ETV Bharat / state

CM Mann on affected crops: ਖ਼ਰਾਬ ਹੋਈਆਂ ਫ਼ਸਲਾਂ ਸਬੰਧੀ ਮੁੱਖ ਮੰਤਰੀ ਦੇ ਐਲਾਨ ਦੀ ਕਿਸਾਨਾਂ ਵੱਲੋਂ ਸ਼ਲਾਘਾ

author img

By

Published : Apr 3, 2023, 9:28 AM IST

Farmers praised the Chief Minister's announcement regarding damaged crops
ਖ਼ਰਾਬ ਹੋਈਆਂ ਫ਼ਸਲਾਂ ਸਬੰਧੀ ਮੁੱਖ ਮੰਤਰੀ ਦੇ ਐਲਾਨ ਦੀ ਕਿਸਾਨਾਂ ਵੱਲੋਂ ਸ਼ਲਾਘਾ

ਸੂਬੇ ਵਿੱਚ ਪਏ ਬੇਮੌਸਮੀ ਮੀਂਹ ਕਾਰਨ ਕਿਸਾਨਾਂ ਦੀਆਂ ਫ਼ਸਲਾਂ ਦਾ ਕਾਫ਼ੀ ਨੁਕਸਾਨ ਹੋਇਆ। ਇਸ ਨੁਕਸਾਨ ਦੀ ਭਰਪਾਈ ਲਈ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮੁਆਵਜ਼ੇ ਦਾ ਐਲਾਨ ਕੀਤਾ ਗਿਆ ਹੈ। ਕਿਸਾਨਾਂ ਨੇ ਮੁੱਖ ਮੰਤਰੀ ਦੇ ਇਸ ਫੈਸਲੇ ਦੀ ਸ਼ਲਾਘਾ ਕੀਤੀ ਹੈ।

ਖ਼ਰਾਬ ਹੋਈਆਂ ਫ਼ਸਲਾਂ ਸਬੰਧੀ ਮੁੱਖ ਮੰਤਰੀ ਦੇ ਐਲਾਨ ਦੀ ਕਿਸਾਨਾਂ ਵੱਲੋਂ ਸ਼ਲਾਘਾ



ਮੋਗਾ :
ਪੰਜਾਬ ਵਿੱਚ ਪਈ ਬੇਮੌਸਮੀ ਬਰਸਾਤ ਕਾਰਨ ਕਿਸਾਨਾਂ ਦੀਆਂ ਫਸਲਾਂ ਦਾ ਕਾਫੀ ਨੁਕਸਾਨ ਹੋਇਆ ਸੀ, ਪਰ ਸਰਕਾਰ ਵੱਲੋਂ ਬੀਤੇ ਦਿਨੀਂ ਫੌਰੀ ਗਰਦਾਵਰੀਆਂ ਕਰਵਾ ਕੇ ਰਿਪੋਰਟਾਂ ਭੇਜਣ ਦੇ ਹੁਕਮ ਦਿੱਤੇ ਗਏ ਹਨ। ਇਸ ਉਤੇ ਕਿਸਾਨਾਂ ਨੇ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੰਜਾਬ ਦੀ ਇਹ ਪਹਿਲੀ ਸਰਕਾਰ ਹੈ ਜਿਸ ਨੇ ਕਿਸਾਨਾਂ ਦੇ ਹਿੱਤ 'ਚ ਫੈਸਲਾ ਲਿਆ ਹੈ। ਕਿਸਾਨਾਂ ਨੇ ਕਿਹਾ ਕਿ ਸਰਕਾਰ ਨੂੰ ਜਲਦ ਤੋਂ ਜਲਦ ਮੁਆਵਜ਼ਾ ਦੇਣਾ ਚਾਹੀਦਾ ਹੈ। ਪੰਜਾਬ ਵਿੱਚ ਪਿਛਲੀ ਸਰਕਾਰ ਨੇ ਸਿਰਫ ਵਾਅਦੇ ਕੀਤੇ, ਪਰ ਪੂਰੇ ਨਹੀਂ ਕੀਤੇ, ਪਰ ਇਸ ਸਰਕਾਰ ਨੇ ਪਿਛਲੀ ਵਾਰ ਨਾਲੋਂ 25 ਫੀਸਦੀ ਦਾ ਵਾਧਾ ਕੀਤਾ ਹੈ।

ਇਹ ਵੀ ਪੜ੍ਹੋ : BJP Punjab President Ashwani Sharma : ਜਲੰਧਰ ਦੇ ਅਸ਼ੋਕ ਨਗਰ ਵਿਖੇ ਪੁੱਜੇ ਭਾਜਪਾ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ

