ETV Bharat / state

ਹੁਣ ਲੋਕ ਪੀਂਣਗੇ ਰਾਵੀ ਦਾ ਪਾਣੀ, ਘਰ ਘਰ ਪਹੁੰਚੇਗਾ ਦਰਿਆ ਦਾ ਪਾਣੀ

author img

By

Published : Oct 8, 2022, 1:17 PM IST

Pathankot today news in punjabi
ਘਰ ਘਰ ਪਹੁੰਚੇਗਾ ਦਰਿਆ ਦਾ ਪਾਣੀ

ਪਠਾਨਕੋਟ ਦੇ ਲੋਕ ਟਿਊਬਵੈੱਲਾਂ ਦੀ ਬਜਾਏ ਰਾਵੀ ਦਰਿਆ ਦਾ ਪਾਣੀ ਪੀਣਗੇ ਕਿਉਂਕਿ ਪਠਾਨਕੋਟ ਸੁਜਾਨਪੁਰ ਦੀ 3.5 ਲੱਖ ਤੋਂ ਵੱਧ ਆਬਾਦੀ ਨੂੰ ਰਾਵੀ ਦਰਿਆ 'ਚੋਂ ਨਿਕਲਣ ਵਾਲੀ UBDC ਨਹਿਰ ਦਾ ਪਾਣੀ ਫਿਲਟਰ ਕਰਕੇ ਪਿਲਾਇਆ ਜਾਵੇਗਾ। ਆਰਡੀ ਸੁਜਾਨਪੁਰ ਦੇ ਪੁਲ ਨੰਬਰ 5 ਤੋਂ ਅੱਗੇ 11 ਹਜ਼ਾਰ ਪੁਆਇੰਟਾਂ ਤੋਂ ਪਾਣੀ ਦੇਵੇਗੀ। ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਬਰਕਰਾਰ ਰੱਖਣ ਲਈ ਨਹਿਰੀ ਪਾਣੀ ਦੇ ਪ੍ਰਾਜੈਕਟ ਸ਼ੁਰੂ ਕੀਤੇ ਗਏ ਹਨ।

ਪਠਾਨਕੋਟ: ਹੁਣ ਪਠਾਨਕੋਟ (Pathankot) ਦੇ ਲੋਕ ਟਿਊਬਵੈੱਲਾਂ ਦੀ ਬਜਾਏ ਰਾਵੀ ਦਰਿਆ ਦਾ ਪਾਣੀ ਪੀਣਗੇ ਕਿਉਂਕਿ ਪਠਾਨਕੋਟ ਸੁਜਾਨਪੁਰ ਦੀ 3.5 ਲੱਖ ਤੋਂ ਵੱਧ ਆਬਾਦੀ ਨੂੰ ਰਾਵੀ ਦਰਿਆ 'ਚੋਂ ਨਿਕਲਣ ਵਾਲੀ UBDC ਨਹਿਰ ਦਾ ਪਾਣੀ ਫਿਲਟਰ ਕਰਕੇ ਪਿਲਾਇਆ ਜਾਵੇਗਾ। ਦੱਸਿਆ ਜਾ ਰਿਹਾ ਹੈ ਕਿ ਪਿਛਲੇ ਦੋ ਦਹਾਕਿਆਂ ਤੋਂ ਪਾਣੀ ਦਾ ਪੱਧਰ 20 ਤੋਂ 30 ਫੁੱਟ ਤੱਕ ਹੇਠਾਂ ਚਲਾ ਗਿਆ ਹੈ, ਸੀਵਰੇਜ ਬੋਰਡ ਨੇ ਅਮਰੂਤ ਫੇਜ਼-2 ਵਿੱਚ ਨਹਿਰੀ ਪਾਣੀ ਦੇ ਪ੍ਰਾਜੈਕਟ ਨੂੰ ਲੈ ਕੇ ਸਰਵੇ ਸ਼ੁਰੂ ਕੀਤਾ ਸੀ।

ਅਮਰੁਤ ਪ੍ਰਾਜੈਕਟ ਤਹਿਤ ਸਿੰਚਾਈ ਵਿਭਾਗ UBDC ਤੋਂ ਰੋਜ਼ਾਨਾ 10 ਤੋਂ 12 ਮਿਲੀਅਨ ਗੈਲਨ ਪਾਣੀ ਦੇਣ ਲਈ ਸਹਿਮਤ ਹੋ ਗਿਆ ਹੈ। ਪ੍ਰੋਜੈਕਟ ਤਹਿਤ ਦੋਵਾਂ ਸ਼ਹਿਰਾਂ ਵਿਚਕਾਰ ਜੰਮੂ-ਜਲੰਧਰ ਹਾਈਵੇਅ 'ਤੇ 40 ਏਕੜ ਜ਼ਮੀਨ 'ਤੇ ਫਿਲਟਰੇਸ਼ਨ ਪਲਾਂਟ ਲਗਾਇਆ ਜਾਵੇਗਾ। ਆਰਡੀ ਸੁਜਾਨਪੁਰ ਦੇ ਪੁਲ ਨੰਬਰ 5 ਤੋਂ ਅੱਗੇ 11 ਹਜ਼ਾਰ ਪੁਆਇੰਟਾਂ ਤੋਂ ਪਾਣੀ ਦੇਵੇਗੀ। ਇਸ ਦੇ ਲਈ ਪਲਾਂਟ ਤੱਕ ਪਾਈਪਾਂ ਰਾਹੀਂ ਪਾਣੀ ਪਹੁੰਚਾਇਆ ਜਾਵੇਗਾ, ਜਿੱਥੇ ਪਹਿਲਾਂ ਪਾਣੀ ਨੂੰ ਫਿਲਟਰ ਕੀਤਾ ਜਾਵੇਗਾ ਅਤੇ ਫਿਰ ਅੱਗੇ ਲੋਕਾਂ ਨੂੰ ਸਪਲਾਈ ਕੀਤਾ ਜਾਵੇਗਾ। ਪ੍ਰੋਜੈਕਟ ਸ਼ੁਰੂ ਹੋਣ ਤੋਂ ਬਾਅਦ ਸ਼ਹਿਰ ਦੇ ਇਕ-ਇਕ ਬਲਾਕ ਨੂੰ ਬੰਦ ਕੀਤਾ ਜਾਵੇਗਾ।

