ETV Bharat / state

Kathua Rape Case: ਜਬਰ ਜਨਾਹ ਤੇ ਕਤਲ ਮਾਮਲੇ ਦਾ ਅੱਠਵਾਂ ਦੋਸ਼ੀ ਪਠਾਨਕੋਟ ਅਦਾਲਤ 'ਚ ਕੀਤਾ ਪੇਸ਼, ਅਗਲੀ ਸੁਣਵਾਈ 21 ਜੂਨ ਨੂੰ

author img

By

Published : Jun 18, 2023, 3:33 PM IST

Kathua Rape Case: Eighth accused of Kathua rape and murder case presented in Pathankot court, next hearing on June 21
Kathua Rape Case:ਜਬਰ ਜਨਾਹ ਤੇ ਕਤਲ ਮਾਮਲੇ ਦਾ ਅੱਠਵਾਂ ਦੋਸ਼ੀ ਪਠਾਨਕੋਟ ਅਦਾਲਤ 'ਚ ਕੀਤਾ ਪੇਸ਼,ਅਗਲੀ ਸੁਣਵਾਈ 21 ਜੂਨ ਨੂੰ

2018 ਨੂੰ ਸੁਰਖੀਆਂ ਵਿੱਚ ਰਿਹਾ ਕਠੂਆ ਗੈਂਗਰੇਪ ਦੇ ਅੱਠਵੇਂ ਦੋਸ਼ੀ ਨੂੰ ਜੰਮੂ-ਕਸ਼ਮੀਰ ਪੁਲਿਸ ਨੇ ਪਠਾਨਕੋਟ ਦੀ ਅਦਾਲਤ 'ਚ ਪੇਸ਼ ਕੀਤਾ ਅਤੇ ਬਲਾਤਕਾਰ ਅਤੇ ਕਤਲ ਕੇਸ 2018 ਨੂੰ ਮੀਡੀਆ ਦੀ ਸੁਰਖੀਆਂ ਵਿਚ ਬਣਿਆ ਸੀ, 7 ਦੋਸ਼ੀਆਂ ਦੀ ਸੁਣਵਾਈ ਹੋ ਗਈ ਹੈ ਜਦਕਿ ਅੱਠਵੇਂ ਨੂੰ ਨਾਬਾਲਗ ਦੱਸਿਆ ਜਾ ਰਿਹਾ ਸੀ। ਪਰ ਹੁਣ ਇਸ ਨੂੰ ਬਾਲਿਗ ਕਰਾਰ ਦਿੰਦੇ ਹੋਏ ਮਾਮਲਾ ਮੂੜ੍ਹ ਤੋਂ ਸ਼ੁਰੂ ਕੀਤਾ ਗਿਆ ਹੈ।

Kathua Rape Case:ਜਬਰ ਜਨਾਹ ਤੇ ਕਤਲ ਮਾਮਲੇ ਦਾ ਅੱਠਵਾਂ ਦੋਸ਼ੀ ਪਠਾਨਕੋਟ ਅਦਾਲਤ 'ਚ ਕੀਤਾ ਪੇਸ਼,ਅਗਲੀ ਸੁਣਵਾਈ 21 ਜੂਨ ਨੂੰ

ਪਠਾਨਕੋਟ: 2018 ਦੇ ਕਠੂਆ ਗੈਂਗਰੇਪ ਅਤੇ ਕਤਲ ਮਾਮਲੇ ਵਿਚ ਅੱਠਵੇਂ ਦੋਸ਼ੀ ਸ਼ੁਭਮ ਸਾਂਗਰਾ ਨੂੰ ਸੁਪਰੀਮ ਕੋਰਟ ਵੱਲੋਂ ਬਾਲਗ ਕਰਾਰ ਦਿੱਤੇ ਜਾਣ ਤੋਂ ਬਾਅਦ ਅੱਜ ਉਸ ਦਾ ਕੇਸ ਪਠਾਨਕੋਟ ਅਦਾਲਤ ਵਿੱਚ ਮੁੜ ਸ਼ੁਰੂ ਹੋਇਆ, ਜਿਸ ਕਾਰਨ ਅੱਜ ਉਸ ਨੂੰ ਪੇਸ਼ੀ ਲਈ ਪਠਾਨਕੋਟ ਲਿਆਂਦਾ ਗਿਆ ਅਤੇ ਅਦਾਲਤ ਨੇ ਕੇਸ ਦੀ ਸੁਣਵਾਈ ਮੁਲਤਵੀ ਕਰ ਦਿੱਤੀ ਅਤੇ ਮਾਮਲੇ ਵਿਚ ਅਗਲੀ ਸੁਣਵਾਈ 21-6-2023 ਲਈ ਟਾਲ ਦਿੱਤੀ ਗਈ ਹੈ।

