ETV Bharat / state

ਆੜ੍ਹਤ ਘੱਟ ਕਰਨ ਦੇ ਰੋਸ ਵਜੋਂ ਪੰਜਾਬ ਭਰ ਦੇ ਆੜ੍ਹਤੀਆਂ ਨੇ ਮਾਨਸਾ ਵਿਖੇ ਰੈਲੀ ਕਰ ਕੀਤਾ ਰੋਸ

author img

By

Published : Sep 5, 2022, 2:05 PM IST

Updated : Sep 5, 2022, 5:36 PM IST

ਪੰਜਾਬ ਤੇ ਕੇਂਦਰ ਸਰਕਾਰ ਵੱਲੋਂ ਆੜਤ ਦੇ ਵਿਚ ਕਮਿਸ਼ਨ ਘੱਟ ਕਰਕੇ ਇੱਕ ਫ਼ੀਸਦੀ ਕਰਨ ਦੇ ਰੋਸ ਵਜੋਂ ਅੱਜ ਪੰਜਾਬ ਭਰ ਦੇ ਆੜ੍ਹਤੀਆਂ ਵੱਲੋਂ ਮਾਨਸਾ ਵਿੱਚ ਪੰਜਾਬ ਤੇ ਕੇਂਦਰ ਸਰਕਾਰ ਦੇ ਖਿਲਾਫ ਰੋਸ ਰੈਲੀ ਕਰਕੇ (reduction of arhat in Punjab) ਨਾਅਰੇਬਾਜ਼ੀ ਕੀਤੀ ਗਈ।

Protest among the arhatiyas
Protest among the arhatiyas

ਮਾਨਸਾ: ਕਿਸਾਨ ਪਹਿਲਾਂ ਹੀ ਨਰਮਾ ਕਪਾਹ ਦੀ ਪੱਟੀ ਵਿਚ ਕਦੇ ਗੁਲਾਬੀ ਸੁੰਡੀ ਨਾਲ ਅਤੇ ਕਦੇ ਸੋਕੇ ਨਾਲ, ਕਦੇ ਪਾਣੀ ਨਾਲ ਬਹੁਤ ਸਾਰੀਆਂ ਮਾਰਾਂ ਖਾ ਚੁੱਕਾ ਹੈ। ਉੱਥੇ ਹੀ, ਆੜ੍ਹਤੀਆਂ ਨੇ ਕਿਹਾ ਕਿ ਹੁਣ ਕੇਂਦਰ ਤੇ ਪੰਜਾਬ ਸਰਕਾਰ ਵੱਲੋਂ ਸਾਡੇ ਉੱਤੇ ਵੀ ਕੁਹਾੜਾ ਚਲਾਇਆ (reduction of arhat in Punjab) ਗਿਆ ਹੈ। ਉਨ੍ਹਾਂ ਕਿਹਾ ਕਿ ਸਾਡੀ ਢਾਈ ਪਰਸੈਂਟ ਆੜ੍ਹਤ ਜੋ ਕਿ 1997 ਤੋਂ ਮਿਲ ਰਹੀ ਹੈ, ਉਸ ਨੂੰ ਇਕ ਪਰਸੈਂਟ ਕਰ ਦਿੱਤਾ ਹੈ। ਇਸ ਰੋਸ ਵਜੋਂ ਅੱਜ ਪੰਜਾਬ ਭਰ ਦੇ ਆੜ੍ਹਤੀਆਂ ਵੱਲੋਂ ਮਾਨਸਾ ਵਿੱਚ ਪੰਜਾਬ ਤੇ ਕੇਂਦਰ ਸਰਕਾਰ ਦੇ ਖਿਲਾਫ ਰੋਸ ਰੈਲੀ ਕਰਕੇ ਨਾਅਰੇਬਾਜ਼ੀ ਕੀਤੀ ਗਈ।

