ETV Bharat / state

UP Boy Reached Moosa : ਸਿੱਧੂ ਮੂਸੇਵਾਲਾ ਦੀ ਦੀਵਾਨਗੀ, ਯੂਪੀ ਤੋਂ ਪੈਦਲ ਚੱਲ ਕੇ ਪਰਿਵਾਰ ਨੂੰ ਮਿਲਣ ਆਇਆ ਪ੍ਰਸ਼ੰਸਕ

author img

By

Published : Aug 22, 2023, 8:32 PM IST

Sidhu Moosewala's craze, a fan came to meet the family on foot from UP
UP Boy Reached Moosa : ਸਿੱਧੂ ਮੂਸੇਵਾਲਾ ਦੀ ਦੀਵਾਨਗੀ,ਯੂਪੀ ਤੋਂ ਪੈਦਲ ਚੱਲ ਕੇ ਪਰਿਵਾਰ ਨੂੰ ਮਿਲਣ ਆਇਆ ਪ੍ਰਸ਼ੰਸਕ

ਸਿੱਧੂ ਮੂਸੇ ਵਾਲਾ ਨੂੰ ਪਿਆਰ ਕਰਨ ਵਾਲੇ ਉਸਦੇ ਫ਼ੈਨ ਦੇਸ਼ਾਂ ਵਿਦੇਸ਼ਾਂ ਵਿਚੋਂ ਰੋਜ਼ਾਨਾ ਹੀ ਮੂਸਾ ਪਿੰਡ ਵਿਖੇ ਪਹੁੰਚਦੇ ਨੇ। ਸਿੱਧੂ ਮੂਸੇਵਾਲਾ ਦੇ ਮਾਤਾ ਪਿਤਾ ਦੇ ਨਾਲ ਗੱਲਬਾਤ ਕਰਦੇ ਨੇ, ਅਜਿਹਾ ਹੀ ਇੱਕ ਫੈਨ ਸਿੱਧੂ ਮੂਸੇਵਾਲੇ ਦਾ ਯੂਪੀ ਦੇ ਮੇਰਠ ਤੋਂ ਦੇਸ਼ ਦੀ ਪੈਦਲ ਯਾਤਰਾ ਕਰਦਾ ਹੋਇਆ ਪੰਜਾਬ ਪਹੁੰਚਿਆ।

ਯੂਪੀ ਤੋਂ ਪੈਦਲ ਚੱਲ ਕੇ ਆਇਆ ਮੂਸੇਵਾਲਾ ਦਾ ਪ੍ਰਸ਼ੰਸਕ

ਮਾਨਸਾ : ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਭਾਵੇਂ ਹੀ ਇਸ ਦੁਨੀਆ ਵਿੱਚ ਨਹੀਂ ਹੈ,ਪਰ ਉਸ ਨੂੰ ਪਿਆਰ ਕਰਨ ਵਾਲੇ ਅੱਜ ਵੀ ਆਪਣੀਆਂ ਯਾਦਾਂ ਵਿੱਚ ਉਸ ਨੂੰ ਜ਼ਿੰਦਾ ਰੱਖ ਰਹੇ ਹਨ। ਦੇਸ਼ਾਂ ਵਿਦੇਸ਼ਾਂ ਤੋਂ ਸਿੱਧੂ ਦੇ ਮਾਪਿਆਂ ਨੂੰ ਆਪਣਾ ਸੁਨੇਹਾ ਭੇਜਦੇ ਹਨ। ਪਰ ਕੁਝ ਪ੍ਰਸ਼ੰਸਕ ਅਜਿਹੇ ਵੀ ਦੀਵਾਨੇ ਹਨ ਜੋ ਕਿ ਅਨੋਖੇ ਤਰੀਕੇ ਨਾਲ ਸਿੱਧੂ ਨੂੰ ਸ਼ਰਧਾਂਜਲੀ ਦਿੰਦੇ ਹੋਏ ਉਸ ਦੇ ਪਰਿਵਾਰ ਤਕ ਪਹੁੰਚ ਕਰਦੇ ਹਨ। ਅਜਿਹਾ ਹੀ ਦੇਖਣ ਨੂੰ ਮਿਲਿਆ ਹੈ ਮੂਸਾ ਪਿੰਡ ਵਿਖੇ ਜਿਥੇ ਗਾਇਕ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਨੂੰ ਮਿਲਣ ਲਈ ਯੂਪੀ ਦਾ ਇੱਕ ਨੌਜਵਾਨ ਪੈਦਲ ਯਾਤਰਾ ਕਰਨ ਤੋਂ ਬਾਅਦ ਕਰੀਬ ਡੇਢ ਮਹੀਨੇ ਬਾਅਦ ਪਿੰਡ ਮੂਸਾ ਆਇਆ। ਯੂਪੀ ਦਾ ਰਹਿਣ ਵਾਲਾ ਚੀਨੂੰ ਜੋ ਭਾਰਤ ਦੇਸ਼ ਦੀ ਪੈਦਲ ਯਾਤਰਾ ਕਰ ਰਿਹਾ ਹੈ, ਇਹ ਨੌਜਵਾਨ ਸਿੱਧੂ ਮੂਸੇਵਾਲਾ ਦੇ ਘਰ ਵੀ ਪੈਦਲ ਹੀ ਪਹੁੰਚਿਆ ਅਤੇ ਸਿੱਧੂ ਮੂਸੇ ਵਾਲਾ ਦੀ ਹਵੇਲੀ ਨੂੰ ਨਮਸਕਾਰ ਕਰਨ ਤੋਂ ਬਾਅਦ ਥਾਪੀ ਮਾਰ ਕੇ ਸਿੱਧੂ ਨੂੰ ਟ੍ਰਿਬਿਊਟ ਵੀ ਦਿੱਤਾ।

