ETV Bharat / state

De-Addiction center: ਨਸ਼ਾ ਛੁਡਾਊ ਕੇਂਦਰ ਵਿੱਚ ਇੱਕ ਨੌਜਵਾਨ ਨੇ ਲਿਆ ਫਾਹਾ ਤੇ ਦੂਜੇ ਨੇ ਛੱਤ ਤੋਂ ਮਾਰੀ ਛਾਲ

author img

By

Published : May 18, 2023, 8:53 AM IST

ਮੋਗਾ ਦੇ ਪਿੰਡ ਜਨੇਰ ਪਿੰਡ ਵਿਖੇ ਨਸ਼ਾ ਛੁਡਾਊ ਕੇਂਦਰ ਵਿੱਚ ਇਕ ਨੌਜਵਾਨ ਨੇ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ ਜਦਕਿ ਇਕ ਹੋਰ ਨੌਜਵਾਨ ਨੇ ਸੈਂਟਰ ਦੀ ਦੂਜੀ ਮੰਜ਼ਿਲ ਤੋਂ ਛਾਲ ਮਾਰ ਦਿੱਤੀ, ਜਿਸ ਕਾਰਨ ਉਸ ਦੀ ਲੱਤ ਟੁੱਟ ਗਈ।

young man committed suicide in a de-addiction center
ਨਸ਼ਾ ਛੁਡਾਊ ਕੇਂਦਰ ਵਿੱਚ ਇਕ ਨੌਜਵਾਨ ਨੇ ਲਿਆ ਫਾਹਾ ਤੇ ਦੂਜੇ ਨੇ ਛੱਤ ਤੋਂ ਮਾਰੀ ਛਾਲ

ਹਸਪਤਾਲ ਤੋਂ ਛਾਲ ਮਾਰਨ ਵਾਲੇ ਮਰੀਜ਼ ਦਾ ਬਿਆਨ

ਮੋਗਾ: ਪੰਜਾਬ ਵਿਚ ਨਸ਼ਿਆਂ ਦੇ ਵਗ਼ ਰਹੇ ਛੇਵੇਂ ਦਰਿਆ ਦੇ ਵਹਾਅ ਵਿੱਚ ਕਈ ਨੌਜਵਾਨ ਰੁੜ੍ਹ ਗਏ ਹਨ। ਆਏ ਦੀ ਹੀ ਪੰਜਾਬ ਵਿਚ ਨਸ਼ਿਆਂ ਦੀ ਓਵਰਡੋਜ਼ ਨਾਲ ਨੌਜਵਾਨਾਂ ਦੀਆਂ ਮੌਤਾ ਹੁੰਦੀਆਂ ਹਨ। ਪੰਜਾਬ ਵਿੱਚ ਨਸ਼ੇ ਨੇ ਕਈ ਘਰਾਂ ਵਿੱਚ ਸੱਥਰ ਵਿਛਾ ਦਿੱਤੇ ਹਨ। ਇਸ ਨਸ਼ੇ ਦੇ ਦੈਂਤ ਕਾਰਨ ਨੌਜਵਾਨਾਂ ਦੀਆ ਮੌਤਾਂ ਦਾ ਸਿਲਸਿਲਾ ਰੁਕਣ ਦਾ ਨਾਮ ਹੀ ਨਹੀਂ ਲੈ ਰਿਹਾ। ਭਾਵੇਂ ਹੀ ਸਰਕਾਰਾਂ ਨਸ਼ੇ ਨੂੰ ਲੈਕੇ ਵੱਡੇ ਵੱਡੇ ਵਾਅਦੇ ਜ਼ਰੂਰ ਕਰਦੀਆਂ ਹਨ ਜਾਂ ਨਸ਼ੇ ਨੂੰ ਰੋਕਣ ਲਈ ਥਾਂ ਥਾਂ ਸੈਮੀਨਾਰ ਵੀ ਲਾਏ ਜਾਂਦੇ ਹਨ, ਪਰ ਪੰਜਾਬ ਵਿਚ ਨਸ਼ੇ ਉਤੇ ਰੋਕ ਨਹੀਂ ਲੱਗ ਰਹੀ। ਚਿੱਟੇ ਦੇ ਨਸ਼ੇ ਨੇ ਪੰਜਾਬ ਦੀ ਜਵਾਨੀ ਨੂੰ ਖਤਮ ਕਰ ਕੇ ਰੱਖ ਦਿੱਤਾ ਹੈ।

