ETV Bharat / state

ਮਾਨਸਾ ਸਿਵਲ ਹਸਪਤਾਲ ਵਿੱਚ ਇਨਸਾਨੀਅਤ ਹੋਈ ਸ਼ਰਮਸਾਰ, ਲਾਵਾਰਿਸ ਮਰੀਜ਼ਾਂ ਨੂੰ ਸੁੱਟਿਆ ਬਾਹਰ

author img

By ETV Bharat Punjabi Team

Published : Nov 23, 2023, 7:08 PM IST

ਮਾਨਸਾ ਸਿਵਲ ਹਸਪਤਾਲ ਦੀ ਕਰਤੂਤ
ਮਾਨਸਾ ਸਿਵਲ ਹਸਪਤਾਲ ਦੀ ਕਰਤੂਤ

Shame on Humanity in Mansa Hospital: ਮਾਨਸਾ 'ਚ ਸਿਵਲ ਹਸਪਤਾਲ ਦੇ ਪ੍ਰਸ਼ਾਸਨ ਦਾ ਸ਼ਰਮਾਨਕ ਕਾਰਾ ਸਾਹਮਣੇ ਆਇਆ। ਜਿਥੇ ਹਸਪਤਾਲ 'ਚ ਦਾਖ਼ਲ ਦੋ ਲਵਾਰਿਸ ਮਰੀਜ਼ਾਂ ਨੂੰ ਐਂਬੂਲੈਂਸ 'ਚ ਬਿਠਾ ਕੇ ਸੁੰਨਸਾਨ ਜਗ੍ਹਾ ਛੱਡ ਦਿੱਤਾ ਗਿਆ, ਜਿੰਨ੍ਹਾਂ 'ਚ ਇੱਕ ਦੀ ਮੌਤ ਹੋ ਗਈ।

ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਸਮਾਜ ਸੇਵੀ

ਮਾਨਸਾ: ਸਰਕਾਰ ਨੇ ਸੱਤਾ ਸਾਂਭਦੇ ਹੀ ਸਿਹਤ ਸਹੂਲਤਾਂ ਦੇਣ ਦੇ ਵੱਡੇ-ਵੱਡੇ ਦਾਅਵੇ ਕੀਤੇ ਸੀ ਪਰ ਮਾਨਸਾ ਦੇ ਸਰਕਾਰੀ ਹਸਪਤਾਲ ਵਿੱਚ ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਹਸਪਤਾਲ ਵਿੱਚ ਦਾਖਲ ਹੋਏ ਦੋ ਲਾਵਾਰਸ ਮਰੀਜ਼ਾਂ ਨੂੰ ਹਸਪਤਾਲ ਦੇ ਡਾਕਟਰਾਂ ਦੇ ਕਹਿਣ 'ਤੇ ਐਬੂਲੈਂਸ ਡਰਾਈਵਰ ਵੱਲੋਂ ਲਾਵਾਰਿਸ ਸਥਾਨਾਂ 'ਤੇ ਸੁੱਟ ਦਿੱਤਾ ਗਿਆ। ਜਿੱਥੇ ਇੱਕ ਮਰੀਜ਼ ਦੀ ਮੌਤ ਹੋ ਗਈ ਹੈ ਅਤੇ ਦੂਸਰੇ ਮਰੀਜ ਨੂੰ ਕਬਰਾਂ ਦੇ ਸਾਹਮਣੇ ਚੁੱਕ ਮੁੜ ਤੋਂ ਮਾਨਸਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਹਸਪਤਾਲ ਦੇ ਇਸ ਕਾਰਨਾਮੇ 'ਤੇ ਸਮਾਜ ਸੇਵੀ ਲੋਕਾਂ ਵੱਲੋ ਜਿੰਮੇਵਾਰ ਵਿਅਕਤੀਆ 'ਤੇ ਕਾਰਵਾਈ ਦੀ ਮੰਗ ਕੀਤੀ ਗਈ ਹੈ। ਉਧਰ ਸੀਐਮਓ ਮਾਨਸਾ ਨੇ ਇਸ ਮਾਮਲੇ 'ਚ ਜਾਂਚ ਦੀ ਗੱਲ ਕਹੀ ਹੈ।

ਹਸਪਤਾਲ ਦੇ ਡਾਕਟਰਾਂ ਦੀ ਵੱਡੀ ਨਾਕਾਮੀ: ਹਸਪਤਾਲ ਦੇ ਇਸ ਕਾਰਨਾਮੇ ‘ਤੇ ਸਮਾਜ ਸੇਵੀਆਂ ਵੱਲੋਂ ਸਿਵਲ ਹਸਪਤਾਲ ਦੇ ਜ਼ਿੰਮੇਵਾਰ ਵਿਅਕਤੀਆ ‘ਤੇ ਕਾਰਵਾਈ ਦੀ ਮੰਗ ਕੀਤੀ ਹੈ। ਇਸ ਮੌਕੇ ਸਮਾਜ ਸੇਵੀਆਂ ਨੇ ਕਿਹਾ ਇਹ ਸਿਵਲ ਹਸਪਤਾਲ ਦੇ ਡਾਕਟਰਾਂ ਦੀ ਵੱਡੀ ਨਾਕਾਮੀ ਹੈ। ਉਨ੍ਹਾਂ ਕਿਹਾ ਕਿ ਡਾਕਟਰਾਂ ਵੱਲੋਂ ਇਹਨਾਂ ਮਰੀਜ਼ਾਂ ਦੀ ਫਾਈਲ ‘ਤੇ ਭੱਜ ਜਾਣ ਦੀ ਰਿਪੋਰਟ ਦਰਜ ਕਰ ਦਿੱਤੀ। ਜਦਕਿ ਇੱਕ ਮਰੀਜ ਦੀ ਲੱਤ ਟੁੱਟੀ ਹੋਈ ਹੈ ਅਤੇ ਚੱਲ ਫਿਰ ਵੀ ਨਹੀਂ ਸਕਦਾ। ਇਨ੍ਹਾਂ ਦੋ ਲਾਵਾਰਿਸ ਮਾਰੀਜ਼ਾਂ ‘ਚ ਇੱਕ ਐਚ.ਆਈ.ਵੀ ,ਕਾਲੇ ਪੀਲੀਏ ਤੇ ਟੀਬੀ ਤੋਂ ਪੀੜਿਤ ਦੱਸੇ ਜਾ ਰਹੇ ਹਨ।

