ETV Bharat / state

ਸੰਨੀ ਦਿਓਲ ਦੇ ਯਤਨਾਂ ਸਦਕਾ ਘਰ ਪਰਤਿਆ ਕੁਵੈਤ 'ਚ ਫਸਿਆ ਨੌਜਵਾਨ

author img

By

Published : Oct 9, 2019, 12:14 PM IST

ਫ਼ੋਟੋ

ਪਠਾਨਕੋਟ ਦੇ ਹਲਕਾ ਭੋਆ ਤੋਂ ਦੋ ਸਕੇ ਭਰਾ ਪਿਛਲੇ ਇੱਕ ਸਾਲ ਤੋਂ ਕੁਵੈਤ ਵਿੱਚ ਫਸੇ ਸਨ। ਉਨ੍ਹਾਂ ਦੀ ਇਹ ਹਾਲਤ ਏਜੰਟ ਵੱਲੋਂ ਧੋਖਾ ਕੀਤੇ ਜਾਣ ਕਾਰਨ ਹੋਈ। ਦੋਹਾਂ ਦੇ ਮਾਂ-ਪਿਉ ਅਤੇ ਸਾਬਕਾ ਵਿਧਾਇਕ ਸੀਮਾ ਦੇਵੀ ਨੇ ਇਸ ਮਾਮਲੇ 'ਚ ਗੁਰਦਾਸਪੁਰ ਦੇ ਸਾਂਸਦ ਸੰਨੀ ਦਿਓਲ ਤੋਂ ਮਦਦ ਦੀ ਅਪੀਲ ਕੀਤੀ। ਸਾਂਸਦ ਸੰਨੀ ਦਿਓਲ ਦੀ ਮਦਦ ਨਾਲ ਹੁਣ ਦੋਹਾਂ ਚੋਂ ਇੱਕ ਨੌਜਵਾਨ ਦੀ ਘਰ ਵਾਪਸੀ ਹੋ ਚੁੱਕੀ ਹੈ।

ਪਠਾਨਕੋਟ: ਹਲਕਾ ਭੋਆ ਤੋਂ ਪਿੰਡ ਮਾਨ ਨੰਗਲ ਵਿੱਚ ਕੁਵੈਤ ਵਿੱਚ ਫਸੇ ਦੋ ਸਕੇ ਭਰਾਵਾਂ ਵਿੱਚੋਂ ਇੱਕ ਦੀ ਸਾਂਸਦ ਸੰਨੀ ਦਿਓਲ ਦੇ ਯਤਨਾਂ ਕਾਰਨ ਘਰ ਵਾਪਸੀ ਹੋਈ ਹੈ। ਨੌਜਵਾਨ ਅਤੇ ਉਸ ਦੇ ਪਰਿਵਾਰ ਨੇ ਸੰਨੀ ਦਿਓਲ ਦਾ ਧੰਨਵਾਦ ਕੀਤਾ ਹੈ ਅਤੇ ਜਲਦ ਹੀ ਦੂਜੇ ਪੁੱਤਰ ਦੀ ਵੀ ਘਰ ਵਾਪਸੀ ਦੀ ਉਮੀਦ ਕੀਤੀ ਹੈ।

