ETV Bharat / state

Moga Viral Video Case : ਮੋਗਾ ਦੇ ਪਿੰਡ ਮਾੜੀ ਮੁਸਤਫ਼ਾ 'ਚ ਨੌਜਵਾਨ 'ਤੇ ਤਸ਼ਦੱਦ ਢਾਉਣ ਵਾਲਿਆਂ ਖਿਲਾਫ ਮਾਮਲਾ ਦਰਜ

author img

By ETV Bharat Punjabi Team

Published : Oct 27, 2023, 1:59 PM IST

Updated : Oct 27, 2023, 5:05 PM IST

case has been registered against those who beat up a youth in the village of Madi Mustafa in Moga
ਮੋਗਾ ਦੇ ਪਿੰਡ ਮਾੜੀ ਮੁਸਤਫ਼ਾ 'ਚ ਨੌਜਵਾਨ 'ਤੇ ਤਸ਼ਦੱਦ ਢਾਉਣ ਵਾਲਿਆਂ ਖਿਲਾਫ ਮਾਮਲਾ ਦਰਜ

ਮੋਗਾ ਦੇ ਨੌਜਵਾਨ ਦੀ ਕੁੱਟਮਾਰ ਕਰਦੇ ਵਿਅਕਤੀਆਂ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਹੁਣ ਪੁਲਿਸ ਨੇ ਮੁਲਜ਼ਮਾਂ ਖਿਲਾਫ ਵੱਖ-ਵੱਖ ਧਰਾਵਾਂ ਤਹਿਤ 6 ਲੋਕਾਂ ਦੇ ਬਾਈ ਨੇਮ ਅਤੇ 10 ਤੋਂ 15 ਅਣਪਛਾਤੇ ਲੋਕਾਂ 'ਤੇ ਮਾਮਲਾ ਦਰਜ ਕਰ ਲਿਆ ਹੈ। (Moga viral Video)

ਮੋਗਾ ਦੇ ਪਿੰਡ ਮਾੜੀ ਮੁਸਤਫ਼ਾ 'ਚ ਨੌਜਵਾਨ 'ਤੇ ਤਸ਼ਦੱਦ ਢਾਉਣ ਵਾਲਿਆਂ ਖਿਲਾਫ ਮਾਮਲਾ ਦਰਜ

ਮੋਗਾ : ਬੀਤੇ ਦਿਨੀਂ ਸੋਸ਼ਲ ਮੀਡੀਆ ਉੱਤੇ ਵਾਇਰਲ ਹੋਈ ਇੱਕ ਵਿਅਕਤੀ ਦੀ ਕੁੱਟਮਾਰ ਦੀ ਵੀਡੀਓ ਮਾਮਲੇ 'ਚ ਐਕਸ਼ਨ ਲੈਂਦਿਆਂ ਪੁਲਿਸ ਨੇ ਦੋਸ਼ੀ ਵਿਕਅਤੀਆਂ ਖ਼ਿਲਾਫ਼ ਬਾਇਨੇਮ ਪਰਚੇ ਦਰਜ ਕਰਦਿਆਂ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਦਰਅਸਲ ਇਹ ਮਾਮਲਾ ਮੋਗਾ ਦੇ ਬਾਘਾ ਪੁਰਾਣਾ ’ਚ ਪੈਂਦੇ ਪਿੰਡ ਗੁਰੂਸਰ ਮਾੜੀ ਮੁਸਤਫ਼ਾ ਦਾ ਹੈ ਜਿਥੇ ਕੁਝ ਦਿਨ ਪਹਿਲਾਂ ਪਿੰਡ ਵਾਲਿਆਂ ਨੇ ਇੱਕ ਗਰੀਬ ਪਰਿਵਾਰ ਨਾਲ ਸਬੰਧਤ ਨੌਜਵਾਨ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਸੀ। ਇਸ ਕੁੱਟਮਾਰ ਦੀ ਵੀਡੀਓ ਵੀ ਬਣਾਈ ਗਈ। ਜੋ ਕਿ ਹੁਣ ਵਾਇਰਲ ਹੋ ਰਹੀ ਹੈ। ਮਿਲੀ ਜਾਣਕਾਰੀ ਮੁਤਾਬਿਕ ਪਿੰਡ ਵਾਲਿਆਂ ਦੇ ਤਸ਼ੱਦਦ ਤੋਂ ਬਾਅਦ ਨੌਜਵਾਨ ਦੀ ਮੌਤ ਹੋ ਗਈ ਹੈ।