ਸਰਕਾਰ ਦੇ ਫੈਸਲੇ ਤੋਂ ਕਿਸਾਨ ਖੁਸ਼ : ਉਥੇ ਹੀ ਕਿਸਾਨ ਨਿਰਮਲ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਇਹ ਕਦਮ ਬਹੁਤ ਸ਼ਲਾਘਾਯੋਗ ਹੈ। ਇਹ ਪਹਿਲੀ ਵਾਰ ਹੋਇਆ ਹੈ ਕਿ ਪੰਜਾਬ ਸਰਕਾਰ ਦਾ ਮੁੱਖ ਮੰਤਰੀ ਜੋ ਕਿ ਆਪ ਖੁਦ ਕਿਸਾਨਾਂ ਦੇ ਖੇਤਾਂ ਵਿਚ ਆਕੇ ਆਪ ਫਸਲਾ ਦਾ ਜਾਇਜ਼ਾ ਲੈ ਰਿਹਾ ਹੈ। ਪੁਰਾਣੀਆਂ ਸਰਕਾਰਾਂ ਦੇ ਮੁਖ ਮੰਤਰੀ ਤਾਂ ਸਿਰਫ ਗੱਲਾਂ ਹੀ ਕਰਦੇ ਸਨ। ਇਹ ਭਗਵੰਤ ਮਾਨ ਹੈ, ਜੋ ਪੰਜਾਬ ਦੇ ਮੁਖ ਮੰਤਰੀ ਬਣੇ ਹਨ, ਜੋ ਕਿ ਆਮ ਲੋਕਾਂ ਦੇ ਮੁਖ ਮੰਤਰੀ ਹਨ। ਭਗਵੰਤ ਮਾਨ ਨੇ ਬਹੁਤ ਵੱਡਾ ਐਲਾਨ ਕੀਤਾ ਕਿ ਇਕ ਹਫਤੇ ਵਿਚ ਫਸਲਾਂ ਦਾ ਜਾਇਜ਼ਾ ਲੈਕੇ ਉਨ੍ਹਾਂ ਦੀ ਗਰਦਾਵਰੀ ਕਰਵਾਕੇ ਕਿਸਾਨਾਂ ਨੂੰ 15000 ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇ।

ਇਹ ਵੀ ਪੜ੍ਹੋ : Trains cancelled Due to Farmers Protest: ਕਿਸਾਨੀ ਮੋਰਚੇ ਨਾਲ ਟਰੇਨਾਂ ਪ੍ਰਭਾਵਿਤ, 10 ਰੇਲਾਂ ਰੱਦ, 3 ਡਾਇਵਰਟ

ਫ਼ਸਲਾਂ ਦੀ ਗਰਦਾਵਰੀ ਕਰ ਕੇ ਮੁੱਖ ਮੰਤਰੀ ਦਫ਼ਤਰ ਭੇਜੀ ਜਾਵੇਗੀ ਰਿਪੋਰਟ : ਉਨ੍ਹਾਂ ਕਿਹਾ ਕਿ ਅਸੀਂ ਪੰਜਾਬ ਸਰਕਾਰ ਦੇ ਮੁਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਕਰਦੇ ਹਾਂ। ਉਥੇ ਹੀ ਪਿੰਡ ਦੌਲਤਪੁਰੇ ਦੇ ਸਰਪੰਚ ਨੇ ਕਿਹਾ ਕਿ ਜੋ ਪੰਜਾਬ ਸਰਕਾਰ ਨੇ ਕਿਸਾਨਾਂ ਦੇ ਹਿੱਤ ਵਿਚ ਫੈਸਲਾ ਲਿਆ ਹੈ ਉਹ ਬਹੁਤ ਹੀ ਸ਼ਲਾਘਾਯੋਗ ਹੈ। ਮੇਰੀ ਕੱਲ ਹੀ ਸਾਡੇ ਐਮਐਲਏ ਨਾਲ ਗੱਲ ਹੋਈ ਸੀ ਉਨ੍ਹਾਂ ਕਿਹਾ ਕਿ ਜੋ ਕਿਸਾਨਾਂ ਦੀਆ ਫਸਲਾਂ ਬੇਮੌਸਮੀ ਬਾਰਿਸ਼ ਕਰਕੇ ਖਰਾਬ ਹੋਈਆਂ ਹਨ, ਉਨ੍ਹਾਂ ਦੀ ਗਰਦਾਵਰੀ ਕਰਵਾਕੇ ਮੁੱਖ ਮੰਤਰੀ ਭਗਵੰਤ ਮਾਨ ਦੇ ਦਫ਼ਤਰ ਵਿਚ ਰਿਪੋਰਟ ਭੇਜੀ ਜਾਵੇਗੀ, ਤਾਂ ਜੋ ਕਿਸਾਨਾਂ ਦੀਆ ਫਸਲਾਂ ਦਾ ਜੋ ਨੁਕਸਾਨ ਹੋਇਆ ਹੈ ਪੰਜਾਬ ਸਰਕਾਰ ਉਨ੍ਹਾਂ ਨੂੰ ਬਣਦਾ ਮੁਆਵਜ਼ਾ ਦਿਵਾ ਸਕੇ। ਅਸੀਂ ਪੰਜਾਬ ਸਰਕਾਰ ਦੇ ਇਸ ਫੈਸਲੇ ਦਾ ਧੰਨਵਾਦ ਕਰਦੇ ਹਾਂ।

ETV Bharat Logo

Copyright © 2024 Ushodaya Enterprises Pvt. Ltd., All Rights Reserved.