ETV Bharat / state

ਸੰਗਤ ਦੀ ਰਾਏ ਤੋਂ ਬਿਨ੍ਹਾਂ ਕਿਸੇ ਵੀ ਪਾਰਟੀ ਨੂੰ ਸਮਰੱਥਨ ਨਹੀਂ : ਡੇਰਾ ਸਿਰਸਾ

author img

By

Published : Apr 10, 2019, 5:12 PM IST

ਪਰਮਜੀਤ ਸਿੰਘ ਇੰਸਾ

ਲੋਕ ਸਭਾ ਚੋਣਾਂ ਨੂੰ ਲੈ ਕੇ ਸੂਬੇ ਵਿੱਚ ਰਾਜਨੀਤਿਕ ਪਾਰਟੀਆਂ ਦੀ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਇਸੇ ਸਬੰਧ ਵਿੱਚ ਡੇਰਾ ਮੁੱਖੀ ਦੀ ਗ੍ਰਿਫ਼ਤਾਰੀ ਤੋਂ ਬਾਅਦ ਵੀ ਰਾਜਨੀਤਿਕ ਪਾਰਟੀਆਂ ਵਲੋਂ ਡੇਰੇ ਵੱਲ ਵੋਟਾਂ ਨੂੰ ਲੈ ਕੇ ਪਹੁੰਚਾ ਕਰੀਆਂ ਜਾ ਰਹੀਆਂ ਹਨ।

ਮਾਨਸਾ : ਲੋਕ ਸਭਾ ਚੋਣਾਂ ਨੂੰ ਲੈ ਕੇ ਡੇਰਾ ਸਿਰਸਾ ਦੇ ਰਾਜਨੀਤਿਕ ਵਿੰਗ ਵੱਲੋਂ ਗਤੀਵਿਧੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ ਪਰ ਬੇਸ਼ੱਕ ਅਜੇ ਕਿਸੇ ਵੀ ਸਿਆਸੀ ਪਾਰਟੀ ਨੂੰ ਸਮਰੱਥਨ ਦੇਣ ਦੀ ਗੱਲ ਸਾਹਮਣੇ ਨਹੀਂ ਆਈ ਪਰ ਡੇਰੇ ਦੇ ਰਾਜਨੀਤਿਕ ਵਿੰਗ ਅਨੁਸਾਰ ਸੰਗਤ ਦੀ ਰਾਇ ਤੋਂ ਬਿਨਾਂ ਕੋਈ ਵੀ ਫ਼ੈਸਲਾ ਨਹੀਂ ਲਿਆ ਜਾਵੇਗਾ ਜਿਸ ਨੂੰ ਲੈ ਕੇ ਪੰਜਾਬ ਦੇ ਵੱਖ-ਵੱਖ ਜਿਲ੍ਹਿਆਂ ਵਿੱਚ ਮੀਟਿੰਗਾਂ ਦਾ ਸਿਲਸਿਲਾ ਜਾਰੀ ਹੈ।

