ETV Bharat / state

ਕੇਜਰੀਵਾਲ ਦੇ ਹੱਥ ਨਾ ਸੌਂਪ ਦਿਓ ਪੰਜਾਬ, ਹਰਸਿਮਰਤ ਕੌਰ ਬਾਦਲ ਦੀ ਭਗਵੰਤ ਮਾਨ ਨੂੰ ਅਪੀਲ

author img

By

Published : May 13, 2022, 11:03 PM IST

ਹਰਸਿਮਰਤ ਕੌਰ ਬਾਦਲ ਨੇ ਜਿਲ੍ਹਾ ਪੱਧਰੀ ਦਿਸ਼ਾ ਕਮੇਟੀ ਦੀ ਪ੍ਰਧਾਨਤਾ ਕੀਤੀ ਕੇਂਦਰ ਸਰਕਾਰ ਦੁਆਰਾ ਚਲਾਈਆਂ ਜਾ ਰਹੀਆਂ ਭਲਾਈ ਸਕੀਮਾਂ ਦਾ ਲੇਖਾ ਜੋਖਾ ਕੀਤਾ। ਮੁੱਖ ਮੰਤਰੀ ਮਾਨ ਅਤੇ ਸਮੁੱਚੀ ਕੈਬਿਨਿਟ ਨੂੰ ਅਪੀਲ ਕਿ ਪੰਜਾਬ ਨੂੰ ਕੇਜਰੀਵਾਲ ਦੇ ਹੱਥ ਨਾ ਸੌਂਪ ਦਿਓ। ਪੰਚਾਇਤੀ ਜ਼ਮੀਨ ਛੁਡਵਾਉਣ 'ਤੇ ਕੁਰੱਪਸ਼ਨ ਲਈ ਨੰਬਰ ਜਾਰੀ ਕੀਤਾ ਕਾਰਵਾਈ ਕੋਈ ਨਹੀ ਵੇਰਕਾ ਦੀ ਜ਼ਮੀਨ ਵੇਚਣਾ ਕਿਹੜੀ ਲਾਈਨ ਫੜੀ ਹੈ।

ਕੇਜਰੀਵਾਲ ਦੇ ਹੱਥ ਨਾ ਸੌਂਪ ਦਿਓ ਪੰਜਾਬ, ਹਰਸਿਮਰਤ ਕੌਰ ਬਾਦਲ ਦੀ ਭਗਵੰਤ ਮਾਨ ਨੂੰ ਅਪੀਲ
ਕੇਜਰੀਵਾਲ ਦੇ ਹੱਥ ਨਾ ਸੌਂਪ ਦਿਓ ਪੰਜਾਬ, ਹਰਸਿਮਰਤ ਕੌਰ ਬਾਦਲ ਦੀ ਭਗਵੰਤ ਮਾਨ ਨੂੰ ਅਪੀਲ

ਮਾਨਸਾ: ਸਾਬਕਾ ਕੇਂਦਰੀ ਮੰਤਰੀ ਅਤੇ ਬਠਿੰਡਾ ਤੋਂ ਸਾਂਸਦ ਹਰਸਿਮਰਤ ਕੌਰ ਬਾਦਲ ਨੇ ਮਾਨਸਾ ਵਿੱਚ ਜਿਲ੍ਹਾ ਪੱਧਰੀ ਦਿਸ਼ਾ ਕਮੇਟੀ ਦੀ ਪ੍ਰਧਾਨਗੀ ਕਰਦਿਆਂ ਅਧਿਕਾਰੀਆਂ ਨਾਲ ਕੇਂਦਰ ਸਰਕਾਰ ਵੱਲੋ ਚਲਾਈਆਂ ਜਾ ਰਹੀਆਂ ਭਲਾਈ ਸਕੀਮਾਂ ਅਤੇ ਐਮ ਪੀ ਲੈਡ ਸਕੀਮ ਦਾ ਲੇਖਾ ਜੋਖਾ ਕੀਤਾ। ਇਸ ਬੈਠਕ 'ਚ ਜਿਲ੍ਹੇ ਦੇ ਡਿਪਟੀ ਕਮਿਸ਼ਨਰ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਰਹੇ।

