ETV Bharat / state

ਨਾਭਾ ਵਿੱਚ ਖਿਡਾਰੀਆਂ ਨੇ ਰੈਫਰੀ ਨਾਲ ਹੀ ਕੀਤੀ ਕੁੱਟਮਾਰ

author img

By

Published : Aug 30, 2022, 6:48 PM IST

Updated : Aug 30, 2022, 8:12 PM IST

A referee was beaten up by a player in a Nabha School
ਖਿਡਾਰੀਆਂ ਵਲੋਂ ਰੈਫਰੀ ਨਾਲ ਕੁੱਟਮਾਰ

ਨਾਭਾ ਦੇ ਇਕ ਪ੍ਰਾਈਵੇਟ ਨਾਮੀ ਜੀ.ਬੀ.ਇੰਟਰਨੈਸ਼ਨਲ ਸਕੂਲ ਦੇ ਗਰਾਊਂਡ ਵਿੱਚ ਸਕੂਲ ਦੇ ਹੀ ਵਿਦਿਆਰਥੀਆਂ ਵੱਲੋਂ ਰੈਫਰੀ ਨਾਲ ਬੁਰੀ ਤਰ੍ਹਾਂ ਕੁੱਟਮਾਰ ਕਰਨ ਦੇ ਇਲਜ਼ਾਮ ਲੱਗੇ ਹਨ ਤੇ ਰੈਫਰੀ ਸਾਹਿਲ ਗੁਲਿਆਣੀ ਨਾਭਾ ਦੇ (referee was beaten up by a player) ਸਰਕਾਰੀ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ।

ਨਾਭਾ: ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਪੜ੍ਹਾਈ ਦੇ ਨਾਲ ਨਾਲ ਖੇਡਾਂ ਵੱਲ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਅਤੇ ਹਰ ਸਕੂਲ ਦੇ ਵਿਦਿਆਰਥੀਆਂ ਵੱਲੋਂ ਖੇਡਾਂ ਵਿੱਚ ਭਾਗ ਵੀ ਲਿਆ ਜਾ ਰਿਹਾ ਹੈ। ਦੂਜੇ ਪਾਸੇ, ਖੇਡ ਗਰਾਊਂਡ ਵਿੱਚ ਹੀ ਖਿਡਾਰੀਆਂ ਵੱਲੋਂ ਰੈਫਰੀ ਨਾਲ ਬੁਰੀ ਤਰ੍ਹਾਂ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਹੈ। ਨਾਭਾ ਦੇ ਇਕ ਪ੍ਰਾਈਵੇਟ ਨਾਮੀ ਜੀ.ਬੀ.ਇੰਟਰਨੈਸ਼ਨਲ ਸਕੂਲ ਦੇ ਗਰਾਊਂਡ ਵਿੱਚ ਸਕੂਲ ਦੇ ਹੀ ਵਿਦਿਆਰਥੀਆਂ ਵੱਲੋਂ ਰੈਫਰੀ ਨਾਲ ਬੁਰੀ ਤਰ੍ਹਾਂ ਕੁੱਟਮਾਰ ਕਰਨ ਦੇ ਇਲਜ਼ਾਮ ਲੱਗੇ ਹਨ ਤੇ ਰੈਫਰੀ ਸਾਹਿਲ ਗੁਲਿਆਣੀ ਨਾਭਾ ਦੇ ਸਰਕਾਰੀ ਹਸਪਤਾਲ (referee was beaten up by a player) ਵਿੱਚ ਜ਼ੇਰੇ ਇਲਾਜ ਹੈ।

