ETV Bharat / state

ਆਰ.ਬੀ.ਆਈ ਵੱਲੋਂ ਯੈੱਸ ਬੈਂਕ ਨੂੰ ਝਟਕਾ ਦੇਣ ਤੋਂ ਬਾਅਦ ਵਪਾਰੀ ਜਗਤ 'ਚ ਨਮੋਸ਼ੀ ਦਾ ਮਹੌਲ

author img

By

Published : Mar 7, 2020, 5:16 PM IST

ਆਰ.ਬੀ.ਆਈ ਵੱਲੋਂ ਯੈੱਸ ਬੈਂਕ ਨੂੰ ਝਟਕਾ
ਆਰ.ਬੀ.ਆਈ ਵੱਲੋਂ ਯੈੱਸ ਬੈਂਕ ਨੂੰ ਝਟਕਾ

ਆਰਬੀਆਈ ਵੱਲੋਂ ਯੈੱਸ ਬੈਂਕ 'ਤੇ ਪਬੰਦੀ ਲਗਾਉਣ ਤੋਂ ਬਾਅਦ ਵਪਾਰ ਜਗਤ ਦੇ ਵਿੱਚ ਨਮੋਸ਼ੀ ਦਾ ਮਾਹੌਲ ਹੈ। ਯੈੱਸ ਬੈਂਕ 'ਤੇ ਲੱਗੀ ਪਬੰਦੀ ਦੇ ਚੱਲਦਿਆ ਖਾਤਾਧਾਰਕ 50 ਹਜ਼ਾਰ ਰੁਪਏ ਤੋਂ ਜ਼ਿਆਦਾ ਪੈਸੇ ਨਹੀਂ ਕਢਵਾ ਸਕਦੇ।

ਪਠਾਨਕੋਟ:ਆਰਬੀਆਈ ਵੱਲੋਂ ਯੈੱਸ ਬੈਂਕ 'ਤੇ ਪਬੰਦੀ ਲਗਾਉਣ ਤੋਂ ਬਾਅਦ ਵਪਾਰ ਜਗਤ ਦੇ ਵਿੱਚ ਨਮੋਸ਼ੀ ਦਾ ਮਾਹੌਲ ਹੈ। ਯੈੱਸ ਬੈਂਕ 'ਤੇ ਲੱਗੀ ਪਬੰਦੀ ਦੇ ਚੱਲਦਿਆ ਖਾਤਾਧਾਰਕ 50 ਹਜ਼ਾਰ ਰੁਪਏ ਤੋਂ ਜ਼ਿਆਦਾ ਪੈਸੇ ਨਹੀਂ ਕਢਵਾ ਸਕਦੇ, ਜਿਸ ਵਜ੍ਹਾ ਨਾਲ ਵਪਾਰ 'ਤੇ ਅਸਰ ਪੈ ਸਕਦਾ ਹੈ, ਜਿਸ ਨੂੰ ਲੈ ਕੇ ਵਪਾਰੀ ਨਿਰਾਸ਼ ਹਨ।

ਬੈਂਕ 'ਤੇ ਲੱਗੀ ਪਬੰਦੀ ਚੱਲਦੇ ਜਦੋਂ ਵਪਾਰੀਆਂ ਦੇ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਆਰਬੀਆਈ ਵੱਲੋਂ ਪਹਿਲਾ ਹਿੰਦੂ ਕੋਆਪ੍ਰੇਟਿਵ ਬੈਂਕ 'ਤੇ ਪਬੰਦੀ ਲਗਾ ਦਿੱਤੀ ਗਈ ਹੈ, ਜਿਸ ਵਜ੍ਹਾ ਨਾਲ ਵਪਾਰੀ ਆਪਣੇ ਪੈਸੇ ਕਢਵਾਉਣ ਲਈ ਧੱਕੇ ਖਾ ਰਹੇ ਹਨ ਅਤੇ ਹੁਣ ਆਰਬੀਆਈ ਵੱਲੋਂ ਯੈੱਸ ਬੈਂਕ ਉੱਤੇ ਪਬੰਦੀ ਲਗਾ ਦਿੱਤੀ ਗਈ ਹੈ, ਜਿਸ ਕਾਰਨ ਦੇਸ਼ ਭਰ ਦੇ ਵਿੱਚ ਯੈੱਸ ਬੈਂਕ ਦੀਆਂ 3200 ਦੇ ਕਰੀਬ ਬ੍ਰਾਂਚਾਂ ਹਨ।

ਵੇਖੋ ਵੀਡੀਓ

ਇਹ ਵੀ ਪੜੋ: ਪੰਜਾਬ 'ਚ ਵੀ ਕੋਰੋਨਾ ਵਾਇਰਸ ਦੀ ਦਸਤਕ, ਅੰਮ੍ਰਿਤਸਰ 'ਚ 2 ਮਰੀਜ਼ਾਂ ਦੀ ਰਿਪੋਰਟ 'ਚ ਦਿਖੇ ਲੱਛਣ

ਉਨ੍ਹਾਂ ਨੇ ਕਿਹਾ ਕਿ ਆਰਬੀਆਈ ਦੀ ਪਬੰਦੀ ਦੇ ਚੱਲਦੇ ਹੁਣ ਵਪਾਰੀ ਆਪਣੇ ਖਾਤੇ 'ਚੋਂ 50 ਹਜ਼ਾਰ ਰੁਪਏ ਤੋਂ ਜ਼ਿਆਦਾ ਪੈਸੇ ਨਹੀਂ ਕੱਢਵਾ ਸਕਦਾ, ਜਿਸ ਵਜ੍ਹਾ ਨਾਲ ਉਨ੍ਹਾਂ ਦੇ ਵਪਾਰ 'ਤੇ ਅਸਰ ਪਵੇਗਾ। ਉਨ੍ਹਾਂ ਨੇ ਆਰਬੀਆਈ ਦੇ ਅੱਗੇ ਅਪੀਲ ਕਰਦੇ ਹੋਏ ਕਿਹਾ ਕਿ ਆਰਬੀਆਈ ਆਪਣਾ ਸਟੈਂਡ ਸਾਫ ਕਰੇ ਤਾਂ ਕਿ ਲੋਕਾਂ ਦਾ ਬੈਂਕਾਂ ਤੋਂ ਭਰੋਸਾ ਨਾ ਉੱਠ ਜਾਏ।

ETV Bharat Logo

Copyright © 2024 Ushodaya Enterprises Pvt. Ltd., All Rights Reserved.