ਵੀਡੀਓ।

ਡੇਰਾ ਸਿਰਸਾ ਦੇ ਰਾਜਨੀਤਿਕ ਵਿੰਗ ਦੇ 14 ਮੈਂਬਰੀ ਕਮੇਟੀ ਦੇ ਆਗੂ ਪਰਮਜੀਤ ਸਿੰਘ ਇੰਸਾ ਨੇ ਈਟੀਵੀ ਭਾਰਤ ਨਾਲ ਵਿਸ਼ੇਸ਼ ਮੁਲਾਕਾਤ ਦੌਰਾਨ ਦੱਸਿਆ ਕਿ ਡੇਰਾ ਪ੍ਰੇਮੀਆਂ ਤੋ ਲੋਕ ਸਭਾ ਚੋਣਾਂ ਵਿੱਚ ਕਿਹੜੀ ਪਾਰਟੀ ਨੂੰ ਸਮਰੱਥਨ ਦੇਣਾ ਹੈ ਇਸ ਸਬੰਧੀ ਪੰਜਾਬ ਦੇ ਵੱਖ-ਵੱਖ ਜਿਲ੍ਹਿਆਂ ਵਿੱਚ ਮੀਟਿੰਗਾਂ ਜਾਰੀ ਹਨ। ਉਨ੍ਹਾਂ ਕਿਹਾ ਕਿ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦੇ ਜੇਲ੍ਹ ਜਾਣ ਤੋਂ ਬਾਅਦ ਸਿਆਸੀ ਪਾਰਟੀਆਂ ਨੂੰ ਲੱਗਦਾ ਸੀ ਕਿ ਸ਼ਾਇਦ ਡੇਰਾ ਪ੍ਰੇਮੀ ਬਿਖ਼ਰ ਚੁੱਕੇ ਹਨ ਪਰ ਹੁਣ ਅੰਦਰ ਖਾਤੇ ਸਾਰੀਆਂ ਸਿਆਸੀ ਪਾਰਟੀਆਂ ਉਨ੍ਹਾਂ ਨਾਲ ਸੰਪਰਕ ਬਣਾ ਰਹੀਆਂ ਹਨ।

ਪਰਮਜੀਤ ਸਿੰਘ ਇੰਸਾ ਨੇ ਕਿਹਾ ਪਹਿਲੀਆਂ ਵਿਧਾਨ ਸਭਾ ਚੋਣਾਂ ਸਮੇਂ ਜੇ ਡੇਰਾ ਪ੍ਰੇਮੀਆਂ ਦੀ ਇਕਜੁਟਤਾ 98 ਫੀਸਦੀ ਸੀ ਤਾਂ ਹੁਣ ਵੱਧਕੇ 100 ਫੀਸਦੀ ਹੋ ਚੁੱਕੀ ਹੈ। ਫ਼ਿਲਹਾਲ ਕਿਸੇ ਵੀ ਪਾਰਟੀ ਨੂੰ ਸਮਰੱਥਨ ਦੇਣ ਦੀ ਕੋਈ ਗੱਲ ਨਹੀਂ ਹੋਈ ਪਰ 29 ਅਪ੍ਰੈਲ ਨੂੰ ਡੇਰਾ ਸਿਰਸਾ ਵਿਖੇ ਰੱਖੀ ਮੀਟਿੰਗ ਤੋਂ ਬਾਅਦ 19 ਮਈ ਤੋਂ ਪਹਿਲਾਂ ਐਲਾਨ ਕਰ ਦਿੱਤਾ ਜਾਵੇਗਾ ਕਿ ਕਿਸ ਪਾਰਟੀ ਨੂੰ ਸਮਰਥਨ ਦੇਣਾ ਹੈ ।

Intro:ਲੋਕ ਸਭਾ ਚੋਣਾਂ ਨੂੰ ਲੈ ਕੇ ਡੇਰਾ ਸਿਰਸਾ ਦੇ ਰਾਜਨੀਤਿਕ ਵਿੰਗ ਵੱਲੋਂ ਗਤੀਵਿਧੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ ਬੇਸ਼ੱਕ ਅਜੇ ਕਿਸੇ ਵੀ ਸਿਆਸੀ ਪਾਰਟੀ ਨੂੰ ਸਮਰਥਨ ਦੇਣ ਦੀ ਗੱਲ ਸਾਹਮਣੇ ਨਹੀਂ ਆਈ ਪਰ ਡੇਰੇ ਦੇ ਰਾਜਨੀਤਿਕ ਵਿੰਗ ਅਨੁਸਾਰ ਸੰਗਤ ਦੀ ਰਾਇ ਤੋਂ ਬਿਨਾਂ ਕੋਈ ਵੀ ਫੈਸਲਾ ਨਹੀ ਲਿਆ ਜਾਵੇਗਾ ਜਿਸ ਨੂੰ ਲੈਕੇ ਪੰਜਾਬ ਦੇ ਵੱਖ ਵੱਖ ਜਿਲਿਆ ਵਿੱਚ ਮੀਟਿੰਗਾਂ ਦਾ ਸਿਲਸਿਲਾ ਜਾਰੀ ਹੈ