ਇਸ ਕੁੱਟਮਾਰ ਤੋਂ ਬਾਅਦ ਜਿਸ ਸਕੂਲ ਦੇ ਨਾਲ ਮੈਚ ਸੀ ਉਸ ਸਕੂਲ ਦੇ ਵਿਦਿਆਰਥੀ ਵੀ ਸਹਿਮ ਦੇ ਮਾਹੌਲ ਵਿੱਚ ਹਨ ਅਤੇ ਵਿਦਿਆਰਥੀ ਦੇ ਮਾਪਿਆਂ ਨੇ ਕਿਹਾ ਗਿਆ ਕਿ ਅਸੀਂ ਅੱਜ ਤੋਂ ਬਾਅਦ ਆਪਣੇ ਬੱਚਿਆਂ ਨੂੰ ਖੇਡਾਂ ਵਿੱਚ ਹਿੱਸਾ ਨਹੀਂ ਲੈਣ ਦੇਵਾਂਗੇ, ਕਿਉਂਕਿ ਜਦੋਂ ਰੈਫਰੀ ਦੀ ਹੀ ਸਕੂਲ ਦੇ ਗਰਾਊਂਡ ਵਿੱਚ ਕੁੱਟਮਾਰ ਕੀਤੀ ਗਈ ਹੈ, ਤਾਂ ਬੱਚੇ ਕਿਸ ਤਰ੍ਹਾਂ ਸੁਰੱਖਿਅਤ ਰਹਿਣਗੇ। ਇਸ ਸੰਬੰਧ ਵਿੱਚ ਪੁਲਿਸ ਵੱਲੋਂ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਪੁਲਿਸ ਦਾ ਕਹਿਣਾ ਹੈ ਕਿ ਇਹ ਸਾਰੀ ਜ਼ਿੰਮੇਵਾਰੀ ਸਕੂਲ ਪ੍ਰਸ਼ਾਸਨ ਦੀ ਹੈ ਅਤੇ ਸਕੂਲ ਪ੍ਰਸ਼ਾਸਨ ਅਣਗਹਿਲੀ ਦੇ ਕਾਰਨ ਇਹ ਸਭ ਕੁਝ ਹੋਇਆ ਹੈ।

ਨਾਭਾ ਵਿੱਚ ਖਿਡਾਰੀਆਂ ਨੇ ਰੈਫਰੀ ਨਾਲ ਹੀ ਕੀਤੀ ਕੁੱਟਮਾਰ

ਨੈਸ਼ਨਲ ਪੱਧਰ ਫੁੱਟਬਾਲ ਦਾ ਖਿਡਾਰੀ ਸਾਹਿਲ ਗੁਲਿਆਣੀ ਜੋ ਕਿ ਇਕ ਪ੍ਰਾਈਵੇਟ ਜੀ.ਬੀ. ਇੰਟਰਨੈਸ਼ਨਲ ਸਕੂਲ ਵਿੱਚ ਫੁੱਟਬਾਲ ਮੈਚ ਦੀ ਰੈਫਰੀ ਕਰਨ ਗਿਆ ਸੀ। ਰੈਫਰੀ ਦੇ ਦੌਰਾਨ ਦੋਵਾਂ ਖਿਡਾਰੀਆਂ ਦੀਆਂ ਟੀਮਾਂ ਵਿੱਚ ਆਪਸੀ ਕਹਾ ਸੁਣੀ ਹੋ ਗਈ ਅਤੇ ਖਿਡਾਰੀਆਂ ਨੂੰ ਸੁਲਝਾਉਣ ਦੀ ਕੀਮਤ ਸਾਹਿਲ ਗੁਲਿਆਨੀ ਨੂੰ ਨਾਭਾ ਦੇ ਸਰਕਾਰੀ ਹਸਪਤਾਲ ਦੇ ਬੈੱਡ ਉੱਤੇ ਪਾ ਦਿੱਤਾ ਗਿਆ, ਕਿਉਂਕਿ ਸਕੂਲ ਦੇ ਹੀ ਦੋ ਤਿੰਨ ਖਿਡਾਰੀਆਂ ਵੱਲੋਂ ਮੌਕੇ 'ਤੇ ਬਾਹਰਲੇ ਆਊਟਸਾਈਡਰ ਲੜਕਿਆਂ ਨੂੰ ਬੁਲਾ ਕੇ ਸਾਹਿਲ ਗੁਲਿਆਨੀ ਦੀ ਇੰਨੀ ਕੁੱਟਮਾਰ ਕੀਤੀ ਗਈ ਕੀ ਉਹ ਵੀ ਪਛਤਾ ਰਿਹਾ ਹੈ ਕਿ ਮੈਂ ਰੈਫਰੀ ਕਰਨ ਕਿਉਂ ਗਿਆ।

