ETV Bharat / state

ਵਿਕਾਸ ਕਾਰਜਾਂ ਨੂੰ ਲੈ ਕੇ ਭਾਜਪਾ ਤੇ ਕਾਂਗਰਸ ਵਰਕਰਾਂ ਵਿਚਕਾਰ ਝਗੜਾ

author img

By

Published : Apr 5, 2019, 10:25 PM IST

ਪਠਾਨਕੋਟ 'ਚ ਵਿਕਾਸ ਕਾਰਜਾਂ ਦਾ ਸਿਹਰਾ ਆਪਣੇ ਸਿਰ ਲੈਣ ਲਈ ਕਾਂਗਰਸ ਅਤੇ ਭਾਜਪਾ ਵਰਕਰਾਂ ਵਿਚਾਲੇ ਝਗੜਾ ਹੋ ਗਿਆ। ਇਸ ਝਗੜੇ ਦੇ ਚੱਲਦਿਆਂ ਕਾਂਗਰਸ ਵਰਕਰਾਂ ਨੇ ਖਾਨਪੁਰ ਚੌਂਕ ਰੋਡ ਜਾਮ ਕਰ ਦਿੱਤਾ।

ਭਾਜਪਾ ਤੇ ਕਾਂਗਰਸ ਵਰਕਰਾਂ ਵਿਚਕਾਰ ਝਗੜਾ

ਪਠਾਨਕੋਟ: ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸਾਰੀਆਂ ਸਿਆਸੀ ਪਾਰਟੀਆਂ ਜ਼ੋਰਾਂ-ਸ਼ੋਰਾਂ 'ਤੇ ਚੋਣ ਪ੍ਰਚਾਰ ਕਰ ਰਹੀਆਂ ਹਨ ਅਤੇ ਵਿਕਾਸ ਕਾਰਜਾਂ ਦਾ ਸਿਹਰਾ ਆਪਣੇ ਸਿਰ ਲੈਣ ਤੋਂ ਵੀ ਪਿੱਛੇ ਨਹੀਂ ਹਟ ਰਹੀਆਂ। ਅਜਿਹਾ ਹੀ ਕੁੱਝ ਪਠਾਨਕੋਟ 'ਚ ਵੇਖਣ ਨੂੰ ਮਿਲਿਆ ਜਿੱਥੇ ਖਾਨਪੁਰ ਚੌਂਕ ਵਿਖੇ ਹੋ ਰਹੇ ਵਿਕਾਸ ਕਾਰਜਾਂ ਦਾ ਸਿਹਰਾ ਲੈਣ ਸਬੰਧੀ ਭਾਜਪਾ ਅਤੇ ਕਾਂਗਰਸ ਵਰਕਰਾਂ ਵਿਚਕਾਰ ਤਕਰਾਰ ਹੋ ਗਈ।

ਵੀਡੀਓ

ਕਾਂਗਰਸ ਅਤੇ ਭਾਜਪਾ ਵਰਕਰਾਂ ਨੇ ਝਗੜਾ ਕਰਨਾ ਸ਼ੁਰੂ ਕਰ ਦਿੱਤਾ ਜਿਸ ਨੂੰ ਨਗਰ ਨਿਗਮ ਦੇ ਮੇਅਰ ਅਤੇ ਭਾਜਪਾ ਆਗੂ ਅਨਿਲ ਵਾਸੁਦੇਵਾ ਨੇ ਛੁਡਵਾਇਆ ਅਤੇ ਮੌਕੇ ਤੋਂ ਆਪਣੇ ਵਰਕਰਾਂ ਨੂੰ ਨਾਲ ਲੈ ਕੇ ਚਲੇ ਗਏ ਪਰ ਕਾਂਗਰਸ ਵਰਕਰਾਂ ਨੇ ਖਾਨਪੁਰ ਵਿਖੇ ਰੋਡ ਜਾਮ ਕਰ ਦਿੱਤਾ ਅਤੇ ਭਾਜਪਾ ਵਿਰੁੱਧ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਇਸ ਮੌਕੇ ਦੋਹਾਂ ਧਿਰਾਂ ਨੇ ਇਕ-ਦੂਜੇ 'ਤੇ ਕੰਮ ਦਾ ਸਿਹਰਾ ਆਪਣੇ ਸਿਰ ਲੈਣ ਦੇ ਦੋਸ਼ ਲਗਾਏ।

