ETV Bharat / state

ਭਾਰਤਮਾਲਾ ਪ੍ਰਾਜੈਕਟ ਤਹਿਤ ਕਿਸਾਨਾਂ ਨੇ ਠੱਗੀ ਕਰਨ ਦੇ ਲਾਏ ਇਲਜ਼ਾਮ

author img

By

Published : Jul 25, 2022, 7:59 AM IST

ਠੱਗੀ ਦਾ ਸ਼ਿਕਾਰ ਹੋਏ ਕਿਸਾਨ
ਠੱਗੀ ਦਾ ਸ਼ਿਕਾਰ ਹੋਏ ਕਿਸਾਨ

ਮੋਗਾ ਦੇ ਪਿੰਡ ਪਿੰਡ ਰੌਲੀ ਵਿਖੇ ਕਿਸਾਨਾਂ ਨੇ ਭਾਰਤਮਾਲਾ ਪ੍ਰਾਜੈਕਟ ਤਹਿਤ ਠੱਗੀ ਕਰਨ ਦਾ ਇਲਜ਼ਾਮ ਲਗਾਇਆ ਹੈ। ਕਿਸਾਨਾਂ ਨੇ ਕਿਹਾ ਹੈ ਕਿ ਉਹਨਾਂ ਨਾਲ 7.5 ਲੱਖ ਦੀ ਠੱਗੀ ਹੋਈ ਹੈ।

ਮੋਗਾ: ਬੀਤੇ ਦਿਨੀ ਜ਼ਿਲ੍ਹੇ ਦੇ ਪਿੰਡ ਰੌਲੀ (Rauli village of the district) ਵਿੱਚ ਭਾਰਤਮਾਲਾ ਪ੍ਰਾਜੈਕਟ (Bharatmala Project) ਤਹਿਤ ਬਣਨ ਜਾ ਰਹੇ N754A ਰੋਡ (N754A Road) ਵਿੱਚ ਆਈ ਜ਼ਮੀਨ ਦੇ ਮਾਲਕਾਂ ਵਾਧੂ ਰੇਟ ਦਿਵਾਉਣ ਦੇ ਨਾਂ ‘ਤੇ ਪਿੰਡ ਰੋਲੀ (Village Roli) ਵਾਸੀਆਂ ਨਾਲ ਠੱਗੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਬਲਦੇਵ ਸਿੰਘ ਨਾਮ ਦੇ ਵਿਅਕਤੀ ‘ਤੇ ਆਪਣੇ ਕੁਝ ਸਾਥੀਆਂ ਨਾਲ ਮਿਲ ਕੇ ਭੋਲੇ ਭਾਲੇ ਕਿਸਾਨਾਂ (Farmers) ਨਾਲ ਸਾਢੇ 7.5 ਲੱਖ ਠੱਗੀ ਕਰਨ ਦੇ ਇਲਜ਼ਾਮ ਲੱਗੇ ਹਨ। ਜਿਸ ਤੋਂ ਬਾਅਦ ਇਨਸਾਫ਼ ਦੀ ਮੰਗ ਨੂੰ ਲੈਕੇ ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ (Protest against the Punjab government) ਕੀਤਾ।

ਪੀੜਤਾਂ ਦਾ ਇਲਜ਼ਾਮ ਸੀ ਕਿ ਪੁਲਿਸ ਉਨ੍ਹਾਂ ਦੀ ਸ਼ਿਕਾਇਤ ‘ਤੇ ਕੋਈ ਮਾਮਲਾ ਦਰਜ ਨਹੀਂ ਕਰ ਰਹੀ। ਜਿਸ ਤੋਂ ਬਾਅਦ ਈਟੀਵੀ ਭਾਰਤ ਨੇ ਇਸ ਖ਼ਬਰ ਨੂੰ ਬੜੀ ਪ੍ਰਮੁੱਖਤਾ ਨਾਲ ਨਸ਼ਰ ਕੀਤੀ ਗਈ ਸੀ। ਖ਼ਬਰ ਨਸ਼ਰ ਹੋਣ ਤੋਂ ਬਾਅਦ ਜ਼ਿਲ੍ਹਾ ਪੁਲਿਸ ਮੁਖੀ ਵੱਲੋਂ ਇਸ ਮਾਮਲੇ ਦੀ ਬਰੀਕੀ ਨਾਲ ਜਾਂਚ ਕਰਨ ਦੇ ਆਦੇਸ਼ ਦਿੱਤੇ ਗਏ ਸਨ। ਥਾਣਾ ਮਹਿਣਾ ਵਿੱਚ ਪੀੜਤ ਕਿਸਾਨਾਂ (Farmers) ਵੱਲੋਂ ਬਿਆਨ ਦਰਜ ਕਰਾਏ ਜਾਣ ਤੋਂ ਬਾਅਦ ਥਾਣਾ ਮਹਿਣਾ ਦੀ ਪੁਲਿਸ ਵੱਲੋਂ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ।

