ETV Bharat / state

ਸਿਵਲ ਸਰਜਨ ਨੇ ਲੰਡੇਕੇ ਵਿਖੇ ਬਣ ਰਹੇ ਮੁਹੱਲਾ ਕਲੀਨਿਕ ਦਾ ਕੀਤਾ ਮੁਆਇਨਾ

author img

By

Published : Jul 25, 2022, 7:37 AM IST

ਸਿਵਲ ਸਰਜਨ ਨੇ ਲੰਡੇਕੇ ਵਿਖੇ ਬਣ ਰਹੇ ਮੁਹੱਲਾ ਕਲੀਨਿਕ ਦਾ ਕੀਤਾ ਮੁਆਇਨਾ
ਸਿਵਲ ਸਰਜਨ ਨੇ ਲੰਡੇਕੇ ਵਿਖੇ ਬਣ ਰਹੇ ਮੁਹੱਲਾ ਕਲੀਨਿਕ ਦਾ ਕੀਤਾ ਮੁਆਇਨਾ

ਮੋਗਾ ਸਿਵਲ ਸਰਜਨ ਨੇ ਲੰਡੇਕੇ ਵਿਖੇ ਬਣ ਰਹੇ ਮੁਹੱਲਾ ਕਲੀਨਿਕ ਦਾ ਮੁਆਇਨਾ ਕੀਤਾ। ਉਨ੍ਹਾਂ ਕਿਹਾ ਕਿ ਮੁਹੱਲਾ ਕਲੀਨਿਕ ਨੂੰ ਪੂਰੀ ਤਰਾਂ ਤਿਆਰ ਕਰਕੇ ਤਹਿ ਸਮੇਂ ਤੋਂ ਪਹਿਲਾਂ ਸਿਹਤ ਵਿਭਾਗ ਨੂੰ ਸੌਂਪ ਦਿੱਤਾ ਜਾਵੇਗਾ।

ਮੋਗਾ: ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਪੰਜਾਬ ਵੱਲੋਂ ਆਮ ਲੋਕਾਂ ਨੂੰ ਹੋਰ ਬੇਹਤਰ ਸਿਹਤ ਸੇਵਾਵਾਂ ਪ੍ਰਦਾਨ ਕਰਨ ਦੀ ਗਰੰਟੀ ਤਹਿਤ ਪੰਜਾਬ ਭਰ ਵਿੱਚ ਮਹੁੱਲਾ ਕਲੀਨਿਕ ਬਣਾਏ (Established Mahulla Clinics across Punjab) ਜਾ ਰਹੇ ਹਨ, ਜਿੰਨ੍ਹਾਂ ਨੂੰ ਆਜ਼ਾਦੀ ਦਿਹਾੜੇ ਮੌਕੇ ਲੋਕਅਰਪਣ ਕੀਤਾ ਜਾਣਾ ਹੈ।

ਇਹ ਵੀ ਪੜੋ: ਜਥੇਦਾਰ ਦੀ ਅਪੀਲ ਤੋਂ ਬਾਅਦ ਗੁਰੂ ਘਰਾਂ ’ਚ ਬੰਦੀ ਸਿੰਘਾਂ ਦੀ ਰਿਹਾਈ ਵਾਲੇ ਬੈਨਰ ਲੱਗਣੇ ਹੋਏ ਸ਼ੁਰੂ

ਇਸ ਲੜੀ ਤਹਿਤ ਅੱਜ ਸਿਵਲ ਸਰਜਨ ਮੋਗਾ ਡਾ. ਹਿਤਿੰਦਰ ਕੌਰ ਕਲੇਰ ਵੱਲੋਂ ਜ਼ਿਲ੍ਹਾ ਮੋਗਾ ਦੇ ਲੰਡੇਕੇ ਵਿਖੇ ਬਣ ਰਹੇ ਮਹੁੱਲਾ ਕਲੀਨਿਕ ਦਾ ਚੱਲ ਰਹੇ ਕਾਰਜ ਦਾ ਮੁਆਇਨਾ ਕੀਤਾ। ਇਸ ਮੌਕੇ ਉਨ੍ਹਾਂ ਨਾਲ ਸੀਨੀਅਰ ਮੈਡੀਕਲ ਅਫ਼ਸਰ ਢੁੱਡੀਕੇ ਡਾ. ਸੁਰਿੰਦਰ ਸਿੰਘ ਝੱਮਟ, ਜ਼ਿਲਾ ਪ੍ਰੋਗਰਾਮ ਅਫ਼ਸਰ ਵਿਨੇਸ਼ ਨਾਗਪਾਲ, ਬਲਾਕ ਐਜੂਕੇਟਰ ਲਖਵਿੰਦਰ ਸਿੰਘ ਕੈਂਥ ਵੀ ਮੌਜੂਦ ਸਨ।

ਸਿਵਲ ਸਰਜਨ ਨੇ ਲੰਡੇਕੇ ਵਿਖੇ ਬਣ ਰਹੇ ਮੁਹੱਲਾ ਕਲੀਨਿਕ ਦਾ ਕੀਤਾ ਮੁਆਇਨਾ
ਸਿਵਲ ਸਰਜਨ ਨੇ ਲੰਡੇਕੇ ਵਿਖੇ ਬਣ ਰਹੇ ਮੁਹੱਲਾ ਕਲੀਨਿਕ ਦਾ ਕੀਤਾ ਮੁਆਇਨਾ

ਇਸ ਮੌਕੇ ਮਹੁੱਲਾ ਕਲੀਨਿਕ ਦੀ ਸਾਈਟ 'ਤੇ ਮੌਜੂਦ ਰਾਜੇਸ਼ ਚਾਨਾ ਐਸ.ਡੀ.ੳ., ਹਰਵਿੰਦਰ ਸਿੰਘ ਗਿੱਲ ਜੇ.ਈ. ਅਤੇ ਕੁਲਦੀਪ ਸਿੰਘ ਜੇ.ਈ. ਨੇ ਸਿਵਲ ਸਰਜਨ ਮੋਗਾ ਨੂੰ ਮੁਹੱਲਾ ਕਲੀਨਿਕ ਦੇ ਰਿਸੈਪਸ਼ਨ ਏਰੀਆ, ਮਰੀਜ਼ਾਂ ਦੇ ਬੈਠਣ ਦੀ ਥਾਂ, ਡਾਕਟਰ ਰੂਮ, ਫਾਰਮੇਸੀ ਅਤੇ ਲੈਬ ਰੂਮ ਸਬੰਧੀ ਵਿਸਥਾਰ ਸਹਿਤ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਮੁਹੱਲਾ ਕਲੀਨਿਕ ਨੂੰ ਪੂਰੀ ਤਰਾਂ ਤਿਆਰ ਕਰਕੇ ਤਹਿ ਸਮੇਂ ਤੋਂ ਪਹਿਲਾਂ ਸਿਹਤ ਵਿਭਾਗ ਨੂੰ ਸੌਂਪ ਦਿੱਤਾ ਜਾਵੇਗਾ।

ਇਹ ਵੀ ਪੜੋ: Sidhu Moosewala murder case: ਐਨਕਾਊਂਟਰ ’ਤੇ ਗੋਲਡੀ ਬਰਾੜ ਦਾ ਵੱਡਾ ਬਿਆਨ, ਪੁਲਿਸ ਨੂੰ ਵੀ ਦਿੱਤੀ ਇਹ ਸਲਾਹ

ETV Bharat Logo

Copyright © 2024 Ushodaya Enterprises Pvt. Ltd., All Rights Reserved.