ਇਸ ਝਗੜੇ ਨੂੰ ਲੈ ਕੇ ਜਦੋਂ ਕਾਂਗਰਸ ਵਰਕਰਾਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸਾਡੇ ਵੱਲੋਂ ਵਿਕਾਸ ਕਾਰਜਾਂ ਨੂੰ ਵੇਖਿਆ ਜਾ ਰਿਹਾ ਸੀ ਕਿ ਕੰਮ ਠੀਕ ਹੋ ਰਿਹਾ ਹੈ ਜਾਂ ਨਹੀਂ ਪਰ ਭਾਜਪਾ ਵਰਕਰਾਂ ਨੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ। ਉਨ੍ਹਾਂ ਭਾਜਪਾ ਦੇ ਮੇਅਰ ਅਨਿਲ ਵਾਸੁਦੇਵਾ 'ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਭਾਜਪਾ ਇਸ ਕੰਮ ਦਾ ਸਿਹਰਾ ਲੈਣਾ ਚਾਹੁੰਦੀ ਹੈ।

ਦੂਜੇ ਪਾਸੇ, ਇਸ ਸਬੰਧੀ ਜਦੋਂ ਮੇਅਰ ਅਨਿਲ ਵਾਸੁਦੇਵਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਸਾਰੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਸਾਡੇ ਵੱਲੋਂ ਕੰਮ ਦਾ ਜਾਇਜ਼ਾ ਲਿਆ ਜਾ ਰਿਹਾ ਸੀ ਕਿ ਕਾਂਗਰਸ ਆਗੂਆਂ ਨੇ ਉਨ੍ਹਾਂ ਨੂੰ ਮਾੜਾ ਬੋਲਣਾ ਸ਼ੁਰੂ ਕਰ ਦਿੱਤਾ ਜਿਸ ਦੇ ਚਲਦਿਆਂ ਉਨ੍ਹਾਂ ਨਾਲ ਮੌਜੂਦ ਭਾਜਪਾ ਵਰਕਰਾਂ ਅਤੇ ਕਾਂਗਰਸ ਵਰਕਰਾਂ ਵਿਚਕਾਰ ਝਗੜਾ ਹੋ ਗਿਆ। ਬਾਕੀ ਜਿੱਥੋਂ ਤੱਕ ਕੰਮ ਦਾ ਸਿਹਰਾ ਲੈਣ ਦੀ ਗੱਲ ਹੈ, ਸਾਰਾ ਕੰਮ ਨਿਗਮ ਕਰਵਾ ਰਿਹਾ ਹੈ ਤਾਂ ਸਿਹਰਾ ਵੀ ਨਿਗਮ ਨੂੰ ਹੀ ਜਾਂਦਾ ਹੈ

