ETV Bharat / state

ਭੇਦਭਰੇ ਹਲਾਤਾਂ ਵਿੱਚ ਨੌਜਵਾਨ ਦੀ ਮਿਲੀ ਲਾਸ਼

author img

By

Published : Sep 30, 2019, 7:33 PM IST

ਬਰਨਾਲਾ ਜ਼ਿਲ੍ਹੇ ਦੇ ਪਿੰਡ ਬੀਹਲਾ ਦੇ ਰਹਿਣ ਵਾਲੇ ਸ਼ਮਸ਼ਾਦ ਮੁਹੰਮਦ ਦੀ 29 ਸਤੰਬਰ ਨੂੰ ਟੱਲੇਵਾਲ ਨਹਿਰ ਵਿੱਚੋਂ ਭੇਦਭਰੇ ਹਲਾਤਾਂ ਵਿੱਚ ਲਾਸ਼ ਬਰਾਮਦ ਹੋਈ ਸੀ। ਸ਼ਮਸ਼ਾਦ ਦਾ ਕਤਲ ਹੋਣ ਦੇ ਸ਼ੱਕ ਕਾਰਨ ਪਿੰਡ ਅਤੇ ਪਰਿਵਾਰ ਵਾਲਿਆਂ ਨੇ ਟੱਲੇਵਾਲ ਨਹਿਰ 'ਤੇ ਧਰਨਾ ਲਾ ਦਿ$ਤਾ ਅਤੇ ਲਾਸ਼ ਦਫਨਾਉਣ ਤੋਂ ਵੀ ਮਨ੍ਹਾਂ ਕਰ ਦਿੱਤਾ।

ਫ਼ੋਟੋ

ਮੋਗਾ: ਬਰਨਾਲਾ ਜ਼ਿਲ੍ਹੇ ਦੇ ਪਿੰਡ ਬੀਹਲਾ ਦੇ ਰਹਿਣ ਵਾਲੇ ਸ਼ਮਸ਼ਾਦ ਮੁਹੰਮਦ ਦੀ 29 ਸਤੰਬਰ ਨੂੰ ਟੱਲੇਵਾਲ ਨਹਿਰ ਵਿੱਚੋਂ ਭੇਦਭਰੇ ਹਾਲਾਤਾਂ ਵਿੱਚ ਲਾਸ਼ ਬਰਾਮਦ ਹੋਈ ਸੀ। ਸ਼ਮਸ਼ਾਦ ਦਾ ਕਤਲ ਹੋਣ ਦੇ ਸ਼ੱਕ ਕਾਰਨ ਪਿੰਡ ਅਤੇ ਪਰਿਵਾਰ ਵਾਲਿਆਂ ਨੇ ਟੱਲੇਵਾਲ ਨਹਿਰ 'ਤੇ ਧਰਨਾ ਲਾ ਦਿਤਾ। ਪਰਿਵਾਰ ਮੁਤਾਬਕ 27 ਤਰੀਕ ਨੂੰ ਨੌਜਵਾਨ ਆਪਣੇ ਘਰੋਂ ਪਿੰਡ ਦੇ ਹੀ ਨੌਜਵਾਨ ਬਲਜਿੰਦਰ ਸਿੰਘ ਦੇ ਨਾਲ ਗਿਆ ਸੀ ਪਰ ਵਾਪਸ ਘਰ ਨਹੀਂ ਪਰਤਿਆ।

ਵੀਡੀਓ

ਇਸ ਮਗਰੋਂ 29 ਸਤੰਬਰ ਨੂੰ ਭੇਦ ਭਰੇ ਹਲਾਤਾਂ ਵਿੱਚ ਮੁਹੰਮਦ ਸ਼ਮਸ਼ਾਦ ਦੀ ਲਾਸ਼ ਟੱਲੇਵਾਲ ਨਹਿਰ ਵਿੱਚੋਂ ਬਰਾਮਦ ਹੋਈ । ਹਾਦਸੇ ਤੋਂ ਬਾਅਦ ਬਲਜਿੰਦਰ ਸਿੰਘ, ਜਿਸ ਦੀ ਉਮਰ 18 ਸਾਲ ਤੋਂ ਘੱਟ ਹੈ, ਉਸ ਨੂੰ ਪੁਲਿਸ ਨੇ ਹਿਰਾਸਤ ਵਿੱਚ ਲਿਆ ਹੈ। ਪਰ ਪਰਿਵਾਰ ਨੂੰ ਸ਼ੱਕ ਹੈ ਕਿ ਇੱਕ 17 ਸਾਲ ਦਾ ਨਾਬਾਲਗ ਲੜਕਾ ਇਸ ਤਰ੍ਹਾਂ ਉਨ੍ਹਾਂ ਦੇ ਲੜਕੇ ਦਾ ਕਤਲ ਨਹੀਂ ਕਰ ਸਕਦਾ।