ਦੇਸ਼ਾਂ ਵਿਦੇਸ਼ਾਂ ਵਿੱਚ ਸਿੱਧੂ ਨੇ ਕਮਾਇਆ ਪਿਆਰ : ਇਸ ਨੌਜਵਾਨ ਨੇ ਕਿਹਾ ਕਿ ਕੋਈ ਵੀ ਯਾਤਰਾ ਪੈਸੇ ਦੇ ਨਾਲ ਨਹੀਂ ਕੀਤੀ ਜਾ ਜਾ ਸਕਦੀ ਅਤੇ ਯਾਤਰਾ ਪੈਦਲ ਵੀ ਕੀਤੀ ਜਾ ਸਕਦੀ ਹੈ ਅਤੇ ਉਹ ਡੇਢ ਮਹੀਨੇ ਤੋਂ ਯੂਪੀ ਤੋਂ ਚੱਲ ਕੇ ਦੇਸ਼ ਦੀਆਂ ਪੰਜ ਸਟੇਟਾਂ ਘੁੰਮ ਚੁੱਕਿਆ ਹੈ। ਜਿਹਨਾਂ ਦੇ ਵਿੱਚ ਜੰਮੂ ਕਸ਼ਮੀਰ, ਹਿਮਾਚਲ ਪ੍ਰਦੇਸ਼ ਅਤੇ ਹਰਿਆਣਾ ਹੁੰਦਾ ਹੋਇਆ ਹੋਣਾ ਪੰਜਾਬ ਦੇ ਵਿੱਚ ਦਾਖਲ ਹੋਇਆ ਹੈ। ਜਿੱਥੇ ਉਸ ਦੀ ਇੱਛਾ ਸੀ ਕਿ ਸਭ ਤੋਂ ਪਹਿਲਾਂ ਸਿੱਧੂ ਮੂਸੇਵਾਲਾ ਦੇ ਘਰ ਜਾਣਾ ਹੈ। ਇਸ ਨੌਜਵਾਨ ਨੇ ਕਿਹਾ ਕਿ ਸਿੱਧੂ ਦੀ ਲੋਕਪ੍ਰਿਅਤਾ ਉਸ ਦੇ ਘਰ ਪਹੁੰਚ ਕੇ ਦੇਖੀ ਜਾ ਸਕਦੀ ਹੈ ,ਕਿਉਂਕਿ ਅੱਜ ਵੀ ਉਸਨੂੰ ਪਿਆਰ ਕਰਨ ਵਾਲੇ ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ ਰੋਜ਼ਾਨਾ ਹੀ ਪਹੁੰਚਦੇ ਹਨ।

ਸਿੱਧੂ ਨੂੰ ਮਿਲੇ ਇਨਸਾਫ : ਉਨ੍ਹਾਂ ਕਿਹਾ ਕਿ ਬੇਸ਼ਕ ਕੋਈ ਸੈਲੀਬ੍ਰਿਟੀ ਜਾਂ ਰਾਜਨੇਤਾ ਦੀ ਮੌਤ ਹੁੰਦੀ ਹੈ ਤਾਂ ਉਸ ਨੂੰ ਕੁਝ ਦਿਨ ਤੱਕ ਯਾਦ ਕੀਤਾ ਜਾਂਦਾ ਹੈ ਪਰ ਸਿੱਧੂ ਮੂਸੇਵਾਲਾ ਨੇ ਆਪਣੀ ਅਜਿਹੀ ਪ੍ਰਸ਼ੰਸਕਾਂ ਦੇ ਦਿਲਾਂ ਵਿੱਚ ਜਗ੍ਹਾ ਬਣਾਈ ਕਿ ਉਸ ਦੀ ਮੌਤ ਨੂੰ ਇਕ ਸਾਲ ਬੀਤ ਜਾਣ ਦੇ ਬਾਵਜੂਦ ਪ੍ਰਸ਼ੰਸਕ ਉਸ ਦੇ ਘਰ ਪਹੁੰਚਦੇ ਹਨ। ਉਹਨਾਂ ਕਿਹਾ ਸਿੱਧੂ ਮੂਸੇਵਾਲਾ ਦੇ ਮਾਤਾ ਪਿਤਾ ਇਨਸਾਫ਼ ਦੀ ਮੰਗ ਕਰਦੇ ਹਨ ਅਤੇ ਉਨ੍ਹਾਂ ਦਾ ਸਭ ਨੂੰ ਸਾਥ ਦੇਣਾ ਚਾਹੀਦਾ ਹੈ ਅਤੇ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜਾ ਦੇਵੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.