ਮੋਗਾ: ਪੰਜਾਬ ਵਿਚ ਪਿੱਛਲੇ 6 ਦਿਨਾਂ ਤੋਂ ਜਿੱਥੇ ਵਾਰਿਸ ਪੰਜਾਬ ਦੇ ਮੁੱਖੀ ਅੰਮ੍ਰਿਤਪਾਲ ਸਿੰਘ ਨੂੰ ਲੈਕੇ ਮਾਹੌਲ ਗਰਮਾਇਆ ਹੋਇਆ ਹੈ, ਉਥੇ ਹੀ ਮੋਗਾ ਵਾਸੀਆਂ ਨਾਲ ਇਸ ਬਾਰੇ ਗੱਲਬਾਤ ਕੀਤੀ ਗਈ। ਮੋਗਾ ਵਾਸੀਆਂ ਦਾ ਮੰਨਣਾ ਹੈ ਕਿ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਅੰਮ੍ਰਿਤਪਾਲ ਸਿੰਘ ਨਾਲ ਨਜਾਇਜ ਧੱਕਾ ਕਰ ਰਹੀ ਹੈ।
ਪੰਜਾਬ ਚੋ ਨਸ਼ਾ ਖਤਮ ਕਰ ਰਿਹਾ ਸੀ ਅੰਮ੍ਰਿਤਪਾਲ: ਸਥਾਨਕ ਵਾਸੀ ਕਰਮਜੀਤ ਸਿੰਘ ਨੇ ਕਿਹਾ ਕਿ ਅੰਮ੍ਰਿਤਪਾਲ ਸਿੰਘ ਤਾਂ ਪੰਜਾਬ ਵਿੱਚ ਨੌਜਵਾਨਾਂ ਨੂੰ ਨਸ਼ੇ ਦੀ ਦਲਦਲ ਵਿੱਚੋ ਕੱਢ ਕੇ ਅੰਮ੍ਰਿਤ ਛਕਾ ਰਿਹਾ ਸੀ ਤੇ ਪੰਜਾਬ ਵਿੱਚੋ ਨਸ਼ਾ ਖਤਮ ਕਰ ਰਿਹਾ ਸੀ। ਇਸ ਵਿਚ ਕਿ ਗ਼ਲਤ ਕੰਮ ਕੀਤਾ ਹੈ। ਜਦਕਿ, ਇਹ ਕੰਮ ਤਾਂ ਸਰਕਾਰ ਦਾ ਹੈ, ਜੋ ਅੰਮ੍ਰਿਤਪਾਲ ਕਰ ਰਿਹਾ ਹੈ। ਜੇ ਅੰਮ੍ਰਿਤਪਾਲ ਦਾ ਕੋਈ ਕਸੂਰ ਸਾਹਮਣੇ ਆਉਂਦਾ ਹੈ, ਤਾਂ ਅਸੀਂ ਖੁੱਦ ਉਨ੍ਹਾਂ ਨੂੰ ਗ਼ਲਤ ਕਹਾਂਗੇ, ਪਰ ਅੱਜ ਤਕ ਅੰਮ੍ਰਿਤਪਾਲ ਦਾ ਕੋਈ ਵੀ ਕਸੂਰ ਸਾਹਮਣੇ ਨਹੀਂ ਆਇਆ ਹੈ।
ਪੁਲਿਸ ਤਾਂ ਖੁਦ ਸਰਕਾਰਾਂ ਦੀ ਗੁਲਾਮ : ਸਥਾਨਕ ਵਾਸੀ ਦਵਿੰਦਰ ਸਿੰਘ ਨੇ ਕਿਹਾ ਕਿ ਜਿਹੜੇ ਹਥਿਆਰਾਂ ਦੀ ਪੰਜਾਬ ਪੁਲਿਸ ਗੱਲ ਕਰ ਰਹੀ ਹੈ ਉਹ ਸਾਰੇ ਹਥਿਆਰ ਲਾਇਸੰਸੀ ਹਥਿਆਰ ਹਨ। ਕੋਈ ਵੀ ਅਸਲਾ ਉਸ ਕੋਲ ਕੋਈ ਵੀ ਹਥਿਆਰ ਬਿਨਾਂ ਲਾਈਸੈਂਸ ਤੋਂ ਨਹੀਂ ਹੈ। ਸਰਕਾਰ ਹੀ ਲਾਇੰਸੈਂਸ ਬਣਾਕੇ ਦਿੰਦੀ ਹੈ, ਅਸੀਂ ਤਾਂ ਇਹ ਕਹਿਣੇ ਆ ਕਿ ਅੰਮ੍ਰਿਤਪਾਲ ਸਿੰਘ ਨਾਲ ਨਜਾਇਜ਼ ਧੱਕਾ ਹੋ ਰਿਹਾ ਹੈ। ਪੰਜਾਬੀਆਂ ਨਾਲ ਤਾਂ ਸ਼ੁਰੂ ਤੋਂ ਹੀ ਧੱਕਾ ਹੁੰਦਾ ਆਇਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਤਾਂ ਖੁਦ ਸਰਕਾਰਾਂ ਦੀ ਗੁਲਾਮ ਹੈ।
