ETV Bharat / state

ਮੋਗਾ ਦੀ ਰਮਨਦੀਪ ਨੇ ਦੱਸੇ ਯੂਕਰੇਨ ਦੇ ਹਾਲਾਤ, ਚਿੰਤਾ ’ਚ ਮਾਪੇ

author img

By

Published : Feb 26, 2022, 8:00 AM IST

ਯੂਕਰੇਨ ਅਤੇ ਰੂਸ ਦੀ ਜੰਗ (The war between Ukraine and Russia) ਸ਼ੁਰੂ ਹੋ ਚੁੱਕੀ ਹੈ। ਉੱਥੇ ਹੁਣ ਯੂਕਰੇਨ ਵਿੱਚ ਫਸੇ ਭਾਰਤੀ ਵਿਦਿਆਰਥੀਆਂ (Indian students stranded in Ukraine) ਦੇ ਮਾਪੇ ਉਨ੍ਹਾਂ ਦੀ ਸੁਰੱਖਿਆ ਅਤੇ ਭਾਰਤ ਵਾਪਸੀ ਨੂੰ ਲੈ ਕੇ ਚਿੰਤਤ ਹਨ। ਯੂਕ੍ਰੇਨ ਵਿੱਚ ਪੜ੍ਹਾਈ (Study in Ukraine) ਲਈ ਗਏ ਮੋਗਾ ਦੇ ਜਸ਼ਨ ਦੀਪ ਦੀ ਸੁਰੱਖਿਆ ਨੂੰ ਲੈ ਕੇ ਜਸ਼ਨਦੀਪ ਸਾਰਾ ਪਰਿਵਾਰ ਹੀ ਚਿੰਤਤ ਹੈ।

ਮੋਗਾ ਦੀ ਰਮਨਦੀਪ ਨੇ ਦੱਸੇ ਯੂਕਰੇਨ ਦੇ ਹਾਲਾਤ
ਮੋਗਾ ਦੀ ਰਮਨਦੀਪ ਨੇ ਦੱਸੇ ਯੂਕਰੇਨ ਦੇ ਹਾਲਾਤ

ਮੋਗਾ: ਜਿੱਥੇ ਇੱਕ ਪਾਸੇ ਯੂਕਰੇਨ ਅਤੇ ਰੂਸ ਦੀ ਜੰਗ (The war between Ukraine and Russia) ਸ਼ੁਰੂ ਹੋ ਚੁੱਕੀ ਹੈ। ਉੱਥੇ ਹੁਣ ਯੂਕਰੇਨ ਵਿੱਚ ਫਸੇ ਭਾਰਤੀ ਵਿਦਿਆਰਥੀਆਂ (Indian students stranded in Ukraine) ਦੇ ਮਾਪੇ ਉਨ੍ਹਾਂ ਦੀ ਸੁਰੱਖਿਆ ਅਤੇ ਭਾਰਤ ਵਾਪਸੀ ਨੂੰ ਲੈ ਕੇ ਚਿੰਤਤ ਹਨ। ਯੂਕ੍ਰੇਨ ਵਿੱਚ ਪੜ੍ਹਾਈ (Study in Ukraine) ਲਈ ਗਏ ਮੋਗਾ ਦੇ ਜਸ਼ਨ ਦੀਪ ਦੀ ਸੁਰੱਖਿਆ ਨੂੰ ਲੈ ਕੇ ਜਸ਼ਨਦੀਪ ਸਾਰਾ ਪਰਿਵਾਰ ਹੀ ਚਿੰਤਤ ਹੈ। ਜਸ਼ਨਦੀਪ ਦੇ ਮਾਤਾ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਜਸ਼ਨ 2019 ਤੋਂ ਉੱਥੇ ਐੱਮ.ਬੀ.ਬੀ.ਐੱਸ. (MBBS) ਕਰ ਰਿਹਾ ਹੈ ਅਤੇ ਅੱਜ ਸ਼ਾਮ ਹੀ ਉਸ ਨਾਲ ਗੱਲਬਾਤ ਹੋਏ ਹੈ ਤੇ ਉਹ ਬਿਲਕੁਲ ਸੁਰੱਖਿਅਤ ਹੈ।