ਮਿਤੀ-------5-4-2019
ਫੀਡ-------link attached bjp Congress
ਰਿਪੋਰਟਰ-mukesh saini pathankot
ਸਟੋਰੀ-------ਪਠਾਨਕੋਟ ਦੇ ਖਾਨਪੁਰ ਚੋਂਕ ਵਿਖੇ ਹੋ ਰਹੇ ਵਿਕਾਸ ਕਾਰਜਾਂ ਦੇ ਚਲਦੇ  ਭਾਜਪਾ ਵਰਕਰ ਹੋਏ ਆਮਨੇ ਸਾਮਣੇ/ਵਿਕਾਸ ਕਾਰਜਾਂ ਦਾ ਕਰੈਡਿਟ ਲੈਣ ਲਈ ਦੋਹਾ ਧਿਰਾਂ ਵਿਚਾਲੇ ਹੋਇਆ ਝਗੜਾ  ਐਂਕਰ ---------ਹਾਕਮ ਧਿਰ ਹੋਵੇ ਜਾਂ ਫੇਰ ਵਿਰੋਧੀ ਧਿਰ ਇਲਾਕੇ ਚ ਹੋ ਰਹੇ ਵਿਕਾਸ ਕਾਰਜਾਂ ਦਾ ਕਰੈਡਿਟ ਲੈਣ ਤੋਂ ਪਿੱਛੇ ਨਹੀਂ ਹਟਦੀ ਖਾਸ ਕਰ ਉਦੋਂ ਜਦ ਲੋਕਸਭਾ ਦੀਆਂ ਚੋਣਾਂ ਸਰ ਤੇ ਹੋਣ! ਅਜਿਹਾ ਹੀ ਕੁਛ ਵੇਖਣ ਨੂੰ ਮਿਲਿਆ ਪਠਾਨਕੋਟ ਦੇ ਖਾਨਪੁਰ ਚੋਕ ਵਿਖੇ ਜਿਥੇ ਚਲ ਰਹੇ ਵਿਕਾਸ ਕਾਰਜਾਂ ਦਾ ਕਰੈਡਿਟ ਲੈਣ ਦੇ ਲਈ ਹਾਕਮ ਧਿਰ ਕਾਂਗਰਸ ਅਤੇ ਵਿਰੋਧੀ ਧਿਰ ਭਾਜਪਾ ਦੇ ਵਰਕਰਾਂ ਝਗੜਾ ਕਰਨਾ ਸ਼ੁਰੂ ਕਰ ਦਿਤਾ! ਜਿਸ ਨੂੰ ਨਗਰ ਨਿਗਮ ਦੇ ਮੇਅਰ ਅਤੇ ਭਾਜਪਾ ਦੇ ਆਗੂ ਅਨਿਲ ਵਾਸੁਦੇਵਾ ਨੇ ਛੁੜਵਾਇਆ ਅਤੇ ਮੌਕੇ ਤੋਂ ਆਪਣੇ ਵਰਕਰਾਂ ਦੇ ਨਾਲ ਚਲੇ ਗਏ ਪਰ ਕਾਂਗਰਸ ਦੇ ਵਰਕਰਾਂ ਆਪਣੇ ਵਰਕਰ ਤੇ ਹੋਏ ਝਗੜੇ ਦੇ ਚਲਦੇ ਖਾਨਪੁਰ ਵਿਖੇ ਰੋਡ ਜਾਮ ਕਰ ਦਿਤਾ ਅਤੇ ਭਾਜਪਾ ਦੇ ਖਿਲਾਫ ਨਾਰੇਬਾਜੀ ਕੀਤੀ! ਇਸ ਮੌਕੇ ਦੋਹਾਂ ਧਿਰਾਂ ਨੇ ਇਕ ਦੂਜੇ ਉਤੇ ਕੰਮ ਦਾ ਕਰੈਡਿਟ ਲੈਣ ਦੇ ਵੀ ਆਰੋਪ ਲਗਾਏ!

ਵੀ/ਓ----------ਵਿਕਾਸ ਕਾਰਜਾਂ ਨੂੰ ਲੈਕੇ ਸ਼ਹਿਰ ਵਿਚ ਹੋਏ ਇਸ ਝਗੜੇ ਨੂੰ ਲੈਕੇ ਜਦ ਕਾਂਗਰਸ ਦੇ ਵਰਕਰਾਂ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਸਾਡੇ ਵਲੋਂ ਵਿਕਾਸ ਕਾਰਜਾਂ ਨੂੰ ਵੇਖਿਆ ਜਾ ਰਿਹਾ ਸੀ ਕਿ ਕੰਮ ਠੀਕ ਹੋ ਰਿਹਾ ਹੈ ਜਾ ਨਹੀਂ ਪਰ ਭਾਜਪਾ ਦੇ ਵਰਕਰਾਂ ਵਲੋਂ ਉਹਨਾਂ ਉਤੇ ਹਮਲਾ ਕਰ ਦਿਤਾ ਊਨਾ! ਊਨਾ ਭਾਜਪਾ ਦੇ ਮੇਅਰ ਅਨਿਲ ਵਾਸੁਦੇਵਾ ਤੇ ਆਰੋਪ ਲਗਾਉਂਦੇ ਹੋਏ ਕਿਹਾ ਕਿ ਭਾਜਪਾ ਇਸ ਕੰਮ ਦਾ ਕਰੈਡਿਟ ਲੈਣਾ ਚਾਹੁੰਦੀ ਹੈ!

