਖੇ 32 ਸੈਟਕਰ ਦੇ ਹਸਪਤਾਲ ਲੈ ਜਾਇਆ ਗਿਆ। ਇੱਥੇ ਪਹੁੰਚਣ ਉੱਤੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਇਹ ਵੀ ਪੜ੍ਹੋ: ITBP ਮਹਿਲਾ ਅਫ਼ਸਰ ਨੇ ਅਸਤੀਫ਼ਾ ਦੇਣ ਪਿੱਛੇ ਦੱਸੇ ਵੱਡੇ ਕਾਰਨ, ਸੁਣ ਰੌਂਗਟੇ ਹੋ ਜਾਣਗੇ ਖੜ੍ਹੇ

ਪਰ, ਰਾਜਪੁਰਾ ਵਿੱਚ ਮ੍ਰਿਤਕ ਦੇ ਸਾਥੀ ਪ੍ਰਵਾਸੀ ਮਜ਼ਦੂਰਾਂ ਦੇ ਇਕੱਠ ਨੂੰ ਗੁੱਸਾ ਆ ਗਿਆ ਤੇ ਪ੍ਰਵਾਸੀ ਮਜ਼ਦੂਰਾਂ ਨੇ ਖੜ੍ਹੇ ਵਾਹਨਾਂ ਦੀ ਭੰਨਤੋੜ ਕਰਨੀ ਸ਼ੁਰੂ ਕਰ ਦਿੱਤੀ। ਉਨ੍ਹਾਂ ਨੇ ਪੀਸੀਆਰ ਦੇ ਮੋਟਰਸਾਈਕਲ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਅਤੇ ਇਸ ਦੌਰਾਨ ਇੱਕ ਪੁਲਿਸ ਕਰਮਚਾਰੀ ਵੀ ਫੱਟੜ ਹੋ ਗਿਆ, ਜੋ ਕਿ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ।

ਹੁਣ ਪੁਲਿਸ ਵੱਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਸਥਿਤੀ ਨੂੰ ਕਾਬੂ ਕਰਨ ਲਈ ਰਾਜਪੁਰਾ ਦੇ ਆਸ-ਪਾਸ ਤੋਂ ਵੀ ਪੁਲਿਸ ਮੰਗਵਾਈ ਗਈ।

