ETV Bharat / state

Khanda Dead Body: ਅੱਜ ਹੋਵੇਗਾ ਖਾਲਿਸਤਾਨੀ ਸਮਰਥਕ ਅਵਤਾਰ ਸਿੰਘ ਖੰਡਾ ਦੀ ਮ੍ਰਿਤਕ ਦੇਹ ਭਾਰਤ ਲਿਆਉਣ 'ਤੇ ਫੈਸਲਾ

author img

By

Published : Aug 18, 2023, 11:01 AM IST

ਖਾਲਿਸਤਾਨੀ ਸਮਰਥਕ, Khanda Dead Body
Khanda Dead Body: ਅੱਜ ਹੋਵੇਗਾ ਗਰਮ ਖਿਆਲੀ ਅਵਤਾਰ ਸਿੰਘ ਖੰਡਾ ਦੀ ਮ੍ਰਿਤਕ ਦੇਹ ਭਾਰਤ ਲਿਆਉਣ 'ਤੇ ਫੈਸਲਾ

ਵੈਸਟ ਮਿਡਲੈਂਡਜ਼ ਯੂਕੇ ਵਿੱਚ ਅੰਮ੍ਰਿਤਪਾਲ ਸਿੰਘ ਦੇ ਹੈਂਡਲਰ ਅਵਤਾਰ ਸਿੰਘ ਖੰਡਾ ਦੀ ਮੌਤ ਤੋਂ ਬਾਅਦ ਉਸ ਦਾ ਅੰਤਿਮ ਸਸਕਾਰ ਕਰਨ ਲਈ ਪਰਿਵਾਰ ਵੱਲੋਂ ਹਰਿਆਣਾ ਹਾਈ ਕੋਰਟ ਦਾ ਰੁੱਖ ਕੀਤਾ ਗਿਆ ਹੈ, ਕਿਉਕਿ ਉਸ ਦੀ ਮਾਂ ਅਤੇ ਭੈਣ ਨੂੰ ਇੰਗਲੈਂਡ ਜਾਣ ਦੀ ਇਜਾਜ਼ਤ ਨਹੀਂ ਮਿਲੀ। ਇਸ ਲਈ ਹੁਣ ਦੇਹ ਨੂੰ ਭਾਰਤ ਲਿਆਉਣ ਅਤੇ ਮੋਗਾ ਵਿੱਚ ਸਸਕਾਰ ਕਰਨ ਦੀ ਮੰਗ ਉੱਤੇ ਅੱਜ ਅਦਾਲਤ ਵਿੱਚ ਸੁਣਵਾਈ ਹੋਵੇਗੀ।