ਆਪਣੇ ਸੰਬੋਧਨ ਦੌਰਾਨ ਉਹਨਾਂ ਆਯੁਸ਼ਮਾਨ ਸਿਹਤ ਬੀਮਾ ਯੋਜਨਾ ਦੇ ਬੰਦ ਹੋਣ ਲਈ ਸਿਹਤ ਮੰਤਰੀ ਨੂੰ ਅਪੀਲ ਕੀਤੀ ਕਿ ਤੁਸੀਂ ਸੂਬਾ ਸਰਕਾਰ 'ਤੇ ਦਬਾਅ ਪਾਓ ਅਤੇ ਮੈਂ ਕੇਂਦਰ ਸਰਕਾਰ ਤੇ ਦਬਾਅ ਪਾਵਾਂਗੀ ਤਾਂ ਕਿ ਇਸ ਇਲਾਕੇ ਨੂੰ ਵਧੀਆ ਸਿਹਤ ਸਹੂਲਤਾਂ ਦੇਣ ਲਈ ਆਪਣਾ ਯੋਗਦਾਨ ਪਾ ਸਕੀਏ। ਉਹਨਾਂ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਮੁੱਚੀ ਕੈਬਿਨਿਟ ਨੂੰ ਅਪੀਲ ਕੀਤੀ ਕਿ ਤੁਸੀਂ ਪੰਜਾਬ ਨੂੰ ਕੇਜਰੀਵਾਲ ਦੇ ਹੱਥ ਨਾ ਸੌਂਪ ਦਿਓ।

ਕੇਜਰੀਵਾਲ ਦੇ ਹੱਥ ਨਾ ਸੌਂਪ ਦਿਓ ਪੰਜਾਬ, ਹਰਸਿਮਰਤ ਕੌਰ ਬਾਦਲ ਦੀ ਭਗਵੰਤ ਮਾਨ ਨੂੰ ਅਪੀਲ

ਮਾਨਸਾ ਵਿੱਚ ਜਿਲਾ ਪੱਧਰੀ ਦਿਸ਼ਾ ਕਮੇਟੀ ਦੀ ਪ੍ਰਧਾਨਗੀ ਕਰਨ ਪਹੁੰਚੀ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਪਿਛਲੀ ਮੀਟਿੰਗ ਅਤੇ ਅੱਜ ਦੀ ਮੀਟਿੰਗ ਦੌਰਾਨ ਕੇਂਦਰ ਸਰਕਾਰ ਵੱਲੋਂ ਸਕੂਲੀ ਬੱਚਿਆਂ, ਨੌਜਵਾਨਾਂ ਅਤੇ ਵਿਕਲਾਂਗਾਂ ਲਈ ਕਈ ਨਵੀਆਂ ਸਕੀਮਾਂ ਚਲਾਈਆਂ ਗਈਆਂ ਹਨ। ਜਿਨ੍ਹਾਂ ਦਾ ਅੱਜ ਵੇਰਵਾ ਲਿਆ ਗਿਆ ਹੈ।

