ETV Bharat / state

ਮੋਗਾ ਤੋਂ ਇਸ ਵੇਲੇ ਦੀ ਵੱਡੀ ਖਬਰ, ਘਰ 'ਚ ਵੜ ਕੇ ਬਜ਼ੁਰਗ 'ਤੇ ਚਲਾਈਆਂ ਗੋਲੀਆਂ

author img

By

Published : Jul 16, 2023, 5:51 PM IST

Updated : Jul 16, 2023, 7:10 PM IST

ਮੋਗਾ ਦੇ ਕੱਚਾ ਦੋਸਾਂਝ ਰੋਡ ਕੋਲ ਇੱਕ ਬਜ਼ੁਰਗ ਦਾ ਕਤਲ ਕਰਨੀ ਦੀ ਖ਼ਬਰ ਸਾਹਮਣੇ ਆਈ ਹੈ।ਇਸ ਘਟਨਾ 'ਚ ਇਕ ਬੁਜ਼ਰਗ ਦੀ ਮੌਤ ਹੋ ਗਈ। ਕਾਬਲੇਜ਼ਿਕਰ ਹੈ ਕਿ ਮ੍ਰਿਤਕ ਦਾ ਨਾਮ ਸੰਤੋਖ ਸਿੰਘ ਦੱਸਿਆ ਜਾ ਰਿਹਾ ਹੈ । ਇਸ ਘਟਨਾ ਨੂੰ 3 ਨੌਜਵਾਨਾਂ ਵੱਲੋਂ ਘਰ 'ਚ ਵੜ ਕੇ ਸੰਤੋਖ ਸਿੰਘ 'ਤੇ ਗੋਲੀਆਂ ਚਲਾ ਕੇ ਅੰਜਾਮ ਦਿੱਤਾ ਗਿਆ ਹੈ।

ਮੋਗਾ ਤੋਂ ਇਸ ਵੇਲੇ ਦੀ ਵੱਡੀ ਖਬਰ, ਘਰ 'ਚ ਵੜ ਬਜ਼ੁਰਗ 'ਤੇ ਚਲਾਈਆਂ ਗੋਲੀਆਂ
ਮੋਗਾ ਤੋਂ ਇਸ ਵੇਲੇ ਦੀ ਵੱਡੀ ਖਬਰ, ਘਰ 'ਚ ਵੜ ਬਜ਼ੁਰਗ 'ਤੇ ਚਲਾਈਆਂ ਗੋਲੀਆਂ

ਮੋਗਾ ਤੋਂ ਇਸ ਵੇਲੇ ਦੀ ਵੱਡੀ ਖਬਰ, ਘਰ 'ਚ ਵੜ ਬਜ਼ੁਰਗ 'ਤੇ ਚਲਾਈਆਂ ਗੋਲੀਆਂ

ਮੋਗਾ: ਪੰਜਾਬ 'ਚ ਕਾਨੂੰਨ ਦਾ ਲੋਕਾਂ ਨੂੰ ਰਤਾ ਵੀ ਖੌਫ਼ ਨਹੀਂ ਹੈ। ਸ਼ਰੇਆਮ ਘਰ 'ਚ ਵੜ ਕੇ ਕਤਲ ਕੀਤੇ ਜਾ ਰਹੇ ਹਨ। ਅਜਿਹਾ ਹੀ ਮਾਮਲਾ ਮੋਗਾ ਤੋਂ ਸਾਹਮਣੇ ਆਇਆ ਹੈ ਜਿੱਥੇ ਕਿ ਮੋਗਾ ਦੇ ਕੱਚਾ ਦੋਸਾਂਝ ਰੋਡ ਕੋਲ ਗੋਲੀ ਚੱਲੀ ਹੈ। ਇਸ ਘਟਨਾ 'ਚ ਇਕ ਬੁਜ਼ਰਗ ਦੀ ਮੌਤ ਹੋ ਗਈ। ਕਾਬਲੇਜ਼ਿਕਰ ਹੈ ਕਿ ਮ੍ਰਿਤਕ ਦਾ ਨਾਮ ਸੰਤੋਖ ਸਿੰਘ ਦੱਸਿਆ ਜਾ ਰਿਹਾ ਹੈ । ਇਸ ਘਟਨਾ ਨੂੰ 3 ਨੌਜਵਾਨਾਂ ਵੱਲੋਂ ਘਰ 'ਚ ਵੜ ਕੇ ਸੰਤੋਖ ਸਿੰਘ 'ਤੇ ਗੋਲੀਆਂ ਚਲਾ ਕੇ ਅੰਜਾਮ ਦਿੱਤਾ ਗਿਆ ਹੈ।

