ETV Bharat / state

ਪੱਬਜੀ ਗੇਮ ਦਾ ਸ਼ਿਕਾਰ ਹੋਇਆ 12ਵੀਂ ਦਾ ਵਿਦਿਆਰਥੀ, ਪਹੁੰਚਿਆ ਹਸਪਤਾਲ

author img

By

Published : Jan 20, 2020, 6:46 PM IST

Updated : Jan 20, 2020, 6:53 PM IST

ਪੱਬਜੀ ਗੇਮ ਦਾ ਸ਼ਿਕਾਰ ਹੋਇਆ ਵਿਦਿਆਰਥੀ
ਪੱਬਜੀ ਗੇਮ ਦਾ ਸ਼ਿਕਾਰ ਹੋਇਆ ਵਿਦਿਆਰਥੀ

ਮੋਬਾਈਲ 'ਤੇ ਗੇਮਜ਼ ਖੇਡਣਾ ਨੌਜਵਾਨਾਂ ਤੇ ਬੱਚਿਆਂ ਨੂੰ ਬੇਹਦ ਪਸੰਦ ਹੈ। ਜਿਥੇ ਇੱਕ ਪਾਸੇ ਨੌਜਵਾਨ ਇਨ੍ਹਾਂ ਗੇਮਜ਼ ਰਾਹੀਂ ਕੁੱਝ ਸਿੱਖਦੇ ਹਨ, ਉਥੇ ਹੀ ਦੂਜੇ ਪਾਸੇ ਗੇਮ ਖੇਡਣ ਦੀ ਲੱਤ ਉਨ੍ਹਾਂ 'ਚ ਡਿਪ੍ਰੈਸ਼ਨ ਤੇ ਹੋਰਨਾਂ ਕਈ ਬਿਮਾਰੀਆਂ ਵੀ ਪੈਦਾ ਕਰ ਰਹੀ ਹੈ। ਅਜਿਹਾ ਇੱਕ ਮਾਮਲਾ ਪਠਾਨਕੋਟ ਵਿਖੇ ਸਾਹਮਣੇ ਆਇਆ ਹੈ।

ਪਠਾਨਕੋਟ: ਸ਼ਹਿਰ 'ਚ ਇੱਕ ਵਿਦਿਆਰਥੀ ਨੂੰ ਪੱਬਜੀ ਗੇਮ ਖੇਡਣਾ ਬੇਹਦ ਮਹਿੰਗਾ ਪੈ ਗਿਆ। ਕਈ ਘੰਟਿਆਂ ਤੱਕ ਮੋਬਾਈਲ 'ਤੇ ਪੱਬਜੀ ਗੇਮ ਖੇਡਣ ਕਾਰਨ ਉਸ ਦੇ ਦਿਲ ਦੀ ਧੜਕਨ ਵੱਧ ਗਈ ਤੇ ਉਸ ਨੂੰ ਗੰਭੀਰ ਹਾਲਤ 'ਚ ਹਸਪਤਾਲ ਦਾਖ਼ਲ ਕਰਵਾਉਣਾ ਪਿਆ।

