ETV Bharat / state

Road accident: ਨੈਸ਼ਨਲ ਹਾਈਵੇ 'ਤੇ ਦਰਦਨਾਕ ਸੜਕ ਹਾਦਸਾ, ਆਰਮੀ ਮਹਿਲਾ ਅਧਿਕਾਰੀ ਦੀ ਮੌਤ, 7 ਸਾਲਾ ਬੇਟਾ ਤੇ ਡਰਾਈਵਰ ਜ਼ਖ਼ਮੀ

author img

By ETV Bharat Punjabi Team

Published : Sep 21, 2023, 10:51 PM IST

Road accident: ਨੈਸ਼ਨਲ ਹਾਈਵੇ 'ਤੇ ਦਰਦਨਾਕ ਸੜਕ ਹਾਦਸਾ, ਆਰਮੀ ਮਹਿਲਾ ਅਧਿਕਾਰੀ ਦੀ ਮੌਤ, 7 ਸਾਲਾ ਬੇਟਾ ਤੇ ਡਰਾਈਵਰ ਜ਼ਖ਼ਮੀ
Road accident: ਨੈਸ਼ਨਲ ਹਾਈਵੇ 'ਤੇ ਦਰਦਨਾਕ ਸੜਕ ਹਾਦਸਾ, ਆਰਮੀ ਮਹਿਲਾ ਅਧਿਕਾਰੀ ਦੀ ਮੌਤ, 7 ਸਾਲਾ ਬੇਟਾ ਤੇ ਡਰਾਈਵਰ ਜ਼ਖ਼ਮੀ

ਆਏ ਦਿਨ ਕੋਈ ਨਾ ਕੋਈ ਸੜਕ ਹਾਦਸਾ ਹੁੰਦਾ ਹੈ। ਜਿਸ 'ਚ ਕਿਸੇ ਨਾ ਕਿਸੇ ਦੀ ਮੌਤ ਹੋਣ ਨਾਲ ਘਰ ਬਰਬਾਦ ਹੋ ਜਾਂਦਾ ਹੈ। ਅਜਿਹਾ ਹੀ ਇੱਕ ਸੜਕ ਹਾਦਸਾ ਪਠਾਨਕੋਟ-ਅੰਮ੍ਰਿਤਸਰ ਹਾਈਵੇਅ 'ਤੇ ਵਾਪਰਿਆ ਹੈ, ਜਿਸ ਵਿੱਚ ਇੱਕ ਆਰਮੀ ਮਹਿਲਾ ਦੀ ਮੌਤ ਹੋ ਗਈ। ਪੜ੍ਹੋ ਪੂਰੀ ਖ਼ਬਰ

Road accident: ਨੈਸ਼ਨਲ ਹਾਈਵੇ 'ਤੇ ਦਰਦਨਾਕ ਸੜਕ ਹਾਦਸਾ, ਆਰਮੀ ਮਹਿਲਾ ਅਧਿਕਾਰੀ ਦੀ ਮੌਤ, 7 ਸਾਲਾ ਬੇਟਾ ਤੇ ਡਰਾਈਵਰ ਜ਼ਖ਼ਮੀ