ਉਨ੍ਹਾਂ ਦੱਸਿਆ ਕਿ ਜਸ਼ਨਦੀਪ ਪੱਛਮੀ ਯੂਕਰੇਨ ਇਲਾਕੇ ਵਿੱਚ ਹੈ, ਜਿੱਥੇ ਬੰਮਬਾਰੀ ਨਹੀਂ ਹੋ ਰਹੀ। ਉਨ੍ਹਾਂ ਨੇ ਇਹ ਵੀ ਕਿਹਾ ਕਿ ਜਿਸ ਇਲਾਕੇ ਵਿੱਚ ਜਸ਼ਨਦੀਪ ਹੈ। ਉਸ ਇਲਾਕੇ ਵਿੱਚ ਵੀ ਬਾਜ਼ਾਰ ਬੰਦ ਹਨ, ਫਿਰ ਵੀ ਉਨ੍ਹਾਂ ਦਾ ਬੱਚਾ ਹੋਸਟਲ ਵਿੱਚ ਬਾਕੀ ਬਚਿਆ ਨਾਲ ਸੁਰੱਖਿਅਤ ਹੈ। ਪ੍ਰੰਤੂ ਫਿਰ ਵੀ ਅਜਿਹੇ ਹਾਲਾਤਾਂ ਵਿੱਚ ਆਪਣੇ ਬੱਚੇ ਨੂੰ ਦੇਖ ਕੇ ਮਾਂ ਬਾਪ ਨੂੰ ਹਰ ਘੜੀ ਚਿੰਤਾ ਬਣੀ ਹੀ ਰਹਿੰਦੀ ਹੈ। ਉਨ੍ਹਾਂ ਆਖਿਆ ਕਿ ਸਾਡੀ ਸਾਡੇ ਬੱਚੇ ਨਾਲ ਗੱਲਬਾਤ ਦਾ ਕਈ ਵਾਰੀ ਹੋਈ ਹੈ, ਪਰ ਅਸੀਂ ਹਰ ਟਾਇਮ ਪਰਮਾਤਮਾ ਅੱਗੇ ਇਹੀ ਅਰਦਾਸ ਕਰਦੇ ਹਾਂ ਕੀ ਸਾਡਾ ਬੱਚਾ ਜਲਦ ਤੋਂ ਜਲਦ ਸਾਡੀਆਂ ਅੱਖਾਂ ਦੇ ਸਾਹਮਣੇ ਆ ਜਾਵੇ ਤਾਂ ਹੀ ਸਾਡੀਆਂ ਅੱਖਾਂ ਅਤੇ ਕਲੇਜੇ ਨੂੰ ਠੰਡ ਪਏਗੀ।

ਮੋਗਾ ਦੀ ਰਮਨਦੀਪ ਨੇ ਦੱਸੇ ਯੂਕਰੇਨ ਦੇ ਹਾਲਾਤ

ਜ਼ਿਕਰਯੋਗ ਹੈ ਕਿ ਭਾਰਤੀ ਵਿਦਿਆਰਥੀ (students) ਬੰਕਰਾਂ ਵਿੱਚ ਇਕੱਠੇ ਹੋ ਰਹੇ ਹਨ ਅਤੇ ਭਾਰਤੀ ਦੂਤਾਵਾਸ ਉਨ੍ਹਾਂ ਨੂੰ ਸਹਾਇਤਾ ਮੁਹੱਈਆ ਕਰਵਾਉਣ ਲਈ ਯਤਨਸ਼ੀਲ ਹੈ। ਭਾਰਤੀ ਵਿਦਿਆਰਥੀ ਭੁੱਖੇ ਭਾਣੇ ਦਿਨ ਗੁਜ਼ਾਰ ਰਹੇ ਹਨ ਅਤੇ ਇਸ ਉਡੀਕ ਵਿੱਚ ਹਨ ਕਿ ਕਦੋਂ ਭਾਰਤੀ ਦੂਤਾਵਾਸ ਵੱਲੋਂ ਉਨ੍ਹਾਂ ਨੂੰ ਵਾਪਸ ਭੇਜਣ ਦੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ।

ਯੂਕਰੇਨ ਉਪਰ ਲਗਾਤਾਰ ਬੰਬ ਬਾਰੀ ਹੋ ਰਹੀ ਹੈ ਅਤੇ ਰੂਸ ਵੱਲੋਂ ਹਵਾਈ ਅੱਡੇ ਵੀ ਤਬਾਹ ਕਰ ਦਿੱਤੇ ਗਏ ਹਨ। ਉੱਥੇ ਹੀ ਵਿਦਿਆਰਥੀਆਂ (students) ਦੇ ਪਰਿਵਾਰਿਕ ਮੈਂਬਰਾਂ ਨੇ ਕੇਂਦਰ ਸਰਕਾਰ ਨੂੰ ਅਪੀਲ (Appeal to the Central Government) ਕਰਦਿਆਂ ਕਿਹਾ ਕਿ ਯੂਕ੍ਰੇਨ ਵਿਚ ਫਸੇ ਭਾਰਤੀ ਵਿਦਿਆਰਥੀਆਂ ਨੂੰ ਜਲਦ ਭਾਰਤ ਲਿਆਂਦਾ ਜਾਵੇ।

ਉਧਰ ਯੂਕਰੇਨ ਵਿੱਚ ਫਸੇ ਜ਼ਿਲ੍ਹਾ ਮੋਗਾ ਨਾਲ ਸਬੰਧਤ ਵਿਦਿਆਰਥੀਆਂ ਅਤੇ ਹੋਰ ਵਿਅਕਤੀਆਂ ਦੀ ਜਾਣਕਾਰੀ ਇਕੱਠੀ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਦੋ ਹੈਲਪਲਾਈਨ ਨੰਬਰ 7696858632,8360722884 ਸਥਾਪਿਤ ਕੀਤੇ ਗਏ ਹਨ, ਤਾਂ ਜੋ ਅਜਿਹੇ ਵਿਅਕਤੀਆਂ ਦੀ ਜਾਣਕਾਰੀ ਰਾਜ ਸਰਕਾਰ ਰਾਹੀਂ ਸਬੰਧਤ ਅਧਿਕਾਰੀਆਂ ਨੂੰ ਭੇਜੀ ਜਾ ਸਕੇ।

ਇਹ ਵੀ ਪੜ੍ਹੋ: ਯੂਕਰੇਨ ‘ਚ ਫਸੀ ਲੜਕੀ ਦੇ ਮਾਪਿਆਂ ਨੇ ਸਰਕਾਰ ਤੋਂ ਲਾਈ ਮਦਦ ਦੀ ਗੁਹਾਰ

ETV Bharat Logo

Copyright © 2024 Ushodaya Enterprises Pvt. Ltd., All Rights Reserved.