ਘਰ ਘਰ ਪਹੁੰਚੇਗਾ ਦਰਿਆ ਦਾ ਪਾਣੀ

ਸੀਵਰੇਜ ਬੋਰਡ ਦੇ ਐਸ.ਡੀ.ਓ ਨੇ ਦੱਸਿਆ ਕਿ ਅਮਰੁਤ ਫੇਜ਼-2 ਤਹਿਤ ਪਠਾਨਕੋਟ ਅਤੇ ਸੁਜਾਨਪੁਰ ਦੋਵੇਂ ਸ਼ਹਿਰਾਂ ਦਾ ਸਰਵੇ ਕਰਕੇ ਉਨ੍ਹਾਂ ਨੂੰ ਇਸ ਪ੍ਰੋਜੈਕਟ ਵਿੱਚ ਸ਼ਾਮਲ ਕਰਕੇ ਯੂ.ਬੀ.ਡੀ.ਸੀ ਦਾ ਪਾਣੀ ਸਾਫ਼ ਕਰਕੇ ਘਰਾਂ ਤੱਕ ਪਹੁੰਚਾਇਆ ਜਾਵੇਗਾ। ਪੱਤਰ ਲਿਖ ਕੇ ਸਿੰਚਾਈ ਵਿਭਾਗ 11000 ਡੀ ਪੁਆਇੰਟ ਤੋਂ ਰੋਜ਼ਾਨਾ 10 ਤੋਂ 12 ਮਿਲੀਅਨ ਗੈਲਨ ਪਾਣੀ ਦੀ ਸਪਲਾਈ ਕਰੇਗਾ। ਸਿੰਚਾਈ ਵਿਭਾਗ ਨੇ ਵੀ ਪਾਣੀ ਦੇਣ ਦੀ ਹਾਮੀ ਭਰੀ ਹੈ। ਇਸ ਤੋਂ ਬਾਅਦ ਫੇਜ਼ ਵਾਈਜ਼ ਟਿਊਬਲਾਂ ਨੂੰ ਬੰਦ ਕਰ ਦਿੱਤਾ ਜਾਵੇਗਾ। ਉਨ੍ਹਾਂ ਦਾ ਮੰਨਣਾ ਹੈ ਕਿ ਪਾਣੀ ਦਾ ਪੱਧਰ ਹੇਠਾਂ ਜਾ ਰਿਹਾ ਹੈ।

ਇਸ ਲਈ ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਬਰਕਰਾਰ ਰੱਖਣ ਲਈ ਨਹਿਰੀ ਪਾਣੀ ਦੇ ਪ੍ਰਾਜੈਕਟ ਸ਼ੁਰੂ ਕੀਤੇ ਗਏ ਹਨ। ਜਿਨ੍ਹਾਂ ਦੀ ਮੰਗ ਨੂੰ ਪੂਰਾ ਕਰਨ ਲਈ ਨਿਗਮ ਦੀਆਂ 79 ਟਿਊਬਾਂ ਰੋਜ਼ਾਨਾ 8 ਘੰਟੇ ਲਗਾਤਾਰ ਚੱਲਦੀਆਂ ਹਨ। ਜਿਨ੍ਹਾਂ ਵਿੱਚੋਂ 1 ਕਰੋੜ 32 ਹਜ਼ਾਰ ਗੈਲਨ ਪਾਣੀ ਨਗਰ ਨਿਗਮ ਵੱਲੋਂ 50 ਬਾਰਡਾਂ ਵਿੱਚ ਸਪਲਾਈ ਕੀਤਾ ਜਾਂਦਾ ਹੈ। ਜੋ ਕਿ ਮੰਗ ਨਾਲੋਂ 65 ਲੱਖ 48 ਹਜ਼ਾਰ 969 ਗੈਲਨ ਵੱਧ ਹੈ। ਪਠਾਨਕੋਟ ਸ਼ਹਿਰ ਦੇ ਵੱਖ-ਵੱਖ ਹਿੱਸਿਆਂ 'ਚ 70 ਤੋਂ 110 ਫੁੱਟ ਤੱਕ ਪਾਣੀ ਉਪਲਬਧ ਹੈ, ਜਦੋਂ ਕਿ ਪਿਛਲੇ ਦੋ ਦਹਾਕਿਆਂ ਤੋਂ ਸ਼ਹਿਰ 'ਚ 40 ਫੁੱਟ 'ਤੇ ਪਾਣੀ ਮੌਜੂਦ ਸੀ।

ਇਹ ਵੀ ਪੜ੍ਹੋ:- ਬਟਾਲਾ ਦੇ ਨਜ਼ਦੀਕੀ ਪਿੰਡ 'ਚ ਪੁਲਿਸ ਅਤੇ ਗੈਂਗਸਟਰ ਵਿਚਾਲੇ ਗੋਲੀਬਾਰੀ !

ETV Bharat Logo

Copyright © 2024 Ushodaya Enterprises Pvt. Ltd., All Rights Reserved.