ETV Bharat / state

ਸਿੱਖਿਆ ਮੰਤਰੀ ਨੂੰ ਮਿਲੇ ਮੂਸੇਵਾਲਾ ਦੇ ਮਾਤਾ ਪਿਤਾ, ਸਕੂਲ ਵਿੱਚ ਖਾਲੀ ਅਸਾਮੀਆਂ ਭਰਨ ਦੀ ਕੀਤੀ ਮੰਗ

author img

By

Published : Nov 14, 2022, 3:44 PM IST

Sidhu Moosewala parents met with Education Minister
ਸਿੱਧੂ ਮੂਸੇਵਾਲਾ ਦੇ ਮਾਤਾ ਪਿਤਾ ਨੇ ਸਿੱਖਿਆ ਮੰਤਰੀ ਨਾਲ ਕੀਤੀ ਮੁਲਾਕਾਤ

ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਦੇ ਮਾਤਾ ਪਿਤਾ ਨੇ ਸਿੱਖਿਆ ਮੰਤਰੀ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਮੂਸਾ ਪਿੰਡ ਦੇ ਸਕੂਲ ਵਿੱਚ ਖਾਲੀ ਪਈਆਂ 9 ਅਸਾਮੀਆਂ ਭਰਨ ਦੀ ਮੰਗ ਕੀਤੀ ਹੈ।

ਮਾਨਸਾ: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਮਾਤਾ ਪਿਤਾ ਵੱਲੋਂ ਪਿੰਡ ਮੂਸਾ ਦੇ ਸਰਕਾਰੀ ਸਕੂਲ ਵਿੱਚ ਸਟਾਫ ਦੀ ਵੱਡੀ ਕਮੀ ਹੋਣ ਦੇ ਚਲਦਿਆਂ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਚੰਡੀਗੜ੍ਹ ਵਿਖੇ ਮਿਲ ਕੇ ਮੰਗ ਪੱਤਰ ਦਿੱਤਾ ਹੈ ਅਤੇ ਤੁਰੰਤ ਇਨ੍ਹਾਂ ਖਾਲੀ ਪਈਆਂ ਅਸਾਮੀਆਂ ਨੂੰ ਭਰਨ ਦੀ ਮੰਗ ਕੀਤੀ ਹੈ।

Sidhu Moosewala parents met with Education Minister
ਸਿੱਧੂ ਮੂਸੇਵਾਲਾ ਦੇ ਮਾਤਾ ਪਿਤਾ ਨੇ ਸਿੱਖਿਆ ਮੰਤਰੀ ਨਾਲ ਕੀਤੀ ਮੁਲਾਕਾਤ

ਸਕੂਲ ਵਿੱਚ ਖਾਲੀ ਪਈਆਂ 9 ਅਸਾਮੀਆਂ: ਮਿਲੀ ਜਾਣਕਾਰੀ ਮੁਤਾਬਿਕ ਮੂਸਾ ਪਿੰਡ ਦੇ ਸਰਕਾਰੀ ਸਕੂਲ ਵਿੱਚ ਪ੍ਰਿੰਸੀਪਲ ਸਮੇਤ 9 ਪੋਸਟਾਂ ਖਾਲੀ ਹਨ ਜਿਨ੍ਹਾਂ ਵਿਚ ਪ੍ਰਿੰਸੀਪਲ, ਲੈਕਚਰਾਰ ਇੰਗਲਿਸ਼, ਲੈਕਚਰਾਰ ਹਿਸਟਰੀ, ਲੈਕਚਰਾਰ ਪੋਲ ਸਾਇੰਸ, ਲੈਕਚਰਾਰ ਪੰਜਾਬੀ, ਡੀ ਪੀ ਮਾਸਟਰ, ਲਾਇਬਰੇਰੀਅਨ, ਲਾਇਬਰੇਰੀ ਰਿਸਟਰੋਡ, ਮਾਲੀ ਕਮ ਚੌਕੀਦਾਰ ਖਾਲੀ ਹਨ।

Sidhu Moosewala parents met with Education Minister
ਸਿੱਖਿਆ ਮੰਤਰੀ ਨੇ ਕੀਤੀ ਮੰਗ

ਅਧਿਆਪਕ ਦੀ ਤੁਰੰਤ ਭਰੀ ਜਾਵੇ ਅਸਾਮੀ: ਇਸ ਮੰਗ ਪੱਤਰ ਦੇ ਵਿਚ ਉਨ੍ਹਾਂ ਇਹ ਵੀ ਲਿਖਿਆ ਹੈ ਕਿ ਪਤਾ ਲੱਗਿਆ ਹੈ ਕਿ ਇਸ ਸਕੂਲ ਦੇ ਵਿੱਚੋਂ ਛੇ ਅਧਿਆਪਕ ਹੋਰ ਬਦਲੀ ਕਰਵਾ ਕੇ ਜਾਣਾ ਚਾਹੁੰਦੇ ਹਨ। ਉਨ੍ਹਾਂ ਸਰਕਾਰ ਨੂੰ ਇਹ ਵੀ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਅਧਿਆਪਕ ਦੀ ਬਦਲੀ ਕੀਤੀ ਜਾਂਦੀ ਹੈ ਤਾਂ ਤੁਰੰਤ ਉਨ੍ਹਾਂ ਦੀ ਜਗ੍ਹਾ ’ਤੇ ਅਧਿਆਪਕ ਨੂੰ ਤੈਨਾਤ ਕੀਤਾ ਜਾਵੇ।

ਇਹ ਵੀ ਪੜੋ: ਪਨਬੱਸ ਪੀਆਰਟੀਸੀ ਵੱਲੋਂ ਪੰਜਾਬ ਵਿੱਚ ਚੱਕਾ ਜਾਮ, ਯਾਤਰੀ ਹੋਏ ਖੱਜ਼ਲ ਖੁਆਰ

ETV Bharat Logo

Copyright © 2024 Ushodaya Enterprises Pvt. Ltd., All Rights Reserved.