ਠੱਗੀ ਦਾ ਸ਼ਿਕਾਰ ਹੋਏ ਕਿਸਾਨ

ਇਸ ਮੌਕੇ ‘ਤੇ ਸ਼ਿਕਾਇਤਕਰਤਾ ਸੁਖਮੰਦਰ ਸਿੰਘ ਅਤੇ ਪੀੜਤ ਕਿਸਾਨ ਬਲਦੇਵ ਸਿੰਘ ਨੇ ਕਿਹਾ ਕਿ ਖ਼ਬਰ ਨਸ਼ਰ ਹੋਣ ਤੋਂ ਬਾਅਦ ਥਾਣਾ ਮਹਿਣਾ ਦੀ ਪੁਲਿਸ (Thana Mahana Police) ਵੱਲੋਂ ਪਿੰਡ ਰੋਲੀ (Village Roli) ਦੇ 30 ਦੇ ਕਰੀਬ ਕਿਸਾਨਾਂ ਨਾਲ ਠੱਗੀ ਮਾਰਨ ਦੇ ਮਾਮਲੇ ਨੂੰ ਲੈ ਕੇ ਬਲਦੇਵ ਸਿੰਘ ਖ਼ਿਲਾਫ਼ ਮਾਮਲਾ ਤਾਂ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਥਾਣਾ ਮਹਿਣਾ ਦੀ ਪੁਲਿਸ ਜਾਂਚ ਦੌਰਾਨ ਕਿਹਾ ਗਿਆ ਕਿ ਉਪਰੋਕਤ ਬਲਦੇਵ ਸਿੰਘ ਨੇ ਪਿੰਡ ਦੇ ਕਿਸਾਨਾਂ ਨੂੰ ਜ਼ਮੀਨ ਦਾ ਵੱਧ ਰੇਟ ਦਿਵਾਉਣ ਦੇ ਨਾਂ ਤੇ 3 ਲੱਖ 65 ਹਜ਼ਾਰ ਰੁਪਏ ਕਿਸਾਨ ਤੋ ਇਕੱਠੇ ਠੱਗੀ ਮਾਰਨ ਦਾ ਮਾਮਲਾ ਦਰਜ ਕੀਤਾ ਗਿਆ।

ਠੱਗੀ ਦਾ ਸ਼ਿਕਾਰ ਹੋਏ ਕਿਸਾਨ
ਠੱਗੀ ਦਾ ਸ਼ਿਕਾਰ ਹੋਏ ਕਿਸਾਨ

ਸ਼ਿਕਾਇਤਕਰਤਾ ਨੇ ਕਿਹਾ ਕਿ ਅਸੀਂ ਮਾਨਯੋਗ ਅਦਾਲਤ ਵਿੱਚ ਇਸ ਸਕੀਮ ਨੂੰ ਇਹ ਦੱਸਣਾ ਚਾਹੁੰਦੇ ਹਾਂ, ਕਿ ਤਿੰਨ ਲੱਖ 64 ਹਜ਼ਾਰ ਨਹੀਂ, ਬਲਕਿ ਸਾਢੇ 7 ਲੱਖ ਰੁਪਏ ਦੀ ਠੱਗੀ ਮਾਰੀ ਹੈ। ਇਸ ਮੌਕੇ ‘ਤੇ ਉਨ੍ਹਾਂ ਮਾਨਯੋਗ ਐੱਸ.ਐੱਸ.ਪੀ. ਮੋਗਾ ਅਤੇ ਡਿਪਟੀ ਕਮਿਸ਼ਨਰ ਮੋਗਾ (SSP Moga and Deputy Commissioner Moga) ਨੂੰ ਅਪੀਲ ਕੀਤੀ ਕਿ ਇਸ ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ ਜਾਵੇ।

ਇਹ ਵੀ ਪੜ੍ਹੋ: Sidhu Moosewala murder case: ਐਨਕਾਊਂਟਰ ’ਤੇ ਗੋਲਡੀ ਬਰਾੜ ਦਾ ਵੱਡਾ ਬਿਆਨ, ਪੁਲਿਸ ਨੂੰ ਵੀ ਦਿੱਤੀ ਇਹ ਸਲਾਹ

ETV Bharat Logo

Copyright © 2024 Ushodaya Enterprises Pvt. Ltd., All Rights Reserved.