ETV Bharat / state

ਪਟਿਆਲਾ ਦੇ ਨਾਭਾ ਰੋਡ ਭਾਖੜਾ ਨਹਿਰ 'ਚ ਗੋਤਾਖੋਰ ਨੂੰ ਮਿਲੀ ਬੰਬ ਵਰਗੀ ਵਸਤੂ

author img

By

Published : Dec 19, 2022, 6:17 PM IST

Updated : Dec 19, 2022, 10:09 PM IST

Bomb like object found by a diver in Bhakra Canal Nabha Road Patiala
Bomb like object found by a diver in Bhakra Canal Nabha Road Patiala

ਪੰਜਾਬ ਦੇ ਨਾਭਾ ਰੋਡ ਇਲਾਕੇ 'ਚ ਭਾਖੜਾ ਨਹਿਰ 'ਚੋਂ 20 ਤੋਂ 25 ਕਿਲੋ ਬੰਬ ਵਰਗੀ ਚੀਜ਼ ਮਿਲੀ ਹੈ। ਇਸ ਨਾਲ ਇਲਾਕੇ 'ਚ ਹੜਕੰਪ ਮਚ ਗਿਆ ਹੈ। ਗੋਤਾਖੋਰਾਂ ਨੂੰ ਨਹਿਰ 'ਚੋਂ ਬੰਬ ਵਰਗੀ ਚੀਜ਼ ਮਿਲੀ ਹੈ।

Bomb like object found by a diver in Bhakra Canal Nabha Road Patiala

ਪਟਿਆਲਾ: ਪੰਜਾਬ ਦੇ ਨਾਭਾ ਰੋਡ ਇਲਾਕੇ ਵਿੱਚ ਭਾਖੜਾ ਨਹਿਰ ਵਿੱਚੋਂ 20 ਤੋਂ 25 ਕਿਲੋ ਦੀ ਬੰਬ ਵਰਗੀ ਵਸਤੂ (Something like a bomb from the canal of Patiala) ਮਿਲੀ ਹੈ। ਇਸ ਨਾਲ ਇਲਾਕੇ 'ਚ ਹੜਕੰਪ ਮਚ ਗਿਆ ਹੈ। ਇੱਕ ਗੋਤਾਖੋਰ ਨੂੰ ਇਹ ਬੰਬ ਵਰਗੀ ਚੀਜ਼ ਇੱਕ ਨਹਿਰ ਵਿੱਚੋਂ ਮਿਲੀ ਹੈ। ਫਿਲਹਾਲ ਇਸ ਮਾਮਲੇ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ ਹੈ। ਸ਼ੰਕਰ ਭਾਰਦਵਾਜ ਨਾਂ ਦੇ ਇਸ ਗੋਤਾਖੋਰ ਦਾ ਕਹਿਣਾ ਹੈ ਕਿ ਨਹਿਰ ਵਿੱਚ ਇਸ ਤਰ੍ਹਾਂ ਦੀਆਂ ਹੋਰ ਵੀ ਚੀਜ਼ਾਂ ਹੋ ਸਕਦੀਆਂ ਹਨ।

  • Patiala, Punjab | A bomb-like object of around 20-25 kg was found by a scuba driver in Bhakra canal at Nabha road. There might be more such objects. Police has been informed: Shankar Bhardwaj, local pic.twitter.com/IVRo6pC6dR

    — ANI (@ANI) December 19, 2022 " class="align-text-top noRightClick twitterSection" data=" ">

ਜਾਣਕਾਰੀ ਮੁਤਾਬਕ ਮੌਕੇ 'ਤੇ ਫਾਇਰ ਵਿਭਾਗ, ਗੋਤਾਖੋਰਾਂ ਅਤੇ ਹਥਿਆਰ ਮਾਹਿਰਾਂ ਨੂੰ ਬੁਲਾਇਆ ਗਿਆ ਹੈ। ਇਹ ਕਿਹੜੀ ਚੀਜ਼ ਹੈ ਜੋ ਤੋਪ ਦੇ ਗੋਲੇ ਵਰਗੀ ਲੱਗ ਰਹੀ ਹੈ ਅਤੇ ਇਹ ਪਾਣੀ ਦੇ ਹੇਠਾਂ ਕਦੋਂ ਤੋਂ ਹੈ, ਇਸ ਦਾ ਪਤਾ ਲਗਾਇਆ ਜਾ ਰਿਹਾ ਹੈ। ਪੁਲਿਸ ਇਸ ਦੀ ਜਾਂਚ ਵਿੱਚ ਜੁਟ ਗਈ ਹੈ।

ਦੱਸ ਦੇਈਏ ਕਿ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਪੰਜਾਬ ਸਰਕਾਰ ਇੱਥੇ ਗੰਨ ਕਲਚਰ ਅਤੇ ਅੱਤਵਾਦੀ ਤਾਕਤਾਂ ਖਿਲਾਫ ਲਗਾਤਾਰ ਕਾਰਵਾਈ ਕਰ ਰਹੀ ਹੈ। ਜਿਸ ਕਾਰਨ ਇਹ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਕਿ ਕਿਸੇ ਨੇ ਫੜੇ ਜਾਣ ਦੇ ਡਰੋਂ ਇਸ ਨੂੰ ਨਹਿਰ ਵਿੱਚ ਸੁੱਟ ਦਿੱਤਾ ਹੈ। ਘਟਨਾ ਤੋਂ ਬਾਅਦ ਮੌਕੇ 'ਤੇ ਪੁਲਿਸ ਦੀ ਟੀਮ ਤਾਇਨਾਤ ਹੈ। ਜਿਸ ਕਾਰਨ ਇਲਾਕੇ ਦੇ ਲੋਕਾਂ ਵਿੱਚ ਡਰ ਅਤੇ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ।

ਇਹ ਵੀ ਪੜ੍ਹੋ: ਰਾਘਵ ਚੱਢਾ ਨੇ ਸਦਨ ਵਿੱਚ ਚੁੱਕਿਆ ਪੰਜਾਬ ਤੋਂ ਸਿੱਧੀਆਂ ਅੰਤਰਰਾਸ਼ਟਰੀ ਉਡਾਣਾਂ ਸ਼ੁਰੂ ਕਰਨ ਦਾ ਮੁੱਦਾ

Last Updated :Dec 19, 2022, 10:09 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.