ETV Bharat / state

ਡਿਊਟੀ ਰੋਟਾ ਡੀਪੂਆਂ ਵਿੱਚ ਡਿਊਟੀ ਸੈਕਸ਼ਨ ਵੱਲੋਂ ਹੀ ਲਗਾਉਣ ਦੀ ਕੀਤੀ ਮੰਗ

author img

By

Published : May 14, 2022, 10:05 AM IST

ਡਿਊਟੀ ਰੋਟਾ ਡੀਪੂਆ ਵਿੱਚ ਡਿਊਟੀ ਸੈਕਸ਼ਨ ਵੱਲੋਂ ਹੀ ਲਗਾਉਣ ਦੀ ਕੀਤੀ ਮੰਗ
ਡਿਊਟੀ ਰੋਟਾ ਡੀਪੂਆ ਵਿੱਚ ਡਿਊਟੀ ਸੈਕਸ਼ਨ ਵੱਲੋਂ ਹੀ ਲਗਾਉਣ ਦੀ ਕੀਤੀ ਮੰਗ

ਪੰਜਾਬ ਰੋਡਵੇਜ਼ ਪਨਬੱਸ ਤੇ ਪੀ.ਆਰ.ਟੀ.ਸੀ. ਕੰਟਰੈਕਟ ਵਰਕਰਜ਼ ਯੂਨੀਅਨ (Contract Workers Union) ਵੱਲੋਂ ਲਗਾਤਾਰ ਆਪਣੀਆਂ ਮੰਗਾਂ ਨੂੰ ਲੈਕੇ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ (Protest against Punjab Government) ਕੀਤੇ ਜਾ ਰਹੇ ਹਨ। ਬੀਤੇ ਦਿਨੀਂ ਪੰਜਾਬ ਸਰਕਾਰ (Government of Punjab) ਵੱਲੋਂ ਇੱਕ ਨਵਾਂ ਫਰਮਾਨ ਜਾਰੀ ਕੀਤਾ ਗਿਆ ਹੈ। ਜਿਸ ਵਿੱਚ ਸਰਕਾਰੀ ਬੱਸਾਂ ਦੇ ਵਰਕਰਾਂ ਦੀ ਡਿਊਟੀ ਚੰਡੀਗੜ੍ਹ (Duty of government bus workers) ਤੋਂ ਬਣਾਇਆ ਕਰੇਗੀ, ਪਰ ਦੂਜੇ ਪਾਸੇ ਪੰਜਾਬ ਬ੍ਰਾਂਚ ਮੋਗਾ ਦੇ ਅਹੁਦੇਦਾਰਾਂ ਨੇ ਵੱਲੋਂ ਪੰਜਾਬ ਸਰਕਾਰ (Government of Punjab) ਦੇ ਇਸ ਫੈਸਲੇ ਦਾ ਵਿਰੋਧ ਕੀਤਾ ਜਾ ਰਿਹਾ ਹੈ।

ਮੋਗਾ: ਪੰਜਾਬ ਰੋਡਵੇਜ਼ ਪਨਬੱਸ ਤੇ ਪੀ.ਆਰ.ਟੀ.ਸੀ. ਕੰਟਰੈਕਟ ਵਰਕਰਜ਼ ਯੂਨੀਅਨ (Contract Workers Union) ਵੱਲੋਂ ਲਗਾਤਾਰ ਆਪਣੀਆਂ ਮੰਗਾਂ ਨੂੰ ਲੈਕੇ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ (Protest against Punjab Government) ਕੀਤੇ ਜਾ ਰਹੇ ਹਨ। ਬੀਤੇ ਦਿਨੀਂ ਪੰਜਾਬ ਸਰਕਾਰ (Government of Punjab) ਵੱਲੋਂ ਇੱਕ ਨਵਾਂ ਫਰਮਾਨ ਜਾਰੀ ਕੀਤਾ ਗਿਆ ਹੈ। ਜਿਸ ਵਿੱਚ ਸਰਕਾਰੀ ਬੱਸਾਂ ਦੇ ਵਰਕਰਾਂ ਦੀ ਡਿਊਟੀ ਚੰਡੀਗੜ੍ਹ (Duty of government bus workers) ਤੋਂ ਬਣਾਇਆ ਕਰੇਗੀ, ਪਰ ਦੂਜੇ ਪਾਸੇ ਪੰਜਾਬ ਬ੍ਰਾਂਚ ਮੋਗਾ ਦੇ ਅਹੁਦੇਦਾਰਾਂ ਨੇ ਵੱਲੋਂ ਪੰਜਾਬ ਸਰਕਾਰ (Government of Punjab) ਦੇ ਇਸ ਫੈਸਲੇ ਦਾ ਵਿਰੋਧ ਕੀਤਾ ਜਾ ਰਿਹਾ ਹੈ।

