ETV Bharat / state

ਪਠਾਨਕੋਟ 'ਚ 15 ਅਗਸਤ ਦੇ ਚਲਦੇ ਪੁਲਿਸ ਨੇ ਵਧਾਈ ਚੌਕਸੀ

author img

By

Published : Jul 27, 2021, 4:04 PM IST

ਆਜ਼ਾਦੀ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਪਠਾਨਕੋਟ ਪੁਲਿਸ ਦੀ ਚੱਪੇ ਚੱਪੇ ਤੇ ਪੁਲਸ ਦੀ ਪੈਨੀ ਨਜ਼ਰ, ਜੰਮੂ ਕਸ਼ਮੀਰ ਅਤੇ ਭਾਰਤ ਪਾਕਿ ਸਰਹੱਦ ਦੇ ਨਾਲ ਲੱਗਦੇ ਇਲਾਕਿਆਂ ਤੇ ਪੁਲਿਸ ਫੋਰਸ ਵਧਾਈ ਗਈ। ਜੰਮੂ ਕਸ਼ਮੀਰ ਤੋਂ ਆਉਣ ਵਾਲੇ ਅੰਦਰੂਨੀ ਰਸਤਿਆਂ ਤੇ ਵੀ ਪੁਲਸ ਦੀ ਕੀਤੀ ਗਈ।

ਪਠਾਨਕੋਟ 'ਚ 15 ਅਗਸਤ ਦੇ ਚਲਦੇ ਪੁਲਿਸ ਨੇ ਵਧਾਈ ਚੌਕਸੀ
ਪਠਾਨਕੋਟ 'ਚ 15 ਅਗਸਤ ਦੇ ਚਲਦੇ ਪੁਲਿਸ ਨੇ ਵਧਾਈ ਚੌਕਸੀ

ਪਠਾਨਕੋਟ:ਪਠਾਨਕੋਟ ਜੋ ਕਿ ਅਤਿ ਸੰਵੇਦਨਸ਼ੀਲ ਜ਼ਿਲ੍ਹਾ ਹੈ ਅਤੇ ਏਅਰਬੇਸ ਤੇ ਹੋਏ ਹਮਲੇ ਤੋਂ ਬਾਅਦ ਪਠਾਨਕੋਟ ਦੇ ਵਿਚ ਪੁਲਿਸ ਦੀ ਤੈਨਾਤੀ ਪਹਿਲੇ ਨਾਲੋਂ ਜ਼ਿਆਦਾ ਕਰ ਦਿੱਤੀ ਗਈ ਸੀ। ਲਗਾਤਾਰ ਪੁਲੀਸ ਮਿਲ ਰਹੇ ਇਨਪੁਟਸ ਦੇ ਚੱਲਦੇ ਅਲਰਟ ਤੇ ਰਹਿੰਦੀ ਹੈ ਅਤੇ ਜਗ੍ਹਾ ਜਗ੍ਹਾ ਤੇ ਚੈਕਿੰਗ ਅਭਿਆਨ ਚਲਾਏ ਜਾਂਦੇ ਹਨ।

ਪਠਾਨਕੋਟ 'ਚ 15 ਅਗਸਤ ਦੇ ਚਲਦੇ ਪੁਲਿਸ ਨੇ ਵਧਾਈ ਚੌਕਸੀ

ਪਠਾਨਕੋਟ ਏਅਰਬੇਸ ਤੇ ਹੋਏ ਹਮਲੇ ਤੋਂ ਬਾਅਦ ਬਮਿਆਲ ਸੈਕਟਰ ਦੇ ਵਿਚ ਪੁਲਿਸ ਦੀ ਸੈਕਿੰਡ ਡਿਫੈਂਸ ਆਫ ਲਾਈਨ ਬਣਾਈ ਗਈ ਹੈ ਜੋ ਕਿ ਭਾਰਤ ਪਾਕਿ ਸਰਹੱਦ ਦੇ ਨਾਲ ਲੱਗਦੇ ਇਲਾਕਿਆਂ ਤੇ ਤੈਨਾਤ ਹੈ।

ਇਸ ਤੋਂ ਇਲਾਵਾ ਪੁਲੀਸ ਵੱਲੋਂ ਜਗ੍ਹਾ ਜਗ੍ਹਾ ਤੇ ਬਖ਼ਤਰਬੰਦ ਗੱਡੀਆਂ ਵੀ ਤੈਨਾਤ ਕੀਤੀਆਂ ਗਈਆਂ ਹਨ। ਹੁਣ ਪੰਦਰਾਂ ਅਗਸਤ ਆਜ਼ਾਦੀ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਪੁਲਿਸ ਦੀ ਸਖ਼ਤੀ ਪਹਿਲੇ ਨਾਲੋਂ ਜ਼ਿਆਦਾ ਕਰ ਦਿੱਤੀ ਗਈ ਹੈ। ਜਿੱਥੇ ਕਿ ਜੰਮੂ ਪੰਜਾਬ ਵਾਡਰ ਮਾਧੋਪੁਰ ਉੱਪਰ ਪੁਲਿਸ ਫੋਰਸ ਮਾਧੋਪੁਰ ਵਿਖੇ ਵਧਾਈ ਗਈ ਹੈ। ਲਗਾਤਾਰ ਪੁਲਿਸ ਜੰਮੂ ਤੋਂ ਆਉਣ ਵਾਲੀਆਂ ਗੱਡੀਆਂ ਨੂੰ ਰੋਕ ਕੇ ਚੈੱਕ ਕਰ ਰਹੀ ਹੈ।

