ETV Bharat / state

Moga News: ਸੁਨਿਆਰੇ ਦੀ ਦੁਕਾਨ 'ਤੇ ਲੁੱਟ ਅਤੇ ਕਤਲ ਤੋਂ ਬਾਅਦ ਮੋਗਾ 'ਚ ਵਧਿਆ ਰੋਸ, ਸੂਬੇ ਭਰ ਦੇ ਜਵੈਲਰਸ ਨੇ ਕੀਤੀ ਹੜਤਾਲ

author img

By

Published : Jun 13, 2023, 4:04 PM IST

Updated : Jun 13, 2023, 6:26 PM IST

ਮੋਗਾ 'ਚ ਜਿਊਲਰ ਦੀ ਦੁਕਾਨ 'ਚ ਹੋਈ ਲੁੱਟ ਅਤੇ ਗੋਲੀ ਮਾਰ ਕੇ ਜਿਊਲਰ ਮਾਲਕ ਦੀ ਹੱਤਿਆ ਦੇ ਮਾਮਲੇ 'ਚ ਸ਼ਹਿਰ ਵਿੱਚ ਰੋਸ ਪਾਇਆ ਜਾ ਰਿਹਾ ਹੈ। ਵੱਖ-ਵੱਖ ਸਿਆਸੀ ਤੇ ਸਮਾਜਿਕ ਜਥੇਬੰਦੀਆਂ, ਸਮੂਹ ਬਾਜ਼ਾਰ ਦੁਕਾਨਦਾਰ ਐਸੋਸੀਏਸ਼ਨਾਂ ਨੇ ਮੋਗਾ ਬੰਦ ਰੱਖਣ ਦਾ ਫੈਸਲਾ ਕੀਤਾ ਹੈ। ਸਮੂਹ ਜਥੇਬੰਦੀਆਂ ਵੱਲੋਂ ਮੀਟਿੰਗ ਵੀ ਬੁਲਾਈ ਗਈ, ਜਿਸ ਵਿੱਚ ਵੱਡੀ ਗਿਣਤੀ ਵਿੱਚ ਦੁਕਾਨਦਾਰਾਂ ਨੇ ਸ਼ਮੂਲੀਅਤ ਕੀਤੀ।

After robbery and murder at a goldsmith's shop, protests increased in Moga, it was announced to keep the city's markets closed
Moga News: ਸੁਨਿਆਰੇ ਦੀ ਦੁਕਾਨ 'ਤੇ ਲੁੱਟ ਅਤੇ ਕਤਲ ਤੋਂ ਬਾਅਦ ਮੋਗਾ 'ਚ ਵਧਿਆ ਰੋਸ, ਸ਼ਹਿਰ ਦੇ ਬਜ਼ਾਰ ਬੰਦ ਰੱਖਣ ਦਾ ਕੀਤਾ ਐਲਾਨ

Moga News: ਸੁਨਿਆਰੇ ਦੀ ਦੁਕਾਨ 'ਤੇ ਲੁੱਟ ਅਤੇ ਕਤਲ ਤੋਂ ਬਾਅਦ ਮੋਗਾ 'ਚ ਵਧਿਆ ਰੋਸ, ਸ਼ਹਿਰ ਦੇ ਬਜ਼ਾਰ ਬੰਦ ਰੱਖਣ ਦਾ ਕੀਤਾ ਐਲਾਨ