ਚੰਡੀਗੜ੍ਹ: ਭਾਰਤ ਸਰਕਾਰ ਵੱਲੋਂ ਅੱਤਵਾਦੀ ਐਲਾਨੇ ਗਏ ਖਾਲਿਸਤਾਨੀ ਸਮਰਥਕ ਅਵਤਾਰ ਸਿੰਘ ਉਰਫ਼ ਖੰਡਾ ਦੀ 15 ਜੂਨ 2023 ਨੂੰ ਬਰਮਿੰਘਮ ਸਿਟੀ ਹਸਪਤਾਲ ਵਿੱਚ ਹੋ ਗਈ ਜਿਸ ਦਾ ਕਾਰਨ ਬਲੱਡ ਕੈਂਸਰ ਬਣਿਆ। ਇਸ ਤੋਂ ਬਾਅਦ ਲਗਾਤਾਰ ਉਸ ਦੇ ਸਸਕਾਰ ਨੂੰ ਲੈਕੇ ਰੇੜਕਾ ਬਣਿਆ ਹੋਇਆ ਹੈ। ਖੰਡਾ ਦੇ ਸਸਕਾਰ ਲਈ ਮ੍ਰਿਤਕ ਦੇਹ ਪੰਜਾਬ ਦੇ ਮੋਗਾ ਲਿਆਉਣ ਸਬੰਧੀ ਪਟੀਸ਼ਨ ’ਤੇ ਅੱਜ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਲੋਂ ਫੈਸਲਾ ਆ ਸਕਦਾ ਹੈ। ਇਸ ਸਬੰਧੀ ਖੰਡਾ ਦੀ ਭੈਣ ਜਸਪ੍ਰੀਤ ਕੌਰ ਨੂੰ ਹਾਈ ਕੋਰਟ 'ਚ ਉਹ ਸਾਰੇ ਦਸਤਾਵੇਜ਼ ਅਤੇ ਸਬੂਤ ਪੇਸ਼ ਕਰਨੇ ਪੈਣਗੇ, ਜੋ ਸਾਬਤ ਕਰਦੇ ਹਨ ਕਿ ਖੰਡਾ ਭਾਰਤੀ ਨਾਗਰਿਕ ਹੈ। ਮਾਮਲੇ ਦੀ ਪਿਛਲੀ ਸੁਣਵਾਈ 'ਤੇ ਕੇਂਦਰ ਸਰਕਾਰ ਨੇ ਹਾਈਕੋਰਟ ਨੂੰ ਦੱਸਿਆ ਕਿ ਸਰਕਾਰ ਕੋਲ ਖਾਲਿਸਤਾਨੀ ਸਮਰਥਕ ਖੰਡਾ ਦੇ ਭਾਰਤੀ ਨਾਗਰਿਕਤਾ ਹੋਣ ਦਾ ਕੋਈ ਸਬੂਤ ਜਾਂ ਦਸਤਾਵੇਜ਼ ਨਹੀਂ ਹੈ। ਇਸ 'ਤੇ ਹਾਈ ਕੋਰਟ ਨੇ ਖੰਡਾ ਦੀ ਭੈਣ ਨੂੰ ਭਾਰਤੀ ਨਾਗਰਿਕਤਾ ਨਾਲ ਸਬੰਧਤ ਦਸਤਾਵੇਜ਼ ਅਤੇ ਸਬੂਤ ਪੇਸ਼ ਕਰਨ ਲਈ ਕਿਹਾ ਸੀ।

ਭੈਣ ਅਤੇ ਮਾਂ ਨੂੰ ਨਹੀਂ ਮਿਲਿਆ UK ਜਾਣ ਲਈ ਵੀਜ਼ਾ : ਦੱਸਣਯੋਗ ਹੈ ਕਿ ਜਦੋਂ ਖੰਡਾ ਦੀ ਮੌਤ ਦੀ ਖਬਰ ਆਈ, ਤਾਂ ਉਸ ਦੀ ਮਾਂ ਅਤੇ ਭੈਣ ਵੱਲੋਂ ਯੂਕੇ ਜਾਣ ਲਈ ਵੀਜ਼ਾ ਅਪਲਾਈ ਕੀਤਾ ਗਿਆ। ਮਾਂ ਚਰਨਜੀਤ ਕੌਰ ਅਤੇ ਭੈਣ ਜਸਪ੍ਰੀਤ ਕੌਰ ਨੂੰ ਅੰਤਿਮ ਸੰਸਕਾਰ ਵਿੱਚ ਸ਼ਾਮਲ ਹੋਣ ਲਈ ਦੋਵਾਂ ਨੂੰ ਵੀਜ਼ਾ ਨਹੀਂ ਮਿਲ ਸਕਿਆ। ਫਿਰ ਭੈਣ ਜਸਪ੍ਰੀਤ ਕੌਰ ਨੇ ਭਰਾ ਖੰਡਾ ਦੀ ਮ੍ਰਿਤਕ ਦੇਹ ਭਾਰਤ ਲਿਆਉਣ ਲਈ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਹੈ। ਭੈਣ ਨੇ ਮੰਗ ਕੀਤੀ ਹੈ ਕਿ ਭਰਾ ਖੰਡਾ ਦਾ ਅੰਤਿਮ ਸੰਸਕਾਰ ਮੋਗਾ 'ਚ ਕੀਤਾ ਜਾਵੇ ਅਤੇ ਅਸਥੀਆਂ ਨੂੰ ਕੀਰਤਪੁਰ ਸਾਹਿਬ ਵਿਖੇ ਪ੍ਰਵਾਹ ਕੀਤਾ ਜਾਵੇ। ਇਸ ਲਈ ਇੰਗਲੈਂਡ ਤੋਂ ਭਰਾ ਦੀ ਮ੍ਰਿਤਕ ਦੇਹ ਲਿਆਉਣ ਦੀ ਇਜਾਜ਼ਤ ਮੰਗੀ ਗਈ ਹੈ। ਲੋੜੀਂਦੀ ਮਨਜ਼ੂਰੀ ਨਾ ਮਿਲਣ ਕਾਰਨ ਪਰਿਵਾਰ ਨੇ ਹਾਈ ਕੋਰਟ ਤੱਕ ਪਹੁੰਚ ਕੀਤੀ। ਫਿਲਹਾਲ ਮਾਮਲਾ ਅਦਾਲਤ ਵਿੱਚ ਵਿਚਾਰ ਅਧੀਨ ਹੈ। ਹੁਣ ਦੇਖਣਾ ਹੋਵੇਗਾ ਕਿ ਅੱਜ ਇਸ ਸਬੰਧੀ ਕੀ ਫੈਸਲਾ ਆਉਂਦਾ ਹੈ।

