ETV Bharat / state

Ancient Games In Moga: ਤਕਰੀਬਨ 40-45 ਸਾਲਾਂ ਬਾਅਦ ਬਾਜੀਗਰਾਂ ਨੇ ਯਾਦ ਕਰਵਾਈਆਂ ਪੁਰਾਤਨ ਖੇਡਾਂ, ਵੀਡੀਓ ਰਾਹੀਂ ਤੁਸੀਂ ਵੀ ਮਾਣੋ ਅਨੰਦ

author img

By ETV Bharat Punjabi Team

Published : Oct 9, 2023, 5:18 PM IST

Ancient Games In Moga
Ancient Games In Moga

ਅੱਜ ਦੀ ਨੌਜਵਾਨ ਪੀੜ੍ਹੀ ਪੰਜਾਬ ਦੀਆਂ ਪੁਰਾਣੀਆਂ ਖੇਡਾਂ ਨੂੰ ਨਹੀਂ ਜਾਣਦੀ। ਇਸ ਤੋਂ ਜਾਣੂ ਕਰਵਾਉਣ ਲਈ ਢੋਲ ਦੀ ਗੂੰਜ ਉੱਤੇ ਚੱਲੀਆਂ ਬਾਜੀਗਰਾਂ ਵਲੋਂ ਮਾਰੀਆਂ ਬਾਜੀਆਂ ਨੇ ਨੌਜਵਾਨਾਂ ਨੂੰ ਹੋਰ ਵੀ ਜੋਸ਼ ਨਾਲ ਭਰ ਦਿੱਤਾ। ਅਜਿਹੀਆਂ ਖੇਡਾਂ ਖੇਡੀਆਂ (Ancient Games) ਗਈਆਂ ਜੋ ਕਿ 40-45 ਸਾਲ ਪਹਿਲਾਂ ਖੇਡੀਆਂ ਜਾਂਦੀਆਂ ਸੀ। ਜਾਣੋ, ਤੁਸੀ ਵੀ ਇਨ੍ਹਾਂ ਖੇਡਾਂ ਬਾਰੇ।

ਬਾਜੀਗਰਾਂ ਨੇ ਯਾਦ ਕਰਵਾਈਆਂ ਪੁਰਾਤਨ ਖੇਡਾਂ, ਵੀਡੀਓ ਰਾਹੀਂ ਤੁਸੀਂ ਵੀ ਮਾਣੋ ਅਨੰਦ

ਮੋਗਾ: ਤਕਰੀਬਨ 40-45 ਸਾਲਾਂ ਬਾਅਦ ਬਾਜੀਗਰਾਂ ਨੇ ਪੁਰਾਤਨ ਖੇਡਾਂ ਖੇਡਣੀਆਂ ਸ਼ੁਰੂ ਕੀਤੀਆਂ। ਅੱਜ ਦੀ ਨੌਜਵਾਨ ਪੀੜ੍ਹੀ ਪੰਜਾਬ ਦੀ ਸੱਭਿਅਤਾ ਦੀਆਂ ਖੇਡਾਂ ਨੂੰ ਨਹੀਂ ਜਾਣਦੀ। ਢੋਲ ਦੀ ਗੂੰਜ ਅਤੇ ਤਾੜੀਆਂ ਦੀ ਗੜਗੜਾਹਟ ਨੇ ਬਾਜੀਗਰਾਂ ਦੇ ਨੌਜਵਾਨਾਂ ਨੂੰ ਹੋਰ ਵੀ ਜੋਸ਼ ਨਾਲ ਭਰ ਦਿੱਤਾ। ਉਨ੍ਹਾਂ ਦੇ ਮਜ਼ਾਕੀਆਂ ਚੁਟਕਲਿਆਂ ਨੇ ਲੋਕਾਂ ਨੂੰ ਹਸਾ-ਹਸਾ ਕੇ ਢਿੱਡੀ ਪੀੜਾ ਪਾ ਦਿੱਤੀਆਂ। ਉੱਥੇ ਪਹੁੰਚੇ ਦਰਸ਼ਕਾਂ ਨੇ ਵੀ ਕਿਹਾ ਕਿ ਇੰਨਾਂ ਹਾਸਾ ਕਿਸੇ ਖੇਡ ਵਿੱਚ ਨਹੀਂ ਦੇਖਿਆ ਗਿਆ।