8 ਸਾਲਾ ਬੱਚੀ ਨਾਲ ਬਲਾਤਕਾਰ ਅਤੇ ਹੱਤਿਆ : 2018 ਦੇ ਇਸ ਕੇਸ ਦੇ ਦੋਸ਼ੀ ਸਾਂਗਰਾ ਨੂੰ ਸੁਪਰੀਮ ਕੋਰਟ ਨੇ ਨਵੰਬਰ, 2022 ਵਿੱਚ ਬਾਲਗ ਕਰਾਰ ਦਿੱਤਾ ਸੀ। ਜਿਸ ਤੋਂ ਬਾਅਦ ਅਦਾਲਤ ਨੇ ਇਸ ਦੀ ਮੁੜ ਸੁਣਵਾਈ ਦੇ ਹੁਕਮ ਦਿੱਤੇ ਹਨ, ਜਿਸ ਤੋਂ ਬਾਅਦ ਅੱਜ ਪਠਾਨਕੋਟ ਦੀ ਸੈਸ਼ਨ ਕੋਰਟ 'ਚ ਇਸ ਦੀ ਸੁਣਵਾਈ ਸ਼ੁਰੂ ਹੋ ਗਈ ਹੈ, ਜਿਸ ਨੂੰ ਅੱਜ ਪੇਸ਼ ਕੀਤਾ ਗਿਆ ਅਤੇ ਹੁਣ 21 ਤਰੀਕ ਨੂੰ ਫਾਸਟ ਟਰੈਕ ਅਦਾਲਤ 'ਚ ਇਸ ਦੀ ਦੁਬਾਰਾ ਸੁਣਵਾਈ ਹੋਵੇਗੀ। ਜ਼ਿਕਰਯੋਗ ਹੈ ਕਿ ਸਾਲ 2018 ਵਿਚ ਜੰਮੂ-ਕਸ਼ਮੀਰ ਦੇ ਕਠੂਆ ਜ਼ਿਲੇ 'ਚ 8 ਸਾਲਾ ਬੱਚੀ ਨਾਲ ਬਲਾਤਕਾਰ ਅਤੇ ਹੱਤਿਆ ਦੇ ਮਾਮਲੇ 'ਚ ਪੁਲਿਸ ਨੇ ਸਾਂਗਰਾ ਸਮੇਤ 8 ਲੋਕਾਂ ਨੂੰ ਗ੍ਰਿਫਤਾਰ ਕੀਤਾ ਸੀ, ਜਿਨ੍ਹਾਂ ਦੇ ਮਾਮਲੇ ਦੀ ਸੁਣਵਾਈ ਅੱਜ ਹੋਣੀ ਸੀ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਦੋਸ਼ੀ ਦੇ ਵਕੀਲ ਨੇ ਦੱਸਿਆ ਕਿ ਸੁਪਰੀਮ ਕੋਰਟ ਵੱਲੋਂ ਉਸ ਨੂੰ ਬਾਲਗ ਘੋਸ਼ਿਤ ਕਰਨ ਦੇ ਬਾਅਦ ਹੁਣ ਮਸ਼ਹੂਰ ਕਠੂਆ ਕਤਲ ਅਤੇ ਗੈਂਗਰੇਪ ਮਾਮਲੇ ਦੀ ਸੁਣਵਾਈ ਪਠਾਨਕੋਟ ਦੀ ਅਦਾਲਤ ਵਿੱਚ ਦੁਬਾਰਾ ਸ਼ੁਰੂ ਹੋ ਗਈ ਹੈ। ਆਉਣ ਵਾਲੇ ਸਮੇਂ ਵਿਚ ਮੁੜ ਤੋਂ ਕਾਰਵਾਈ ਅਮਲ ਵਿਚ ਲਿਆਉਂਦੀ ਜਾਵੇਗੀ।

ਇੱਕ ਨੂੰ ਬਰੀ ਕਰ ਦਿੱਤਾ ਸੀ: ਜ਼ਿਕਰਯੋਗ ਹੈ ਕਿ ਕਠੂਆ ਗੈਂਗਰੇਪ ਮਾਮਲੇ 'ਚ ਪਠਾਨਕੋਟ ਅਦਾਲਤ ਨੇ ਇਸ ਤੋਂ ਪਹਿਲਾਂ ਸੱਤ ਵਿੱਚੋਂ ਛੇ ਜਣਿਆਂ ਨੂੰ ਦੋਸ਼ੀ ਕਰਾਰ ਦੇ ਦਿੱਤਾ ਹੈ ਜਦਕਿ ਇੱਕ ਨੂੰ ਬਰੀ ਕਰ ਦਿੱਤਾ ਸੀ ।ਦੋਸ਼ੀਆਂ ਵਿੱਚ ਸਾਂਝੀ ਰਾਮ, ਦੀਪਕ ਖਜੂਰੀਆ, ਪਰਵੇਸ਼, ਆਨੰਦ ਦੱਤਾ, ਸੁਰਿੰਦਰ ਵਰਮਾ ਅਤੇ ਤਿਲਕ ਰਾਜ ਸ਼ਾਮਲ ਹਨ ਜਦਕਿ ਮੁਲਜ਼ਮ ਵਿਸ਼ਾਲ ਨੂੰ ਕੋਰਟ ਨੇ ਬਰੀ ਕਰ ਦਿੱਤਾ ਹੈ।ਉਕਤ ਛੇ ਦੋਸ਼ੀਆਂ ਨੂੰ ਅਦਾਲਤ ਨੇ ਗੈਂਗਰੇਪ ਤੇ ਕਤਲ ਮਾਮਲੇ ਵਿੱਚ ਧਾਰਾਵਾਂ ਤਹਿਤ ਦੋਸ਼ੀ ਠਹਿਰਾਇਆ ਗਿਆ।ਅਦਾਲਤ ਨੇ ਮੰਨਿਆ ਕਿ ਵਿਸ਼ਾਲ ਮੌਕਾ ਏ ਵਾਰਦਾਤ 'ਤੇ ਮੌਜੂਦ ਨਹੀਂ ਸੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.