Body:ਡੇਰਾ ਸਿਰਸਾ ਦੇ ਰਾਜਨੀਤਿਕ ਵਿੰਗ ਦੇ 14 ਮੈਂਬਰੀ ਕਮੇਟੀ ਦੇ ਆਗੂ ਪਰਮਜੀਤ ਸਿੰਘ ਇੰਸਾ ਨੇ ਈਟੀਵੀ ਭਾਰਤ ਦੀ ਟੀਮ ਨਾਲ ਵਿਸ਼ੇਸ਼ ਮੁਲਾਕਾਤ ਦੌਰਾਨ ਦੱਸਿਆ ਕਿ ਡੇਰਾ ਪ੍ਰੇਮੀਆਂ ਤੋ ਲੋਕ ਸਭਾ ਚੋਣਾਂ ਵਿੱਚ ਕਿਸ ਪਾਰਟੀ ਨੂੰ ਸਮਰਥਨ ਦੇਣਾ ਹੈ ਇਸ ਨੂੰ ਲੈ ਕੇ ਪੰਜਾਬ ਦੇ ਵੱਖ ਵੱਖ ਜਿਲਿਆ ਵਿਚ ਮੀਟਿੰਗਾਂ ਜਾਰੀ ਹਨ ਉਨ੍ਹਾਂ ਕਿਹਾ ਕਿ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦੇ ਜੇਲ੍ਹ ਜਾਣ ਤੋਂ ਬਾਅਦ ਸਿਆਸੀ ਪਾਰਟੀਆਂ ਨੂੰ ਲੱਗਦਾ ਸੀ ਕਿ ਸਾਇਦ ਡੇਰਾ ਪ੍ਰੇਮੀ ਬਿਖਰ ਚੁੱਕੇ ਹਨ ਪਰ ਹੁਣ ਅੰਦਰ ਖਾਤੇ ਸਾਰੀਆਂ ਸਿਆਸੀ ਪਾਰਟੀਆਂ ਉਨ੍ਹਾਂ ਨਾਲ ਸੰਪਰਕ ਬਣਾ ਰਹੀਆਂ ਹਨ ਪਰਮਜੀਤ ਸਿੰਘ ਇੰਸਾ ਨੇ ਕਿਹਾ ਪਹਿਲੀਆ ਵਿਧਾਨ ਸਭਾ ਚੋਣਾਂ ਸਮੇਂ ਜੇਕਰ ਡੇਰਾ ਪ੍ਰੇਮੀਆਂ ਦੀ ਇਕਜੁਟਤਾ 98 ਫੀਸਦੀ ਸੀ ਤਾਂ ਹੁਣ ਵੱਧਕੇ 100 ਫੀਸਦੀ ਹੋ ਚੁੱਕੀ ਹੈ ਫਿਲਹਾਲ ਕਿਸੇ ਵੀ ਪਾਰਟੀ ਨੂੰ ਸਮਰਥਨ ਦੇਣ ਦੀ ਕੋਈ ਗੱਲ ਨਹੀਂ ਹੋਈ ਪਰ 29 ਅਪਰੈਲ ਨੂੰ ਡੇਰਾ ਸਿਰਸਾ ਵਿਖੇ ਰੱਖੀ ਮੀਟਿੰਗ ਤੋ ਬਾਅਦ 19 ਮਈ ਤੋਂ ਪਹਿਲਾਂ ਐਲਾਨ ਕਰ ਦਿੱਤਾ ਜਾਵੇਗਾ ਕਿ ਕਿਸ ਪਾਰਟੀ ਨੂੰ ਸਮਰਥਨ ਦੇਣਾ ਹੈ ।

ਬਾਇਟ ਪਰਮਜੀਤ ਸਿੰਘ ਇੰਸਾ ਰਾਜਨੀਤਿਕ ਵਿੰਗ ਮੈਂਬਰ ਡੇਰਾ ਸਿਰਸਾ


## ਕੁਲਦੀਪ ਸਿੰਘ ਧਾਲੀਵਾਲ ###


Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.