ਪੱਬਜੀ ਗੇਮ ਦਾ ਸ਼ਿਕਾਰ ਹੋਇਆ ਵਿਦਿਆਰਥੀ

ਸ਼ਹਿਰ ਦੇ ਮੁਹੱਲਾ ਅੰਗੂਰਾਂ ਵਾਲਾ ਬਾਗ਼ ਦਾ ਵਸਨੀਕ ਸਾਹਿਲ 12 ਵੀਂ ਜਮਾਤ 'ਚ ਪੜ੍ਹਦਾ ਹੈ। ਸਾਹਿਲ ਨੇ ਦੱਸਿਆ ਕਿ ਉਸ ਨੇ ਆਪਣੇ ਦੋਸਤਾਂ ਦੇ ਕਹਿਣ 'ਤੇ ਪੱਬਜੀ ਗੇਮ ਖੇਡਣੀ ਸ਼ੁਰੂ ਕੀਤੀ। ਹੌਲੀ-ਹੌਲੀ ਉਸ ਨੂੰ ਇਸ ਦੀ ਲੱਤ ਲੱਗ ਗਈ ਤੇ ਉਹ ਆਪਣਾ ਜ਼ਿਆਦਾ ਸਮਾਂ ਪੱਬਜੀ ਖੇਡਣ 'ਚ ਬਤੀਤ ਕਰਦਾ ਸੀ। ਰੋਜ਼ ਵਾਂਗ ਹੀ ਉਹ ਰਾਤ ਨੂੰ ਪੱਬਜੀ ਗੇਮ ਖੇਡ ਰਿਹਾ ਸੀ ਕਿ ਅਚਾਨਕ ਉਸ ਦੇ ਦਿਲ ਦੀ ਧੜਕਨ ਵੱਧ ਗਈ ਤੇ ਉਹ ਬੇਚੈਨੀ ਮਹਿਸੂਸ ਕਰਨ ਲੱਗਾ।

ਉਸ ਨੇ ਇਸ ਬਾਰੇ ਪਰਿਵਾਰਕ ਮੈਂਬਰਾਂ ਨੂੰ ਦੱਸਿਆ। ਪਰਿਵਾਰ ਵੱਲੋਂ ਉਸ ਨੂੰ ਤੁਰੰਤ ਸ਼ਹਿਰ ਦੇ ਇੱਕ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਇਲਾਜ ਕਰਵਾ ਰਹੇ ਸਾਹਿਲ ਨੇ ਕਿਹਾ ਕਿ ਉਹ ਮੁੜ ਮੋਬਾਈਲ ਗੇਮਜ਼ ਨਹੀਂ ਖੇਡੇਗਾ। ਸਾਹਿਲ ਦੇ ਪਰਿਵਾਰਕ ਮੈਂਬਰਾਂ ਨੇ ਅਜਿਹੀਆਂ ਮੋਬਾਈਲ ਗੇਮਜ਼ 'ਤੇ ਰੋਕ ਲਗਾਏ ਜਾਣ ਦੀ ਮੰਗ ਕੀਤੀ ਹੈ।

ਉਥੇ ਹੀ ਜਦ ਸਾਹਿਲ ਦਾ ਇਲਾਜ ਕਰ ਰਹੇ ਡਾਕਟਰ ਬੀ.ਐੱਸ. ਕੰਵਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਵਿਦਿਆਰਥੀ ਲਗਾਤਾਰ ਕਈ ਘੰਟਿਆਂ ਤੱਕ ਗੇਮ ਖੇਡ ਰਿਹਾ ਸੀ। ਜਿਸ ਦੇ ਚਲਦੇ ਉਸ ਨੂੰ ਪੈਨਿਕ ਅਟੈਕ ਆਇਆ ਤੇ ਉਸ ਦੇ ਵਿਵਹਾਰ 'ਚ ਬਦਲਾਅ ਵੇਖੇ ਗਏ ਹਨ। ਉਨ੍ਹਾਂ ਦੱਸਿਆ ਕਿ ਮੋਬਾਈਲ ਗੇਮਜ਼ ਨੂੰ ਲਗਾਤਾਰ ਕਈ ਘੰਟਿਆਂ ਤੱਕ ਖੇਡਣ ਵਾਲੇ ਲੋਕਾਂ ਨੂੰ ਮਾਨਸਿਕ ਬਿਮਾਰੀਆਂ, ਡਿਪ੍ਰੈਸ਼ਨ ਤੇ ਅੱਖਾਂ ਦੀਆਂ ਬਿਮਾਰੀਆਂ, ਬਲੱਡ ਪ੍ਰੈਸ਼ਰ ਵਰਗੀ ਕਈ ਬਿਮਾਰੀਆਂ ਹੋਣ ਦਾ ਖ਼ਤਰਾ ਰਹਿੰਦਾ ਹੈ। ਇਸ ਲਈ ਮਾਤਾ-ਪਿਤਾ ਨੂੰ ਆਪਣੇ ਬੱਚਿਆਂ ਨੂੰ ਮੋਬਾਈਲ ਗੇਮਜ਼ ਤੋਂ ਦੂਰ ਰੱਖਣਾ ਚਾਹੀਦਾ ਹੈ।