ਉਨ੍ਹਾਂ ਨੂੰ ਸ਼ੱਕ ਹੈ ਕਿ ਇਸ ਵਿੱਚ ਹੋਰ ਵੀ ਕਈ ਲੋਕ ਸ਼ਾਮਲ ਹੋ ਸਕਦੇ ਹਨ। ਇਸ ਲਈ ਪੁਲਿਸ ਨੂੰ ਸਖ਼ਤੀ ਨਾਲ ਪੁੱਛਗਿਛ ਕਰਨੀ ਚਾਹੀਦੀ ਹੈ। ਪਰਿਵਾਰ ਨੇ ਇਹ ਵੀ ਦੋਸ਼ ਲਗਾਏ ਹਨ ਕਿ ਜਿਸ ਦੋਸ਼ੀ ਨੂੰ ਪੁਲਿਸ ਵੱਲੋਂ ਫੜਿਆ ਗਿਆ ਹੈ ਉਸ ਦੀ ਮਾਤਾ ਥਾਣੇ ਵਿੱਚ ਰੋਟੀਆਂ ਬਣਾਉਣ ਦਾ ਕੰਮ ਕਰਦੀ ਹੈ ਇਸ ਕਰਕੇ ਪੁਲਿਸ ਉਨ੍ਹਾਂ ਦੀ ਮਦਦ ਕਰ ਰਹੀ ਹੈ। ਪਰਿਵਾਰ ਨੇ ਮੰਗ ਕੀਤੀ ਹੈ ਕਿ ਜਿੰਨਾ ਸਮਾਂ ਉਨ੍ਹਾਂ ਦੇ ਲੜਕੇ ਦੇ ਕਾਤਲਾਂ ਦਾ ਪਤਾ ਪੁਲਿਸ ਨਹੀਂ ਦੱਸ ਦਿੰਦੀ, ਇਸੇ ਤਰ੍ਹਾਂ ਧਰਨਾ ਲੱਗਿਆ ਰਹੇਗਾ ਅਤੇ ਉਹ ਆਪਣੇ ਲੜਕੇ ਨੂੰ ਦਫਨਾਉਣਗੇ ਵੀ ਨਹੀਂ।

ਇਸ ਸਬੰਧੀ ਡੀ.ਐੱਸ.ਪੀ. ਪ੍ਰੱਗਿਆ ਜੈਨ ਨੇ ਗੱਲਬਾਤ ਦੌਰਾਨ ਦੱਸਿਆ ਕਿ ਪੁਲਿਸ ਆਪਣੀ ਡਿਊਟੀ ਜ਼ਿੰਮੇਵਾਰੀ ਨਾਲ ਨਿਭਾ ਰਹੀ ਹੈ ਅਤੇ ਜਿਸ ਲੜਕੇ ਨੂੰ ਪੁਲੀਸ ਨੇ ਹਿਰਾਸਤ ਵਿੱਚ ਲਿਆ ਹੈ ਉਸ ਦਾ ਰਿਮਾਂਡ ਲੈ ਕੇ ਉਸ ਤੋਂ ਪੁੱਛਗਿਛ ਕੀਤੀ ਜਾਵੇਗੀ। ਜੇਕਰ ਕੋਈ ਹੋਰ ਵੀ ਇਸ ਵਿੱਚ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਸ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਜੇਕਰ ਕੋਈ ਪੁਲਿਸ ਮੁਲਾਜ਼ਮ ਆਪਣੀ ਡਿਊਟੀ ਵਿੱਚ ਕੁਤਾਹੀ ਵਰਤਦਾ ਹੈ ਤਾਂ ਉਸ ਦੇ ਖਿਲਾਫ਼ ਵੀ ਬਣਦੀ ਕਾਰਵਾਈ ਕੀਤੀ ਜਾਵੇਗੀ।