ਉਨ੍ਹਾਂ ਕਿਹਾ ਕਿ ਅੱਜ ਲੋੜ ਹੈ ਕਿ ਪਿੰਡ ਪੱਧਰ ਤੇ ਕੈਂਪ ਲਗਾ ਕੇ ਇਹਨਾਂ ਸਕੀਮਾਂ ਦਾ ਲਾਭ ਆਮ ਲੋਕਾਂ ਤੱਕ ਪਹੁੰਚਾਇਆ ਜਾਵੇ ਕਿਉਂਕਿ ਅਕਸਰ ਹੀ ਵਿਚੋਲੀਏ ਆਪਣੇ ਕਰੀਬੀਆਂ ਨੂੰ ਸਕੀਮਾਂ ਦਾ ਲਾਭ ਪਹੁੰਚਾਉਂਦੇ ਹਨ। ਅਸਲ ਜ਼ਰੂਰਤ ਮੰਦ ਵਾਂਝੇ ਰਹਿ ਜਾਂਦੇ ਹਨ। ਉਨ੍ਹਾਂ ਕਿਹਾ ਕਿ ਡਿਪਟੀ ਕਮਿਸ਼ਨਰ ਮਾਨਸਾ ਨੂੰ ਹਦਾਇਤ ਕੀਤੀ ਗਈ ਹੈ ਕਿ ਪਿੰਡਾਂ 'ਚ ਕੈਂਪ ਲਗਾ ਕੇ ਲੋਕਾਂ ਨੂੰ ਸਕੀਮਾਂ ਦਾ ਲਾਭ ਦਿੱਤਾ ਜਾਵੇ ਕਿਉਂਕਿ ਇਹਨਾਂ ਲੋਕਾਂ ਨੂੰ ਜ਼ਿਆਦਾ ਜਾਣਕਾਰੀ ਨਹੀਂ ਹੁੰਦੀ।

ਸਿਹਤ ਸਹੂਲਤਾਂ ਅਤੇ ਆਯੁਸ਼ਮਾਨ ਸਿਹਤ ਯੋਜਨਾ ਲਈ ਉਹਨਾਂ ਕਿਹਾ ਕਿ ਸਾਡੇ ਸਿਹਤ ਮੰਤਰੀ ਮਾਨਸਾ ਤੋਂ ਹਨ ਅਤੇ ਮੈਂ ਉਮੀਦ ਕਰਦੀ ਸੀ ਕਿ ਸਰਕਾਰ ਬਣਦਿਆਂ ਹੀ ਉਹ ਹਸਪਤਾਲਾਂ ਦਾ ਦੌਰਾ ਕਰਕੇ ਕਮੀਆਂ ਨੂੰ ਦੂਰ ਕਰਨ ਲਈ ਆਪਣਾ ਯੋਗਦਾਨ ਪਾਉਣਗੇ। ਉਨ੍ਹਾਂ ਕਿਹਾ ਕਿ ਆਯੁਸ਼ਮਾਨ ਭਾਰਤ ਸਿਹਤ ਬੀਮਾ ਯੋਜਨਾ ਇਕ ਅਜਿਹੀ ਸਕੀਮ ਹੈ।

ਜਿਸ ਦਾ ਕਰੋੜਾਂ ਲੋਕਾਂ ਨੇ ਫਾਇਦਾ ਉਠਾਇਆ ਹੈ ਕਿਉਂਕਿ ਕਈ ਵਾਰ ਪੈਸੇ ਨਾ ਹੋਣ ਕਰਕੇ ਇਲਾਜ ਦੀ ਕਮੀ ਕਾਰਨ ਗਰੀਬ ਲੋਕਾਂ ਦੀ ਮੌਤ ਹੋ ਜਾਂਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਕੇਂਦਰ ਸਰਕਾਰ ਲੋਕਾਂ ਨੂੰ ਆਪਣੇ ਪਰਿਵਾਰ ਦਾ ਪੰਜ ਲੱਖ ਰੁਪਏ ਤੱਕ ਦਾ ਇਲਾਜ ਮੁਫ਼ਤ ਕਰਵਾਉਣ ਦੀ ਸਹੂਲਤ ਦਿੰਦੀ ਹੈ ਤਾਂ ਸੂਬਾ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਇਸ ਸਕੀਮ ਨੂੰ ਲੋਕਾਂ ਤੱਕ ਪਹੁੰਚਾ ਕੇ ਆਪਣਾ ਯੋਗਦਾਨ ਪਾਵੇ।