ਇਕ ਮਰੀਜ਼ ਨੇ ਲਿਆ ਫਾਹਾ ਤੇ ਦੂਜੇ ਨੇ ਛੱਤ ਤੋਂ ਮਾਰੀ ਛਾਲ: ਹੁਣ ਤਾਜ਼ਾ ਮਾਮਲਾ ਮੋਗਾ ਦੇ ਨੇੜਲੇ ਪਿੰਡ ਜਨੇਰ ਦੇ ਨਸ਼ਾ ਛਡਾਊ ਕੇਂਦਰ ਤੋਂ ਸਾਹਮਣੇ ਆਇਆ ਹੈ। ਜਿਥੇ ਬੀਤੇ ਦਿਨ ਸਵੇਰੇ ਮੋਗਾ ਦੇ ਜਨੇਰ ਪਿੰਡ ਦੇ ਨਸ਼ਾ ਛਡਾਊ ਕੇਂਦਰ ਵਿੱਚ ਇੱਕ ਨੌਜਵਾਨ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ, ਜਿਸ ਦੀ ਪਛਾਣ ਪਰਦੀਪ ਕੁਮਾਰ ਪੁੱਤਰ ਰਾਧੇਸ਼ਾਮ ਵਾਸੀ ਜਗਰਾਓਂ ਵਜੋਂ ਹੋਈ ਹੈ। ਉਥੇ ਹੀ ਓਸੇ ਨਸ਼ਾ ਛਡਾਊ ਕੇਂਦਰ ਵਿੱਚ ਇੱਕ ਹੋਰ ਮਰੀਜ਼ ਨੇ ਨਸ਼ਾ ਕੇਂਦਰ ਦੀ ਦੂਜੀ ਮੰਜ਼ਿਲ ਤੋਂ ਛਾਲ ਮਾਰ ਕੇ ਭੱਜਣ ਦੀ ਕੋਸ਼ਿਸ਼ ਕੀਤੀ, ਪਰ ਛੱਤ ਤੋਂ ਡਿੱਗਣ ਕਾਰਨ ਉਸ ਦੀ ਲੱਤ ਟੁੱਟ ਗਈ ਤੇ ਹੋਰ ਵੀ ਕਈ ਸੱਟਾਂ ਵੱਜੀਆਂ।

  1. ’ਸਰਕਾਰ ਤੁਹਾਡੇ ਦੁਆਰ’ ਪ੍ਰੋਗਰਾਮ 'ਚ ਮੁੱਖ ਮੰਤਰੀ ਮਾਨ ਦਾ ਦਾਅਵਾ, ਕਿਹਾ-ਪੰਜਾਬ ਸਰਕਾਰ ਸੂਬੇ 'ਚ ਪਾਰਦਰਸ਼ੀ, ਪ੍ਰਭਾਵਸ਼ਾਲੀ ਪ੍ਰਸ਼ਾਸਨ ਦੇਣ ਲਈ ਵਚਨਬੱਧ
  2. ਹਾਈਕੋਰਟ ਨੇ ਪੰਜਾਬ ਪੁਲਿਸ ਨੂੰ ਝਾੜਿਆ, ਆਵਾਜਾਹੀ ਦਰੁਸਤ ਕਰੋ, ਨਾ ਕਿ ਗੱਡੀਆਂ ਰੋਕ ਕੇ ਟ੍ਰੈਫਿਕ ਸਮੱਸਿਆ ਪੈਦਾ ਕਰੋ...
  3. ਕੈਬਨਿਟ ਮੀਟਿੰਗ ਮਗਰੋਂ ਜਲੰਧਰ ਨੂੰ ਸੀਐੱਮ ਮਾਨ ਨੇ ਦਿੱਤੀਆਂ ਸੌਗਾਤਾਂ, ਜ਼ਿਲ੍ਹੇ ਦੇ ਵਿਕਾਸ ਲਈ 95 ਕਰੋੜ 16 ਲੱਖ ਦੀ ਪਹਿਲੀ ਕਿਸ਼ਤ ਕੀਤੀ ਜਾਰੀ
ਮ੍ਰਿਤਕ ਨੌਜਵਾਨ ਦੇ ਪਰਿਵਾਰ ਦਾ ਬਿਆਨ

