ETV Bharat / state

ਵਿਕਾਸ ਦੇ ਦਾਅਵੇ ਖੋਖਲੇ !

author img

By

Published : Aug 10, 2021, 6:32 PM IST

ਪਠਾਨਕੋਟ ਦੇ ਵਿੱਚ ਸੜਕਾਂ ਦੀ ਖਸਤਾ ਹਾਲਤ (Poor condition of roads) ਨੂੰ ਲੈਕੇ ਆਮ ਲੋਕ ਪਰੇਸ਼ਾਨ ਦਿਖਾਈ ਦੇ ਰਹੇ ਹਨ। ਲੋਕਾਂ ਦਾ ਕਹਿਣੈ ਕਿ ਸੜਕਾਂ ਖਸਤਾ ਹਾਲਤ ਹੋਣ ਦੇ ਕਾਰਨ ਉਨ੍ਹਾਂ ਨੂੰ ਆਉਣ ਜਾਣ ਦੇ ਵਿੱਚ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ।

ਵਿਕਾਸ ਦੇ ਦਾਅਵੇ ਖੋਖਲੇ !
ਵਿਕਾਸ ਦੇ ਦਾਅਵੇ ਖੋਖਲੇ !

ਪਠਾਨਕੋਟ: ਪੰਜਾਬ ਸਰਕਾਰ (Government of Punjab) ਜਿਸ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਸੂਬੇ ਦੇ ਲੋਕਾਂ ਦੇ ਨਾਲ ਕਈ ਵਾਅਦੇ ਕੀਤੇ ਸਨ ਕਿ ਉਨ੍ਹਾਂ ਨੂੰ ਹਰ ਇੱਕ ਸਹੂਲਤ ਮੁਹੱਈਆ ਕਰਵਾਈ ਜਾਵੇਗੀ ਨੌਜਵਾਨਾਂ ਨੂੰ ਰੋਜ਼ਗਾਰ ਦਿੱਤਾ ਜਾਵੇਗਾ ਅਤੇ ਸੜਕਾਂ ਦੀ ਹਾਲਤ ਸੁਧਾਰੀ ਜਾਵੇਗੀ।

ਵਿਕਾਸ ਦੇ ਦਾਅਵੇ ਖੋਖਲੇ !

ਜੇ ਗੱਲ ਹਲਕਾ ਭੋਆ ਦੀ ਕਰੀਏ ਤਾਂ ਸਰਹੱਦੀ ਖੇਤਰ ਹਲਕਾ ਭੋਆ ਦੀਆਂ ਸੜਕਾਂ ਦੀ ਹਾਲਤ ਖਸਤਾ ਦਿਖਾਈ ਦੇ ਰਹੀ ਹੈ। ਹਲਕਾ ਭੋਆ ਦੀ ਲਾਈਫਲਾਈਨ ਮੰਨੀ ਜਾਣ ਵਾਲੀ ਸੜਕ ਸੁੰਦਰਚੱਕ ਕਥਲੌਰ ਸੜਕ ਜਿਸ ਦੀ ਹਾਲਤ ਇੰਨੀ ਖਸਤਾ ਹੈ ਕਿ ਜਗ੍ਹਾ ਜਗ੍ਹਾ ਤੇ ਵੱਡੇ ਵੱਡੇ ਟੋਏ ਪਏ ਹੋਏ ਹਨ ਅਤੇ ਪਤਾ ਨਹੀਂ ਚਲਦਾ ਕਿ ਸੜਕ ਕਿੱਥੇ ਹੈਂ ਅਤੇ ਟੋਏ ਕਿੱਥੇ ਹਨ ਕਈ ਵਾਰ ਲੋਕ ਹਾਦਸਿਆਂ ਦਾ ਸ਼ਿਕਾਰ ਵੀ ਹੋ ਚੁੱਕੇ ਹਨ।

ਇਹ ਸੜਕ ਪੰਜਾਬ ਨੂੰ ਜੰਮੂ ਦੇ ਨਾਲ ਵੀ ਜੋੜਦੀ ਹੈ ਜਿਸ ਦੇ ਚਲਦੇ ਕਈ ਵੱਡੀਆਂ ਗੱਡੀਆਂ ਟਰੱਕ ਟਰਾਲੇ ਇਸ ਸੜਕ ਤੋਂ ਗੁਜ਼ਰਦੇ ਹਨ ਪਰ ਇਸ ਵੱਲ ਕਿਸੇ ਦਾ ਧਿਆਨ ਨਹੀਂ ਗਿਆ। ਹਲਕਾ ਭੋਆ ਦੇ ਵਿਧਾਇਕ ਜੋਗਿੰਦਰ ਪਾਲ ਵੱਲੋਂ ਵੱਡੇ-ਵੱਡੇ ਦਾਅਵੇ ਤਾਂ ਕੀਤੇ ਜਾਂਦੇ ਹਨ ਪਰ ਇਹ ਦਾਅਵੇ ਇਨ੍ਹਾਂ ਸੜਕਾਂ ‘ਤੇ ਆ ਕੇ ਖੋਖਲੇ ਨਜ਼ਰ ਆਉਂਦੇ ਹਨ ਜਿਸ ਨੂੰ ਲੈ ਕੇ ਲੋਕ ਤ੍ਰਾਹੀ ਤ੍ਰਾਹੀ ਕਰ ਰਹੇ ਹਨ। ਵਿਧਾਇਕ ਜੋਗਿੰਦਰ ਪਾਲ ਹਲਕਾ ਭੋਆ ਵਿਚ ਵਿਕਾਸ ਕਾਰਜਾਂ ਦੇ ਵੱਡੇ ਵੱਡੇ ਦਵੇ ਕਰਦੇ ਨਹੀਂ ਥੱਕ ਰਹੇ ਅਤੇ ਲੋਕਾਂ ਦੀਆਂ ਉਮੀਦਾਂ ‘ਤੇ ਖਰੇ ਉਤਰਨ ਦੀ ਗੱਲ ਆਖ ਰਹੇ ਹਨ।

ਇਸ ਬਾਰੇ ਜਦੋਂ ਸਥਾਨਕ ਲੋਕਾਂ ਦੇ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਵਿਧਾਇਕ ਵੱਲੋਂ 80 ਪ੍ਰਤੀਸ਼ਤ ਤੱਕ ਸੜਕਾਂ ਦਾ ਕੰਮ ਕਰਵਾ ਦਿੱਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਝੂਠੇ ਵਾਅਦੇ ਕਰਕੇ ਸੱਤਾ ਹਥਿਆਈ ਸੀ ਅਤੇ ਉਨ੍ਹਾਂ ਵਾਅਦਿਆਂ ‘ਤੇ ਖਰੀ ਨਹੀਂ ਉੱਤਰੀ ਜਿਸ ਦਾ ਨਤੀਜਾ ਆਉਣ ਵਾਲੀ ਦੋ ਹਜ਼ਾਰ ਬਾਈ ਦੀਆਂ ਚੋਣਾਂ ਦੇ ਵਿੱਚ ਸਰਕਾਰ ਨੂੰ ਭੁਗਤਣਾ ਪਵੇਗਾ।

ਇਹ ਵੀ ਪੜ੍ਹੋ:ਲੋਕ ਸਭਾ ‘ਚ ਕੇਂਦਰ ਖਿਲਾਫ਼ ਗਰਜੇ ਹਰਸਿਮਰਤ ਬਾਦਲ

ETV Bharat Logo

Copyright © 2024 Ushodaya Enterprises Pvt. Ltd., All Rights Reserved.