ਪੀਐਮ ਮੋਦੀ-ਕਲਾਮ ਵਰਗੇ ਨੇਤਾਵਾਂ ਦੇ ਬਚਪਨ ਦੀਆਂ ਖੇਡਾਂ: ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਸਾਬਕਾ ਰਾਸ਼ਟਰਪਤੀ ਅਬਦੁਲ ਕਲਾਮ ਤੋਂ ਇਲਾਵਾ ਇਹ ਲੋਕ ਪਿਛਲੇ ਸਮੇਂ ਵਿੱਚ ਕਈ ਰਾਜਾਂ ਦੇ ਮੁੱਖ ਮੰਤਰੀਆਂ ਨੂੰ ਵੀ ਇਹ ਖੇਡ ਖੇਡਦੇ ਵੇਖ ਚੁੱਕੇ ਹਨ। ਸਰਕਾਰ ਨੇ ਇਨ੍ਹਾਂ ਖੇਡਾਂ ਨੂੰ ਮੁੜ ਅੱਖੋਂ-ਪਰੋਖੇ ਕਰ ਦਿੱਤਾ ਹੈ, ਜਦਕਿ ਇਹ ਉਹ ਖੇਡਾਂ ਹਨ, ਜੋ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਰੱਖ ਕੇ ਉਨ੍ਹਾਂ ਦਾ ਪੰਜਾਬੀ ਸੱਭਿਆਚਾਰ ਯਾਦ ਕਰਵਾਉਂਦੀਆਂ ਹਨ। ਮੋਬਾਈਲ ਦੇ ਯੁੱਗ ਵਿੱਚ ਖੇਡਣ ਦੀ ਇਹ ਖੇਡ ਫਿੱਕੀ ਪੈ ਗਈ ਹੈ। ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਅਤੇ ਪੁਰਾਤਨ ਖੇਡਾਂ ਵੱਲ ਰੁਚੀ ਦਿਵਾਉਣ ਲਈ ਵੱਡਾ ਉਪਰਾਲਾ ਮੋਗਾ ਵਿਖੇ ਕੀਤਾ ਗਿਆ।

Ancient Games In Moga
ਬਾਜੀਆਂ ਲਾਉਣ ਵਾਲੇ ਬਾਜੀਗਰ

ਇਨ੍ਹਾਂ ਖੇਡਾਂ ਵਿੱਚ ਦਿਖਾਈ ਬਾਜੀ: ਅੱਜ ਦੇ ਯੁੱਗ ਵਿੱਚ ਨੌਜਵਾਨ ਪੀੜ੍ਹੀ ਪੁਰਾਤਨ ਖੇਡਾਂ ਨੂੰ ਪੂਰੀ ਤਰ੍ਹਾਂ ਵਿਸਾਰ ਚੁੱਕੀ ਹੈ ਅਤੇ ਮੋਬਾਈਲ ਫੋਨ ਦੇ ਯੁੱਗ ਵਿੱਚ ਉਹ ਆਪਣੇ ਸੱਭਿਆਚਾਰ ਨੂੰ ਵੀ ਭੁੱਲਦੀ ਜਾ ਰਹੀ ਹੈ, ਜਦਕਿ ਅੱਜ ਅਸੀਂ ਤੁਹਾਨੂੰ ਉਸ ਯੁੱਗ ਦੀਆਂ ਤਸਵੀਰਾਂ ਦਿਖਾਉਣ ਜਾ ਰਹੇ ਹਾਂ, ਜਿੱਥੇ ਲੋਕ ਖੇਡਦੇ ਹੋਏ ਚਿੱਕੜ ਵਿੱਚ ਡਿੱਗ ਜਾਂਦੇ ਹਨ। ਫਿਰ ਮੰਜੇ ਉੱਪਰੋ ਦੀ ਉੱਚੀ ਛਲਾਂਗ ਲਾਉਣਾ ਤੇ ਅੱਗ ਦੇ ਗੋਲੇ ਚੋਂ ਲੰਘਣਾ ਸਣੇ ਕਈ ਖੇਡਾਂ ਖੇਡੀਆਂ ਗਈਆਂ। ਇੱਥੇ ਪਹੁੰਚੇ ਜੋਗਿੰਦਰ ਸਿੰਘ ਨੇ ਕਿਹਾ ਕਿ ਅੱਜ ਸਮੇਂ ਵਿੱਚ ਬੱਚਿਆਂ ਤੇ ਨੌਜਵਾਨਾਂ ਨੂੰ ਪੁਰਾਤਨ ਖੇਡਾਂ ਤੋਂ ਜਾਣੂ ਕਰਵਾਉਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਹੁਣ ਦੀ ਪੀੜੀ ਦੇ ਬੱਚਿਆਂ ਨੂੰ ਤਾਂ ਇਨ੍ਹਾਂ ਖੇਡਾਂ ਦੇ ਨਾਮ ਤਾਂ ਦੂਰ, ਇਸ ਨੂੰ ਖੇਡਣਾ ਕਿਵੇਂ ਹੈ, ਉਹ ਵੀ ਨਹੀਂ ਜਾਣਦੇ ਹੋਣਗੇ। ਉਨ੍ਹਾਂ ਕਿਹਾ ਬਾਜੀਆਂ ਮਾਰਨ ਨੂੰ ਹੀ ਅੰਗਰੇਜੀ ਵਿੱਚ 'ਐਥਲੈਟਿਕ' ਕਿਹਾ ਜਾਂਦਾ ਹੈ।