ਮੋਗਾ: ਬੀਤੇ ਕੱਲ੍ਹ ਮੋਗਾ 'ਚ ਜਿਊਲਰ ਦੀ ਦੁਕਾਨ ਵਿੱਚ ਹੋਈ ਲੁੱਟ ਅਤੇ ਗੋਲੀ ਮਾਰ ਕੇ ਜਿਊਲਰ ਮਾਲਕ ਦੀ ਹੱਤਿਆ ਦੇ ਮਾਮਲੇ 'ਚ ਬੀਤੀ ਦੇਰ ਰਾਤ ਪੰਜਾਬ ਦੇ ਜੀ.ਐੱਸ.ਢਿੱਲੋਂ (ਏ.ਡੀ.ਜੀ.ਪੀ. ਲਾਅ ਐਂਡ ਆਰਡਰ) ਮੋਗਾ ਪਹੁੰਚੇ ਅਤੇ ਜਾਇਜ਼ਾ ਲਿਆ। ਇਸ ਮੌਕੇ ਆਈ.ਜੀ ਫਰੀਦਕੋਟ ਅਤੇ ਮੋਗਾ ਦੇ ਐੱਸ.ਐੱਸ.ਪੀ ਅਤੇ ਅਧਿਕਾਰੀ ਵੀ ਮੌਕੇ 'ਤੇ ਮੌਜੂਦ ਸਨ। ਉਨ੍ਹਾਂ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਲਿਸ ਟੀਮ ਘਟਨਾ ਸਥਾਨ 'ਤੇ ਕੰਮ ਕਰ ਰਹੀ ਹੈ ਅਤੇ ਬਹੁਤ ਜਲਦ ਮੁਲਜ਼ਮਾਂ ਨੂੰ ਗਿਰਫ਼ਤਾਰ ਕਰ ਲਿਆ ਜਾਵੇਗਾ।

ਆਮ ਲੋਕਾਂ 'ਚ ਬਣਿਆ ਡਰ ਦਾ ਮਾਹੋਲ: ਉਥੇ ਹੀ ਇਸ ਕਤਲ ਤੋਂ ਬਾਅਦ ਹੁਣ ਮੋਗਾ ਵਿਖੇ ਮਾਹੌਲ ਗਰਮਾਇਆ ਹੋਇਆ ਹੈ। ਮੋਗਾ ਮਾਰਕੀਟ ਨੂੰ ਬੰਦ ਕਰਕੇ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਜਲਦ ਤੋਂ ਜਲਦ ਮੁਲਜ਼ਮ ਨੂੰ ਕਾਬੂ ਕੀਤਾ ਜਾਵੇ। ਪੰਜਾਬ ਵਿੱਚ ਲਗਾਤਾਰ ਵਿਗੜ ਰਹੀ ਲਾਅ ਐਂਡ ਆਰਡਰ ਦੀ ਸਥਿਤੀ ਤੋਂ ਬਾਅਦ ਹੁਣ ਆਮ ਲੋਕ ਤੰਗ ਹਨ। ਇਸ ਘਟਨਾ ਤੋਂ ਬਾਅਦ ਸਾਰੇ ਹੀ ਦੁਕਾਨਦਾਰਾਂ ਦੇ ਦਿਲ੍ਹਾਂ 'ਚ ਡਰ ਦਾ ਮਾਹੌਲ ਬਣਿਆ ਹੋਇਆ ਹੈ। ਲੋਕਾਂ ਨੇ ਕਿਹਾ ਕਿ ਸੂਬੇ ਵਿਚ ਰਾਸ਼ਟਰਪਤੀ ਰਾਜ ਲਾਗੂ ਕਰ ਦੇਣਾ ਚਾਹੀਦਾ ਹੈ, ਤਾਂ ਜੋ ਅਜਿਹੀਆਂ ਵਾਰਦਾਤਾਂ ਨਾ ਹੋਣ। ਇੰਨਾ ਹੀ ਨਹੀਂ ਲੋਕਾਂ ਨੇ ਤਾਂ ਯੋਗੀ ਰਾਜ ਦੀ ਸਿਫਤ ਕਰਦਿਆਂ ਕਿਹਾ ਕਿ ਪੰਜਾਬ ਵਿਚ ਯੋਗੀ ਰਾਜ ਵਰਗਾ ਸਖਤ ਕਾਨੂੰਨ ਬਣਾਉਣਾ ਚਾਹੀਦਾ ਹੈ ਕਿ ਲੋਕ ਅਪਰਾਧ ਕਰਨ ਤੋਂ ਪਹਿਲਾਂ ਸੌ ਵਾਰ ਸੋਚਣ।