ਮਰੀਜ਼ ਦਾ ਇਲਜ਼ਾਮ ਨਸ਼ਾ ਛੁਡਾਊ ਕੇਂਦਰ ਵਿੱਚ ਹੁੰਦੀ ਸੀ ਕੁੱਟਮਾਰ: ਛਾਲ ਮਾਰਨ ਵਾਲੇ ਮਰੀਜ਼ ਨੂੰ ਮੋਗਾ ਦੇ ਨਿੱਜੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਉਥੇ ਹੀ ਮਰੀਜ਼ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਚਿੱਟੇ ਦਾ ਨਸ਼ਾ ਕਰਦਾ ਸੀ ਤੇ ਉਸ ਨੂੰ ਉਸ ਦੇ ਘਰ ਵਾਲਿਆਂ ਨੇ ਮੋਗਾ ਦੇ ਪਿੰਡ ਜਨੇਰ ਵਿਚ ਨਸ਼ਾ ਛਡਾਊ ਕੇਂਦਰ ਵਿਚ ਭਰਤੀ ਕਰਵਾ ਦਿੱਤਾ ਸੀ, ਪਰ ਨਸ਼ਾ ਛਡਾਊ ਕੇਂਦਰ ਵਿਚ ਸਾਡੇ ਨਾਲ ਬਹੁਤ ਮਾਰਕੁੱਟ ਹੁੰਦੀ ਸੀ। ਸਾਰਾ ਸਾਰਾ ਦਿਨ ਓਥੇ ਕੰਮ ਕਾਰਵਾਉਂਦੇ ਸਨ। ਭਾਂਡੇ ਤੇ ਕੱਪੜੇ ਤੇ ਹੋਰ ਕਈ ਕੰਮ ਕਾਰਵਾਏ ਜਾਂਦੇ ਸਨ। ਸੋਟੀਆਂ ਨਾਲ ਕੁੱਟਮਾਰ ਕਰਦੇ ਸੀ। ਇਸੇ ਡਰ ਤੋਂ ਮਰੀਜ਼ ਨੇ ਨਸ਼ਾ ਛਡਾਊ ਕੇਂਦਰ ਦੀ ਛੱਤ ਤੋਂ ਛਾਲ ਮਾਰ ਕੇ ਭੱਜਣ ਦੀ ਕੋਸ਼ਿਸ਼ ਕੀਤੀ। ਮੌਕੇ ਉਤੇ ਪਹੁੰਚੇ ਧਰਮਕੋਟ ਤੋਂ ਐਸਡੀਐਮ ਚਾਰੂਮਿਤਾ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਸਾਨੂੰ ਪਤਾ ਲੱਗਿਆ ਸੀ ਕਿ ਨਸ਼ਾ ਛੁਡਾਊ ਕੇਂਦਰ ਵਿਚ ਇਕ ਨੌਜਵਾਨ ਵੱਲੋਂ ਖੁਦਕੁਸ਼ੀ ਕਰ ਲਈ ਗਈ ਹੈ। ਅਸੀਂ ਮੌਕੇ ਉਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.