ਵੀਡੀਓ

ਜਾਣਕਾਰੀ ਮੁਤਾਬਕ ਪਠਾਨਕੋਟ ਜ਼ਿਲ੍ਹੇ ਦੇ ਹਲਕਾ ਭੋਆ ਦੇ ਪਿੰਡ ਮਾਨ ਨੰਗਲ ਤੋਂ ਦੋ ਭਾਰ ਇੱਕ ਸਾਲ ਪਹਿਲਾਂ ਰੋਜ਼ੀ ਰੋਟੀ ਕਮਾਉਣ ਲਈ ਕੁਵੈਤ ਗਏ ਸੀ ਪਰ ਉਥੇ ਏਜੈਂਟ ਵੱਲੋਂ ਧੋਖਾ ਕੀਤੇ ਜਾਣ ਕਾਰਨ ਉਥੇ ਹੀ ਫਸ ਗਏ। ਉਥੇ ਉਨ੍ਹਾਂ ਨੇ ਦੋ ਮਹੀਨੇ ਕੰਮ ਕੀਤਾ ਅਤੇ ਉਸ ਤੋਂ ਬਾਅਦ ਉਨ੍ਹਾਂ ਦੇ ਸਾਰੇ ਦਸਤਾਵੇਜ਼ ਅਤੇ ਪਾਸਪੋਰਟ ਆਦਿ ਉਨ੍ਹਾਂ ਦੇ ਠੇਕੇਦਾਰ ਨੇ ਖੋਹ ਲਏ। ਵਰਕ ਪਰਮਿਟ ਖ਼ਤਮ ਹੋ ਜਾਣ ਤੋਂ ਬਾਅਦ ਉਨ੍ਹਾਂ ਨੂੰ ਕੰਮ ਨਹੀਂ ਮਿਲਿਆ ਜਿਸ ਕਾਰਨ ਉਨ੍ਹਾਂ ਦੀ ਹਾਲਤ ਉਥੇ ਖ਼ਰਾਬ ਹੋ ਗਈ। ਦੋਹਾਂ ਨੇ ਕਿਸੇ ਤਰ੍ਹਾਂ ਆਪਣੀ ਹਾਲਤਾਂ ਬਾਰੇ ਪਰਿਵਾਰ ਨੂੰ ਖ਼ਬਰ ਦਿੱਤੀ।

ਦੋਹਾਂ ਭਰਾਵਾਂ ਦੇ ਕੁਵੈਤ ਵਿੱਚ ਫ਼ਸੇ ਹੋਣ ਦੀ ਖ਼ਬਰ ਮਿਲੀ। ਇਹ ਜਾਣਕਾਰੀ ਮਿਲਦੇ ਹੀ ਪਰਿਵਾਰਕ ਮੈਂਬਰਾਂ ਅਤੇ ਸਥਾਨਕ ਸਾਬਕਾ ਵਿਧਾਇਕ ਸੀਮਾ ਦੇਵੀ ਵੱਲੋਂ ਮੌਜੂਦਾ ਸਾਂਸਦ ਸੰਨੀ ਦਿਓਲ ਕੋਲੋਂ ਮਦਦ ਦੀ ਅਪੀਲ ਕੀਤੀ। ਉਨ੍ਹਾਂ ਨੇ ਸਾਂਸਦ ਸੰਨੀ ਨੂੰ ਜਲਦ ਤੋਂ ਜਲਦ ਦੋਹਾਂ ਨੌਜਵਾਨਾਂ ਦੀ ਵਤਨ ਵਾਪਸੀ ਕਰਵਾਉਣ ਦੀ ਮੰਗ ਕੀਤੀ।

ਇਸ ਮਾਮਲੇ ਦਾ ਪਤਾ ਲਗਦੇ ਹੀ ਸੰਨੀ ਦਿਓਲ ਨੇ ਤੁਰੰਤ ਵਿਦੇਸ਼ ਮੰਤਰਾਲੇ ਨੂੰ ਪੱਤਰ ਲਿੱਖ ਕੇ ਮਦਦ ਦੀ ਅਪੀਲ ਕੀਤੀ ਗਈ। ਇਸ ਤੋਂ ਤੁਰੰਤ ਬਾਅਦ ਵਿਦੇਸ਼ ਮੰਤਰਾਲੇ ਵੱਲੋਂ ਦੋਹਾਂ ਨੌਜਵਾਨਾਂ ਦੀ ਵਤਨ ਵਾਪਸੀ ਦੀਆਂ ਕੋਸ਼ਿਸ਼ਾਂ ਨੂੰ ਤੇਜ਼ ਕਰ ਦਿੱਤਾ ਗਿਆ। ਜਿਸ ਤੋਂ ਬਾਅਦ ਦੋਹਾਂ ਚੋਂ ਇੱਕ ਨੌਜਵਾਨ ਸੁਖਵਿੰਦਰ ਸਿੰਘ ਦੀ ਘਰ ਵਾਪਸੀ ਹੋ ਚੁੱਕੀ ਹੈ ਅਤੇ ਇਸ ਤੋਂ ਬਾਅਦ ਪੂਰੇ ਪਿੰਡ ਵਿੱਚ ਖੁਸ਼ੀ ਦਾ ਮਾਹੌਲ ਹੈ।