Intro:ਪਠਾਨਕੋਟ ਦੇ ਨਿੱਜੀ ਹਾਸਪੀਟਲ ਵਿੱਚ ਦਾਖ਼ਲ ਹੋਇਆ ਬਾਰ੍ਹਵੀਂ ਜਮਾਤ ਦਾ ਛਾਤਰ/ ਪਿਛਲੇ ਕੁਝ ਦਿਨਾਂ ਤੋਂ ਖੇਡ ਰਿਹਾ ਸੀ ਪੱਬਜੀ ਗੇਮ/ਹਾਲਤ ਨਾਜ਼ੁਕ ਹੋਣ ਕਾਰਨ ਹੋਸਪੀਟਲ ਦੇ ਵਿੱਚ ਚੱਲ ਰਿਹਾ ਇਲਾਜ਼/ ਮੂੰਹ ਉੱਪਰ ਕੱਪੜਾ ਲੈ ਕੇ ਖੇਡਦਾ ਸੀ ਪੱਬਜੀ ਗੇਮ/ ਲਗਾਤਾਰ ਪੰਜ ਘੰਟੇ ਗੇਮ ਖੇਡਣ ਨਾਲ ਹਾਰਟ ਬਿਟ ਹੋਈ ਤੇਜ਼

Body:ਅੱਜ ਦੇ ਸਮੇਂ ਵਿੱਚ ਜਿੱਥੇ ਟੈਕਨਾਲੋਜੀ ਦਾ ਵਿਸਤਾਰ ਹੋ ਰਿਹਾ ਹੈ ਉੱਥੇ ਹੀ ਛੋਟੇ ਬੱਚੇ ਅਤੇ ਨੌਜਵਾਨ ਪੀੜ੍ਹੀ ਵੀ ਇਸ ਤੋਂ ਕੁਝ ਸਿੱਖ ਹਾਸਲ ਕਰ ਰਹੀ ਹੈ ਪਰ ਇਸ ਦੇ ਨਾਲ ਉਹ ਇਸ ਦਾ ਸ਼ਿਕਾਰ ਵੀ ਹੋ ਰਹੀ ਹੈ ਬੱਚੇ ਬਾਹਰ ਖੇਡਣ ਦੀ ਬਜਾਏ ਘਰ ਬੈਠ ਕੇ ਮੋਬਾਈਲ ਉੱਪਰ ਗੇਮ ਖੇਡਣਾ ਜ਼ਿਆਦਾ ਪਸੰਦ ਕਰ ਰਹੇ ਹਨ ਅਤੇ ਮਾਨਸਿਕ ਤਣਾਅ ਦਾ ਸ਼ਿਕਾਰ ਹੋ ਰਹੇ ਹਨ ਜਿੱਦਾਂ ਕਿ ਅੱਜ ਕੱਲ੍ਹ ਬੱਚਿਆਂ ਉੱਤੇ ਮੋਬਾਈਲ ਉੱਪਰ ਗੇਮ ਖੇਡਣ ਦਾ ਭੂਤ ਸਵਾਰ ਰਹਿੰਦਾ ਹੈ ਐਦਾਂ ਦਾ ਹੀ ਇੱਕ ਮਾਮਲਾ ਪਠਾਨਕੋਟ ਦੇ ਮੁਹੱਲਾ ਅੰਗੂਰਾਂ ਵਾਲਾ ਬਾਗ਼ ਵਿੱਚ ਦੇਖਣ ਨੂੰ ਮਿਲਿਆ ਜਿੱਥੇ ਬਾਰ੍ਹਵੀਂ ਜਮਾਤ ਦੇ ਇੱਕ ਬੱਚੇ ਵੱਲੋਂ ਲਗਾਤਾਰ ਗੇਮ ਖੇਡਣ ਦੇ ਚੱਲਦੇ ਉਸ ਨੂੰ ਹਾਸਪਿਟਲ ਇਲਾਜ ਦੇ ਲਈ ਦਾਖਲ ਕਰਵਾਉਣਾ ਪਿਆ ਬੱਚਾ ਲਗਾਤਾਰ ਚਾਰ ਪੰਜ ਘੰਟੇ ਪਬਜੀ ਗੇਮ ਖੇਡ ਰਿਹਾ ਸੀ ਜਿਸ ਕਾਰਨ ਉਸ ਦੀ ਹਾਰਟ ਬੀਟ ਤੇਜ਼ ਹੋ ਗਈ ਅਤੇ ਉਸਨੂੰ ਬਿਮਾਰ ਹਾਲਤ ਬਿਚ ਹੋਸਪੀਟਲ ਇਲਾਜ ਲਈ ਦਾਖਿਲ ਕਰਵਾਈਆ ਜਿਥੇ ਹੁਣ ਉਹ ਧੋਵਾ ਧੋਵਾ ਕਰ ਰਿਹਾ ਹੈ

