ETV Bharat / state

Mulching Method For Cultivation: ਮਲਚਿੰਗ ਵਿਧੀ ਨਾਲ ਕੀਤੀ ਖੇਤੀ ਸਾਬਿਤ ਹੋਈ ਵਰਦਾਨ, ਗੜ੍ਹੇਮਾਰੀ ਤੇ ਮੀਂਹ ਦਾ ਨਹੀਂ ਹੋਇਆ ਕੋਈ ਅਸਰ

author img

By

Published : Apr 6, 2023, 10:26 AM IST

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਅਤੇ ਉਨ੍ਹਾਂ ਦੀ ਟੀਮ ਨੇ ਮੋਗਾ ਦੇ ਪਿੰਡ ਸਲੀਣਾ ਦੇ ਕਿਸਾਨ ਤਰਸੇਮ ਸਿੰਘ ਦੇ ਖੇਤ ਦਾ ਨਿਰੀਖਣ ਕੀਤਾ। ਇਹ ਦੇਖਿਆ ਗਿਆ ਕਿ ਮਲਚਿੰਗ ਵਿਧੀ ਨਾਲ ਤਿਆਰ ਕੀਤੀ ਫ਼ਸਲ ਉੱਤੇ ਮੀਂਹ ਅਤੇ ਗੜੇਮਾਰੀ ਦਾ ਕੋਈ ਅਸਰ ਨਹੀਂ ਹੋਇਆ ਹੈ।

Mulching Method For Cultivation
Mulching Method For Cultivation

Mulching Method For Cultivation: ਮਲਚਿੰਗ ਵਿਧੀ ਨਾਲ ਕੀਤੀ ਖੇਤੀ ਸਾਬਿਤ ਹੋਈ ਵਰਦਾਨ, ਗੜ੍ਹੇਮਾਰੀ ਤੇ ਮੀਂਹ ਦਾ ਨਹੀਂ ਹੋਇਆ ਕੋਈ ਅਸਰ

ਮੋਗਾ: ਮਲਚਿੰਗ ਵਿਧੀ ਕਿਸਾਨਾਂ ਲਈ ਵਰਦਾਨ ਸਾਬਤ ਹੋ ਰਹੀ ਹੈ। ਮੋਗਾ ਜਿਲ੍ਹਾ ਦੇ ਪਿੰਡ ਸਲੀਣਾ ਦੇ ਕਿਸਾਨ ਤਰਸੇਮ ਸਿੰਘ ਨੇ। ਉਨ੍ਹਾਂ ਕਿਹਾ ਇਸ ਵਾਰ ਮੌਸਮ ਖਰਾਬ ਹੋਣ ਕਾਰਨ ਕਿਸਾਨਾਂ ਨੂੰ ਜਿਸ ਤਰ੍ਹਾਂ ਨੁਕਸਾਨ ਦਾ ਸਾਹਮਣਾ ਕਰਨਾ ਪਿਆ ਹੈ, ਉਥੇ ਮਲਚਰ ਵਿਧੀ ਨਾਲ ਖੇਤੀ ਕਰਨ ਵਾਲੇ ਕਿਸਾਨ ਨੁਕਸਾਨ ਤੋਂ ਬਚ ਗਏ ਹਨ। ਇਸ ਤਕਨੀਕ ਨਾਲ, ਜਿੱਥੇ ਜ਼ਮੀਨ ਦੀ ਉਪਜਾਊ ਸ਼ਕਤੀ ਵਧਦੀ ਹੈ, ਉੱਥੇ ਹੀ ਵਾਤਾਵਰਨ ਵੀ ਪ੍ਰਦੂਸ਼ਿਤ ਹੋਣ ਤੋਂ ਬੱਚਦਾ ਹੈ।

