ETV Bharat / state

ਵਿਸ਼ਵ ਕੱਪ ਦੇ ਫਾਈਨਲ ਮੈਚ ਤੋਂ ਪਹਿਲਾਂ ਮੋਗਾ ਦੇ ਇਸ ਵਿਅਕਤੀ ਦਾ ਨਿਵੇਕਲਾ ਕਾਰਨਾਮਾ, 45 ਇੰਚ ਦੀ ਟਰਾਫੀ ਬਣਾ ਕੇ ਦਿੱਤੀਆਂ ਭਾਰਤੀ ਟੀਮ ਨੂੰ ਸ਼ੁੱਭਕਾਮਨਾਵਾਂ

author img

By ETV Bharat Punjabi Team

Published : Nov 18, 2023, 5:41 PM IST

World Cup trophy
World Cup trophy

Cricket World Cup 2023: ਵਿਸ਼ਵ ਕੱਪ 2023 ਵਿੱਚ ਭਾਰਤੀ ਟੀਮ ਦੀ ਜਿੱਤ ਲਈ ਹਰ ਪਾਸੇ ਦੁਆਵਾਂ ਹੋ ਰਹੀਆਂ ਹਨ। ਕਈ ਥਾਵਾਂ 'ਤੇ ਮੰਦਰ 'ਚ ਪੂਜਾ ਅਰਚਨਾ ਕੀਤੀ ਜਾ ਰਹੀ ਹੈ ਅਤੇ ਕਿਤੇ ਮਸਜਿਦ 'ਚ ਨਮਾਜ਼ ਅਦਾ ਕੀਤੀ ਜਾ ਰਹੀ ਹੈ। ਇਸੇ ਤਰ੍ਹਾਂ ਪੰਜਾਬ ਦੇ ਜ਼ਿਲ੍ਹੇ ਮੋਗੇ ਵਿੱਚ ਇੱਕ ਕਲਾਕਾਰ ਵੱਲੋਂ 45 ਇੰਚ ਦੀ ਟਰਾਫੀ ਬਣਾ ਕੇ ਭਾਰਤੀ ਟੀਮ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਜਾ ਰਹੀਆਂ ਹਨ।

ਕਲਾਕਾਰ ਗੁਰਪ੍ਰੀਤ ਸਿੰਘ ਕੋਮਲ ਨਾਲ ਈਟੀਵੀ ਭਾਰਤ ਦੀ ਗੱਲਬਾਤ

ਮੋਗਾ: ਵਿਸ਼ਵ ਕੱਪ 2023 ਦੇ ਫਾਈਨਲ ਮੈਚ ਲਈ ਉਤਸ਼ਾਹ ਪ੍ਰਸ਼ੰਸਕਾਂ ਦੇ ਸਿਰ ਚੜ ਬੋਲ ਰਿਹਾ ਹੈ। ਭਾਰਤੀ ਟੀਮ ਦੀ ਨਜ਼ਰ 2011 ਦੇ ਵਿਸ਼ਵ ਕੱਪ ਦੇ ਜਸ਼ਨਾਂ ਨੂੰ ਦੁਹਰਾਉਣ 'ਤੇ ਹੋਵੇਗੀ। ਭਾਰਤੀ ਕ੍ਰਿਕਟ ਪ੍ਰਸ਼ੰਸਕਾਂ ਨੂੰ ਉਮੀਦ ਹੈ ਕਿ ਇਸ ਵਾਰ ਭਾਰਤ ਵਿਸ਼ਵ ਕੱਪ ਜਿੱਤ ਕੇ ਤੀਜੀ ਵਾਰ ਟਰਾਫੀ ਜਿੱਤੇਗਾ। ਭਾਰਤ ਵਿੱਚ ਹਰ ਪਾਸੇ ਵਿਸ਼ਵ ਕੱਪ 2023 ਦੇ ਮੈਚ ਜਿੱਤਣ ਲਈ ਅਰਦਾਸਾਂ ਕੀਤੀਆਂ ਜਾ ਰਹੀਆਂ ਹਨ। ਹਰ ਕੋਈ ਆਪਣੇ ਪੱਧਰ ਉਤੇ ਟੀਮ ਨੂੰ ਸ਼ੁੱਭਕਾਮਨਾਵਾਂ ਦੇ ਰਿਹਾ ਹੈ, ਇਸੇ ਤਰ੍ਹਾਂ ਪੰਜਾਬ ਦੇ ਜ਼ਿਲ੍ਹੇ ਮੋਗੇ ਨਾਲ ਸੰਬੰਧਿਤ ਇੱਕ ਵਿਅਕਤੀ ਨੇ ਅਨੌਖੇ ਤਰੀਕਾ ਨਾਲ ਟੀਮ ਇੰਡੀਆ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਹਨ।