-ਬਾਈਟ------ਜਤਿਨ ਵਾਲਿਆਂ (ਕਾਂਗਰਸ ਵਰਕਰ)

ਵੀ/ਓ----------ਦੂਜੇ ਪਾਸੇ ਇਸ ਸਬੰਧੀ ਜਦ ਮੇਅਰ ਅਨਿਲ ਵਾਸੁਦੇਵਾ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਸਾਰੇ ਆਰੋਪਾਂ ਨੂੰ ਨਕਾਰਦੇ ਹੋਏ ਕਿਹਾ ਕਿ ਸਾਡੇ ਵਲੋਂ ਕੰਮ ਦਾ ਜਾਇਜਾ ਲਿਆ ਜਾ ਰਿਹਾ ਸੀ ਕਿ ਕਾਂਗਰਸ ਆਗੂਆਂ ਉਹਨਾਂ ਨੂੰ ਮਾੜੇ ਬੋਲ ਬੋਲਣੇ ਸ਼ੁਰੂ ਦਿਤੇ ਜਿਸ ਦੇ ਚਲਦੇ ਉਹਨਾਂ ਨਾਲ ਮੌਜੂਦ ਭਾਜਪਾ ਵਰਕਰ ਨਾਲ ਕਾਂਗਰਸ ਦੇ ਵਰਕਰਾਂ ਦਾ ਝਗੜਾ ਹੋ ਗਿਆ! ਬਾਕੀ ਜਿਥੋਂ ਤਕ ਗੱਲ ਕਰੈਡਿਟ ਲੈਣ ਦੀ ਹੈ ਤਾ ਕੰਮ ਨਿਗਮ ਕਰਵਾ ਰਿਹਾ ਹੈ ਤਾਂ ਕਰੈਡਿਟ ਵੀ ਨਿਗਮ ਨੂੰ ਹੀ ਜਾਂਦਾ ਹੈ!

ਬਾਈਟ--------ਅਨਿਲ ਵਾਸੁਦੇਵਾ (ਮੇਅਰ ਨਗਰ ਨਿਗਮ)

ਵੀ/ਓ----------ਇਸ ਸਬੰਧੀ ਜਦ ਸਿਵਿਲ ਅਸਪਤਾਲ ਦੇ ਡਾਕਟਰਾਂ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਅੱਜ ਦੋ ਧਿਰਾਂ ਝਗੜੇ ਦੀ ਵਜਾ ਨਾਲ ਸਿਵਿਲ ਅਸਪਤਾਲ ਆਈਆਂ ਸੀ ਜਿਹਨਾਂ ਦਾ ਮੈਡੀਕਲ ਕਰ ਪੁਲਸ ਨੂੰ ਜਾਣਕਾਰੀ ਦੇ ਦਿਤੀ ਗਈ ਹੈ!

ਬਾਈਟ---------ਡਾਕਟਰ   

Download link
https://we.tl/t-OXx4ITXRJu
6 files
5-4-2019 Fight bjp congress shot-2.mp4
5-4-2019 Fight bjp congress byte-1.mp4
5-4-2019 Fight bjp congress shot-1.mp4
5-4-2019 Fight bjp Congress byte-2.mp4
5-4-2019 Fight bjp congress shot-3.mp4
5-4-2019 Fight bjp congress byte-3.mp4

ETV Bharat Logo

Copyright © 2024 Ushodaya Enterprises Pvt. Ltd., All Rights Reserved.