ਵਰਦਾਨ ਸਾਬਿਤ ਹੋਈ ਮਲਚਿੰਗ ਵਿਧੀ ਨਾਲ ਕੀਤੀ ਖੇਤੀ: ਆਪਣੇ ਤਜ਼ਰਬੇ ਸਾਂਝੇ ਕਰਦਿਆਂ ਕਿਸਾਨ ਤਰਸੇਮ ਸਿੰਘ ਨੇ ਦੱਸਿਆ ਕਿ ਜਦੋਂ ਆਸ-ਪਾਸ ਦੇ ਕਿਸਾਨਾਂ ਦੀ ਫ਼ਸਲ ਬਰਸਾਤ ਕਾਰਨ ਡਿੱਗ ਜਾਂਦੀ ਸੀ, ਤਾਂ ਉਹ ਖੇਤਾਂ ਵਿੱਚ ਜਾ ਕੇ ਦੇਖਦਾ ਸੀ ਕਿ ਉਨ੍ਹਾਂ ਦੇ ਖੇਤ ਦਾ ਕੀ ਹਾਲ ਹੈ। ਪਰ, ਇਹ ਦੇਖ ਕੇ ਹੈਰਾਨੀ ਹੋਈ ਕਿ ਫ਼ਸਲ ਖੜ੍ਹੀ ਹੈ। ਖ਼ਰਾਬ ਮੌਸਮ ਦਾ ਅਸਰ ਅਤੇ ਮੀਂਹ ਨਾਲ ਖੇਤ ਵਿੱਚ ਖੜੀ ਫਸਲ ਉੱਤੇ ਕੋਈ ਨੁਕਸਾਨ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਕਿਸੇ ਵਰਦਾਨ ਤੋਂ ਘੱਟ ਨਹੀਂ ਸੀ ਅਤੇ ਇਹ ਵਰਦਾਨ ਨਵੀਂ ਤਕਨੀਕ ਤੋਂ ਮਿਲਿਆ ਹੈ। ਕਿਸਾਨ ਤਰਸੇਮ ਨੇ ਦੱਸਿਆ ਸੀ ਕਿ ਜਿਸ ਥਾਂ ਉੱਤੇ ਮਲਚਿੰਗ ਵਿਧੀ ਨਾਲ ਖੇਤੀ ਨਹੀਂ ਕੀਤੀ ਹੋਈ ਸੀ ਉਹ ਵਾਲੇ ਪਾਸੇ ਦੀ ਫ਼ਸਲ ਖਰਾਬ ਹੋ ਚੁੱਕੀ ਹੈ।

ਐਗਰੀਕਲਚਰਲ ਯੂਨੀਵਰਸਿਟੀ ਦੇ ਮਾਹਿਰਾਂ ਨੇ ਵੀ ਕੀਤਾ ਮੁਆਇਨਾ: ਕਿਸਾਨ ਨੇ ਦੱਸਿਆ ਕਿ ਉਹ ਪਿਛਲੇ ਪੰਜ ਸਾਲਾਂ ਤੋਂ ਇਸ ਤਕਨੀਕ ਨਾਲ ਬਿਜਾਈ ਕਰ ਰਿਹਾ ਹੈ ਅਤੇ ਪਹਿਲਾਂ ਨਾਲੋਂ ਵੱਧ ਮੁਨਾਫਾ ਕਮਾ ਰਿਹਾ ਹੈ। ਪਿਛਲੇ ਦਿਨੀ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਵਾਈਸ-ਚਾਂਸਲਰ ਡਾਕਟਰ ਸਤਵੀਰ ਸਿੰਘ ਅਤੇ ਖੋਜ ਨਿਰਦੇਸ਼ਕ ਡਾਕਟਰ ਅਜਮੇਰ ਸਿੰਘ ਦੀ ਟੀਮ ਨੇ ਮਲਚਿੰਗ ਵਿਧੀ ਨਾਲ ਫ਼ਸਲ ਉਗਾਉਣ ਵਾਲੇ ਕਿਸਾਨਾਂ ਦੇ ਖੇਤਾਂ ਦਾ ਮੁਆਇਨਾ ਕੀਤਾ ਸੀ। ਡਾ. ਸਤਵੀਰ ਸਿੰਘ ਨੇ ਦਾਅਵਾ ਕੀਤਾ ਕਿ ਪਰਾਲੀ ਅਤੇ ਨਾੜ ਨੂੰ ਮਲਚਿੰਗ ਮਸ਼ੀਨ ਨਾਲ ਜ਼ਮੀਨ ਵਿੱਚ ਦੱਬਣ ਨਾਲ ਜੈਵਿਕ ਖਾਦ ਵਿੱਚ ਤਬਦੀਲ ਹੋ ਜਾਂਦੇ ਹਨ।

