ETV Bharat / state

ਰੇਲਵੇ ਪੁੱਲ ਟੁੱਟਣ ਦੇ ਮਾਮਲੇ ਵਿੱਚ ਪੰਜਾਬ ਸਰਕਾਰ ਨਹੀਂ ਕਸੂਰਵਾਰ !

author img

By

Published : Sep 26, 2022, 11:40 AM IST

ਪਠਾਨਕੋਟ ਵਿੱਚ ਪਿਛਲੇ ਦਿਨੀ ਢਹਿ-ਢੇਰੀ ਹੋਏ ਪੁੱਲ ਦੇ ਮਾਮਲੇ ਵਿੱਚ ਭਾਰਤੀ ਰੇਲਵੇ (Indian Railways) ਨੇ ਪੰਜਾਬ ਸਰਕਾਰ ਅਤੇ ਗੈਰ-ਕਾਨੂੰਨੀ ਮਾਈਨਿੰਗ ਨੂੰ ਦੋਸ਼ੀ ਠਹਿਰਾਇਾ ਸੀ। ਪਰ ਸਥਾਨਕ ਡੀਸੀ ਨੇ ਵਿਸ਼ੇਸ਼ ਜਾਂਚ ਕਮੇਟੀ ਦੀ ਰਿਪੋਰਟ ਤੋਂ ਬਾਅਦ ਰੇਲਵੇ ਦੇ ਦਾਅਵੇ ਨੂੰ ਗਲਤ ਸਾਬਿਤ ਕਰਨ ਦੀ ਗੱਲ ਕਹੀ ਹੈ।

The Punjab government is not at fault in the case of railway bridge collapse!
ਰੇਲਵੇ ਪੁੱਲ ਟੁੱਟਣ ਦੇ ਮਾਮਲੇ ਵਿੱਚ ਪੰਜਾਬ ਸਰਕਾਰ ਨਹੀਂ ਕਸੂਰਵਾਰ !

ਪਠਾਨਕੋਟ: ਪਠਾਨਕੋਟ ਵਿਖੇ ਪਿਛਲੇ ਦਿਨੀਂ ਹੋਈ ਭਾਰੀ ਬਰਸਾਤ ਕਾਰਨ ਪੰਜਾਬ-ਹਿਮਾਚਲ ਨੂੰ ਜੋੜਨ ਵਾਲਾ ਰੇਲਵੇ ਪੁਲ 20 ਅਗਸਤ ਨੂੰ ਢਹਿ ਢੇਰੀ ਹੋ (The railway bridge collapsed on August 20) ਗਿਆ ਸੀ। ਪੁਲ ਢਹਿ-ਢੇਰੀ ਹੋਣ ਤੋਂ ਕੁਝ ਦਿਨ ਪਹਿਲਾਂ ਇੱਕ ਪੱਤਰ ਰੇਲਵੇ (Railways) ਵੱਲੋਂ ਪੰਜਾਬ ਸਰਕਾਰ ਨੂੰ ਲਿਖਿਆ ਗਿਆ ਸੀ, ਜਿਸ ਵਿੱਚ ਇਹ ਹਵਾਲਾ ਦਿੱਤਾ ਗਿਆ ਸੀ ਕਿ ਨਾਜਾਇਜ਼ ਮਾਈਨਿੰਗ ਕਾਰਨ ਰੇਲਵੇ ਪੁਲ (Railway bridges under threat due to illegal mining) ਖਤਰੇ ਵਿੱਚ ਹਨ ਅਤੇ ਪੁਲ ਟੁੱਟਣ ਤੋਂ ਬਾਅਦ ਇਸ ਉੱਤੇ ਭਾਜੜਾਂ ਪੈ ਗਈਆਂ ਸਨ।

ਇਸ ਮਗਰੋਂ ਮਾਮਲੇ ਉੱਤੇ ਡੀਸੀ ਪਠਾਨਕੋਟ ਵੱਲੋਂ ਇੱਕ ਜਾਂਚ ਕਮੇਟੀ ਦਾ ਗਠਨ (Formation of inquiry committee) ਕੀਤਾ ਗਿਆ ਸੀ, ਜਿਸ ਨੂੰ ਇਸ ਪੁਲ ਦੇ ਡਿੱਗਣ ਦੀ ਜਾਂਚ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ, ਜਿਸ ਵਿੱਚ ਨੈਸ਼ਨਲ ਹਾਈਵੇਅ ਅਥਾਰਟੀ ਦੇ ਅਧਿਕਾਰੀ, ਪੀਡਬਲਯੂਡੀ ਵਿਭਾਗ ਦੇ ਅਧਿਕਾਰੀ, ਡਰੇਨੇਜ ਵਿਭਾਗ ਦੇ ਅਧਿਕਾਰੀ ਅਤੇ ਏਡੀਸੀ ਅੰਕੁਰਜੀਤ ਸਿੰਘ, ਜੋ ਕਿ ਆਈਆਈਟੀ ਤੋਂ ਸਿਵਲ ਇੰਜੀਨੀਅਰ ਪਾਸ ਆਊਟ ਹਨ, ਸ਼ਾਮਲ ਸਨ।