Intro:ਪਰਿਵਾਰ ਨੇ ਲਾਸ਼ ਨੂੰ ਦਫਨਾਉਣ ਤੋਂ ਕੀਤਾ ਇਨਕਾਰ ਜਦ ਤੱਕ ਦੋਸ਼ੀਆਂ ਨੂੰ ਪੁਲਿਸ ਨਹੀਂ ਕਰਦੀ ਗ੍ਰਿਫ਼ਤਾਰ ਨਹੀਂ ਦਫਨਾਇਆ ਜਾਵੇਗਾ ।

ਇੱਕ ਨਾਬਾਲਗ ਲੜਕੇ ਨੂੰ ਪੁਲਿਸ ਨੇ ਲਿਆ ਹੈ ਹਿਰਾਸਤ ਵਿੱਚ ।

ਪਰਿਵਾਰ ਵੱਲੋਂ ਲਗਾਏ ਜਾ ਰਹੇ ਹਨ ਦੋਸ਼ ਕਿ ਪੁਲਿਸ ਬਚਾ ਰਹੀ ਹੈ ਦੋਸ਼ੀਆਂ ਨੂੰ ।

ਹਿਰਾਸਤ ਵਿੱਚ ਲਿਆ ਗਿਆ ਨਾਬਾਲਗ ਲੜਕਾ ਪਹਿਲਾਂ ਵੀ ਰਿਹਾ ਹੈ ਵਾਰਦਾਤਾਂ ਵਿੱਚ ਸ਼ਾਮਲ ।


Body:ਬਰਨਾਲਾ ਜ਼ਿਲ੍ਹੇ ਦੇ ਪਿੰਡ ਬੀਹਲਾ ਦਾ ਰਹਿਣ ਵਾਲਾ ਨੌਜਵਾਨ 27 ਸਾਲਾ ਸ਼ਮਸ਼ਾਦ ਮੁਹੰਮਦ ਦੀ 29 ਸਤੰਬਰ ਨੂੰ ਟੱਲੇਵਾਲ ਨਹਿਰ ਵਿੱਚੋਂ ਭੇਦਭਰੇ ਹਾਲਾਤਾਂ ਵਿੱਚ ਲਾਸ਼ ਬਰਾਮਦ ਹੋਈ ਸੀ ।