ਭੱਜਣ ਵਿੱਚ ਹੋਏ ਕਾਮਯਾਬ : ਉਥੇ ਹੀ ਲੁੱਟ ਅਤੇ ਕਤਲ ਦੀ ਘਟਨਾ ਸਬੰਧੀ ਮ੍ਰਿਤਕ ਦੁਕਾਨਦਾਰ ਦੀ ਦੁਕਾਨ ਦੇ ਕਰਿੰਦੇ ਨੇ ਦੱਸਿਆ ਕਿ ਉਸ ਸਮੇਂ ਉਹ ਰੋਟੀ ਖਾਣ ਜਾ ਰਿਹਾ ਸੀ ਤਾਂ ਦੁਕਾਨ ਦੇ ਮਾਲਕ ਨੇ ਉਸ ਨੂੰ ਫ਼ੋਨ ਕੀਤਾ ਪਰ ਉਹ ਬੋਲਣ ਦੀ ਹਾਲਤ ਵਿੱਚ ਨਹੀਂ ਸੀ ਅਤੇ ਫ਼ੋਨ ਚਾਲੂ ਸੀ, ਜਿਸ ਨੂੰ ਸੁਣ ਕੇ ਰੌਲਾ ਪੈਣ 'ਤੇ ਉਸ ਨੇ ਦੇਖਿਆ ਕਿ 5 ਵਿਅਕਤੀ ਦੁਕਾਨ ਤੋਂ ਭੱਜ ਰਹੇ ਸਨ ਅਤੇ ਉਨ੍ਹਾਂ ਦੇ ਹੱਥਾਂ ਵਿੱਚ ਬੰਦੂਕਾਂ ਸਨ। ਉਸ ਨੇ ਉਨ੍ਹਾਂ 'ਤੇ ਇੱਟ ਨਾਲ ਹਮਲਾ ਕੀਤਾ ਪਰ ਉਹ ਭੱਜਣ ਵਿੱਚ ਕਾਮਯਾਬ ਹੋ ਗਏ। ਜਦੋਂ ਉਸ ਨੇ ਦੁਕਾਨ ਦੇ ਅੰਦਰ ਜਾ ਕੇ ਦੇਖਿਆ ਤਾਂ ਵਿੱਕੀ ਨੂੰ ਜ਼ਖਮੀ ਹਾਲਤ ਵਿੱਚ ਦੇਖਿਆ ਅਤੇ ਦੁਕਾਨ ਦਾ ਸਾਮਾਨ ਅਤੇ ਵਿੱਕੀ ਦਾ ਲਾਇਸੈਂਸੀ ਰਿਵਾਲਵਰ ਖੋਹ ਕੇ ਲੈ ਗਏ ਸੀ। ਉਨ੍ਹਾਂ ਦੱਸਿਆ ਕਿ ਬਿੱਕੀ ਨੂੰ ਜ਼ਖਮੀ ਹਾਲਤ 'ਚ ਨਿੱਜੀ ਹਸਪਤਾਲ ਲਿਜਾਇਆ ਗਿਆ ਤਾਂ ਉਸ ਨੂੰ ਇਲਾਜ ਲਈ ਡੀ.ਐੱਮ.ਸੀ ਰੈਫਰ ਕੀਤਾ ਗਿਆ ਤਾਂ ਵਿੱਕੀ ਦੀ ਮੌਤ ਹੋ ਗਈ।

