ETV Bharat / state

ਮਾਨਸਾ ਵਿੱਚ ਬੇਮੌਸਮੀ ਬਰਸਾਤ ਨੇ ਫਸਲਾਂ ਕੀਤੀਆਂ ਤਬਾਹ, ਮੁਆਵਜ਼ੇ ਲਈ ਕਿਸਾਨਾਂ ਨੇ ਲਾਇਆ ਧਰਨਾ

author img

By

Published : Oct 14, 2022, 4:19 PM IST

Unseasonal rain in Mansa destroyed crops, farmers staged dharna for compensation
ਮਾਨਸਾ ਵਿੱਚ ਬੇਮੌਸਮੀ ਬਰਸਾਤ ਨੇ ਫਸਲਾਂ ਕੀਤੀਆਂ ਤਬਾਹ,ਮੁਆਵਜ਼ੇ ਲਈ ਕਿਸਾਨਾਂ ਨੇ ਲਾਇਆ ਧਰਨਾ

ਮਾਨਸਾ ਵਿੱਚ ਬੇਮੌਸਮੀ ਬਰਸਾਤ (Unseasonal rain) ਕਾਰਨ ਤਬਾਹ ਹੋਈ ਜੀਰੀ ਦੀ ਫਸਲ (Destroyed cumin crop) ਅਤੇ ਕੱਚੇ ਮਕਾਨ ਢਹਿਣ ਤੋਂ ਬਾਅਦ ਕਿਸਾਨਾਂ ਵੱਲੋਂ ਮੁਆਵਜ਼ੇ ਲਈ ਡੀਸੀ ਦਫਤਰ (DC office) ਦੇ ਬਾਹਰ 3 ਦਿਨਾਂ ਤੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਮੁਆਵਜ਼ਾ ਨਹੀਂ ਮਿਲਦਾ ਪ੍ਰਦਰਸ਼ਨ ਇਸੇ ਤਰ੍ਹਾਂ ਜਾਰੀ ਰਹੇਗਾ।

ਮਾਨਸਾ: ਜ਼ਿਲ੍ਹਾ ਮਾਨਸਾ ਦੇ ਵੱਖ ਵੱਖ ਪਿੰਡਾਂ ਦੇ ਵਿੱਚ ਬੇਮੌਸਮੀ ਹੋਈ ਬਾਰਿਸ਼ (Unseasonal rain) ਦੇ ਨਾਲ ਖਰਾਬ ਹੋਈਆਂ ਫਸਲਾਂ (Destroyed cumin crop) ਦੀ ਗਿਰਦਾਵਰੀ ਅਤੇ ਮੁਆਵਜ਼ੇ ਦੇ ਲਈ ਕਿਸਾਨਾਂ ਵੱਲੋਂ ਲਗਾਤਾਰ ਪਿਛਲੇ ਤਿੰਨ ਦਿਨਾਂ ਤੋਂ ਡੀਸੀ ਦਫ਼ਤਰ (DC office ) ਦੇ ਬਾਹਰ ਧਰਨਾ ਪ੍ਰਦਰਸ਼ਨ ਜਾਰੀ ਹੈ।

