ETV Bharat / state

ਛੱਤ ਡਿੱਗਣ ਕਾਰਨ ਜ਼ਖ਼ਮੀ ਹੋਏ ਮਜ਼ਦੂਰ

author img

By

Published : Jul 15, 2022, 2:24 PM IST

ਛੱਤ ਡਿੱਗਣ ਕਾਰਨ ਜ਼ਖ਼ਮੀ ਹੋਏ ਮਜ਼ਦੂਰ
ਛੱਤ ਡਿੱਗਣ ਕਾਰਨ ਜ਼ਖ਼ਮੀ ਹੋਏ ਮਜ਼ਦੂਰ

ਮਾਨਸਾ ਦੇ ਪਿੰਡ ਨੰਗਲ ਕਲਾਂ (Nangal Kalan village of the district) ਦੇ ਵਿੱਚ ਮਜ਼ਦੂਰਾਂ ‘ਤੇ ਛੱਤ ਡਿੱਗਣ ਕਾਰਨ ਮਜ਼ਦੂਰਾਂ ਜ਼ਖ਼ਮੀ (injured) ਹੋਏ ਹਨ।

ਮਾਨਸਾ: ਬੀਤੇ ਦਿਨ ਜ਼ਿਲ੍ਹੇ ਦੇ ਪਿੰਡ ਨੰਗਲ ਕਲਾਂ (Nangal Kalan village of the district) ਦੇ ਵਿੱਚ ਮਜ਼ਦੂਰਾਂ ‘ਤੇ ਛੱਤ ਡਿੱਗਣ ਕਾਰਨ ਮਜ਼ਦੂਰਾਂ ਜ਼ਖ਼ਮੀ (injured) ਹੋਏ ਹਨ। ਜਿਸ ਨੂੰ ਸ਼ਹਿਰ ਦੇ ਸਿਵਲ ਹਸਪਤਾਲ (The city's civil hospital) ਦੇ ਵਿੱਚ ਇਲਾਜ ਲਈ ਭਰਤੀ ਕਰਵਾਇਆ ਗਿਆ ਹੈ। ਇਸ ਮੌਕੇ ਬਹੁਜਨ ਸਮਾਜ ਪਾਰਟੀ ਦੇ ਪੰਜਾਬ ਇੰਚਾਰਜ (Bahujan Samaj Party's Punjab in-charge) ਕੁਲਦੀਪ ਸਿੰਘ ਸਰਦੂਲਗੜ੍ਹ ਪੀੜਤਾ ਦਾ ਹਾਲ ਜਾਣਨ ਲਈ ਹਸਪਤਾਲ ਪਹੁੰਚੇ। ਇਸ ਮੌਕੇ ਇਨ੍ਹਾਂ ਮਜ਼ਦੂਰਾਂ ਦੀ ਬੇਗਮਪੁਰਾ ਏਡ ਵੱਲੋਂ ਆਰਥਿਕ ਮੱਦਦ ਵੀ ਕੀਤੀ ਗਈ, ਉੱਥੇ ਉਨ੍ਹਾਂ ਪੰਜਾਬ ਸਰਕਾਰ ਤੋਂ ਵੀ ਮੰਗ ਕੀਤੀ, ਕਿ ਪੰਜਾਬ ਸਰਕਾਰ (Government of Punjab) ਤੁਰੰਤ ਜ਼ਖ਼ਮੀ ਮਜ਼ਦੂਰਾਂ ਨੂੰ ਅਤੇ ਆਪਣੀ ਜਾਨ ਗਵਾ ਚੁੱਕੀ ਮਜ਼ਦੂਰ ਔਰਤ ਦੇ ਪਰਿਵਾਰ ਨੂੰ ਤੁਰੰਤ ਮੁਆਵਜ਼ਾ ਜਾਰੀ ਕਰੇ।

ਦਰਅਸਲ ਮਾਮਲਾ ਉਸ ਸਮੇਂ ਵਾਪਰਿਆਂ ਜਦੋਂ ਪਿੰਡ ਨੰਗਲ ਕਲਾਂ ਵਿੱਚ 10/15 ਮਜ਼ਦੂਰ ਝੋਨਾ ਲਗਾ ਰਹੇ ਸਨ, ਪਰ ਜਦੋਂ ਅਚਾਨਕ ਮੀਂਹ ਆਇਆ ਤਾਂ ਇਹ ਸਾਰੇ ਮੀਂਹ ਤੋਂ ਬਚਣ ਦੇ ਲਈ ਇੱਕ ਛੱਤ ਦਾ ਸਹਾਰਾ ਲੈਦੇ ਹਨ, ਪਰ ਉਹ ਛੱਤ ਮੀਂਹ ਵਿੱਚ ਡਿੱਪ ਗਈ। ਇਸ ਦੌਰਾਨ ਇੱਕ ਮਜ਼ੂਦਰ ਔਰਤ ਦੀ ਮੌਤ ਹੋ ਗਈ। ਜਦਕਿ 3 ਹੋਰ ਮਜ਼ਦੂਰ ਪੀੜਤ ਔਰਤਾਂ ਨੂੰ ਪਟਿਆਲਾ ਦੇ ਹਸਪਤਾਲ ਲਈ ਰੈਫਰ ਕੀਤਾ ਗਿਆ ਹੈ।

ਛੱਤ ਡਿੱਗਣ ਕਾਰਨ ਜ਼ਖ਼ਮੀ ਹੋਏ ਮਜ਼ਦੂਰ

ਇਸ ਮੌਕੇ ਉਨ੍ਹਾਂ ਨੇ ਪੰਜਾਬ ਸਰਕਾਰ ਨੂੰ ਜਿੱਥੇ ਪੀੜਤਾ ਦੀ ਮਦਦ ਲਈ ਗੁਹਾਰ ਲਗਾਈ ਗਈ ਹੈ, ਉੱਥੇ ਹੀ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਗਈ ਹੈ, ਕਿ ਜੇਕਰ ਪੰਜਾਬ ਸਰਕਾਰ ਨੇ ਜਲਦ ਹੀ ਇਨ੍ਹਾਂ ਪੀੜਤ ਪਰਿਵਾਰਾਂ ਦੀ ਮਦਦ ਨਹੀਂ ਕੀਤੀ, ਤਾਂ ਉਹ ਪੰਜਾਬ ਸਰਕਾਰ ਖ਼ਿਲਾਫ਼ ਵੱਡੇ ਪੱਧਰ ‘ਤੇ ਸੰਘਰਸ਼ ਕਰਨਗੇ।

ਇਹ ਵੀ ਪੜ੍ਹੋ: ਮਜੀਠੀਆ ਜ਼ਮਾਨਤ ਮਾਮਲਾ: ਸਪੈਸ਼ਲ ਬੈਂਚ ਦੇ ਜੱਜ ਨੇ ਮਾਮਲੇ ਤੋਂ ਕੀਤਾ ਖੁਦ ਨੂੰ ਵੱਖ

ETV Bharat Logo

Copyright © 2024 Ushodaya Enterprises Pvt. Ltd., All Rights Reserved.