ਸੀਸੀਟੀਵੀ ਕੈਮਰੇ ਖੰਘਾਲੇ ਜਾ ਰਹੇ: ਮ੍ਰਿਤਕ ਦੇ ਰਿਸ਼ਤੇਦਾਰ ਨੇ ਦੱਸਿਆ ਕਿ ਰਾਤ ਕਰੀਬ 1 ਵਜੇ ਉਹ ਘਰ ਰੋਟੀ ਖਾਣ ਗਿਆ ਸੀ ਤਾਂ ਦੁਕਾਨ ਦੇ ਕਰਮਚਾਰੀਆਂ ਨੇ ਫੋਨ ਕੀਤਾ ਕਿ ਕੁਝ ਲੋਕ ਸਾਮਾਨ ਦੇਖਣ ਆਏ ਹਨ। ਪਰ ਲੋਕ ਠੀਕ ਨਹੀਂ ਲੱਗ ਰਹੇ। ਇਸ ਤੋਂ ਬਾਅਦ ਵਿੱਕੀ ਦੁਪਹਿਰ 1.30 ਵਜੇ ਦੇ ਕਰੀਬ ਆਪਣੀ ਦੁਕਾਨ 'ਤੇ ਪਹੁੰਚਦਾ ਹੈ ਅਤੇ ਦੁਕਾਨ 'ਤੇ ਬੈਠੇ 3 ਲੋਕ ਕੋਲ ਬੈਠ ਜਾਂਦੇ ਹਨ, ਕੁਝ ਦੇਰ ਬਾਅਦ ਅਚਾਨਕ ਬੰਦੂਕ ਕੱਢ ਕੇ ਉਸ 'ਤੇ ਹਮਲਾ ਕਰ ਦਿੰਦੇ ਹਨ ਅਤੇ ਇਕ ਗੋਲੀ ਚਲਾਉਣ ਤੋਂ ਬਾਅਦ ਵਿੱਕੀ ਨੇ ਆਪਣਾ ਰਿਵਾਲਵਰ ਕੱਢ ਲਿਆ। ਜਦੋਂ ਉਨ੍ਹਾਂ ਨੇ ਕਾਊਂਟਰ ਦੇ ਅੰਦਰ ਜਾਣ ਦੀ ਕੋਸ਼ਿਸ਼ ਕੀਤੀ ਤਾਂ ਲੁਟੇਰਿਆਂ ਨੇ ਇੱਕ ਹੋਰ ਗੋਲੀ ਚਲਾ ਦਿੱਤੀ ਅਤੇ ਸ਼ੋਅਰੂਮ ਦਾ ਦਰਵਾਜ਼ਾ ਬੰਦ ਹੋਣ ਕਾਰਨ ਲੀਡ ਤੋੜ ਕੇ ਭੱਜ ਗਏ। ਲੁਟੇਰੇ ਦੁਕਾਨ ਵਿੱਚੋਂ ਕਰੀਬ 400/500 ਗ੍ਰਾਮ ਸੋਨਾ ਵੀ ਲੈ ਗਏ। ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਸ਼ਹਿਰ ਦੇ ਆਲੇ ਦੁਆਲੇ ਲੱਗੇ ਸੀਸੀਟੀਵੀ ਕੈਮਰੇ ਵੀ ਖੰਘਾਲੇ ਜਾ ਰਹੇ ਹਨ।

