ETV Bharat / state

Pond Convert Lake in Village Safuwala: ਪਿੰਡ ਸਫੂਵਾਲਾ ਦੇ ਸਰਪੰਚ ਨੇ ਮਿਸਾਲ ਕੀਤੀ ਕਾਇਮ, ਸਰਕਾਰ ਦੇ ਸਹਿਯੋਗ ਬਿਨਾ ਛੱਪੜ ਨੂੰ ਬਣਾਇਆ ਝੀਲ

author img

By ETV Bharat Punjabi Team

Published : Sep 13, 2023, 10:24 AM IST

ਮੋਗਾ ਦੇ ਪਿੰਡ ਸਫੂਵਾਲਾ ਦੇ ਸਰਪੰਚ ਲਖਵਿੰਦਰ ਸਿੰਘ ਵੱਲੋਂ ਪਿੰਡ ਵਿੱਚ ਗੰਦੇ ਪਾਣੀ ਦੇ ਛੱਪੜ ਦੀ ਨੁਹਾਰ ਬਦਲ ਕੇ ਬੱਚਿਆਂ ਲਈ ਇੱਕ ਸੁੰਦਰ ਝੀਲ ਬਣਾਈ ਜਾ ਰਹੀ ਹੈ, ਜਿਸ ਵਿੱਚ ਜਲਦ ਕਿਸ਼ਤੀਆਂ ਵੀ ਚੱਲਣਗੀਆਂ। ਇਸ ਸੁੰਦਰ ਬਾਗ ਦਾ ਫਰੀਦਕੋਟ ਦੇ ਸੰਸਦ ਮੈਂਬਰ ਮੁਹੰਮਦ ਸਦੀਕ ਨੇ ਉਦਘਾਟਨ ਕੀਤਾ। (Village Safuwala news)

Sarpanch Lakhwinder Singh of Safuwala village
Sarpanch Lakhwinder Singh of Safuwala village

ਸੰਸਦ ਮੈਂਬਰ ਮੁਹੰਮਦ ਸਦੀਕ ਨੇ ਤੇ ਪਿੰਡ ਵਾਸੀਆਂ ਨੇ ਦਿੱਤੀ ਜਾਣਕਾਰੀ

ਮੋਗਾ: ਮੋਗਾ ਜ਼ਿਲ੍ਹੇ ਦਾ ਪਿੰਡ ਸਫੂਵਾਲਾ ਪਹਿਲਾਂ ਵੀ ਦੇਸ਼ ਭਰ 'ਚ ਸੁਰਖੀਆਂ 'ਚ ਰਿਹਾ ਹੈ, ਜਦੋਂ ਕੋਰੋਨਾ ਦੇ ਦੌਰ ਦੌਰਾਨ ਪੂਰਾ ਪਿੰਡ 100 ਫੀਸਦੀ ਟੀਕਾਕਰਨ ਕਰਵਾਉਣ ਵਾਲਾ ਦੇਸ਼ ਦਾ ਪਹਿਲਾ ਪਿੰਡ ਬਣਿਆ ਸੀ ਅਤੇ ਇਸ ਪਿੰਡ ਨੂੰ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਵੱਲੋਂ ਸਨਮਾਨਿਤ ਕੀਤਾ ਗਿਆ ਸੀ।

8 ਏਕੜ ਛੱਪੜ ਨੂੰ ਸਾਫ਼ ਕਰਕੇ ਸੁੰਦਰ ਬਾਗ ਬਣਾਇਆ: ਇਸ ਪਿੰਡ ਦੇ ਸਰਪੰਚ ਲਖਵਿੰਦਰ ਸਿੰਘ ਨੇ ਇੱਕ ਹੋਰ ਮਿਸਾਲ ਕਾਇਮ ਕੀਤੀ ਹੈ, ਜੋ ਹੋਰ ਪਿੰਡਾਂ ਲਈ ਵੀ ਬਹੁਤ ਪ੍ਰੇਰਨਾਦਾਇਕ ਹੈ। ਸਰਪੰਚ ਲਖਵਿੰਦਰ ਸਿੰਘ ਨੇ ਆਪਣੇ ਪਿੰਡ ਵਿੱਚ ਅਜਿਹਾ ਹੀ ਕੀਤਾ ਹੈ, ਜਿੱਥੇ ਪਹਿਲਾਂ ਪੂਰੇ ਪਿੰਡ ਵਿੱਚ ਇੰਟਰਲਾਕਿੰਗ ਕਰਵਾਈ ਗਈ ਸੀ ਅਤੇ ਨਾਲ ਹੀ ਪੂਰੇ ਪਿੰਡ ਨੂੰ ਸੀਵਰੇਜ ਨਾਲ ਜੋੜਿਆ ਗਿਆ ਸੀ ਤੇ ਹੁਣ ਇਸੇ ਪਿੰਡ ਵਿੱਚ ਪੁਰਾਤਨ ਸਮੇਂ ਤੋਂ ਗੰਦੇ ਪਾਣੀ ਲਈ ਬਣੇ 8 ਏਕੜ ਦੇ ਛੱਪੜ ਨੂੰ ਸਾਫ਼ ਕਰਕੇ ਉਸ ਨੂੰ ਸੁੰਦਰ ਬਾਗ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ, ਜਿਸ ਦੀ ਦੇਸ਼-ਵਿਦੇਸ਼ ਵਿੱਚ ਚਰਚਾ ਹੋ ਰਹੀ ਹੈ। ਪਿੰਡ ਦੇ ਸਰਪੰਚ ਨੇ ਕਿਹਾ ਕਿ ਇਹ ਕੰਮ ਉਹਨਾਂ ਨੇ ਐਨਆਰਆਈ ਵੀਰਾਂ ਦੇ ਸਹਿਯੋਗ ਨਾਲ ਕੀਤਾ ਹੈ।

ਵੱਖ-ਵੱਖ ਮੰਤਰੀਆਂ ਨੇ ਕੀਤਾ ਉਦਘਾਟਨ: ਦੱਸ ਦਈਏ ਕਿ ਸਰਪੰਚ ਵੱਲੋਂ ਬਣਾਏ ਗਏ ਬਾਗ ਦਾ ਉਦਘਾਟਨ ਕਰਨ ਲਈ ਸੰਸਦ ਮੈਂਬਰ ਮੁਹੰਮਦ ਸਦੀਕ, ਸਾਬਕਾ ਵਿਧਾਇਕ ਹਰਜੋਤ ਕਮਲ, ਕਾਂਗਰਸ ਦੇ ਮਾਲਵਿਕਾ ਸੂਦ ਅਤੇ ਜ਼ਿਲ੍ਹੇ ਭਰ ਦੇ ਅਧਿਕਾਰੀ ਪਹੁੰਚੇ। ਇਸ ਦੌਰਾਨ ਸਾਂਸਦ ਮੁਹੰਮਦ ਸਦੀਕ ਨੇ ਕਿਹਾ ਕਿ ਸਮੂਹ ਸਰਪੰਚਾਂ ਨੂੰ ਆਪਣੇ ਪਿੰਡਾਂ ਵਿੱਚ ਅਜਿਹੇ ਬਾਗ ਬਣਾਉਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਅਜਿਹੇ ਉਪਰਾਲੇ ਕਰਨ ਨਾਲ ਪਿੰਡ ਦਾ ਤਾਂ ਵਿਕਾਸ ਹੁੰਦਾ ਹੀ ਤੇ ਨਾਲ ਹੀ ਹੋਰਾਂ ਨੂੰ ਵੀ ਜਾਗਰੂਕਤਾ ਮਿਲਦੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.