ਮਲਚਿੰਗ ਵਿਧੀ ਨਾਲ ਜੜ੍ਹਾਂ ਮਜ਼ਬੂਤ ਹੁੰਦੀਆਂ: ਪੀਯੂ ਵਿਖੇ ਕੀਤੀ ਖੋਜ ਵਿੱਚ ਸਾਹਮਣੇ ਆਇਆ ਕਿ ਮਲਚਿੰਗ ਵਿਧੀ ਨਾਲ, ਖੇਤਾਂ ਵਿੱਚ ਕਣਕ ਦੇ ਬੂਟਿਆਂ ਦੀਆਂ ਜੜ੍ਹਾਂ, ਜ਼ਮੀਨ ਵਿੱਚ ਡੂੰਘੀਆਂ ਪਹੁੰਚ ਜਾਂਦੀਆਂ ਹਨ। ਇਸ ਨਾਲ ਇਨ੍ਹਾਂ ਖੇਤਾਂ ਵਿੱਚ ਕਣਕ ਦਾ ਤਨਾ ਹੋਰ ਖੇਤਾਂ ਦੇ ਮੁਕਾਬਲੇ ਮਜ਼ਬੂਤ ​​ਹੋ ਜਾਂਦਾ ਹੈ। ਇਹੀ ਕਾਰਨ ਹੈ ਕਿ ਤੇਜ਼ ਹਨੇਰੀ ਅਤੇ ਮੀਂਹ ਵਿੱਚ ਮਲਚਿੰਗ ਵਿਧੀ ਨਾਲ ਬੀਜੀ ਗਈ ਕਣਕ ਦੀ ਫ਼ਸਲ ਖੇਤਾਂ ਵਿੱਚ ਜ਼ਮੀਨ ’ਤੇ ਨਹੀਂ ਡਿੱਗੀ, ਅਜੇ ਵੀ ਖੇਤਾਂ ਵਿੱਚ ਹੀ ਖੜ੍ਹੀ ਲਹਿਰਾ ਰਹੀ ਹੈ।

ਮਲਚਿੰਗ ਵਿਧੀ ਕੀ ਹੈ: ਮਲਚਿੰਗ ਖੇਤੀ ਦਾ ਇੱਕ ਆਧੁਨਿਕ ਤਰੀਕਾ ਹੈ। ਇਸ ਵਿੱਚ ਪਹਿਲਾਂ ਬੈੱਡਾਂ ਵਾਂਗ ਬਿਸਤਰੇ ਬਣਾਏ ਜਾਂਦੇ ਹਨ ਜਿਸ ਵਿੱਚ ਮਲਚਿੰਗ ਪੋਲੀਥੀਨ ਵਿਛਾਈ ਜਾਂਦੀ ਹੈ। ਸਿੰਚਾਈ ਲਈ ਇਸ ਪੋਲੀਥੀਨ ਦੇ ਹੇਠਾਂ ਡਰਿੱਪ ਰੱਖੀ ਜਾਂਦੀ ਹੈ। ਇਹ ਪਾਣੀ ਦੀ ਬਰਬਾਦੀ ਨੂੰ ਰੋਕਦਾ ਹੈ। ਪਾਣੀ ਸਿੱਧਾ ਪੌਦੇ ਦੀਆਂ ਜੜ੍ਹਾਂ ਤੱਕ ਜਾਂਦਾ ਹੈ। ਇਸ ਕਾਰਨ ਕਰੀਬ 40 ਤੋਂ 50 ਫੀਸਦੀ ਪਾਣੀ ਅਤੇ ਨਦੀਨ ਦੇ ਖਰਚੇ ਬਚ ਜਾਂਦੇ ਹਨ।

ਇਹ ਵੀ ਪੜ੍ਹੋ: Veteran Craft Artist To PM Modi: ਪਦਮ ਪੁਰਸਕਾਰ ਮਿਲਣ ਤੋਂ ਬਾਅਦ ਕਾਦਰੀ ਨੇ ਪੀਐਮ ਨੂੰ ਕਿਹਾ- ਤੁਸੀਂ ਮੈਨੂੰ ਗਲਤ ਸਾਬਤ ਕੀਤਾ...

ETV Bharat Logo

Copyright © 2024 Ushodaya Enterprises Pvt. Ltd., All Rights Reserved.