Conclusion:ਇਸ ਬਾਰੇ ਗੱਲ ਕਰਦੇ ਹੋਏ ਛਾਤਰ ਨੇ ਦੱਸਿਆ ਕਿ ਉਸ ਨੇ ਆਪਣੇ ਸਕੂਲ ਦੇ ਦੋਸਤਾਂ ਦੇ ਨਾਲ ਗੇਮ ਖੇਡਣੀ ਸ਼ੁਰੂ ਕੀਤੀ ਸੀ ਅਤੇ ਲਗਾਤਾਰ ਖੇਡ ਦਾ ਹੀ ਆ ਰਿਹਾ ਸੀ ਜਿਸ ਕਾਰਨ ਉਸ ਨੂੰ ਕੁਝ ਪ੍ਰੋਬਲਮ ਹੋਈ ਤਾਂ ਉਸ ਨੇ ਆਪਣੇ ਘਰ ਵਾਲਿਆਂ ਨੂੰ ਦੱਸਿਆ ਜਿਨ੍ਹਾਂ ਨੇ ਹਾਸਪਿਟਲ ਐਡਮਿਟ ਕਰਵਾਇਆ ਪੀੜਿਤ ਬੱਚੇ ਅਤੇ ਉਸ ਦੇ ਪਰਿਵਾਰ ਨੇ ਕਿਹਾ ਕਿ ਲੋਕਾਂ ਨੂੰ ਆਪਣੇ ਬੱਚਿਆਂ ਨੂੰ ਮੋਬਾਈਲਾਂ ਤੋਂ ਦੂਰ ਰੱਖਣਾ ਚਾਹੀਦਾ ਹੈ ਤਾਂ ਕਿ ਉਹ ਇਨ੍ਹਾਂ ਦਾ ਸ਼ਿਕਾਰ ਹੋ ਕੇ ਮਾਨਸਿਕ ਤਣਾਅ ਦੇ ਵਿੱਚ ਨਾ ਚਲੇ ਜਾਣ
ਬਾਈਟ --ਸਾਹਿਲ --ਪੀੜਿਤ
ਬਾਈਟ --ਰਾਕੇਸ਼- ਪੀੜਤ ਦਾ ਰਿਸ਼ਤੇਦਾਰ

ਉੱਥੇ ਹੀ ਜਦੋਂ ਇਸ ਬਾਰੇ ਡਾਕਟਰ ਦੇ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਇਹ ਮਰੀਜ਼ ਸਾਡੇ ਕੋਲ ਆਇਆ ਹੈ ਇਹ ਪੱਬਜੀ ਗੇਮ ਖੇਡਣ ਦਾ ਸ਼ਿਕਾਰ ਹੋਇਆ ਹੈ ਉਨ੍ਹਾਂ ਕਿਹਾ ਕਿ ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੱਚੇ ਨੂੰ ਮੋਬਾਈਲ ਤੋਂ ਦੂਰ ਰੱਖਣ ਅਤੇ ਗੇਮ ਨਾ ਖੇਡਨ ਦੇਣ
ਵ੍ਹਾਈਟ-- ਬੀ ਐੱਸ ਕੰਵਰ- ਡਾ
Last Updated :Jan 20, 2020, 6:53 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.