ਮਾਨਸਾ ਵਿੱਚ ਬੇਮੌਸਮੀ ਬਰਸਾਤ ਨੇ ਫਸਲਾਂ ਕੀਤੀਆਂ ਤਬਾਹ,ਮੁਆਵਜ਼ੇ ਲਈ ਕਿਸਾਨਾਂ ਨੇ ਲਾਇਆ ਧਰਨਾ

ਕਿਸਾਨਾਂ ਨੇ ਕਿਹਾ ਕਿ ਸਰਕਾਰ ਗਿਰਦਾਵਰੀ ਕਰਨ ਦਾ ਐਲਾਨ ਤਾਂ ਕਰ ਦਿੰਦੀ ਹੈ ਪਰ ਉਸ ਨੂੰ ਅਮਲੀ ਜਾਮਾ ਨਹੀਂ ਪਹਿਨਾਇਆ ਜਾਂਦਾ ਉਨ੍ਹਾਂ ਕਿਹਾ ਕਿ ਸਰਦੂਲਗੜ੍ਹ ਝੁਨੀਰ ਅਤੇ ਮਾਨਸਾ ਜ਼ਿਲ੍ਹੇ ਦੇ ਵਿੱਚ ਹਜ਼ਾਰਾਂ ਏਕੜ (Thousands of acres) ਬਾਰਿਸ਼ ਦੇ ਨਾਲ ਫ਼ਸਲ ਖ਼ਰਾਬ ਹੋਈ ਹੈ ਪਰ ਅਜੇ ਤੱਕ ਸਰਕਾਰ ਵੱਲੋਂ ਇਨ੍ਹਾਂ ਫਸਲਾਂ ਦੀ ਗਿਰਦਾਵਰੀ ਨਹੀਂ ਕਰਵਾਈ ਗਈ।ਕਿਸਾਨਾਂ ਨੇ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਸੱਤਾ ਵਿੱਚ ਆਉਣ ਤੋਂ ਪਹਿਲਾਂ ਕਿਸਾਨੀ ਦਾ ਖਾਸ ਖਿਆਲ ਰੱਖਣ ਲਈ ਵੱਡੇ ਵੱਡੇ ਦਾਅਵੇ ਕਰਦੀ ਥੱਕਦੀ ਨਹੀਂ ਸੀ ਪਰ ਹੁਣ ਸਰਕਾਰ ਵੱਲੋੇਂ ਕਿਸਾਨਾਂ ਦੀ ਸਾਰ ਵੀ ਨਹੀਂ ਲਈ ਜਾ ਰਹੀ।

ਕਿਸਾਨਾਂ ਦਾ ਕਹਿਣਾ ਹੈ ਕਿ ਆਪਣੀਆਂ ਹੱਕੀ ਮੰਗਾਂ ਨੂੰ ਲੈਕੇ ਡੀਸੀ ਦਫਤਰ (DC office ) ਦੇ ਬਾਹਰ ਉਨ੍ਹਾਂ ਦਾ ਧਰਨਾ ਲੰਮੇਂ ਸਮੇਂ ਤੋਂ ਚੱਲ ਰਿਹਾ ਪਰ ਫਿਰ ਵੀ ਕੋਈ ਵੀ ਸਰਕਾਰ ਨੁਮਾਇੰਦਾ ਉਨ੍ਹਾਂ ਦੀ ਸਾਰ ਤੱਕ ਲੈਣ ਨਹੀਂ ਪਹੁੰਚਿਆ ਜਿਸ ਕਾਰਣ ਕਿਸਾਨਾਂ ਦਾ ਰੋਹ ਹੋਰ ਵੀ ਵੱਧਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਬੇਮੌਸਮੀ ਬਰਸਾਤ(Unseasonal rain) ਨੇ ਫਸਲ ਤਾਂ ਤਬਾਹ ਕੀਤੀ ਹੀ ਹੈ ਪਰ ਕਈ ਗਰੀਬ ਲੋਕਾਂ ਦੇ ਮਕਾਨ ਵੀ ਢਹਿ-ਢੇਰੀ ਕੀਤੇ ਹਨ ਪਰ ਸਰਕਾਰ ਕਿਸੇ ਵੱਲ ਵੀ ਝਾਤ ਨਹੀਂ ਪਾ ਰਹੀ।

ਕਿਸਾਨਾਂ ਨੇ ਸਰਕਾਰ ਖ਼ਿਲਾਫ਼ ਜ਼ਬਰਦਸਤ ਨਾਅਰੇਬਾਜ਼ੀ (Strong sloganeering) ਕਰਦਿਆਂ ਚਿਤਾਵਨੀ ਦਿੱਤੀ ਕਿ ਕਿਹਾ ਕਿ ਜੇਕਰ ਜਲਦ ਹੀ ਸਰਕਾਰ ਨੇ ਇਨ੍ਹਾਂ ਫ਼ਸਲਾਂ ਦੀ ਅਤੇ ਪਿੰਡਾਂ ਦੇ ਵਿੱਚ ਗ਼ਰੀਬ ਲੋਕਾਂ ਦੇ ਡਿੱਗੇ ਘਰਾਂ ਦੀ ਗਿਰਦਾਵਰੀ ਕਰਵਾ ਕੇ ਮੁਆਵਜ਼ਾ ਜਾਰੀ ਨਾ ਕੀਤਾ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ।

ਇਹ ਵੀ ਪੜ੍ਹੋ: ਗੁਰਮੀਤ ਰਾਮ ਰਹੀਮ ਨੂੰ ਮਿਲੀ 40 ਦਿਨਾਂ ਦੀ ਪੈਰੋਲ

ETV Bharat Logo

Copyright © 2024 Ushodaya Enterprises Pvt. Ltd., All Rights Reserved.