ਬਲੱਡ ਕੈਂਸਰ ਕਾਰਨ ਹੋਈ ਸੀ ਖੰਡਾ ਦੀ ਮੌਤ: ਜ਼ਿਕਰਯੋਗ ਹੈ ਕਿ ਖਾਲਿਸਤਾਨੀ ਸਮਰਥਕ ਖੰਡਾ (35) ਵੱਲੋਂ ਭਾਰਤ ਵਿੱਚ ਖਾਲਿਸਤਾਨ ਲਹਿਰ ਨੂੰ ਮੁੜ ਸੁਰਜੀਤ ਕਰਨ ਲਈ 'ਵਾਰਿਸ ਪੰਜਾਬ ਦੇ' ਦੇ ਮੁਖੀ ਅੰਮ੍ਰਿਤਪਾਲ ਨੂੰ ਦੁਬਈ 'ਚ ਤਿਆਰ ਕਰਨ ਦੀ ਗੱਲ ਸਾਹਮਣੇ ਆਈ ਸੀ। ਇਸ ਵਿਚਾਲੇ ਅੰਮ੍ਰਿਤਪਾਲ ਦੀ ਗਿਰਫਤਾਰੀ ਦਾ ਮਾਮਲਾ ਭਖਿਆ,ਇਸ ਤੋਂ ਬਾਅਦ ਪੰਜਾਬ ਦੇ ਕੁਝ ਹਿਸਿਆਂ ਵਿੱਚ ਅੰਮ੍ਰਿਤਪਾਲ ਦੇ ਸਮਰਥਕਾਂ ਨੇ ਹਿੰਸਾ ਭੜਕਾਉਣ ਦੇ ਮਾਮਲੇ ਵੀ ਸਾਹਮਣੇ ਆਏ। ਉੱਥੇ ਹੀ ਵਿਦੇਸ਼ਾਂ ਵਿੱਚ ਵੀ ਭਾਰਤੀ ਝੰਡੇ ਆ ਅਪਮਾਨ ਕੀਤਾ ਗਿਆ ਸੀ। ਇਹਨਾਂ ਵਿੱਚ ਖੰਡੇ ਦਾ ਵੀ ਨਾਮ ਸ਼ਾਮਿਲ ਸੀ। ਜਿਸ ਤੋਂ ਬਾਅਦ ਖੰਡਾ ਚਰਚਾ ਵਿੱਚ ਆਇਆ। ਖੰਡਾ ਦੀ ਮੌਤ 15 ਜੂਨ 2023 ਨੂੰ ਬਰਮਿੰਘਮ ਸਿਟੀ ਹਸਪਤਾਲ ਵਿੱਚ ਹੋ ਗਈ ਜਿਸ ਦਾ ਕਾਰਨ ਬਲੱਡ ਕੈਂਸਰ ਬਣਿਆ। ਹਾਲਾਂਕਿ, ਚਰਚਾ ਬਣੀ ਕਿ ਇਹ ਵੀ ਚਰਚਾ ਸੀ ਕਿ ਉਸ ਦੇ ਸਰੀਰ ਵਿਚ ਜ਼ਹਿਰ ਪਾਇਆ ਗਿਆ ਸੀ, ਜਿਸ ਦਾ ਟੀਕਾ ਉਸ ਦੇ ਸਰੀਰ 'ਚ ਲਗਾਇਆ ਗਿਆ ਸੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.