ਪਰਿਵਾਰ ਵਾਲਿਆਂ ਦੇ ਦੱਸਣ ਮੁਤਾਬਕ 27 ਤਰੀਕ ਨੂੰ ਨੌਜਵਾਨ ਆਪਣੇ ਘਰੋਂ ਪਿੰਡ ਦੇ ਹੀ ਇੱਕ ਬਲਜਿੰਦਰ ਸਿੰਘ ਦੇ ਨਾਲ ਗਿਆ ਸੀ ਪਰ ਵਾਪਸ ਘਰ ਨਹੀਂ ਪਰਤਿਆ ਇਹੀ ਚਾਹੁੰਦੇ ਉਸ ਤੋਂ ਬਾਅਦ 29 ਸਤੰਬਰ ਨੂੰ ਮੁਹੰਮਦ ਸ਼ਮਸ਼ਾਦ ਦੀ ਲਾਸ਼ ਟੱਲੇਵਾਲ ਨਹਿਰ ਵਿੱਚੋਂ ਭੇਦ ਭਰੇ ਹਲਾਤਾਂ ਵਿੱਚ ਬਰਾਮਦ ਹੋਈ । ਪਰਿਵਾਰ ਨੇ ਦੋਸ਼ ਲਗਾਏ ਹਨ ਕਿ ਪਿੰਡ ਦਾ ਹੀ ਇੱਕ ਨੌਜਵਾਨ ਬਲਜਿੰਦਰ ਸਿੰਘ ਜਿਸ ਦੀ ਉਮਰ 18 ਸਾਲ ਤੋਂ ਘੱਟ ਹੈ ਉਸ ਨੂੰ ਪੁਲਸ ਨੇ ਹਿਰਾਸਤ ਵਿਚ ਲਿਆ ਹੈ ਪ੍ਰੰਤੂ ਪਰਿਵਾਰ ਨੂੰ ਸ਼ੱਕ ਹੈ ਕਿ ਇੱਕ 17 ਸਾਲ ਦਾ ਨਾਬਾਲਗ ਲੜਕਾ ਇਸ ਤਰ੍ਹਾਂ ਉਨ੍ਹਾਂ ਦੇ ਲੜਕੇ ਦਾ ਕਤਲ ਨਹੀਂ ਕਰ ਸਕਦਾ ਉਨ੍ਹਾਂ ਨੂੰ ਸ਼ੱਕ ਹੈ ਕਿ ਇਸ ਵਿੱਚ ਹੋਰ ਵੀ ਕਈ ਲੋਕ ਸ਼ਾਮਲ ਹੋ ਸਕਦੇ ਹਨ ਇਸ ਲਈ ਪੁਲਸ ਨੂੰ ਸਖਤੀ ਨਾਲ ਪੁੱਛਗਿਛ ਕਰਨੀ ਚਾਹੀਦੀ ਹੈ । ਪਰਿਵਾਰ ਨੇ ਇਹ ਵੀ ਦੋਸ਼ ਲਗਾਏ ਹਨ ਕਿ ਜਿਸ ਦੋਸ਼ੀ ਨੂੰ ਪੁਲਿਸ ਵੱਲੋਂ ਫੜਿਆ ਗਿਆ ਹੈ ਉਸ ਦੀ ਮਾਤਾ ਥਾਣੇ ਵਿੱਚ ਰੋਟੀਆਂ ਬਣਾਉਣ ਦਾ ਕੰਮ ਕਰਦੀ ਹੈ ਇਸ ਕਰਕੇ ਪੁਲਿਸ ਉਨ੍ਹਾਂ ਦੀ ਮਦਦ ਕਰ ਰਹੀ ਹੈ ।ਪਰਿਵਾਰ ਨੇ ਮੰਗ ਕੀਤੀ ਹੈ ਕਿ ਜਿੰਨਾ ਸਮਾਂ ਉਨ੍ਹਾਂ ਦੇ ਲੜਕੇ ਦੇ ਕਾਤਲਾਂ ਦਾ ਪਤਾ ਪੁਲਸ ਨਹੀਂ ਦੱਸ ਦਿੰਦੀ ਇਸੇ ਤਰ੍ਹਾਂ ਧਰਨਾ ਲੱਗਿਆ ਰਹੇਗਾ ਅਤੇ ਉਹ ਆਪਣੇ ਲੜਕੇ ਨੂੰ ਦਫਨਾਉਣਗੇ ਵੀ ਨਹੀਂ ।
ਪਰਿਵਾਰ ਵਾਲਿਆਂ ਨੇ ਦੋਸ਼ ਲਗਾਏ ਹਨ ਕਿ ਬਲਜਿੰਦਰ ਸਿੰਘ ਜਿਸ ਨੂੰ ਪੁਲਿਸ ਨੇ ਫੜਿਆ ਹੈ ਉਹ ਪਹਿਲਾਂ ਵੀ ਕਈ ਵਾਰਦਾਤਾਂ ਵਿਚ ਸ਼ਾਮਿਲ ਰਿਹਾ ਹੈ ਅਤੇ ਨਾਬਾਲਗ ਹੋਣ ਕਰਕੇ ਪਹਿਲਾਂ ਵੀ ਦੋ ਇਸੇ ਤਰ੍ਹਾਂ ਦੇ ਕਤਲ ਦੇ ਕੇਸ ਹੋਏ ਹਨ ਜਿਸ ਵਿੱਚ ਵੀ ਪਿੰਡ ਵਾਲਿਆਂ ਨੂੰ ਸ਼ੱਕ ਹੈ ਕਿ ਉਸ ਦਾ ਹੀ ਹੱਥ ਸੀ ।ਪਰਿਵਾਰ ਨੇ ਮੰਗ ਕੀਤੀ ਹੈ ਕਿ ਬਲਜਿੰਦਰ ਸਿੰਘ ਦੇ ਮਾਤਾ ਪਿਤਾ ਨੂੰ ਹਿਰਾਸਤ ਵਿਚ ਲੈ ਕੇ ਉਨ੍ਹਾਂ ਤੋਂ ਵੀ ਪੁੱਛਗਿਛ ਕੀਤੀ ਜਾਵੇ ।