Intro:ਰਾਜਪੁਰਾ ਦੀ ਨਵੀਂ ਅਨਾਜ ਮੰਡੀ ਚ ਇੱਕ ਪ੍ਰਵਾਸੀ ਦੀ ਅਚਾਨਕ ਮੌਤ ਤੋਂ ਬਾਅਦ ਪ੍ਰਵਾਸੀਆਂ ਨੇ ਰਾਜਪੁਰਾ ਪਟਿਆਲਾ ਸਿਟੀ ਰੋਡ ਤੇ ਟ੍ਰੈਫਿਕ ਜਾਮBody:ਰਾਜਪੁਰਾ ਦੀ ਨਵੀਂ ਅਨਾਜ ਮੰਡੀ ਚ ਇੱਕ ਪ੍ਰਵਾਸੀ ਦੀ ਅਚਾਨਕ ਮੌਤ ਤੋਂ ਬਾਅਦ ਪ੍ਰਵਾਸੀਆਂ ਨੇ ਰਾਜਪੁਰਾ ਪਟਿਆਲਾ ਸਿਟੀ ਰੋਡ ਤੇ ਟ੍ਰੈਫਿਕ ਜਾਮ ਕਰ ਕੇ ਤੋੜ ਫੋੜ ਕੀਤੀ ਅਤੇ ਇੱਕ ਮੋਟਰਸਾਈਕਲ ਨੂੰ ਅੱਗ ਵੀ ਲਗਾ ਦਿੱਤੀ । ਪੁਲਿਸ ਨੇ ਸਥਿਤੀ ਨੂੰ ਕਾਬੂ ਕਰਨ ਵਾਸਤੇ ਲਾਠੀਚਾਰਜ ਵੀ ਕੀਤਾ ਅਤੇ ਗੋਲੀ ਵੀ ਚਲਾਈ ।ਆਖਰਕਾਰ ਅਜਿਹੀਆਂ ਘਟਨਾਵਾਂ ਤੋਂ ਬਾਅਦ ਲੱਗਦਾ ਹੈ ਕਿ ਸਾਡਾ ਦੇਸ਼ ਜਾ ਕਿੱਧਰ ਰਿਹਾ ਹੈ ਇੱਥੇ ਇਹ ਪ੍ਰਸ਼ਨ ਲਿਖਣਾ ਹੁੰਦਾ ਕਿ ਆਖਿਰਕਾਰ ਇਹ ਸ਼ਾਂਤੀ ਨਾਲ ਕੰਮ ਕਰਨ ਵਾਲੇ ਪ੍ਰਵਾਸੀ ਗੁੱਸੇ ਵਿੱਚ ਕਿਉਂ ਆਏ ਤੇ ਗੁੱਸੇ ਵਿੱਚ ਇੰਨੇ ਆਏ ਕਿ ਪੁਲਸ ਤੱਕ ਦੀ ਕੁਟਾਈ ਕਰ ਦਿੱਤੇ ਅਤੇ ਆਖਿਰ ਕਰ ਜਿਹੜੇ ਬਾਹਾਂ ਸੀ ਕਿ ਉਹਨਾਂ ਦੇ ਵੀ ਤੋੜ ਭੰਨ ਕਰਦੇ ਹੋਏ ਇੱਕ ਮੋਟਰਸਾਈਕਲ ਨੂੰ ਅੱਗ ਵੀ ਲਗਾ ਦਿੱਤੀ ਗਈ ਇੱਕ ਪੁਲੀਸ ਵਿੱਚ ਕੰਮ ਕਰਨ ਵਾਲੇ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਉਣਾ ਪਿਆ ਆਸ ਪਾਸ ਦੇ ਸਾਰੇ ਇਲਾਕਿਆਂ ਤੋਂ ਪੁਲਿਸ ਨੂੰ ਮਾਮਲਾ ਸ਼ਾਂਤ ਕਰਨ ਲਈ ਬੁਲਾਉਣਾ ਪਿਆ ਰਾਜਪੁਰਾ ਅਨਾਜ ਮੰਡੀ ਛਾਉਣੀ ਵਿੱਚ ਤਬਦੀਲ ਹੋ ਗਈ ਹੁਣ ਪੁਲਿਸ ਮਾਮਲੇ ਦੀ ਜਾਂਚ ਵਿੱਚ ਲੱਗੀ ਹੋਈ ਹੈ ਅਤੇ ਜਿਨ੍ਹਾਂ ਉੱਪਰ ਆਰੋਪਣ ਉਨ੍ਹਾਂ ਦੀ ਧਰ ਪਕੜ ਕਰਨ ਵਿੱਚ ਜੱਟ ਲੱਗ ਗਈ ਹੈ ਪੁਲਿਸ Conclusion:ਰਾਜਪੁਰਾ ਦੀ ਨਵੀਂ ਅਨਾਜ ਮੰਡੀ ਚ ਇੱਕ ਪ੍ਰਵਾਸੀ ਦੀ ਅਚਾਨਕ ਮੌਤ ਤੋਂ ਬਾਅਦ ਪ੍ਰਵਾਸੀਆਂ ਨੇ ਰਾਜਪੁਰਾ ਪਟਿਆਲਾ ਸਿਟੀ ਰੋਡ ਤੇ ਟ੍ਰੈਫਿਕ ਜਾਮ ਕਰ ਕੇ ਤੋੜ ਫੋੜ ਕੀਤੀ ਅਤੇ ਇੱਕ ਮੋਟਰਸਾਈਕਲ ਨੂੰ ਅੱਗ ਵੀ ਲਗਾ ਦਿੱਤੀ । ਪੁਲਿਸ ਨੇ ਸਥਿਤੀ ਨੂੰ ਕਾਬੂ ਕਰਨ ਵਾਸਤੇ ਲਾਠੀਚਾਰਜ ਵੀ ਕੀਤਾ ਅਤੇ ਗੋਲੀ ਵੀ ਚਲਾਈ ।ਆਖਰਕਾਰ ਅਜਿਹੀਆਂ ਘਟਨਾਵਾਂ ਤੋਂ ਬਾਅਦ ਲੱਗਦਾ ਹੈ ਕਿ ਸਾਡਾ ਦੇਸ਼ ਜਾ ਕਿੱਧਰ ਰਿਹਾ ਹੈ ਇੱਥੇ ਇਹ ਪ੍ਰਸ਼ਨ ਲਿਖਣਾ ਹੁੰਦਾ ਕਿ ਆਖਿਰਕਾਰ ਇਹ ਸ਼ਾਂਤੀ ਨਾਲ ਕੰਮ ਕਰਨ ਵਾਲੇ ਪ੍ਰਵਾਸੀ ਗੁੱਸੇ ਵਿੱਚ ਕਿਉਂ ਆਏ ਤੇ ਗੁੱਸੇ ਵਿੱਚ ਇੰਨੇ ਆਏ ਕਿ ਪੁਲਸ ਤੱਕ ਦੀ ਕੁਟਾਈ ਕਰ ਦਿੱਤੇ ਅਤੇ ਆਖਿਰ ਕਰ ਜਿਹੜੇ ਬਾਹਾਂ ਸੀ ਕਿ ਉਹਨਾਂ ਦੇ ਵੀ ਤੋੜ ਭੰਨ ਕਰਦੇ ਹੋਏ ਇੱਕ ਮੋਟਰਸਾਈਕਲ ਨੂੰ ਅੱਗ ਵੀ ਲਗਾ ਦਿੱਤੀ ਗਈ ਇੱਕ ਪੁਲੀਸ ਵਿੱਚ ਕੰਮ ਕਰਨ ਵਾਲੇ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਉਣਾ ਪਿਆ ਆਸ ਪਾਸ ਦੇ ਸਾਰੇ ਇਲਾਕਿਆਂ ਤੋਂ ਪੁਲਿਸ ਨੂੰ ਮਾਮਲਾ ਸ਼ਾਂਤ ਕਰਨ ਲਈ ਬੁਲਾਉਣਾ ਪਿਆ ਰਾਜਪੁਰਾ ਅਨਾਜ ਮੰਡੀ ਛਾਉਣੀ ਵਿੱਚ ਤਬਦੀਲ ਹੋ ਗਈ ਹੁਣ ਪੁਲਿਸ ਮਾਮਲੇ ਦੀ ਜਾਂਚ ਵਿੱਚ ਲੱਗੀ ਹੋਈ ਹੈ ਅਤੇ ਜਿਨ੍ਹਾਂ ਉੱਪਰ ਆਰੋਪਣ ਉਨ੍ਹਾਂ ਦੀ ਧਰ ਪਕੜ ਕਰਨ ਵਿੱਚ ਜੱਟ ਲੱਗ ਗਈ ਹੈ ਪੁਲਿਸ
ETV Bharat Logo

Copyright © 2024 Ushodaya Enterprises Pvt. Ltd., All Rights Reserved.