ਇਸ ਤੋਂ ਇਲਾਵਾ ਭਾਰਤ ਪਾਕਿ ਸਰਹੱਦ ਦੇ ਨਾਲ ਲੱਗਦਾ ਇਲਾਕਾ ਬਮਿਆਲ ਸੈਕਟਰ ਜਿਸ ਦੇ ਵਿੱਚ ਕਈ ਅੰਦਰੂਨੀ ਰਸਤੇ ਹਨ ਜੋ ਜੰਮੂ ਤੋਂ ਪੰਜਾਬ ਦੇ ਵਿੱਚ ਦਾਖ਼ਲ ਹੁੰਦੇ ਹਨ ਜਿਸ ਦੇ ਚੱਲਦੇ ਪੁਲਿਸ ਵੱਲੋਂ ਫੋਰਸ ਦੀ ਤਾਇਨਾਤੀ ਇਨ੍ਹਾਂ ਅੰਦਰੂਨੀ ਰਸਤਿਆਂ ਤੇ ਵੀ ਕੀਤੀ ਗਈ ਹੈ।

ਉੱਝ ਦਰਿਆ ਦੇ ਉੱਪਰ ਇੱਕ ਮੁੱਖ ਨਾਕਾ ਲਗਾਇਆ ਗਿਆ ਹੈ ਜਿਸ ਦੇ ਉਪਰ ਬਖਤਰਬੰਦ ਗੱਡੀ ਵੀ ਖੜ੍ਹੀ ਕੀਤੀ ਗਈ ਹੈ ਅਤੇ ਇਸ ਤੋਂ ਇਲਾਵਾ ਇੱਥੇ ਤੈਨਾਤ ਪੁਲਿਸ ਕਰਮੀ ਲਗਾਤਾਰ ਜੰਮੂ ਦੇ ਅੰਦਰੂਨੀ ਰਸਤਿਆਂ ਤੋਂ ਆਉਣ ਵਾਲੀ ਹਰ ਇਕ ਗੱਡੀ ਨੂੰ ਰੋਕ ਕੇ ਚੈੱਕ ਕਰ ਰਹੇ ਹਨ।

ਜੇ ਸ਼ਹਿਰ ਦੇ ਅੰਦਰੂਨੀ ਹਿੱਸੇ ਦੀ ਗੱਲ ਕਰੀਏ ਤਾਂ ਪਠਾਨਕੋਟ ਦੇ ਬੱਸ ਸਟੈਂਡ ਅਤੇ ਰੇਲਵੇ ਸਟੇਸ਼ਨ ਤੇ ਵੀ ਪੁਲਸ ਵੱਲੋਂ ਸਮੇਂ ਸਮੇਂ ਤੇ ਚੈਕਿੰਗ ਅਭਿਆਨ ਚਲਾਏ ਜਾ ਰਹੇ ਹਨ। ਬਾਹਰੀ ਸੂਬਿਆਂ ਤੋਂ ਆਉਣ ਵਾਲੀਆਂ ਬੱਸਾਂ ਨੂੰ ਚੈੱਕ ਕੀਤਾ ਜਾਂਦਾ ਹੈ। ਰੇਲਵੇ ਸਟੇਸ਼ਨ ਤੇ ਰੇਲਵੇ ਪੁਲੀਸ ਵੱਲੋਂ ਆਜ਼ਾਦੀ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਰੇਲਵੇ ਸਟੇਸ਼ਨ ਤੇ ਵੀ ਰੇਲਵੇ ਪੁਲੀਸ ਫੋਰਸ ਵਧਾਈ ਗਈ ਹੈ ਅਤੇ ਚੈਕਿੰਗ ਕੀਤੀ ਜਾ ਰਹੀ ਹੈ।