ਇਹ ਵੀ ਪੜ੍ਹੋ : ਕੋਟਕਪੂਰਾ 'ਚ ਕਾਰ ਲੁੱਟਣ ਦੀ ਕੋਸ਼ਿਸ਼, ਲੁਟੇਰਿਆਂ ਨੇ ਚਲਾਈਆਂ ਗੋਲੀਆਂ

ਸੁੱਖਵਿੰਦਰ ਸਿੰਘ ਨੇ ਸਾਂਸਦ ਸਨੀ ਦਿਓਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਥੇ ਉਹ ਦੋਵੇਂ ਭਰਾ ਅਤੇ ਕੁੱਝ ਹੋਰ ਲੋਕ ਏਜੰਟ ਅਤੇ ਠੇਕੇਦਾਰਾਂ ਦੀ ਲਾਪਰਵਾਹੀ ਅਤੇ ਧੋਖੇ ਕਾਰਨ ਫਸੇ ਹੋਏ ਸਨ। ਸਨੀ ਦਿਓਲ ਦੀ ਕੋਸ਼ਿਸਾਂ ਸਦਕਾ ਹੀ ਉਹ ਅੱਜ ਆਪਣੇ ਘਰ ਵਾਪਸ ਪਰਤ ਸਕੀਆ ਹੈ ਅਤੇ ਜਲਦ ਉਸ ਦਾ ਭਰਾ ਬਲਵਿੰਦਰ ਸਿੰਘ ਦੀ ਵੀ ਵਤਨ ਵਾਪਸੀ ਹੋਵੇਗੀ।

