ETV Bharat / state

ਚਿੱਟੇ ਦੇ ਕਾਲੇ ਸਾਏ ਹੇਠ ਨਬਾਲਿਗ ਕੁੜੀ, ਨਸ਼ਿਆਂ ਦੇ ਦਲਦਲ 'ਚੋਂ ਨਿਕਲਣ ਲਈ ਆਈ ਸਾਹਮਣੇ

author img

By

Published : Jul 12, 2019, 4:09 AM IST

Updated : Jul 12, 2019, 6:18 AM IST

ਫ਼ੋਟੋ

ਮੋਗਾ ਵਿੱਚ ਇੱਕ ਨਾਬਾਲਿਗ ਕੁੜੀ ਨਸ਼ਿਆਂ ਦੀ ਆਦੀ ਹੈ। ਉਹ ਪਿਛਲੇ ਪੰਜ ਸਾਲਾਂ ਤੋਂ ਚਿੱਟੇ ਦਾ ਨਸ਼ਾ ਕਰ ਰਹੀ ਸੀ। ਚਿੱਟਾ ਖਰੀਦਣ ਲਈ ਉਹ ਬਿਊਟੀ ਪਾਰਲਰ ਦਾ ਕੰਮ ਕਰਦੀ ਸੀ।

ਮੋਗਾ: ਨਸ਼ਿਆਂ ਨਾਲ ਜੁੜਿਆ ਇੱਕ ਹੋਰ ਹੈਰਾਨ ਕਰ ਦੇਣ ਵਾਲਾ ਸਾਹਮਣੇ ਆਇਆ ਹੈ। ਮੋਗਾ 'ਚ ਇੱਕ ਨਾਬਾਲਿਗ ਕੁੜੀ ਚਿੱਟਾ ਲੈਣ ਦੀ ਆਦੀ ਹੈ। ਨਸ਼ਿਆਂ ਦੀ ਦਲਦਲ 'ਚੋਂ ਨਿਕਲਣ ਲਈ ਪੀੜ੍ਹਤ ਕੁੜੀ ਨੇ ਆਪ ਸਮਾਜਸੇਵੀ ਸੰਸਥਾ ਸਤਿਕਾਰ ਕਮੇਟੀ ਨਾਲ ਸੰਪਰਕ ਕੀਤਾ।
ਪੀੜ੍ਹਤ ਕੁੜੀ 12 ਸਾਲ ਦੀ ਸੀ ਜਦੋਂ ਉਸ ਨੂੰ ਨਸ਼ਿਆਂ ਦਾ ਰੋਗ ਲੱਗ ਗਿਆ। ਵੈਸੇ ਤਾਂ ਉਹ ਜਲੰਧਰ ਦੀ ਹੈ ਪਰ ਕਾਫ਼ੀ ਸਮੇਂ ਤੋਂ ਮੋਗਾ 'ਚ ਰਹਿ ਰਹੀ ਹੈ। ਉਸ ਦੀ ਮਾਂ ਦੀ ਮੌਤ ਹੋ ਚੁੱਕੀ ਹੈ। ਪੀੜ੍ਹਤਾ ਮੁਤਾਬਕ ਉਸ ਦਾ ਹੋਰ ਕੋਈ ਨਹੀਂ ਹੈ।

ਵੀਡੀਉ
ਪੀੜ੍ਹਤ ਕੁੜੀ ਨੇ ਦੱਸਿਆ ਕਿ ਉਸਦੀ ਦੋਸਤ ਨੇ ਉਸਨੂੰ ਨਸ਼ੇ ਦੀ ਲਤ ਲਗਾਈ ਸੀ। ਉਹ ਆਪਣੀ ਲੋੜ ਪੂਰੀ ਕਰਨ ਲਈ ਬਿਉਟੀ ਪਾਰਲਰ ਅਤੇ ਹੋਰ ਥਾ ਕੰਮ ਕਰਨ ਲਗੀ ਉਸ ਨੇ ਦੱਸਿਆ ਕੀ ਉਸਨੂੰ ਨਸ਼ਾ ਬੜੀ ਆਸਾਨੀ ਨਾਲ ਆਪਣੇ ਘਰ ਦੇ ਨੇੜੇ ਹੀ ਮਿਲ ਜਾਂਦਾ ਸੀ। ਉਸ ਨੇ ਪੁਲਿਸ ਨੂੰ ਵੀ ਨਸ਼ਾ ਤਸਕਰਾਂ ਬਾਰੇ ਸਭ ਕੁੱਝ ਦੱਸ ਦਿੱਤਾ ਹੈ। ਦੂਜੇ ਪਾਸੇ, ਪੁਲਿਸ ਨੇ ਪੀੜ੍ਹਤਾ ਨੂੰ ਨਸ਼ਾ ਛੁਡਾਊ ਕੇਂਦਰ ਭੇਜਣ ਦੀ ਗੱਲ ਕਹੀ ਹੈ। ਐੱਸਪੀ ਰਤਨ ਸਿੰਘ ਬਰਾੜ ਨੇ ਦੱਸਿਆ ਕਿ ਉਨ੍ਹਾਂ ਡੀਐੱਸਪੀ ਦੀ ਡਿਊਟੀ ਲਗਾ ਦਿੱਤੀ ਹੈ। ਪਹਿਲਾ ਕੁੜੀ ਨੂੰ ਸੁਰਖਿਅਤ ਥਾਂ 'ਤੇ ਭੇਜਿਆ ਜਾਵੇਗਾ ਅਤੇ ਉਸ ਨੂੰ ਇਨਸਾਫ਼ ਦਿਵਾਉਣ ਲਈ ਨਸ਼ਾ ਵੇਚਣ ਵਾਲਿਆ ਨੂੰ ਜਲਦੀ ਫੜ ਲਿਆ ਜਾਵੇਗਾ।
News : minor girl urged to leave Chitta drug                       11.07.2019
Sent : we transfer link 
Download link 