ਘਟਨਾ ਸੀਸੀਟੀ 'ਚ ਕੈਦ: ਦੱਸ ਦਈਏ ਕਿ ਇਹ ਘਟਨਾ ਕਤਲ ਦੀ ਘਟਨਾ ਸੀਸੀਟੀਵੀ 'ਚ ਕੈਦ ਹੋ ਗਈ। ਤਸੀਵਰਾਂ 'ਚ ਵੇਖਿਆ ਜਾ ਸਕਦਾ ਹੈ ਕਿ ਕਾਤਲ ਵਰਨਾ ਗੱਡੀ 'ਚ ਆਉਂਦੇ ਹਨ ਘਰ ਦਾ ਦਰਵਾਜ਼ਾ ਖੋਲ੍ਹੇ ਦੇ ਹਨ ਅਤੇ ਤਾੜ-ਤਾੜ ਸੰਤੋਖ ਸਿੰਘ ਉੱਪਰ ਗੋਲੀਆਂ ਚਲਾ ਕੇ ਚਲੇ ਜਾਂਦੇ ਹਨ। ਮ੍ਰਿਤਕ ਸੰਤੋਖ ਸਿੰਘ ਦੀ ਪਤਨੀ ਨੇ ਦੱਸਿਆ ਕਿ ਮੈਂ ਤੇ ਮੇਰਾ ਪਤੀ ਘਰ ਦੇ ਅੰਦਰ ਬੈਠ ਕੇ ਟੀਵੀ ਦੇਖ ਰਹੇ ਸੀ ਤਾਂ ਇੱਕੋ ਦਮ ਦਰਵਾਜ਼ਾ ਖੜਕਿਆ ਜਦ ਮੈਂ ਉੱਠ ਕੇ ਬਾਹਰ ਦੇਖਿਆ ਕੁਝ ਨੌਜਵਾਨਾਂ ਨੇ ਮੇਰੇ ਵੱਡੇ ਮੁੰਡੇ ਦਾ ਨਾਮ ਨਾਮ ਲੈ ਕੇ ਕਿਹਾ ਕਿ ਸਾਨੂੰ ਉਸਨੇ ਭੇਜਿਆ ਮੈਂ ਤੁਹਾਨੂੰ ਦੱਸਿਆ ਕਿ ਉਸ ਦਾ ਵੱਡਾ ਮੁੰਡਾ ਫਰੀਦਕੋਟ ਜੇਲ੍ਹ ਵਿੱਚ ਬੰਦ ਹੈ। ਮਾਤਾ ਨੇ ਦੱਸਿਆ ਕਿ ਏਨੀ ਮੇਰੇ ਪਤੀ ਸੰਤੋਖ ਸਿੰਘ ਬਾਹਰ ਆਏ ਬਾਹਰ ਆਉਂਦਿਆਂ ਨੌਜਵਾਨਾਂ ਫਾਇਰ ਕਰ ਦਿੱਤੇ ਅਤੇ ਜਿਨ੍ਹਾਂ ਦੀ ਮੌਕੇ ਤੇ ਹੀ ਮੌਤ ਹੋ ਗਈ।ਸੰਤੋਖ ਸਿੰਘ ਦੀ ਪਤਨੀ ਨੇ ਪੁਲਿਸ ਤੋਂ ਇਨਸਾਫ਼ ਦੀ ਗੁਹਾਰ ਲਗਾਈ ਹੈ

ਮਾਮਲੇ ਦਾੀ ਜਾਂਚ: ਫਿਲਹਾਲ ਮੌਕੇ 'ਤੇ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉੱਥੇ ਮੌਕੇ 'ਤੇ ਪਹੁੰਚੇ ਡੀਐਸਪੀ ਭੁਪਿੰਦਰ ਸਿੰਘ ਨੇ ਦੱਸਿਆ ਕਿ ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਮੌਕੇ 'ਤੇ ਪਹੁੰਚ ਗਈ ਅਤੇ ਸਾਰੀ ਘਟਨਾ ਦੀ ਸੀਸੀਟੀਵੀ ਖੰਗਾਲ ਕੇ ਮਾਮਲੇ ਦੀ ਤਫਤੀਸ਼ ਕੀਤੀ ਜਾ ਰਹੀ ਹੈ ।ਉਨ੍ਹਾਂ ਆਖਿਆ ਕਿ ਜਲਦ ਹੀ ਕਾਤਲਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

Last Updated : Jul 16, 2023, 7:10 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.