ਗੁਰਦੁਆਰਾ ਸਾਹਿਬ ’ਚ ਚੋਰੀ ਦੇ ਸਨ ਇਲਜ਼ਾਮ : ਦੱਸ ਦੇਈਏ ਕਿ ਮ੍ਰਿਤਕ ਨੌਜਵਾਨ ਉਜਾਗਰ ਸਿੰਘ ਉੱਤੇ ਇਲਜ਼ਾਮ ਸਨ ਕਿ ਇਹ ਗੁਰਦੁਆਰਾ ਗੁਰੂ-ਪੁਰੀ ’ਚ ਦਾਖ਼ਲ ਹੋਇਆ ਸੀ। ਇਸ ਦੌਰਾਨ ਉਸਨੇ ਦਰਵਾਜ਼ਾ ਤੋੜ ਗੋਲਕ ’ਚੋਂ ਪੈਸੇ ਚੋਰੀ ਕਰ ਲਏ। ਇਸ ਘਟਨਾ ਸਬੰਧੀ ਜਦੋਂ ਪਿੰਡ ਵਾਸੀਆਂ ਨੂੰ ਪਤਾ ਲੱਗਿਆ ਤਾਂ ਉਨ੍ਹਾਂ ਉਕਤ ਨੌਜਵਾਨ ਨੂੰ ਖਿੜਕੀ ਨਾਲ ਬੰਨ੍ਹ ਲਿਆ ਅਤੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਕੁਝ ਲੋਕਾਂ ਦਾ ਕਹਿਣਾ ਸੀ ਕਿ ਨੌਜਵਾਨ ਦਾ ਇਰਾਦਾ ਬੇਅਦਬੀ ਕਰਨ ਦਾ ਸੀ। ਜਿਸ ਤੋਂ ਲੋਕਾਂ ਨੇ ਗੁੱਸੇ ਵਿਚ ਆਕੇ ਨੌਜਵਾਨ ਨਾਲ ਇਹ ਤਸ਼ੱਦਦ ਢਾਇਆ ਗਿਆ। ਬਾਅਦ ’ਚ ਜਖ਼ਮਾਂ ਦੀ ਤਾਬ ਨਾ ਝਲਦਿਆਂ ਹਸਪਤਾਲ ’ਚ ਨੌਜਵਾਨ ਦੀ ਮੌਤ ਹੋ ਗਈ। ਪੁਲਿਸ ਨੇ ਪਰਿਵਾਰ ਦੇ ਬਿਆਨਾਂ ’ਤੇ ਕਾਰਵਾਈ ਕਰਦਿਆਂ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ। ਮ੍ਰਿਤਕ ਨੌਜਵਾਨ ਦੀ ਮਾਂ ਦੇ ਬਿਆਨ ਦੇ ਅਧਾਰ ’ਤੇ 6 ਬਾਏ ਨੇਮ ਅਤੇ 15 ਅਣ-ਪਛਾਤਿਆਂ ’ਤੇ ਮਾਮਲਾ ਦਰਜ ਕੀਤਾ ਗਿਆ ਹੈ।

ਪੁੱਤਰ ਦੀ ਲਾਸ਼ ਬਦਲੇ ਕੋਰੇ ਕਾਗਜ਼ਾਂ 'ਤੇ ਲਗਵਾਏ ਅੰਗੁਠੇ : ਮ੍ਰਿਤਕ ਦੇ ਮਾਪਿਆਂ ਨੇ ਦੋਸ਼ ਲਾਇਆ ਹੈ ਕਿ ਲੋਕਾਂ ਨੇ ਕੁੱਟਮਾਰ ਕਰਨ ਤੋਂ ਬਾਅਦ ਸਾਨੂੰ ਫੋਨ ਕਰਕੇ ਬੁਲਾਇਆ ਅਤੇ ਪੁੱਤਰ ਦੀ ਲਾਸ਼ ਸਾਹਮਣੇ ਰੱਖ ਕੇ ਕਿਹਾ ਕਿ ਉਦੋਂ ਤੱਕ ਲਾਸ਼ ਨਹੀਂ ਦਿੱਟੀ ਜਾਵੇਗੀ ਜਦੋਂ ਤੱਕ ਖਾਲੀ ਕਾਗਜ਼ਾ 'ਤੇ ਦਸਤਖਤ ਨਹੀਂ ਕੀਤੇ। ਪਰਿਵਾਰ ਨੇ ਕਿਹਾ ਕਿ ਸਾਡੇ ਤੋਂ ਖਾਲੀ ਕਾਗਜ਼ਾਂ ਉੱਤੇ ਅੰਗੂਠੇ ਲਗਵਾ ਕੇ ਪੁੱਤ ਦੀ ਲਾਸ਼ ਦਿੱਤੀ ਅਤੇ ਧਮਕੀ ਦਿੱਤੀ ਕਿ ਜੇਕਰ ਪੁਲਿਸ ਨੂੰ ਸੂਚਿਤ ਕੀਤਾ ਤਾਂ ਉਹਨਾਂ ਨੂੰ ਪਿੰਡ ਵਿੱਚ ਨਹੀਂ ਰਹਿਣ ਦਿੱਤਾ ਜਾਵੇਗਾ ! ਪਰਿਵਾਰਿਕ ਮੈਂਬਰਾਂ ਨੇ ਰੋ ਰੋ ਕੇ ਕਿਹਾ ਕਿ ਕੀ ਅਸੀਂ ਵੀ ਤਾਲਿਬਾਨ ਬਣ ਚੁੱਕੇ ਹਾਂ, ਉਹ ਤਾਂ ਚੋਰੀ ਲਈ ਹੱਥ ਕੱਟਦੇ ਤੇ ਅਸੀਂ ਮਨੁੱਖੀ ਬੱਚੇ ਦੀ ਕੁੱਟ ਕੁੱਟ ਕੇ ਜਾਨ ਲੈ ਲਈ।

ਉਧਰ ਪੁਲਿਸ ਹੁਣ ਇਸ ਪੁਰੇ ਮਾਮਲੇ ਦੀ ਪੜਤਾਲ ਵਿੱਚ ਜੁਟੀ ਹੋਈ ਹੈ। ਜਿਨਾਂ ਲੋਕਾਂ ਦੇ ਨਾਮ ਐਫ ਆਈ ਆਰ ਵਿੱਚ ਦਰਜ ਹੈ, ਉਨ੍ਹਾਂ ਲੋਕਾਂ ਖਿਲਾਫ ਬਣਦੀ ਕਾਰਵਾਈ ਕਰਨ ਦਾ ਭਰੋਸਾ ਵੀ ਦਿੱਤਾ ਹੈ।

Last Updated :Oct 27, 2023, 5:05 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.