Intro:ਕੁਵੈਤ ਵਿਚ ਫਸੇ ਦੋ ਸਗੇ ਪਰਾਵਾਂ ਵਿਚੋਂ ਇਕ ਪਰਤਿਆ ਬਾਪਿਸ/ਪਰਿਵਾਰ ਦਾ ਕਹਿਣਾ ਲੋਕ ਸਭਾ ਹਲਕਾ ਗੁਰਦਾਸਪੁਰ ਦੇ ਸਾਂਸਦ ਸੰਨੀ ਦਿਯੋਲ ਦੇ ਸਦਕਾ ਉਨ੍ਹਾਂ ਦਾ ਇਕ ਬੇਟਾ ਆਇਆ ਘਰ ਬਾਪਿਸ/ਦੂਜੇ ਨੂੰ ਭੀ ਜਲਦ ਲਿਆਉਣ ਗਏ ਸੰਨੀ ਦਿਯੋਲ ਬਾਪਿਸ
Body:ਪਿਛਲੇ ਇਕ ਸਾਲ ਤੋਂ ਏਜੰਟ ਦੇ ਵਲੋਂ ਧੋਖੇ ਨਾਲ ਬੀਜਾ ਨਾ ਬਦਾਊਂਨ ਤੋਂ ਬਾਅਦ ਪਠਾਨਕੋਟ ਦੇ ਹਲਕਾ ਭੋਆ ਦੇ ਦੋ ਸਕੇ ਭਰਾ ਕੁਬੇਤ ਵਿਚ ਫ਼ੰਸੇ ਹੋਏ ਸੀ ਜਿਨ੍ਹਾਂ ਦੇ ਪਰਿਵਾਰ ਨੇ ਸੰਨੀ ਦਿਯੋਲ ਅਗੇ ਉਨ੍ਹਾਂ ਦੇ ਬੱਚਿਆਂ ਨੂੰ ਘਰ ਲਿਆਉਣ ਦੀ ਗੋਹਾਰ ਲੰਗਾਈ ਸੀ ਜੀਅ ਤੋਂ ਵਾਦ ਵਿਦੇਸ਼ ਮੰਤਰਾਲੇ ਨਾਲ ਗੱਲ ਕਰਨ ਤੋਂ ਵਾਦ ਹੀ ਕੁਵੈਤ ਬਿਚ ਫ਼ੰਸੇ ਦੋ ਸਕੇ ਭਰਾਬਾਂ ਬਿਚੋਂ ਇਕ ਘਰ ਬਾਪਿਸ ਲੋਟ ਆਇਆ ਹਨਜਿਸ ਦਾ ਸਵਾਗਤ ਜਿਥੇ ਉਸ ਦੇ ਪਰਿਵਾਰ ਨੇ ਕੀਤਾ ਉਥੇ ਹੀ ਭਾਜਪਾ ਦੀ ਸਾਬਕਾ ਬਿਧਾਇਕ ਸੀਮਾ ਦੇਵੀ ਭੀ ਉਨ੍ਹਾਂ ਦੇ ਘਰ ਪੁਜੀ ਜਿਥੇ ਇਕ ਸਾਲ ਬਾਅਦ ਘਰ ਪਰਤੇ ਸੁਖਵਿੰਦਰ ਸਿੰਘ ਦਾ ਸਵਾਗਤ ਜਿਥੇ ਉਸ ਦੀ ਮਾਂ ਨੇ ਨਮ ਅੱਖਾਂ ਨਾਲ ਕੀਤਾ ਉਥੇ ਹੀ ਉਨ੍ਹਣੇ ਗੋਹਾਰ ਲਗਾਈ ਹੰ ਕਿ ਸੰਨੀ ਦਿਯੋਲ ਦੇ ਪ੍ਰਿਯਸ ਸਦਕਾ ਉਨ੍ਹਾਂ ਦਾ ਦੂਜਾ ਭਰਾ ਬਲਬਿੰਦਰ ਸਿੰਘ ਭੀ ਜਲਦ ਘਰ ਬਾਪਿਸ ਆ ਜਾਬੇਗਾ
Conclusion:ਇਸ ਬਾਰੇ ਗੱਲ ਕਰਦੇ ਉਨ੍ਹਾਂ ਕਿਹਾ ਕਿ ਉਨ੍ਹਾਂਨੂੰ ਪੁਰੀ ਉਮੀਦ ਹੰ ਕਿ।ਸੰਨੀ ਦਿਯੋਲ ਸਾਂਸਦ ਲੋਕ ਸਭਾ ਹਲਕਾ ਗੁਰਦਾਸਪੁਰ ਵਲੋਂ ਜੋ ਪਰਿਆਸ ਕੀਤਾ ਗਿਆ ਹੰ ਉਸ ਦੇ ਚਲਦੇ ਉਹ ਜਲਦੀ ਘਰ ਵਾਪਿਸ ਆ ਜਵੇਗਾ
ਬਾਈਟ--ਸੁਖਬਿੰਦਰ ਸਿੰਘ
-ਕਮਲੇਸ਼ ਕੁੰਮਾਰੀ- ਮਾਤਾ
--ਧਰਮਪਲਾ-/ਪਿਤਾ
--/ਸੀਮਾ ਦੇਵੀ-ਸਾਬਕਾ ਵਿਧਾਇਕ
ETV Bharat Logo

Copyright © 2024 Ushodaya Enterprises Pvt. Ltd., All Rights Reserved.