ਇਸ ਸਬੰਧ ਵਿੱਚ ਜਦੋਂ ਮਹਿਲ ਕਲਾਂ ਦੇ ਏਐੱਸਪੀ ਪ੍ਰੱਗਿਆ ਜੈਨ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਪੁਲਿਸ ਆਪਣੀ ਡਿਊਟੀ ਜ਼ਿੰਮੇਵਾਰੀ ਨਾਲ ਨਿਭਾ ਰਹੀ ਹੈ ਅਤੇ ਜਿਸ ਲੜਕੇ ਨੂੰ ਪੁਲੀਸ ਨੇ ਹਿਰਾਸਤ ਵਿੱਚ ਲਿਆ ਹੈ ਉਸ ਦਾ ਰਿਮਾਂਡ ਲੈ ਕੇ ਉਸ ਤੋਂ ਪੁੱਛਗਿਛ ਕੀਤੀ ਜਾਵੇਗੀ ਜੇਕਰ ਕੋਈ ਹੋਰ ਵੀ ਇਸ ਵਿੱਚ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਸ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ । ਉਨ੍ਹਾਂ ਨੇ ਕਿਹਾ ਕਿ ਜੇਕਰ ਕੋਈ ਪੁਲਿਸ ਮੁਲਾਜ਼ਮ ਆਪਣੀ ਡਿਊਟੀ ਵਿਚ ਕੁਤਾਹੀ ਵਰਤਦਾ ਹੈ ਤਾਂ ਉਸ ਦੇ ਖਿਲਾਫ ਵੀ ਬਣਦੀ ਕਾਰਵਾਈ ਕੀਤੀ ਜਾਵੇਗੀ ।


Conclusion:ਨੌਜਵਾਨ ਦੀ ਭੇਦਭਰੇ ਹਾਲਾਤਾਂ ਵਿਚ ਹੋਈ ਮੌਤ ਤੋਂ ਬਾਅਦ ਪਿੰਡ ਦੇ ਲੋਕਾਂ ਨੇ ਪਰਿਵਾਰ ਦੇ ਨਾਲ ਰਲ ਕੇ ਟੱਲੇਵਾਲ ਨਹਿਰ ਦੇ ਪੁਲਾਂ ਉੱਪਰ ਧਰਨਾ ਲਗਾਇਆ ਹੈ ਵੱਡੀ ਮਾਤਰਾ ਵਿੱਚ ਪਿੰਡ ਦੇ ਬਜ਼ੁਰਗ ਨੌਜਵਾਨ ਅਤੇ ਔਰਤਾਂ ਇਸ ਧਰਨੇ ਵਿੱਚ ਸ਼ਾਮਲ ਹਨ ਧਰਨਾਕਾਰੀਆਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਜਦ ਤੱਕ ਇਸ ਕੇਸ ਵਿਚ ਸ਼ਾਮਲ ਸਾਰੇ ਦੋਸ਼ੀਆਂ ਨੂੰ ਪੁਲਿਸ ਹਿਰਾਸਤ ਵਿਚ ਲੈ ਕੇ ਉਨ੍ਹਾਂ ਤੇ ਕਾਰਵਾਈ ਨਹੀਂ ਕਰਦੀ ਉਨ੍ਹਾਂ ਚਿਰ ਧਰਨਾ ਜਾਰੀ ਰਹੇਗਾ । ਫਿਲਹਾਲ ਪਰਿਵਾਰ ਵੱਲੋਂ ਸ਼ਮਸ਼ਾਦ ਮੁਹੰਮਦ ਦੀ ਲਾਸ਼ ਨਜਦੀਕੀ ਪਿੰਡ ਲੁਹਾਰਾ ਦੇ ਲਾਸ਼ ਘਰ ਵਿੱਚ ਰੱਖੀ ਗਈ ਹੈ । ਉਨ੍ਹਾਂ ਦਾ ਕਹਿਣਾ ਹੈ ਕਿ ਜਿੰਨਾ ਸਮਾਂ ਇਨਸਾਫ਼ ਨਹੀਂ ਮਿਲਦਾ ਲਾਸ਼ ਨੂੰ ਦਫਨਾਇਆ ਨਹੀਂ ਜਾਵੇਗਾ । ਹੁਣ ਦੇਖਣਾ ਇਹ ਹੋਵੇਗਾ ਕਿ ਪੁਲਿਸ ਅਗਲੀ ਕੀ ਕਾਰਵਾਈ ਕਰਦੀ ਹੈ ਜਿਸ ਨਾਲ ਕਿ ਧਰਨਾਕਾਰੀ ਅਤੇ ਪਰਿਵਾਰ ਦੇ ਮੈਂਬਰ ਸੰਤੁਸ਼ਟ ਹੋ ਸਕਣ ।
ETV Bharat Logo

Copyright © 2024 Ushodaya Enterprises Pvt. Ltd., All Rights Reserved.