ਪਠਾਨਕੋਟ -ਅੰਮ੍ਰਿਤਸਰ ਹਾਈਵੇ 'ਤੇ ਧਾਰੀਵਾਲ ਨੇੜੇ ਚੌਧਰਪੁਰਾ ਬਾਈਪਾਸ 'ਤੇ ਇੱਕ ਜਬਰਦਸਤ ਸੜਕ ਹਾਦਸਾ ਹੋਇਆ ਹੈ। ਇਸ ਹਾਦਸੇ 'ਚ ਭਾਰਤੀ ਸੈਨਾ ਦੀ ਇੱਕ ਮਹਿਲਾ ਅਧਿਕਾਰੀ ਦੀ ਮੌਤ ਹੋ ਗਈ, ਜਦਕਿ ਉਸਦਾ ਸੱਤ ਸਾਲਾਂ ਪੁੱਤਰ ਅਤੇ ਗੱਡੀ ਦਾ ਡਰਾਈਵਰ ਵੀ ਜ਼ਖਮੀ ਹੋਏ ਹਨ। ਜਾਣਕਾਰੀ ਅਨੁਸਾਰ ਆਰਮੀ ਦੀ ਏ.ਐਸ.ਸੀ. ਵਿਭਾਗ ਵਿੱਚ ਮੇਜਰ ਦੇ ਅਹੁਦੇ 'ਤੇ ਪਠਾਨਕੋਟ ਵਿਖੇ ਤੈਨਾਤ ਮਹਿਲਾ ਅਧਿਕਾਰੀ੍ ਚਿਤਰਾ ਪਾਂਡੇ ਲਖਨਊ ਦੀ ਰਹਿਣ ਵਾਲੀ ਸੀ। ਉਹ ਆਪਣੇ ਬੇਟੇ ਨਾਲ ਇੱਕ ਪ੍ਰਾਈਵੇਟ ਗੱਡੀ ਕਿਰਾਏ 'ਤੇ ਲੈ ਕੇ ਪਠਾਨਕੋਟ ਤੋਂ ਅੰਮ੍ਰਿਤਸਰ ਏਅਰਪੋਰਟ ਵੱਲ ਨੂੰ ਜਾ ਰਹੇ ਸੀ। ਜਦੋਂ ਉਹ ਧਾਰੀਵਾਲ ਨੇੜੇੇ ਚੌਧਰਪੁਰਾ ਬਾਈਪਾਸ 'ਤੇ ਪਹੁੰਚੇ ਤਾਂ ਕਾਰ ਅਚਾਨਕ ਇੱਕ ਟੱਰਕ ਵਿੱਚ ਜਾ ਵੱਜੀ। ਟੱਕਰ ਇੰਨੀ ਜਬਰਦਸਤ ਸੀ ਕਿ ਕਾਰ ਦੇ ਪਰਖੱਚੇ ਉੱਡ ਗਏ ਅਤੇ ਕਾਰ ਵਿੱਚ ਬੈਠੀ ਮੇਜਰ ਚਿਤਰਾ ਦੀ ਮੌਕੇ ਤੇ ਹੀ ਮੌਤ ਹੋ ਗਈ ,ਜਦਕਿ ਉਹਨਾਂ ਦਾ ਸੱਤ ਸਾਲਾਂ ਪੁੱਤਰ ਅਰਚਿਤ ਅਤੇ ਕਾਰ ਡਰਾਈਵਰ ਪੰਕਜ ਵਾਸੀ ਪਠਾਨਕੋਟ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਏ ।ਜਦਕਿ ਟਰੱਕ ਡਰਾਈਵਰ ਤੁਰੰਤ ਮੌਕੇ ਤੋਂ ਟਰੱਕ ਸਮੇਤ ਫਰਾਰ ਹੋਣ ਵਿੱਚ ਕਾਮਯਾਬ ਹੋ ਗਿਆ।

ਜ਼ਖਮੀ ਜ਼ੇਰੇ ਇਲਾਜ: ਇਸ ਹਾਦਸੇ 'ਚ ਜ਼ਖਮੀ ਅਰਚਿਤ ਅਤੇ ਪੰਕਜ ਨੂੰ ਐਂਬੂਲੈਂਸ ਰਾਹੀਂ ਸਿਵਲ ਗੁਰਦਾਸਪੁਰ ਇਲਾਜ ਲਈ ਪਹੁੰਚਾਇਆ ਗਿਆ ਜਦਕਿ ਮ੍ਰਿਤਕਾ ਮਹਿਲਾ ਸੈਨਾ ਅਧਿਕਾਰੀ ਦੀ ਲਾਸ਼ ਨੂੰ ਪੁਲਿਸ ਵੱਲੋਂ ਕਬਜ਼ੇ ਵਿੱਚ ਲੈ ਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।

ਪੁਲਿਸ ਦਾ ਪੱਖ: ਉੱਥੇ ਹੀ ਜਾਣਕਾਰੀ ਦਿੰਦਿਆਂ ਐੱਸ.ਐਚ.ਓ. ਗੁਰਦੇਵ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲ਼ੀ ਕਿ ਸੈਨਾ ਦੀ ਇੱਕ ਮਹਿਲਾ ਅਧਿਕਾਰੀ ਦੀ ਗੱਡੀ ਦਾ ਐਕਸੀਡੈਂਟ ਹੋ ਗਿਆ ਹੈ। ਜਦੋਂ ਉਹ ਮੌਕੇ 'ਤੇ ਚੌਧਰਪੁਰਾ ਬਾਈਪਾਸ ਪਹੁੰਚੇ ਤਾਂ ਮਹਿਲਾ ਅਧਿਕਾਰੀ ਦੀ ਮੌਤ ਹੋ ਚੁੱਕੀ ਸੀ। ਜਦ ਕਿ ਉਹਨਾਂ ਦਾ ਬੇਟਾ ਅਤੇ ਗੱਡੀ ਦਾ ਡਰਾਇਵਰ ਜ਼ਖਮੀ ਹਾਲਤ ਵਿੱਚ ਸਨ। ਜਿਹਨਾਂ ਨੂੰ ਸਿਵਲ ਹਸਪਤਾਲ ਗੁਰਦਾਸਪੁਰ ਵਿੱਚ ਇਲਾਜ ਲਈ ਪਹੁੰਚਾਇਆ ਗਿਆ। ਕਾਰ ਜਿਸ ਟਰੱਕ ਵਿੱਚ ਵੱਜੀ ਸੀ, ਉਸਦਾ ਡਰਾਈਵਰ ਟਰੱਕ ਸਮੇਤ ਦੌੜਨ ਵਿੱਚ ਕਾਮਯਾਬ ਹੋ ਗਿਆ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਅਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.