ETV Bharat / state

ਕਿਸਾਨੀ ਸੰਘਰਸ਼ 'ਚ ਸ਼ਹੀਦ ਹੋਏ ਪਹਿਲੇ ਕਿਸਾਨ ਦੇ ਪਰਿਵਾਰ ਨਾਲ ਖ਼ਾਸ ਗੱਲਬਾਤ

author img

By

Published : Nov 19, 2021, 9:57 PM IST

ਅੱਜ (ਸ਼ੁੱਕਰਵਾਰ) ਕੇਂਦਰ ਦੀ ਮੋਦੀ ਸਰਕਾਰ ਨੇ ਇਨ੍ਹਾਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦਾ ਐਲਾਨ ਕੀਤਾ ਹੈ। ਈਟੀਵੀ ਭਾਰਤ ਨੇ ਕਿਸਾਨ ਅੰਦੋਲਨ ਦੇ ਪਹਿਲੇ ਸ਼ਹੀਦ ਧੰਨਾ ਸਿੰਘ ਦੇ ਪਰਿਵਾਰ ਦੇ ਨਾਲ ਵਿਸ਼ੇਸ਼ ਗੱਲਬਾਤ ਕੀਤੀ।

ਕਿਸਾਨੀ ਸੰਘਰਸ਼ ਵਿੱਚ ਸ਼ਹੀਦ ਹੋਏ ਪਹਿਲੇ ਕਿਸਾਨ ਦੇ ਪਰਿਵਾਰ ਨਾਲ ਖ਼ਾਸ ਗੱਲਬਾਤ
ਕਿਸਾਨੀ ਸੰਘਰਸ਼ ਵਿੱਚ ਸ਼ਹੀਦ ਹੋਏ ਪਹਿਲੇ ਕਿਸਾਨ ਦੇ ਪਰਿਵਾਰ ਨਾਲ ਖ਼ਾਸ ਗੱਲਬਾਤ

ਮਾਨਸਾ: 26 ਨਵੰਬਰ 2020 ਨੂੰ ਕਿਸਾਨ ਖੇਤੀ ਕਾਨੂੰਨਾਂ (Farmer Agriculture Laws) ਨੂੰ ਰੱਦ ਕਰਵਾਉਣ ਦੇ ਲਈ ਦਿੱਲੀ ਨੂੰ ਕੂਚ ਕਰ ਦਿੰਦੇ ਹਨ। ਜਿਸਦੇ ਵਿੱਚ 27 ਨਵੰਬਰ ਦੀ ਸਵੇਰ ਮਾਨਸਾ ਜ਼ਿਲ੍ਹੇ ਦੇ ਪਿੰਡ ਖਿਆਲੀ ਚਹਿਲਾਂ ਵਾਲੀ ਦਾ ਕਿਸਾਨ ਧੰਨਾ ਸਿੰਘ ਸ਼ਹੀਦ ਹੋ ਗਿਆ।

ਅੱਜ (ਸ਼ੁੱਕਰਵਾਰ) ਕੇਂਦਰ ਦੀ ਮੋਦੀ ਸਰਕਾਰ (Modi government at the center) ਨੇ ਇਨ੍ਹਾਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦਾ ਐਲਾਨ ਕੀਤਾ ਹੈ। ਈਟੀਵੀ ਭਾਰਤ ਨੇ ਕਿਸਾਨ ਅੰਦੋਲਨ ਦੇ ਪਹਿਲੇ ਸ਼ਹੀਦ ਧੰਨਾ ਸਿੰਘ ਦੇ ਪਰਿਵਾਰ ਦੇ ਨਾਲ ਵਿਸ਼ੇਸ਼ ਗੱਲਬਾਤ ਕੀਤੀ।

ਕਿਸਾਨੀ ਸੰਘਰਸ਼ ਵਿੱਚ ਸ਼ਹੀਦ ਹੋਏ ਪਹਿਲੇ ਕਿਸਾਨ ਦੇ ਪਰਿਵਾਰ ਨਾਲ ਖ਼ਾਸ ਗੱਲਬਾਤ

ਧੰਨਾ ਸਿੰਘ ਦੀ ਪਤਨੀ ਮਨਜੀਤ ਕੌਰ ਬੇਟੀ ਸੁਖਦੀਪ ਕੌਰ ਨੇ ਕਿਹਾ ਕਿ ਜੇਕਰ ਕੇਂਦਰ ਸਰਕਾਰ ਇੱਕ ਸਾਲ ਪਹਿਲਾਂ ਹੀ ਖੇਤੀ ਕਾਨੂੰਨ ਰੱਦ ਕਰ ਦਿੰਦੀ, ਤਾਂ ਸ਼ਾਇਦ ਧੰਨਾ ਸਿੰਘ ਅੱਜ (ਸ਼ੁੱਕਰਵਾਰ) ਉਨ੍ਹਾਂ ਦੇ ਵਿੱਚ ਹੁੰਦਾ ਅਤੇ ਹੋਰ ਵੀ ਸੈਂਕੜੇ ਕਿਸਾਨ ਸ਼ਹੀਦ ਨਾ ਹੁੰਦੇ। ਉਨ੍ਹਾਂ ਦੇ ਘਰਾਂ ਦੇ ਵਿੱਚ ਵੀ ਸੱਥਰ ਨਾ ਵਿਛਦੇ।

ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਹੁਣ ਵੀ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦਾ ਐਲਾਨ ਕੀਤਾ ਹੈ, ਜਦੋਂ ਸੈਂਕੜੇ ਕਿਸਾਨ ਇਸ ਅੰਦੋਲਨ ਦੀ ਭੇਂਟ ਚੜ੍ਹ ਚੁੱਕੇ ਹਨ। ਉਨ੍ਹਾਂ ਮੋਦੀ ਸਰਕਾਰ ਨੂੰ ਕਿਹਾ ਕਿ ਜਿੰਨੇ ਵੀ ਕਿਸਾਨ ਇਸ ਅੰਦੋਲਨ ਵਿੱਚ ਸ਼ਹੀਦ ਹੋਏ ਹਨ। ਉਨ੍ਹਾਂ ਦੇ ਪਰਿਵਾਰਾਂ ਦੀ ਸਰਕਾਰ ਆਰਥਿਕ ਮਦਦ ਕਰੇ ਅਤੇ ਉਨ੍ਹਾਂ ਨੂੰ ਸਰਕਾਰੀ ਨੌਕਰੀ ਦੇਵੇ ਤਾਂ ਕਿ ਪਿੱਛੇ ਰਹਿੰਦਾ ਪਰਿਵਾਰ ਆਪਣੀ ਜ਼ਿੰਦਗੀ ਸੁਖੀ ਬਤੀਤ ਕਰ ਸਕੇ।

ਇਹ ਵੀ ਪੜ੍ਹੋ :Agriculture law repeal: ਨਰਿੰਦਰ ਮੋਦੀ ਦੇ ਫ਼ੈਸਲੇ ਤੋਂ ਬਾਅਦ ਭਖਿਆ ਸਿਆਸੀ ਬਜ਼ਾਰ

ETV Bharat Logo

Copyright © 2024 Ushodaya Enterprises Pvt. Ltd., All Rights Reserved.