ਰੇਲਵੇ ਪੁੱਲ ਟੁੱਟਣ ਦੇ ਮਾਮਲੇ ਵਿੱਚ ਪੰਜਾਬ ਸਰਕਾਰ ਨਹੀਂ ਕਸੂਰਵਾਰ !

ਇਸ ਸਬੰਧੀ ਹਾਲ ਹੀ ਵਿੱਚ ਡੀਸੀ ਵੱਲੋਂ ਗਠਿਤ ਕੀਤੀ ਗਈ ਕਮੇਟੀ ਨੇ ਆਪਣੀ ਜਾਂਚ ਰਿਪੋਰਟ ਡੀਸੀ ਪਠਾਨਕੋਟ ਨੂੰ ਸੌਂਪੀ ਸੀ, ਜਿਸ ਦੀ ਇਸ ਜਾਂਚ ਰਿਪੋਰਟ ਤੋਂ ਬਾਅਦ ਡੀਸੀ ਵੱਲੋਂ ਪੰਜਾਬ ਸਰਕਾਰ ਨੂੰ ਭੇਜ ਦਿੱਤੀ ਗਈ ਸੀ। ਜਾਂਚ ਰਿਪੋਰਟ ਵਿਚ ਕਿਹਾ ਹੈ ਕਿ ਪੁਲ ਬਹੁਤ ਜ਼ਿਆਦਾ ਪੁਰਾਣਾ ਸੀ ਅਤੇ ਪੁਲ ਦੀ ਮਿਆਦ ਖਤਮ ਹੋ ਚੁੱਕੀ ਸੀ (The bridge had expired) ਅਤੇ ਵਾਰ-ਵਾਰ ਮੁਰੰਮਤ ਹੋਣ ਕਾਰਨ ਇਕ ਪਾਸੇ ਤੋਂ ਪਾਣੀ ਨਿਕਲ ਰਿਹਾ ਸੀ, ਜਿਸ ਕਾਰਨ ਇਹ ਹਾਦਸਾ ਵਾਪਰਿਆ ।

ਹਰਬੀਰ ਸਿੰਘ ਡੀਸੀ ਨੇ ਅੱਗੇ ਕਿਹਾ ਕਿ ਇਸ ਮਾਮਲੇ ਵਿੱਚ ਜਾਂਚ ਤੋਂ ਬਾਅਦ ਪੰਜਾਬ ਦੇ ਅਧਿਕਾਰੀਆਂ ਜਾਂ ਮਾਈਨਿੰਗ ਦੀ ਕੋਈ ਗਲਤੀ ਨਜ਼ਰ ਨਹੀਂ ਆਈ (No mining error sight) ਜਦੋਂ ਕਿ ਜਾਂਚ ਮਗਰੋਂ ਇਹ ਸਪੱਸ਼ਟ ਹੋ ਗਿਆ ਹੈ ਕਿ ਰੇਲਵੇ ਦੀ ਗਲਤੀ ਕਾਰਨ ਹੀ ਪੁੱਲ ਢਹਿ-ਢੇਰੀ ਹੋਇਆ ਹੈ। ਉਨ੍ਹਾਂ ਕਿਹਾ ਕਿ ਮਾਮਲੇ ਦੀ ਮੁੜ ਤਫਸੀਲ ਨਾਲ਼ (Re examination of the case in detail) ਜਾਂਚ ਦੇ ਹੁਕਮ ਦੇ ਦਿੱਤੇ ਗਏ ਹਨ।

ਇਹ ਵੀ ਪੜ੍ਹੋ: ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਦੋਸਤਾਂ ਨੇ ਦੋਸਤ ਦਾ ਕੀਤਾ ਕਤਲ, ਨਹਿਰ ਵਿੱਚ ਸੁੱਟੀ ਲਾਸ਼

ETV Bharat Logo

Copyright © 2024 Ushodaya Enterprises Pvt. Ltd., All Rights Reserved.