Ancient Games In Moga
ਖੇਡਾਂ ਦੇਖਣ ਪਹੁੰਚਿਆ ਨੌਜਵਾਨ

ਸਰੀਰ ਵੀ ਤੰਦਰੁਸਤ ਰਹਿੰਦਾ: ਮੋਗਾ ਵਿੱਚ 40 ਸਾਲਾਂ ਬਾਅਦ ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਆਏ ਜੁਗਲਬੰਦੀਆਂ ਨੇ ਮੋਗਾ ਦੇ ਸਟੇਡੀਅਮ ਵਿੱਚ ਇਹ ਪੁਰਾਤਨ ਖੇਡਾਂ ਢੋਲ ਦੀ ਥਾਪ 'ਤੇ ਖੇਡੀਆਂ ਗਈਆਂ। ਅੱਜ ਦੀਆਂ ਖੇਡਾਂ ਵਿੱਚ ਜੁਗਲਬੰਦੀ, ਰੱਸੀ ਨੂੰ ਦੁਬਾਰਾ ਖਿੱਚਣਾ, ਅੱਗ ਦੇ ਗੋਲੇ ਵਿੱਚੋਂ ਛਾਲ ਮਾਰਨਾ, ਮੰਜਾ ਟਪਕਣਾ, ਲੋਹੇ ਦੀਆਂ ਰਾਡਾਂ ਗਲ ਵਿੱਚ ਪਾਉਣਾ ਅਤੇ ਹੋਰ ਬਹੁਤ ਸਾਰੀਆਂ ਪੁਰਾਣੀਆਂ ਖੇਡਾਂ ਸ਼ਾਮਲ ਰਹੀਆਂ, ਜੋ ਅੱਜ ਦੀ ਨੌਜਵਾਨ ਪੀੜ੍ਹੀ ਲਈ ਨਵੀਂਆਂ ਸਨ। ਇਹ ਖੇਡਾਂ ਜਿੱਥੇ ਨੌਜਵਾਨਾਂ ਨੂੰ ਤੰਦਰੁਸਤ ਰੱਖਦੀ ਹੈ, ਉੱਥੇ ਹੀ ਨਸ਼ਿਆਂ ਤੋਂ ਵੀ ਦੂਰ ਕਰਦੀ ਹੈ।

ਮੋਬਾਈਲ ਉੱਤੇ ਵੀ ਕਦੇ ਨਹੀਂ ਦੇਖਿਆ ਇਹ ਖੇਡਾਂ: ਉੱਥੇ ਪਹੁੰਚੇ, ਇਕ ਨੌਜਵਾਨ ਨੇ ਗੱਲਬਾਤ ਕਰਦਿਆ ਕਿਹਾ ਕਿ ਉਨ੍ਹਾਂ ਨੇ ਅਪਣੀ ਹੋਸ਼ ਵਿੱਚ ਅਜਿਹੀਆਂ ਖੇਡਾਂ ਪਹਿਲੀ ਵਾਰ ਦੇਖੀਆਂ ਹਨ। ਇਨ੍ਹਾਂ ਖੇਡ ਦੇ ਨਾਮ ਜ਼ਰੂਰ ਪਿਤਾ ਦੇ ਮੂੰਹੋ ਸੁਣੇ ਸੀ। ਉਸ ਨੇ ਦੱਸਿਆ ਕਿ, ਸਾਨੂੰ ਸਾਡੇ ਮਾਂ-ਪਿਓ ਨੇ ਕਿਹਾ ਕਿ ਇਹ ਖੇਡਾਂ ਜਾ ਕੇ ਜ਼ਰੂਰ ਦੇਖੇ, ਤਾਂ ਮੈਂ ਅਪਣੇ ਦੋਸਤਾਂ ਨਾਲ ਇੱਥੇ ਪਹੁੰਚਿਆਂ। ਇਨ੍ਹਾਂ ਖੇਡਾਂ ਨੂੰ ਦੇਖ ਕੇ ਬਹੁਤ ਮਜ਼ਾ ਆਇਆ। ਇਨ੍ਹਾਂ ਖੇਡਾਂ ਨੂੰ ਖੇਡਦੇ ਹੋਇਆ ਤਾਂ ਕਦੇ ਮੋਬਾਈਲ ਵਿੱਚ ਵੀ ਨਹੀਂ ਦੇਖਿਆ।

ETV Bharat Logo

Copyright © 2024 Ushodaya Enterprises Pvt. Ltd., All Rights Reserved.