ਇਸ ਘਟਨਾ ਤੋਂ ਬਾਅਦ ਜਿਸ ਸਕੂਲ ਦੇ ਨਾਲ ਮੈਚ ਸੀ। ਉਸ ਸਕੂਲ ਦੇ ਖਿਡਾਰੀ ਸਨ ਉਹ ਵੀ ਸਹਿਮ ਦੇ ਮਾਹੌਲ ਵਿੱਚ ਹਨ। ਇਸ ਮੌਕੇ ਉੱਤੇ ਰੈਫਰੀ ਸਾਹਿਲ ਗੁਲਿਆਨੀ ਨੇ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ ਤੇ ਪੁਲਿਸ ਹੁਣ ਜਾਂਚ ਰਹੀ ਹੈ। ਇਸ ਬਾਬਤ ਜੀਬੀ ਇੰਟਰਨੈਸ਼ਨਲ ਸਕੂਲ ਦੀ (GB International School news) ਪ੍ਰਿੰਸੀਪਲ ਵੱਲੋਂ ਆਪਣੇ ਹੀ ਗ਼ਲਤੀ ਨੂੰ ਛੁਪਾਉਣ (referee was beaten up by a player) ਦੇ ਲਈ ਸਾਰੀ ਠੀਕਰਾ ਰੈਫਰੀ ਉੱਤੇ ਭੰਨ ਰਹੀ ਹੈ। ਦੂਜੇ ਪਾਸੇ ਇੰਡੋ ਬ੍ਰਿਟਿਸ਼ ਸਕੂਲ ਦੇ ਚੇਅਰਮੈਨ ਨੇ ਇਸ ਮੰਦਭਾਗੀ ਘਟਨਾ ਦੀ ਨਿਖੇਧੀ ਕੀਤੀ ਹੈ।

ਇਸ ਮੌਕੇ ਉੱਤੇ ਪੀੜਤ ਰੈਫਰੀ ਸਾਹਿਲ ਗੁਲਿਆਨੀ ਨੇ ਦੱਸਿਆ ਕਿ ਮੈਂ ਜੀ ਬੀ ਇੰਟਰਨੈਸ਼ਨਲ ਸਕੂਲ ਵਿੱਚ ਫੁਟਬਾਲ ਦੀ ਰੈਫਰੀ ਕਰਨ ਗਿਆ ਸੀ ਅਤੇ ਦੋਵੇਂ ਟੀਮਾਂ ਦੇ ਖਿਡਾਰੀਆਂ ਵਿੱਚ ਕਹਾ ਸੁਣੀ ਹੋ ਗਈ ਅਤੇ ਮੈਂ ਉਸ ਨੂੰ ਸੁਲਝਾਣ ਲੱਗ ਪਿਆ ਅਤੇ ਬਾਅਦ ਵਿਚ ਜੀ ਬੀ ਇੰਟਰਨੈਸ਼ਨਲ ਸਕੂਲ ਦੇ ਤਿੰਨ ਬੱਚਿਆਂ ਅਤੇ ਹੋਰ ਬਾਹਰਲੇ ਆਊਟਸਾਈਡਰਾਂ ਨੂੰ ਬੁਲਾ ਕੇ ਮੇਰੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਅਤੇ ਮੈਂ ਇਕ ਨੈਸ਼ਨਲ ਪੱਧਰ ਦਾ ਖਿਡਾਰੀ ਹਾਂ ਅਤੇ ਜੇਕਰ ਸਾਡੇ ਨਾਲ ਹੀ ਇਸ ਤਰ੍ਹਾਂ ਕੁੱਟਮਾਰ ਹੋਣ ਲੱਗੀ ਤਾਂ ਅਸੀਂ ਅੱਗੇ ਤੋਂ ਰੈਫਰੀ ਹੀ ਨਹੀਂ ਕਰਾਂਗੇ। ਉਨ੍ਹਾਂ ਕਿਹਾ ਕਿ ਅਸੀਂ ਮੰਗ ਕਰਦੇ ਹਾਂ ਕਿ ਮੈਨੂੰ ਇਨਸਾਫ਼ ਮਿਲਣਾ ਚਾਹੀਦਾ ਹੈ।