ਨਸ਼ੇ ਦੀ ਲੱਤ ਵਿਚ ਧੱਸੀ ਨਾਬਾਲਿਗ ਕੁੜੀ ਨੂ ਸਤਕਾਰ ਕਮਿਟੀ ਨੇ ਦਿੱਤਾ ਸਹਾਰਾ
ਐਂਕਰ ਲਿੰਕ----ਭਾਵੇ ਪੰਜਾਬ ਸਰਕਾਰ ਵਲੋ ਪੰਜਾਬ ਅੰਧਰ ਨਸ਼ਾ ਖਤਮ ਕੀਤੇ ਜਾਨ ਦੇ ਦਾਵੇ ਕੀਤੇ ਜਾ ਰਹੇ ਹਨ ਪਰ ਪੰਜਾਬ ਵਿਚ ਨਸ਼ੇ ਦਾ ਦਰਿਆ ਉਸੇ ਤਰਾ ਬਿਹਂਦਾ ਵਿਖਾਈ ਦੇ ਰਿਹਾ ਹੈ ਤਾਜਾ ਮਾਮਲਾ ਸਾਮਨੇ ਆਇਆ ਮੋਗਾ ਵਿਖੇ ਜਿਥੇ ਇਕ 17 ਸਾਲ ਦੀ ਕੁੜੀ ਨੂ ਚਿੱਟੇ ਦੀ ਲੱਤ ਲਗ ਗਈ ਤੇ ਹੁਣ ਉਸਨੇ ਇਸ ਲੱਤ ਵਿਚੋ ਬਾਹਰ ਨਿਕਲਣ ਲਈ ਸਤਕਾਰ ਕਮਿਟੀ ਨਾਲ ਸੰਪਰਕ ਕੀਤਾ ਜਿਥੇ ਸਤਕਾਰ ਕਮਿਟੀ ਵਾਲੇ ਉਸ ਕੁੜੀ ਨੂ ਨਾਲ ਲੇਕੇ ਐਸਪੀ (ਹੇਡਕਵਾਟਰ) ਪੁਜੇ ਜਿਥੇ ਕੁੜੀ ਵਲੋ ਆਪਣੀ ਆਪਬੀਤੀ ਪੁਲਿਸ ਪ੍ਰਸ਼ਾਸਨ ਨੂ ਦਸੀ ਓਥੇ ਹੀ ਐਸਪੀ (ਹੇਡਕਵਾਟਰ) ਨੇ ਮਾਮਲੇ ਦੀ ਜਾਂਚ ਕਰਨ ਅਤੇ ਕੁੜੀ ਨੂ ਨਸ਼ਾ ਛੁਡਾਓ ਸੇੰਟਰ ਭੇਜਣ ਦੀ ਗੱਲ ਆਖੀ
ਵੀ ਓ----ਪੀੜਿਤ ਲੜਕੀ ਨੇ ਦਸਿਆ ਕੀ ਓਹ ਜਲੰਧਰ ਦੀ ਰਿਹਣ ਵਾਲੀ ਹੈ ਅਤੇ ਲੰਬੇ ਸਮੇ ਤੋ ਓਹ ਮੋਗਾ ਦੇ ਗੋਧੇਵਾਲਾ ਨੇੜੇ ਰਿਹੰਦੀ ਹੈ ਉਸਦੀ ਮਾਂ ਦੀ ਮੋਤ ਹੋ ਚੁਕੀ ਹੈ ਅਤੇ ਹੋਰ ਉਸਦਾ ਕੋਈ ਨਹੀ ਹੈ ਕੁੜੀ ਦੇ ਮੁਤਾਬਿਕ 12 ਸਾਲ ਦੀ ਉਮਰ ਵਿਚ ਉਸਦੀ ਦੋਸਤ ਨੇ ਉਸਨੁ ਨਸ਼ੇ ਦੀ ਲੱਤ ਲਵਾ ਦਿਤੀ ਅਤੇ ਓਹ ਆਪਣੀ ਲੋੜ ਪੂਰੀ ਕਰਨ ਲਈ ਬਿਉਟੀ ਪਾਰਲਰ ਅਤੇ ਹੋਰ ਥਾ ਕੰਮ ਕਰਨ ਲਗੀ ਉਸਨੇ ਦਸਿਆ ਕੀ ਉਸਨੁ ਨਸ਼ਾ ਬੜੀ ਆਸਾਨੀ ਨਾਲ ਆਪਣੇ ਘਰ ਦੇ ਨੇੜੇ ਹੀ ਮਿਲ ਜਾਂਦਾ ਸੀ ਪਰ ਹੁਣ ਉਸਨੇ ਨਸ਼ਾ ਛੱਡਣ ਦਾ ਸੋਚਿਆ ਅਤੇ ਸਤਕਾਰ ਕਮਿਟੀ ਨਾਲ ਸੰਪਰਕ ਕੀਤਾ ਪੀੜਿਤਾ ਨੇ ਦਸਿਆ ਕੀ ਉਸਨੇ ਪੁਲਿਸ ਨੂ ਸਾਰਾ ਕੁਝ ਦਸ ਦਿੱਤਾ ਹੈ ਕੀ ਕਿਹੜੇ ਕਿਹੜੇ ਮੁੰਡੇ ਕਿਥੇ ਕਿਥੇ ਨਸ਼ਾ ਵੇਚਦੇ ਹਨ
ਬਾਇਟ----ਪੀੜਿਤ ਲੜਕੀ
ਵੀ ਓ---ਓਥੇ ਹੀ ਸਤਕਾਰ ਕਮਟੀ ਦੇ ਮੇਮ੍ਬਰ ਰਾਜਾ ਸਿੰਘ ਨੇ ਦਸਿਆ ਕੀ ਕੀ ਅੱਜ ਵੀ ਹਰ ਗਲੀ ਹਰ ਮੋਹਲ੍ਲੇ ਵਿਚ ਨਸ਼ਾ ਮਿਲ ਜਾਂਦਾ ਹੈ ਜਦੋ ਤਕ ਪੁਲਿਸ ਨਸ਼ੇ ਦੇ ਸੋਦਾਗਰਾ ਨੂ ਫੜ ਲੈ ਅੰਧਰ ਨਹੀ ਕਰਦੀ ਓਦੋ ਤਕ ਨਸ਼ੇ ਤੇ ਲਗਾਮ ਨਹੀ ਪੈ ਸਕਦੀ
ਬਾਇਟ----ਰਾਜਾ ਸਿੰਘ (ਮੇਮ੍ਬਰ)
ਵੀ ਓ-----ਪਤਰਕਾਰਾ ਨੂ ਜਾਣਕਾਰੀ ਦਿੰਦਿਆ ਐਸਪੀ (ਹੇਡਕਵਾਟਰ) ਰਤਨ ਸਿੰਘ ਬਰਾੜ ਨੇ ਦਸਿਆ ਕੀ ਸਤਕਾਰ ਕਮਿਟੀ ਵਲੋ ਇਹ ਮਾਮਲਾ ਓਹਨਾ ਦੇ ਧਿਆਨ ਵਿਚ ਲਿਆਂਦਾ ਹੈ ਓਹਨਾ ਡੀਐਸਪੀ ਦੀ ਡਿਉਟੀ ਲਗਾ ਦਿੱਤੀ ਹੈ ਪਿਹਲਾ ਕੁੜੀ ਨੂ ਸੁਰਖਿਅਤ ਥਾ ਤੇ ਭੇਜਿਆ ਜਾਵੇਗਾ ਅਤੇ ਕੁੜੀ ਨੂ ਇਨਸਾਫ਼ ਦਵਾਉਣ ਲਈ ਨਸ਼ਾ ਵੇਚਣ ਵਾਲਿਆ ਨੂ ਜਲਦੀ ਫੜਿਆ ਜਾਵੇਗਾ
ਬਾਇਟ---- ਰਤਨ ਸਿੰਘ ਬਰਾੜ (ਐਸਪੀ (ਹੇਡਕਵਾਟਰ) 
sign off ——- munish jindal, moga. 
Last Updated :Jul 12, 2019, 6:18 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.