ਇਸ ਮੌਕੇ ਮੀਡੀਆ ਨਾਲ ਗੱਲਬਾਤ ਦੌਰਾਨ ਕੰਟਰੈਕਟ ਵਰਕਰਜ਼ ਯੂਨੀਅਨ (Contract Workers Union) ਦੇ ਆਗੂ ਨੇ ਦੱਸਿਆ ਕਿ ਸਰਕਾਰ ਵੱਲੋਂ ਮੁਲਾਜ਼ਮਾਂ ਨੂੰ ਪੱਕੇ ਤਾਂ ਕੀ ਕਰਨਾ ਸੀ, ਬਰਾਬਰ ਕੰਮ ਬਰਾਬਰ ਤਨਖਾਹ ਤਾਂ ਕੀਤ ਦੇਣੀ ਸੀ, ਪਰ ਹੁਣ ਪੰਜਾਬ ਸਰਕਾਰ (Government of Punjab) ਨਵੇਂ ਨਾਦਰਸ਼ਾਹੀ ਫਰਮਾਨ ਜਾਰੀ ਕਰ ਰਹੀ ਹੈ। ਜਿਸ ਨਾਲ ਸਾਡੀ ਸੋਸ਼ਣ ਕੀਤਾ ਜਾ ਰਿਹਾ ਹੈ। ਇਸ ਮੌਕੇ ਇਨ੍ਹਾਂ ਨੇ ਪੰਜਾਬ ਸਰਕਾਰ ‘ਤੇ ਉਨ੍ਹਾਂ ਨੂੰ ਜਾਣ-ਬੁੱਝ ਕੇ ਤੰਗ ਪ੍ਰੇਸ਼ਾਨ ਕਰਨ ਦੇ ਇਲਜ਼ਾਮ ਲਗਾਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਮੁਲਾਜ਼ਮਾਂ ਦੀ ਬਣਦੀਆ ਤਨਖਾਹਾਂ ‘ਤੇ ਰੋਕ ਵੀ ਲਗਾ ਰਹੀ ਹੈ।

ਡਿਊਟੀ ਰੋਟਾ ਡੀਪੂਆ ਵਿੱਚ ਡਿਊਟੀ ਸੈਕਸ਼ਨ ਵੱਲੋਂ ਹੀ ਲਗਾਉਣ ਦੀ ਕੀਤੀ ਮੰਗ

ਉਨ੍ਹਾਂ ਕਿਹਾ ਕਿ ਇੱਥੋਂ ਤੱਕ ਜਦੋ ਤੋਂ ਪੰਜਾਬ ਰੋਡਵੇਜ਼ ਅਤੇ ਪਨਬੱਸ ਬਣੀ ਹੈ, ਉਦੋਂ ਤੋਂ ਹੀ ਡਿਊਟੀ ਰੋਟਾ ਡੀਪੂਆ ਵਿੱਚ ਡਿਊਟੀ ਸੈਕਸ਼ਨ ਵੱਲੋਂ ਹੀ ਲਾਇਆ ਜਾਂਦਾ ਹੈ, ਪਰ 12/5/2022 ਤੋਂ ਡਿਊਟੀ ਰੋਟਾ ਚੰਡੀਗੜ੍ਹ ਹੈਡ ਆਫਿਸ ਤੋਂ ਬਣਾਉਣਾ ਅਤੇ ਉਸ ਵਿੱਚ ਜਾਣ-ਬੁੱਝ ਕੇ ਫੇਰ ਬਦਲੀ ਕਰਨੀ ਸ਼ੁਰੂ ਕਰ ਦਿੱਤੀ ਹੈ। ਇਸ ਤਰ੍ਹਾਂ ਨਾਲ ਕਿਰਤ ਕਾਨੂੰਨ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਕਾਨੂੰਨ ਅਨੁਸਾਰ ਕਿਸੇ ਵੀ ਕਰਮਚਾਰੀ ਨੂੰ 8 ਘੰਟੇ ਡਿਊਟੀ ਤੋਂ ਬਾਅਦ ਉਸ ਦੀ ਮਰਜੀ ਤੋਂ ਬਗੈਰ ਜਬਰੀ ਉਵਰਟਾਈਮ ਨਹੀਂ ਲਗਵਾਇਆ ਜਾ ਸਕਦਾ।

ਉਨ੍ਹਾਂ ਕਿਹਾ ਕਿ ਮੁਲਾਜ਼ਮਾਂ ਨੂੰ ਆਪਣੀਆਂ ਬਣਦੀਆਂ ਰੈਸਟਾ ਕਰਨ ਤੋਂ ਵੀ ਪ੍ਰੇਸ਼ਾਨੀ ਆ ਰਹੀ ਹੈ। ਡੀਪੂ ਦੇ ਪ੍ਰਬੰਧਕਾਂ ਵੱਲੋਂ ਮੁਲਾਜ਼ਮਾਂ ਨੂੰ ਛੁੱਟੀਆਂ ਦੇਣ ਦੀ ਬਜਾਏ ਇਹ ਕਿਹਾ ਜਾਂਦਾ ਹੈ ਕਿ ਤੁਸੀਂ ਚੰਡੀਗੜ੍ਹ ਸਪੰਰਕ ਕਰੋ ਤੁਹਾਨੂੰ ਛੁੱਟੀਆਂ ਰੈਸਟਾ ਉੱਥੋਂ ਮਿਲਣੀਆਂ ਹਨ, ਪਰ ਰੈਗੂਲਰ ਕਰਮਚਾਰੀਆਂ ਨੂੰ ਛੁੱਟੀਆਂ ਡੀਪੂ ਵਿੱਚੋਂ ਹੀ ਦਿੱਤੀਆਂ ਜਾ ਰਹੀਆਂ ਹਨ। ਇਸ ਤਰ੍ਹਾਂ ਨਾਲ ਕੱਚੇ ਅਤੇ ਪੱਕੇ ਮੁਲਾਜ਼ਮਾ ਵਿੱਚ ਪਾੜਾ ਪਾਇਆ ਜਾ ਰਿਹਾ ਹੈ।

ਇਹ ਵੀ ਪੜ੍ਹੋ:ਹੁਣ 31 ਮਈ ਤੱਕ ਲੱਗਣਗੀਆਂ ਆਫਲਾਈਨ ਕਲਾਸਾਂ, 1 ਜੂਨ ਤੋਂ ਹੋਣਗੀਆਂ ਛੁੱਟੀਆਂ

ETV Bharat Logo

Copyright © 2024 Ushodaya Enterprises Pvt. Ltd., All Rights Reserved.