ਇਸ ਮੌਕੇ ਪੀੜਤ ਰੈਫਰੀ ਸਹਿਲ ਗੁਲਿਆਨੀ ਦੀ ਮਾਤਾ ਸੁਦਾ ਗੁਲਿਆਣੀ ਨੇ ਕਿਹਾ ਕਿ ਜੋ ਮੇਰੇ ਬੇਟੇ ਨਾਲ ਸਕੂਲ ਕੁੱਟਮਾਰ ਕੀਤੀ ਗਈ ਹੈ, ਬਹੁਤ ਹੀ ਨਿੰਦਣਯੋਗ ਹੈ। ਮੈਂ ਮੰਗ ਕਰਦੀ ਹਾਂ ਕਿ ਸਕੂਲ ਪ੍ਰਸ਼ਾਸਨ ਦੇ ਖਿਲਾਫ ਸਖ਼ਤ ਕਾਰਵਾਈ ਕੀਤੀ, ਜਾਵੇ ਕਿਉਂਕਿ ਉਨ੍ਹਾਂ ਦੀ ਅਣਗਹਿਲੀ ਦੇ ਕਾਰਨ ਇਹ ਸਭ ਕੁਝ ਹੋਇਆ ਹੈ ਅਤੇ ਜੋ ਆਊਟਸਾਈਡਰ ਨੌਜਵਾਨਾਂ ਵੱਲੋਂ ਕੁੱਟਮਾਰ ਕੀਤੀ ਗਈ ਹੈ ਇਹ ਸਕੂਲ ਦੀ ਅਣਦੇਖੀ ਦੇ ਕਾਰਨ ਹੋਈ।

ਦੂਜੇ ਪਾਸੇ, ਇੰਡੋ ਬ੍ਰਿਟਿਸ਼ ਸਕੂਲ ਦੇ ਵਿਦਿਆਰਥੀ ਦੇ ਪਿਤਾ ਸੁਖਚੈਨ ਸਿੰਘ ਨੇ ਦੱਸਿਆ ਕਿ ਇਸ ਲੜਾਈ ਤੋਂ ਬਾਅਦ ਸਾਡੇ ਬੱਚੇ ਬਹੁਤ ਸਹਿਮੇ ਹੋਏ ਹਨ ਅਤੇ ਉਹ ਸਕੂਲ ਵੀ ਨਹੀਂ ਜਾ ਰਹੇ, ਕਿਉਂਕਿ ਜਦੋਂ ਲੜਾਈ ਹੋਈ ਸੀ ਅਤੇ ਸਾਡੇ ਬੱਚੇ ਖ਼ੁਦ ਖੇਡ ਰਹੇ ਸੀ ਅਤੇ ਜੋ ਰੈਫਰੀ ਦੀ ਕੁੱਟਮਾਰ ਕੀਤੀ ਗਈ ਹੈ। ਉਹ ਬਹੁਤ ਹੀ ਮੰਦਭਾਗੀ ਗੱਲ ਹੈ ਅਤੇ ਅਸੀਂ ਅੱਜ ਤੋਂ ਬਾਅਦ ਇਨ੍ਹਾਂ ਨੂੰ ਖੇਡਾਂ ਵਿੱਚ ਹਿੱਸਾ ਵੀ ਨਹੀਂ ਲੈਣ ਦੇਵਾਂਗੇ।


ਇਸ ਮੌਕੇ ਤੇ ਜੀ.ਬੀ. ਇੰਟਰਨੈਸ਼ਨਲ ਸਕੂਲ ਦੀ ਪ੍ਰਿੰਸੀਪਲ ਪੂਨਮ ਰਾਣੀ ਨੇ ਕਿਹਾ ਕਿ ਇਹ ਲੜਾਈ ਸਕੂਲ ਦੇ ਸਾਡੇ ਗਰਾਊਂਡ ਵਿੱਚ ਹੋਈ ਸੀ ਅਤੇ ਸਕੂਲ ਦੇ ਤਿੰਨ ਵਿਦਿਆਰਥੀਆਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਪਰ ਪ੍ਰਿੰਸੀਪਲ ਵੱਲੋਂ ਵਾਰ ਵਾਰ ਆਪਣੇ ਵਿਦਿਆਰਥੀਆਂ ਨੂੰ ਬਚਾਉਣ ਦੇ ਲਈ ਸਾਰਾ ਠੀਕਰਾ ਰੈਫਰੀ ਉੱਤੇ ਹੀ ਭੰਨਦੀ ਨਜ਼ਰ ਆਈ।