ਜੀ ਹਾਂ, ਤੁਸੀਂ ਸਹੀ ਪੜ੍ਹਿਆ ਹੈ...ਕ੍ਰਿਕਟ ਵਿਸ਼ਵ ਕੱਪ ਦਾ ਫਾਈਨਲ ਮੈਚ ਐਤਵਾਰ ਨੂੰ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਖੇਡਿਆ ਜਾਵੇਗਾ। ਸਾਰੇ ਦੇਸ਼ ਵਾਸੀ ਭਾਰਤ ਦੀ ਜਿੱਤ ਲਈ ਦੁਆਵਾਂ ਕਰ ਰਹੇ ਹਨ। ਅਜਿਹਾ ਹੀ ਇੱਕ ਕ੍ਰਿਕਟ ਪ੍ਰੇਮੀ ਹੈ 50 ਸਾਲਾਂ ਗੁਰਪ੍ਰੀਤ ਸਿੰਘ ਕੋਮਲ। ਇਸ 50 ਸਾਲਾਂ ਗੁਰਪ੍ਰੀਤ ਨੇ ਭਾਰਤੀ ਟੀਮ ਨੂੰ ਸ਼ੁੱਭਕਾਮਨਾਵਾਂ ਦੇਣ ਲਈ 45 ਇੰਚ ਲੰਬੀ ਟਰਾਫੀ ਬਣਾਈ ਹੈ। ਇਸ ਤੋਂ ਪਹਿਲਾਂ 2011 'ਚ ਵੀ ਭਾਰਤੀ ਟੀਮ ਨੂੰ ਸ਼ੁੱਭਕਾਮਨਾਵਾਂ ਦੇਣ ਲਈ ਕੋਮਲ ਨੇ 14 ਫੁੱਟ ਲੰਬਾ ਪੇਂਟ ਬੁਰਸ਼ ਬਣਾਇਆ ਸੀ।

45 ਇੰਚ ਦੀ ਟਰਾਫੀ
45 ਇੰਚ ਦੀ ਟਰਾਫੀ

ਵੇਸਟ ਸਮੱਗਰੀ ਤੋਂ ਬਣਾਈ ਗਈ ਹੈ ਇਹ ਟਰਾਫੀ: ਉਲੇਖਯੋਗ ਹੈ ਕਿ ਇਸ 50 ਸਾਲਾਂ ਵਿਅਕਤੀ ਨੇ ਭਾਰਤ ਅਤੇ ਨਿਊਜ਼ੀਲੈਂਡ ਦੇ ਸੈਮੀਫਾਈਨਲ ਮੈਚ ਤੋਂ ਬਾਅਦ ਹੀ ਵਰਲਡ ਕੱਪ ਟਰਾਫੀ ਬਣਾਉਣੀ ਸ਼ੁਰੂ ਕਰ ਦਿੱਤੀ ਸੀ, ਦਿਲਚਸਪ ਗੱਲ ਇਹ ਹੈ ਕਿ ਇਹ ਟਰਾਫੀ ਵੇਸਟ ਸਮੱਗਰੀ ਤੋਂ ਬਣਾਈ ਗਈ ਹੈ, ਹੁਣ ਟਰਾਫੀ ਨੂੰ ਦੇਖਣ ਲਈ ਆਸ-ਪਾਸ ਦੇ ਇਲਾਕਿਆਂ ਤੋਂ ਲੋਕ ਇਕੱਠੇ ਹੋ ਰਹੇ ਹਨ।

ਇਸ ਕਲਾਕਾਰ ਨੇ ਆਪਣੇ ਮਨ ਦੇ ਭਾਵ ਸਾਂਝੇ ਕਰਦੇ ਹੋਏ ਦੱਸਿਆ ਕਿ ਅਹਿਮਦਾਬਾਦ ਵਿੱਚ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਖੇਡੇ ਜਾਣ ਵਾਲੇ ਵਿਸ਼ਵ ਕੱਪ ਫਾਈਨਲ ਵਿੱਚ ਭਾਰਤ ਜਿੱਤ ਦਰਜ ਕਰੇਗਾ। ਭਾਰਤੀ ਟੀਮ ਪੂਰੀ ਏਕਤਾ ਨਾਲ ਕ੍ਰਿਕਟ ਖੇਡ ਰਹੀ ਹੈ ਅਤੇ ਵਿਸ਼ਵ ਪੱਧਰ ਉਤੇ ਰਿਕਾਰਡ ਬਣਾ ਰਹੀ ਹੈ।

ਕੋਮਲ ਨੇ ਅੱਗੇ ਕਿਹਾ ਗਿਆ ਕਿ ਇੱਕ ਵਾਰ ਫਿਰ ਭਾਰਤੀ ਟੀਮ 1983, 2011 ਦੇ ਇਤਿਹਾਸ ਨੂੰ ਦੁਹਰਾਏਗੀ ਅਤੇ ਵਿਸ਼ਵ ਕੱਪ ਇਕ ਵਾਰ ਫਿਰ ਭਾਰਤ ਵਿਚ ਆਵੇਗਾ ਅਤੇ 19 ਨਵੰਬਰ ਦਾ ਦਿਨ ਵਿਦੇਸ਼ਾਂ ਵਿਚ ਵੱਸਦੇ ਭਾਰਤੀਆਂ ਲਈ ਖੁਸ਼ੀਆਂ ਭਰਿਆ ਦਿਨ ਹੋਵੇਗਾ।

'ਲਿਮਕਾ ਬੁੱਕ ਆਫ ਰਿਕਾਰਡ' ਵਿੱਚ ਦੋ ਵਾਰ ਦਰਜ ਗੁਰਪ੍ਰੀਤ ਸਿੰਘ ਕੋਮਲ ਦਾ ਨਾਂ: ਤੁਹਾਨੂੰ ਦੱਸ ਦਈਏ ਕਿ ਗੁਰਪ੍ਰੀਤ ਸਿੰਘ ਕੋਮਲ ਦਾ ਨਾਂ 'ਲਿਮਕਾ ਬੁੱਕ ਆਫ ਰਿਕਾਰਡ' ਵਿੱਚ ਦੋ ਵਾਰ ਦਰਜ ਹੈ। 2022 'ਚ ਉਹ ਕ੍ਰਿਕਟਰ ਹਰਭਜਨ ਸਿੰਘ ਨੂੰ ਇੱਕ ਚੈਨਲ 'ਤੇ ਮਿਲੇ ਸਨ ਅਤੇ ਉਨ੍ਹਾਂ ਦੀ ਲਾਈਵ ਪੇਂਟਿੰਗ ਵੀ ਬਣਾਈ ਸੀ। ਦਿੱਗਜ ਕ੍ਰਿਕਟਰ ਹਰਭਜਨ ਸਿੰਘ ਵੀ ਉਨ੍ਹਾਂ ਦੀ ਕਲਾ ਤੋਂ ਬਹੁਤ ਪ੍ਰਭਾਵਿਤ ਹੋਏ ਸਨ ਅਤੇ ਉਨ੍ਹਾਂ ਨੇ ਇਸ ਪੇਂਟਿੰਗ 'ਤੇ ਆਪਣਾ ਆਟੋਗ੍ਰਾਫ ਦਿੱਤਾ ਸੀ।

ਤੁਹਾਨੂੰ ਦੱਸ ਦੇਈਏ ਕਿ ਭਾਰਤੀ ਟੀਮ 2011 ਵਿਸ਼ਵ ਕੱਪ ਤੋਂ ਬਾਅਦ ਇਸ ਵਾਰ ਹੀ ਫਾਈਨਲ ਵਿੱਚ ਪਹੁੰਚੀ ਹੈ। ਭਾਰਤ ਦਾ ਹਰ ਕ੍ਰਿਕਟ ਪ੍ਰਸ਼ੰਸਕ ਚਾਹੁੰਦਾ ਹੈ ਕਿ ਇਸ ਵਾਰ ਵਿਸ਼ਵ ਕੱਪ ਦੀ ਟਰਾਫੀ ਭਾਰਤੀ ਟੀਮ ਕੋਲ ਆਵੇ। 2019 ਵਿਸ਼ਵ ਕੱਪ ਵਿੱਚ ਭਾਰਤ ਨਿਊਜ਼ੀਲੈਂਡ ਤੋਂ 19 ਦੌੜਾਂ ਨਾਲ ਹਾਰ ਕੇ ਵਿਸ਼ਵ ਕੱਪ ਟਰਾਫੀ ਦੀ ਦੌੜ ਤੋਂ ਬਾਹਰ ਹੋ ਗਿਆ ਸੀ, ਜਿਸ ਨਾਲ ਲੱਖਾਂ ਪ੍ਰਸ਼ੰਸਕਾਂ ਦੇ ਦਿਲ ਟੁੱਟ ਗਏ ਸਨ।

ਉਲੇਖਯੋਗ ਹੈ ਕਿ ਫਾਈਨਲ ਵਿੱਚ ਭਾਰਤ ਨਾਲ ਭਿੜਨ ਵਾਲੀ ਆਸਟਰੇਲੀਆਈ ਟੀਮ ਪੰਜ ਵਾਰ ਦੀ ਚੈਂਪੀਅਨ ਹੈ, ਜਦੋਂ ਕਿ ਭਾਰਤੀ ਟੀਮ ਹੁਣ ਤੱਕ ਸਿਰਫ਼ 2 ਵਿਸ਼ਵ ਕੱਪ ਜਿੱਤ ਸਕੀ ਹੈ। ਭਾਰਤ ਨੇ ਪਹਿਲਾਂ ਵਿਸ਼ਵ ਕੱਪ 1983 ਵਿੱਚ ਕਪਿਲ ਦੇਵ ਦੀ ਅਗਵਾਈ ਵਿੱਚ ਅਤੇ ਦੂਜਾ ਵਿਸ਼ਵ ਕੱਪ 2011 ਵਿੱਚ ਮਹਿੰਦਰ ਸਿੰਘ ਧੋਨੀ ਦੀ ਅਗਵਾਈ ਵਿੱਚ ਜਿੱਤਿਆ ਸੀ। ਹੁਣ ਰੋਹਿਤ ਸ਼ਰਮਾ ਦੀ ਅਗਵਾਈ ਵਿੱਚ ਇੱਕ ਵਾਰ ਫਿਰ ਵਿਸ਼ਵ ਕੱਪ ਸਾਡੇ ਵਤਨ ਆਵੇਗਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.