ETV Bharat / state

ਮੋਗਾ ਪੁਲਿਸ ਵੱਲੋ ਵਿਦੇਸ਼ੀ ਅਸਲੇ ਸਮੇਤ 2 ਸ਼ੂਟਰ ਕਾਬੂ, ਵਿਦੇਸ਼ੀ ਪਿਸਟਲ ਸਣੇ ਜਿੰਦਾ ਰੌਂਦ ਕੀਤੇ ਬਰਾਮਦ

author img

By

Published : Sep 9, 2022, 7:38 PM IST

Updated : Sep 9, 2022, 9:51 PM IST

ਮੋਗਾ ਪੁਲਿਸ ਵੱਲੋ ਸੂਚਨਾ ਦੇ ਆਧਾਰ ਉੱਤੇ ਵਿਦੇਸ਼ੀ ਅਸਲੇ ਸਮੇਤ 2 ਸ਼ੂਟਰ ਕਾਬੂ ਕੀਤੇ। ਉਨ੍ਹਾਂ ਕੋਲੋਂ ਵਿਦੇਸ਼ੀ ਪਿਸਟਲ .9mm ਸਮੇਤ 2 ਮੈਗਜੀਨ, 10 ਜਿੰਦਾ ਰੋਂਦ ਬਰਾਮਦ ਕੀਤੇ ਗਏ ਹਨ।

Moga shooters arrest
Moga shooters arrest

ਮੋਗਾ: ਪੁਲਿਸ ਵੱਲੋ ਮਾੜੇ ਅਨਸਰਾਂ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਇੰਸਪੈਕਟਰ ਤਰਲੋਚਨ ਸਿੰਘ ਇੰਚਾਰਜ ਸੀ.ਆਈ.ਏ ਸਟਾਫ ਬਾਘਾਪੁਰਾਣਾ ਨੂੰ ਉਸ ਵਕਤ ਸਫਲਤਾ ਮਿਲੀ, ਜਦੋਂ ਪੁਲਿਸ ਪਾਰਟੀ ਮਾੜੇ ਅਨਸਰਾਂ ਦੀ ਤਲਾਸ਼ ਵਿੱਚ ਨੇੜੇ ਰੇਲਵੇ ਫਾਟਕ ਡਗਰੂ ਮੌਜੂਦ ਸੀ। ਉਨ੍ਹਾਂ ਦੱਸਿਆ ਕਿ ਮੁਖਬਰ ਖਾਸ ਵੱਲੋ ਇਤਲਾਹ ਦਿੱਤੀ ਗਈ ਕਿ ਅਨੋਸ ਪੁੱਤਰ ਪ੍ਰੇਮ ਮਸੀਹ ਵਾਸੀ ਮਮਦੋਟ ਉਤਾੜ ਜ਼ਿਲ੍ਹਾ, ਫ਼ਿਰੋਜ਼ਪੁਰ ਅਤੇ ਸਾਵਨ ਕੁਮਾਰ ਉਰਫ ਸੌਰਵ ਪੁੱਤਰ ਨਿਰਮਲ ਸਿੰਘ ਵਾਸੀ ਮਮਦੋਟ ਜ਼ਿਲ੍ਹਾ, ਫਿਰੋਜ਼ਪੁਰ, ਕੋਲੋਂ ਨਜਾਇਜ਼ ਹਥਿਆਰ ਸਨ।

ਮੋਗਾ ਪੁਲਿਸ ਵੱਲੋ ਵਿਦੇਸ਼ੀ ਅਸਲੇ ਸਮੇਤ 2 ਸ਼ੂਟਰ ਕਾਬੂ,

ਐੱਸਐੱਸਪੀ ਮੋਗਾ ਗੁਲਨੀਤ ਸਿੰਘ ਖੁਰਾਨਾ ਨੇ ਪ੍ਰੈਸ ਕਾਨਫਰੰਸ ਕਰਦਿਆ ਦੱਸਿਆ ਕਿ ਮੁਲਜ਼ਮਾਂ ਨੇ ਕੁੱਝ ਦਿਨ ਪਹਿਲਾਂ ਮਨਪ੍ਰੀਤ ਸਿੰਘ ਪੁੱਤਰ ਨੈਬ ਸਿੰਘ ਵਾਸੀ ਬੂਈਆ ਵਾਲਾ, ਜੋ ਇਸ ਵਕਤ ਮਨੀਲਾ ਵਿੱਚ ਹੈ, ਦੇ ਕਹਿਣ ਉੱਤੇ ਪਿੰਡ ਬੁੱਕਣਵਾਲਾ ਦੇ ਸਰਪੰਚ ਦੇ ਘਰ ਗੋਲੀਆਂ ਚਲਾਈਆਂ ਸਨ। ਇਸ ਤੋਂ ਇਲਾਵਾਂ ਫੜ੍ਹੇ ਗਏ ਮੁਲਜ਼ਮਾਂ ਉੱਤੇ ਫਿਰੌਤੀ ਮੰਗਣ ਦੇ ਵੀ ਦੋਸ਼ ਹਨ।

ਉਨ੍ਹਾਂ ਦੱਸਿਆ ਕਿ ਅੱਜ ਵੀ ਦੋਵੇਂ ਜਾਣੇ ਮੋਟਰ ਸਾਈਕਲ ਸਪਲੈਂਡਰ ਪਰ ਸਵਾਰ ਹੋ ਕੇ ਕਿਸੇ ਹੋਰ ਵਾਰਦਾਤ ਨੂੰ ਅੰਜਾਮ ਦੇਣ ਲਈ ਮੇਨ ਰੋਡ ਰਾਹੀ ਤਲਵੰਡੀ ਭਾਈ ਤੋਂ ਮੋਗਾ ਵੱਲ ਨੂੰ ਆ ਰਹੇ ਸੀ। ਉਨ੍ਹਾਂ ਕੋਲੋਂ ਵਿਦੇਸ਼ੀ ਪਿਸਟਲ .9mm ਸਣੇ, 2 ਮੈਗਜੀਨ ਅਤੇ 10 ਰੋਂਦ ਜਿੰਦਾ ਬਰਾਮਦ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਦੀ ਲਿੰਕ ਮਨਪ੍ਰੀਤ ਨਾਂਅ ਦੇ ਲੜਕੇ ਨਾਲ ਹਨ, ਜੋ ਇਸ ਸਮੇਂ ਮਨੀਲਾ ਵਿੱਚ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਫੜ੍ਹੇ ਗਏ ਮੁਲਜ਼ਮਾਂ ਕੋਲੋਂ ਪੁੱਛਗਿਛ ਦੌਰਾਨ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ।

ਇਹ ਵੀ ਪੜ੍ਹੋ: ਵਿਜੇ ਰੁਪਾਣੀ ਨੂੰ ਪੰਜਾਬ ਭਾਜਪਾ ਦਾ ਨਵਾਂ ਇੰਚਾਰਜ ਕੀਤਾ ਗਿਆ ਨਿਯੁਕਤ

Last Updated :Sep 9, 2022, 9:51 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.