ਦੱਸ ਦਈਏ ਕਿ ਪਠਾਨਕੋਟ ਜਿੱਥੇ ਕਿ ਏਅਰਬੇਸ ਅਤੇ ਸੈਨਾ ਦਾ ਬੇਸ ਕੈਂਪ ਵੀ ਹੈ ਜਿਸ ਨੂੰ ਲੈ ਕੇ ਜਿੱਥੇ ਕਿ ਭਾਰਤ ਪਾਕਿ ਸਰਹੱਦ ਤੇ ਬੀਐਸਐਫ ਦੇ ਜਵਾਨ ਹਰ ਵੇਲੇ ਤੈਨਾਤ ਰਹਿੰਦੇ ਹਨ ਅਤੇ ਪਾਕਿਸਤਾਨ ਵਲੋਂ ਹੋ ਰਹੀ ਹਰ ਹਰਕਤ ਤੇ ਪੈਣੀ ਨਿਗਾਹ ਰੱਖਦੇ ਹਨ ਉੱਥੇ ਹੀ ਸੈਨਾ ਵੱਲੋਂ ਵੀ ਪਠਾਨਕੋਟ ਦੇ ਵਿਚ ਆਪਣੇ ਇਲਾਕੇ ਦੇ ਵਿੱਚ ਪੂਰੀ ਤਰ੍ਹਾਂ ਚੌਕਸੀ ਰੱਖੀ ਜਾਂਦੀ ਹੈ ਅਤੇ ਸਮੇਂ ਸਮੇਂ ਤੇ ਸੈਨਾ ਵੱਲੋਂ ਵੀ ਲੋਕਾਂ ਨੂੰ ਉਨ੍ਹਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੇ ਲਈ ਜਗ੍ਹਾ ਜਗ੍ਹਾ ਤੇ ਆਪਣੇ ਕੈਮਪ ਲਗਾਏ ਜਾਂਦੇ ਹਨ।

ਜਗ੍ਹਾ ਜਗ੍ਹਾ ਤੇ ਲਗਾਏ ਗਏ ਪੁਲਿਸ ਨਾਕਿਆਂ ਦਾ ਨਿਰੀਖਣ ਖ਼ੁਦ ਐੱਸਐੱਸਪੀ ਪਠਾਨਕੋਟ ਵੱਲੋਂ ਕੀਤਾ ਜਾ ਰਿਹਾ ਹੈ ਅਤੇ ਸੁਰੱਖਿਆ ਦੇ ਪੁਖਤਾ ਇੰਤਜਾਮ ਕੀਤੇ ਗਏ ਹਨ ਉਨ੍ਹਾਂ ਦੀ ਚੈਕਿੰਗ ਐੱਸਐੱਸਪੀ ਪਠਾਨਕੋਟ ਵੱਲੋਂ ਕੀਤੀ ਜਾ ਰਹੀ ਹੈ ਤਾਂ ਕਿ ਕਿਸੇ ਤਰ੍ਹਾਂ ਦਾ ਕੋਈ ਸ਼ਰਾਰਤੀ ਅਨਸਰ ਕਿਸੇ ਵਾਰਦਾਤ ਨੂੰ ਅੰਜਾਮ ਨਾ ਦੇ ਸਕੇ।

ਇਸ ਬਾਰੇ ਜਦੋਂ ਐੱਸਐੱਸਪੀ ਪਠਾਨਕੋਟ ਦੇ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਕਿ ਆਜ਼ਾਦੀ ਦਿਹਾੜੇ ਪੰਦਰਾਂ ਅਗਸਤ ਨੂੰ ਮੁੱਖ ਰੱਖਦੇ ਹੋਏ ਪੁਲਿਸ ਫੋਰਸ ਪਹਿਲੇ ਨਾਲੋਂ ਜ਼ਿਆਦਾ ਵਧਾਈ ਗਈ ਹੈ ਅਤੇ ਪਠਾਨਕੋਟ ਪੁਲਿਸ ਹਰ ਸਮੇਂ ਅਲਰਟ ਤੇ ਰਹਿੰਦੀ ਹੈ। ਜਗ੍ਹਾ ਜਗ੍ਹਾ ਤੇ ਚੈਕਿੰਗ ਅਭਿਆਨ ਚਲਾਏ ਜਾ ਰਹੇ ਹਨ ਤਾਂ ਕਿ ਕਿਸੇ ਤਰ੍ਹਾਂ ਦਾ ਕੋਈ ਸ਼ਰਾਰਤੀ ਅਨਸਰ ਪੰਜਾਬ ਦੀ ਸੀਮਾ ਦੇ ਵਿੱਚ ਦਾਖ਼ਲ ਹੋ ਸਕੇ ਕਿਸੇ ਵਾਰਦਾਤ ਨੂੰ ਅੰਜਾਮ ਨਾ ਦੇ ਸਕੇ।
ਇਹ ਵੀ ਪੜ੍ਹੋ:- ਟਿੱਕਰੀ ਬਾਰਡਰ ’ਤੇ ਸਥਿਤ ਕਿਸਾਨ ਰੁਲਦੂ ਸਿੰਘ ਦੇ ਕੈਂਪ ’ਤੇ ਹਮਲਾ

ETV Bharat Logo

Copyright © 2024 Ushodaya Enterprises Pvt. Ltd., All Rights Reserved.