ਅੰਮ੍ਰਿਤਪਾਲ ਸਿੰਘ ਦਾ ਅਕਸ ਖਰਾਬ ਕੀਤਾ ਜਾ ਰਿਹਾ: ਸਥਾਨਕ ਵਾਸੀ ਕਰਮਜੀਤ ਸਿੰਘ ਨੇ ਕਿਹਾ ਕਿ ਅੰਮ੍ਰਿਤਪਾਲ ਭੱਜਣ ਵਾਲਾ ਬੰਦਾ ਹੈ ਹੀ ਨਹੀਂ, ਪੰਜਾਬ ਪੁਲਿਸ ਨੇ ਅੰਮ੍ਰਿਤਪਾਲ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ। ਇਹ ਤਾਂ ਪੰਜਾਬ ਪੁਲਿਸ ਐਂਵੇ ਝੂਠ ਬੋਲ ਰਹੀ ਹੈ, ਕਿ ਉਹ ਫ਼ਰਾਰ ਹੈ। ਅੰਮ੍ਰਿਤਪਾਲ ਸਿੰਘ ਸਾਰੇ ਸਾਥੀ ਗ੍ਰਿਫਤਾਰ ਹੋ ਗਏ ਹਨ, ਫਿਰ ਅੰਮ੍ਰਿਤਪਾਲ ਸਿੰਘ ਕਿਵੇਂ ਫਰਾਰ ਹੋ ਸਕਦਾ ਹੈ। ਅੰਮ੍ਰਿਤਪਾਲ ਸਿੰਘ ਦੀਆ ਵੀਡੀਓ ਫੋਟੋਆਂ ਵਾਇਰਲ ਕਰਕੇ ਬਸ ਅੰਮ੍ਰਿਤਪਾਲ ਸਿੰਘ ਦਾ ਅਕਸ ਖਰਾਬ ਕੀਤਾ ਜਾ ਰਿਹਾ ਹੈ। ਉਸ ਨੇ ਕਿਹਾ ਕਿ ਅੰਮ੍ਰਿਤਪਾਲ ਭੱਜਣ ਵਾਲਿਆਂ ਚੋਂ ਨਹੀਂ ਹੈ।
ਜ਼ਿਕਰਯੋਗ ਹੈ ਕਿ ਖਾਲਿਸਤਾਨ ਸਮਰਥਕ ਅੰਮ੍ਰਿਤਪਾਲ ਸਿੰਘ ਦੀ ਤਲਾਸ਼ ਦਾ ਐਤਵਾਰ 9ਵਾਂ ਦਿਨ ਚਲ ਰਿਹਾ ਹੈ। ਪੁਲਿਸ ਪੰਜਾਬ ਤੋਂ ਇਲਾਵਾ 5 ਹੋਰ ਰਾਜਾਂ ਦੀ ਪੁਲਿਸ ਵੀ ਤਲਾਸ਼ ਕਰ ਰਹੀ ਹੈ। ਲਗਾਤਾਰ ਜੈਕੇਟ, ਐਨਕ ਅਤੇ ਟਰੈਕਸੂਟ 'ਚ ਅੰਮ੍ਰਿਤਪਾਲ ਦੇ ਵੀਡੀਓ ਵਾਇਰਲ ਹੋ ਰਹੇ ਹਨ। ਪੁਲਿਸ ਨੂੰ ਸ਼ੱਕ ਹੈ ਕਿ ਅੰਮ੍ਰਿਤਪਾਲ ਦੇਸ਼ ਛੱਡ ਸਕਦਾ ਹੈ। ਇਸੇ ਤਹਿਤ ਨੇਪਾਲ ਬਾਰਡਰ 'ਤੇ ਵੀ ਅੰਮ੍ਰਿਤਪਾਲ ਦੇ ਵਾਂਟੇਡ ਪੋਸਟਰ ਲਗਾ ਦਿੱਤੇ ਗਏ ਹਨ।
ਇਹ ਵੀ ਪੜ੍ਹੋ: Sukhbir Badal at Golden Temple: "ਮੁੱਖ ਮੰਤਰੀ ਕਹਾਉਣ ਦੇ ਲਾਇਕ ਨਹੀਂ ਭਗਵੰਤ ਮਾਨ"