ਬਠਿੰਡਾ ਵਿਚ ਵੀ ਵੀ ਹੋਇਆ ਵਿਰੋਧ : ਉਥੇ ਹੀ ਗੱਲ ਕੀਤੀ ਜਾਵੇ ਬਠਿੰਡਾ ਸ਼ਹਿਰ ਦੀ ਤਾਂ ਇਥੇ ਹੀ ਮੋਗਾ ਕਤਲਕਾਂਡ ਨੂੰ ਲੈ ਕੇ ਲੋਕਾਂ ਵਿਚ ਰੋਸ ਵੇਖਣ ਨੂੰ ਮਿਲਿਆ ਜਿਥੇਲੋਕਾਂ ਨੇ ਪੰਜਾਬ ਸਰਕਾਰ ਮੁਰਦਾਬਾਦ ਦੇ ਨਾਅਰੇ ਲਾਏ ਅਤੇ ਮੁਲਜ਼ਮ ਨੂੰ ਗਿਰਫ਼ਤਾਰ ਕਰਨ ਦੀ ਮੰਗ ਨੂੰ ਲੈ ਕੇ ਨਾਅਰੇਬਾਜ਼ੀ ਤੋਂ ਬਾਅਦ ਸਵਰਨਕਾਰਾਂ ਦੇ ਵੱਲੋਂ ਵੀ ਬਠਿੰਡਾ ਵਿੱਚ ਪੁਲਿਸ ਪ੍ਰਸ਼ਾਸਨ ਨੂੰ ਮੁਲਜ਼ਮਾਂ ਦੀ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਇਕ ਮੰਗ ਪੱਤਰ ਵੀ ਸੌਂਪਿਆ। ਇਸ ਸਭ ਨਾਅਰੇਬਾਜ਼ੀ ਤੇ ਧਰਨਾ ਸਦਭਾਵਨਾ ਚੌਂਕ ਬਠਿੰਡਾ ਵਿੱਚ ਕੀਤਾ ਗਿਆ। ਇਸ ਧਰਨੇ ਦੀ ਅਗਵਾਈ ਕਰ ਰਹੇ ਸਰਾਫਾ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਨੇ ਦੱਸਿਆ ਕਿ ਪੰਜਾਬ ਦੇ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ।

Moga News: ਸੁਨਿਆਰੇ ਦੀ ਦੁਕਾਨ 'ਤੇ ਲੁੱਟ ਅਤੇ ਕਤਲ ਤੋਂ ਬਾਅਦ ਮੋਗਾ 'ਚ ਵਧਿਆ ਰੋਸ, ਸ਼ਹਿਰ ਦੇ ਬਜ਼ਾਰ ਬੰਦ ਰੱਖਣ ਦਾ ਕੀਤਾ ਐਲਾਨ

ਇੱਥੇ ਕੋਈ ਵੀ ਮਹਿਫੂਜ ਨਹੀਂ ਹੈ ਕਿ ਜਿਸ ਤਰੀਕੇ ਦੇ ਨਾਲ ਸੁਨਿਆਰੇ ਵਿੱਕੀ ਦਾ ਕਤਲ ਕੀਤਾ ਗਿਆ ਹੈ। ਉਸ ਨਾਲ ਪੂਰੇ ਬਜ਼ਾਰਾਂ ਦੇ ਵਪਾਰੀਆਂ ਵਿਚ ਦਹਿਸ਼ਤ ਦਾ ਮਾਹੌਲ ਹੈ। ਇਸੇ ਕਰਕੇ ਅੱਜ ਵਪਾਰੀ ਇਸ ਗਲ ਦੀ ਮੰਗ ਕਰਦੇ ਹਨ। ਘਟਨਾ ਨੂੰ ਅੰਜਾਮ ਦੇਣ ਵਾਲੇ ਮੁਲਜ਼ਮਾਂ ਨੂੰ ਜਲਦ ਗਿਰਫ਼ਤਾਰ ਕੀਤਾ ਜਾਵੇ ਅਤੇ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ। ਇਸਦੇ ਨਾਲ ਹੀ ਪ੍ਰਸਾਸ਼ਨ ਨੂੰ ਵਪਾਰੀਆਂ ਦੀ ਸੁਰੱਖਿਆ ਨੂੰ ਲੈ ਕੇ ਕੋਈ ਅਹਿਮ ਉਪਰਾਲੇ ਕਰਨੇ ਚਾਹੀਦੇ ਹਨ ਤਾਂ ਕਿ ਪੰਜਾਬ ਦਾ ਵਪਾਰੀ ਸੁਰੱਖਿਅਤ ਢੰਗ ਨਾਲ ਵਪਾਰ ਕਰ ਸਕਣ।

Last Updated :Jun 13, 2023, 6:26 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.