ਨਿੱਜੀ ਐਂਬੂਲੈਂਸ ਡਰਾਈਵਰ ਨੇ ਦੱਸੀ ਕਹਾਣੀ: ਇਸ ਮੌਕੇ ਨਿੱਜੀ ਐਬੂਲੈਂਸ ਡਰਾਈਵਰ ਬੱਬੀ ਕੁਮਾਰ ਨੇ ਦੱਸਿਆ ਕਿ ਇਨਸਾਨੀਆਨ ਦੇ ਨਾਤੇ ਉਹ ਇਨ੍ਹਾਂ ਦੋ ਮਰੀਜ਼ਾਂ ਦੀ ਦੇਖਭਾਲ ਕਰ ਰਿਹਾ ਸੀ। ਹਸਪਤਾਲ ਆਇਆ ਤਾਂ ਦੋਵੇਂ ਮਰੀਜ਼ ਉਥੇ ਨਹੀਂ ਸਨ। ਉਸਨੂੰ ਕਿਸੇ ਤੋਂ ਪਤਾ ਲੱਗਾ ਕਿ ਉਨ੍ਹਾਂ ਨੂੰ ਬਾਹਰ ਛੱਡ ਆਏ, ਫਿਰ ਦੁਬਾਰਾ ਇਨ੍ਹਾਂ ਮਰੀਜ਼ਾਂ ਨੂੰ ਵਾਪਸ ਹਸਪਤਾਲ ‘ਚ ਲਿਆਂਦਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਇਨ੍ਹਾਂ ਖਿਲਾਫ਼ ਸਖ਼ਤ ਕਰਨੀ ਚਾਹੀਦੀ ਹੈ।

ਕੈਮਰੇ ਤੋਂ ਬੱਚਦਾ ਨਜ਼ਰ ਆਇਆ ਹਸਪਤਾਲ ਸਟਾਫ਼: ਉਧਰ ਇਸ ਮਾਮਲੇ ਵਿੱਚ ਦੋਵਾਂ ਮਰੀਜ਼ਾਂ ਨੂੰ ਲਵਾਰਿਸ ਜਗ੍ਹਾ 'ਤੇ ਸੁੱਟਣ ਵਾਲੇ ਐਬੂਲੈਂਸ ਡਰਾਈਵਰ ਨੇ ਕਿਹਾ ਕਿ ਹਸਪਤਾਲ ਦੇ ਡਾ. ਆਸ਼ੂ ਤੇ ਮੈਡਮ ਗੁਰਵਿੰਦਰ ਕੌਰ ਨੇ ਉਸ ਨੂੰ ਮਰੀਜ ਛੱਡਣ ਲਈ ਕਿਹਾ ਸੀ ਤੇ ਡਾਕਟਰ ਆਸ਼ੂ ਨੇ ਕਿਰਾਏ ਵਜੋਂ 400 ਰੁਪਏ ਦੇ ਕੇ ਇਕ ਵਿਅਕਤੀ ਨੂੰ ਨਾਲ ਭੇਜਿਆ ਸੀ। ਇਸ ਮਾਮਲੇ ਵਿੱਚ ਸਰਕਾਰੀ ਹਸਪਤਾਲ ਦੇ ਡਾਕਟਰ ਕੁਝ ਵੀ ਕਹਿਣ ਤੋਂ ਇਨਕਾਰ ਕਰ ਰਹੇ ਹਨ।

ਜਾਂਚ ਲਈ ਕਮੇਟੀ ਦਾ ਹੋਇਆ ਗਠਨ: ਉਥੇ ਮਾਨਸਾ ਦੇ ਸੀਐਮਓ ਨੇ ਇਸ ਘਟਨਾ ਲਈ ਜਾਂਚ ਕਮੇਟੀ ਗਠਨ ਕਰਨ ਦੀ ਗੱਲ ਕਹੀ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਨੂੰ ਲੈ ਕੇ ਇਕ ਕਮੇਟੀ ਬਣਾਈ ਗਈ ਹੈ ਜੋ ਪੂਰੇ ਮਾਮਲੇ ਦੀ ਜਾਂਚ ਕਰੇਗੀ। ਉਨ੍ਹਾਂ ਨੇ ਦੱਸਿਆ ਕਿ ਕੁਝ ਬਾਹਰੀ ਅਨਸਰ ਹਸਪਤਾਲ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਦੋਵਾਂ 'ਚੋਂ ਜਿਹੜਾ ਮਰੀਜ਼ ਬਚਿਆ ਸੀ, ਉਸ ਨੇ ਦੱਸਿਆ ਕਿ ਸੁੱਟਣ ਦੌਰਾਨ ਉਸ ਦੀ ਲੱਤ ਤੇ ਬਾਂਹ ਟੁੱਟ ਗਈ ਹੈ ਪਰ ਉਸ ਨੂੰ ਦੇਖਣ ਲਈ ਕੋਈ ਨਹੀਂ ਆ ਰਿਹਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.