ਆੜ੍ਹਤ ਘੱਟ ਕਰਨ ਦੇ ਰੋਸ ਵਜੋਂ ਪੰਜਾਬ ਭਰ ਦੇ ਆੜ੍ਹਤੀਆਂ ਨੇ ਮਾਨਸਾ ਵਿਖੇ ਰੈਲੀ ਕਰ ਕੀਤਾ ਰੋਸ

ਆੜਤੀਆ ਨੇ ਕਿਹਾ ਕਿ ਮੈਂ ਪੰਜਾਬ ਸਰਕਾਰ ਤੋਂ ਪੁੱਛਣਾ ਚਾਹੁੰਦਾ ਹਾਂ ਕਿ ਤੁਹਾਡੇ ਕਿਸੇ ਐਮ ਐਲ ਏ ਦੀ 10 ਹਜ਼ਾਰ ਤਨਖਾਹ ਘਟ ਕੇ ਚਾਰ ਹਜ਼ਾਰ ਉੱਤੇ ਕੰਮ ਕਰੇਗਾ ਜਾਂ ਕੋਈ ਮਜ਼ਦੂਰ ਜਾਂ ਕਰਮਚਾਰੀ ਇੰਨੀ ਤਨਖ਼ਾਹ 'ਤੇ ਕੰਮ ਕਰੇਗਾ। ਪਰ, ਸਾਡੇ ਨਾਲ ਇਹ ਵਰਤਾਰਾ ਕਿਉਂ ਕੀਤਾ ਗਿਆ ਹੈ। ਉਨ੍ਹਾਂ ਦੱਸਿਆ (Protest among the arhatiyas) ਕਿ ਅੱਜ ਪੰਜਾਬ ਦੀਆਂ ਸਾਰੀਆਂ ਮੰਡੀਆਂ ਵਿੱਚੋਂ ਪਠਾਨਕੋਟ ਤੋਂ ਲੈ ਕੇ ਹਰ ਜ਼ਿਲ੍ਹੇ ਵਿਚੋਂ ਆੜਤੀਏ ਮਾਨਸਾ ਦੀ ਅਨਾਜ ਮੰਡੀ ਵਿੱਚ ਇਕੱਠੇ ਹੋ ਕੇ ਇਕ ਮੰਚ ਉੱਤੇ ਖੜ੍ਹੇ ਹੋਏ ਹਾਂ ਅਤੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੰਦੇ ਹਾਂ ਕਿ ਜੇਕਰ ਸਰਕਾਰ ਨੇ ਤੁਰੰਤ ਫ਼ੈਸਲਾ ਨਾ ਬਦਲਿਆ ਤਾਂ ਆਉਣ ਵਾਲੇ ਸਮੇਂ ਵਿਚ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ।

ਉਨ੍ਹਾਂ ਕਿਹਾ ਕਿ ਸਾਡੀ ਗੱਲਬਾਤ ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨਾਲ ਹੋਈ ਹੈ ਅਤੇ ਉਨ੍ਹਾਂ ਨੇ ਸਾਡੀ ਗੱਲ ਮੰਨ ਵੀ ਲਈ ਹੈ, ਜੇਕਰ ਜਲਦ ਹੀ ਇਨ੍ਹਾਂ ਮੰਗਾਂ 'ਤੇ ਸਰਕਾਰ ਵੱਲੋਂ ਗੌਰ ਨਾ ਕੀਤੀ ਗਈ, ਤਾਂ ਮੰਡੀਆਂ ਦਾ ਬਾਈਕਾਟ ਕੀਤਾ ਜਾਵੇਗਾ।

ਇਹ ਵੀ ਪੜ੍ਹੋ: ਸਾਬਕਾ ਮੰਤਰੀ ਧਰਮਸੋਤ ਤੇ ਗਿਲਜੀਆਂ ਦੇ ਭਤੀਜੇ ਨੂੰ ਮਿਲੀ ਜ਼ਮਾਨਤ

Last Updated : Sep 5, 2022, 5:36 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.