ਇੰਡੋ ਬ੍ਰਿਟਿਸ਼ ਸਕੂਲ ਦੇ ਚੇਅਰਮੈਨ ਐਮ.ਐਸ.ਬੇਦੀ ਨੇ ਕਿਹਾ ਕਿ ਜੋ ਫੁੱਟਬਾਲ ਮੈਚ ਵਿੱਚ ਖਿਡਾਰੀਆਂ ਦੀ ਆਪਸ ਵਿੱਚ ਲੜਾਈ ਹੋਈ ਹੈ। ਉਸ ਵਿੱਚ ਸਾਡੇ ਸਕੂਲ ਦੇ ਵੀ ਬੱਚੇ ਸਨ ਅਤੇ ਜੋ ਰੈਫਰੀ ਨਾਲ ਜੀ.ਬੀ. ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਵੱਲੋਂ ਕੁੱਟਮਾਰ ਕੀਤੇ ਗਈ, ਬਹੁਤ ਹੀ ਨਿੰਦਣਯੋਗ ਹੈ। ਉਹ ਰੈਫਰੀ ਨੈਸ਼ਨਲ ਲੈਵਲ ਦਾ ਖਿਡਾਰੀ ਹੈ। ਅਸੀਂ ਇਸ ਬਾਬਤ ਸਪੋਰਟਸ ਅਥਾਰਟੀ ਨੂੰ ਲਿਖ ਕੇ ਭੇਜਾਂਗੇ ਅਤੇ ਜੀ.ਬੀ. ਇੰਟਰਨਲ ਸਕੂਲ ਦੀ ਮੈਨੇਜਮੈਂਟ ਨੂੰ ਵੀ ਲਿਖ ਕੇ ਭੇਜਾਂਗੇ ਸਕੂਲ ਦੀ ਅਣਗਹਿਲੀ ਦੇ ਕਾਰਨ ਇਹ ਸਭ ਕੁਝ ਵਾਪਰ ਰਿਹਾ ਹੈ ਅਤੇ ਸਾਡੇ ਸਕੂਲ ਦੇ ਵਿਦਿਆਰਥੀ ਬਹੁਤ ਸਹਿਮੇ ਹੋਏ ਹਨ।


ਉੱਥੇ ਹੀ, ਪੁਲਿਸ ਦੇ ਜਾਂਚ ਅਧਿਕਾਰੀ ਵੇਦ ਪ੍ਰਕਾਸ਼ ਨੇ ਕਿਹਾ ਕਿ ਜੋ ਇਹ ਮਾਮਲਾ ਹੈ ਇਸ ਬਾਬਤ ਰੈਫਰੀ ਸਾਹਿਲ ਗੁਲਿਆਨੀ ਵੱਲੋਂ ਸਾਨੂੰ ਰਿਪੋਰਟ ਲਿਖਾਈ ਗਈ ਹੈ ਕਿ ਕੁਝ ਸਕੂਲ ਦੇ ਵਿਦਿਆਰਥੀ ਅਤੇ ਆਊਟਸਾਈਡਰਾਂ ਵੱਲੋਂ ਮੇਰੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਹੈ। ਇਹ ਜੋ ਸਕੂਲ ਵਿੱਚ ਘਟਨਾ ਵਾਪਰੀ ਹੈ ਬਹੁਤ ਹੀ ਨਿੰਦਣਯੋਗ ਹੈ। ਇਸ ਸਕੂਲ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਆਊਟਸਾਈਡਰ ਸਕੂਲ ਵਿੱਚ ਕਿਵੇਂ ਆ ਗਏ। ਇਸ ਬਾਬਤ ਅਸੀ ਬਣਦੀ ਕਾਰਵਾਈ ਕਰ ਰਹੇ।

ਇਹ ਵੀ ਪੜ੍ਹੋ: ਪੰਜਾਬ ਵਿੱਚ ਬੱਚੇ ਨਹੀਂ ਹਨ ਸੁਰੱਖਿਅਤ, ਬੱਚਿਆਂ ਵਿਰੁੱਧ ਅਪਰਾਧਿਕ ਮਾਮਲਿਆਂ ਵਿੱਚ ਵਾਧਾ : NCRB ਰਿਪੋਰਟ

Last Updated :Aug 30, 2022, 8:12 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.