ਉਨ੍ਹਾਂ ਕਿਹਾ ਕਿ ਪਹਿਲਾਂ ਕਾਂਗਰਸ ਅਤੇ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪੈਸਿਆਂ ਦੀ ਘਾਟ ਕਾਰਨ ਇਹ ਸਕੀਮ ਬੰਦ ਪਈ ਹੈ। ਉਨ੍ਹਾਂ ਸਿਹਤ ਮੰਤਰੀ ਨੂੰ ਅਪੀਲ ਕੀਤੀ ਕਿ ਤੁਸੀਂ ਸੂਬਾ ਸਰਕਾਰ 'ਤੇ ਦਬਾਅ ਪਾਓ ਅਤੇ ਮੈਂ ਕੇਂਦਰ ਸਰਕਾਰ 'ਤੇ ਦਬਾਅ ਪਾਵਾਂਗੀ ਤਾਂ ਕਿ ਇਸ ਇਲਾਕੇ ਨੂੰ ਵਧੀਆ ਸਿਹਤ ਸਹੂਲਤਾਂ ਦੇਣ ਲਈ ਆਪਣਾ ਯੋਗਦਾਨ ਪਾ ਸਕੀਏ।

ਪੰਜਾਬ ਸਰਕਾਰ ਵੱਲੋਂ ਲੋਕਾਂ ਨਾਲ ਕੀਤੇ ਵਾਅਦੇ ਯਾਦ ਕਰਵਾਉਂਦਿਆਂ ਸਾਂਸਦ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਵੋਟਾਂ ਸਮੇਂ ਤੁਸੀਂ ਲੋਕਾਂ ਨਾਲ ਵੱਡੇ-ਵੱਡੇ ਵਾਅਦੇ ਕੀਤੇ ਸਨ। ਹੁਣ ਪੰਜਾਬ ਦੇ ਲੋਕ ਤੁਹਾਡਾ ਇੰਤਜ਼ਾਰ ਕਰ ਰਿਹਾ ਹੈ ਕਿਉਂਕਿ ਪੰਜਾਬ ਦੀਆਂ ਮਹਿਲਾਵਾਂ 1000 ਰੁਪਏ ਪ੍ਰਤੀ ਮਹੀਨਾ ਅਤੇ ਪ੍ਰਤੀ ਮਹੀਨਾ 300 ਯੂਨਿਟ ਮੁਫ਼ਤ ਬਿਜਲੀ ਦੀ ਹਰ ਪਰਿਵਾਰ ਉਡੀਕ ਕਰ ਰਿਹਾ ਹੈ।

ਉਨ੍ਹਾਂ ਕਿਹਾ ਕਿ ਤੁਸੀਂ ਪੰਜਾਬ ਦੇ ਅਫ਼ਸਰਾਂ ਨੂੰ ਦਿੱਲੀ ਬੁਲਾਉਣਾ ਬੰਦ ਕਰੋ ਅਤੇ ਪੰਜਾਬ ਵਿੱਚ ਆਏ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰੋ। ਉਹਨਾਂ ਮੁੱਖਮੰਤਰੀ ਭਗਵੰਤ ਮਾਨ ਅਤੇ ਸਮੁੱਚੀ ਕੈਬਿਨਿਟ ਨੂੰ ਅਪੀਲ ਕੀਤੀ ਕਿ ਤੁਸੀਂ ਪੰਜਾਬ ਨੂੰ ਕੇਜਰੀਵਾਲ ਦੇ ਹੱਥ ਨਾ ਸੌਂਪ ਦਿਓ ਕਿਉਂਕਿ ਲੋਕਾਂ ਨੇ ਤੁਹਾਨੂੰ ਵੋਟਾਂ ਪਾਈਆਂ ਹਨ ਅਤੇ ਅਜਿਹਾ ਸਪਸ਼ਟ ਬਹੁਮਤ ਕਈ ਸਾਲਾਂ ਬਾਅਦ ਕਿਸੇ ਵੀ ਸਰਕਾਰ ਨੂੰ ਮਿਲਿਆ ਹੈ।

ਇਹ ਵੀ ਪੜ੍ਹੋ:- ਹੁਣ 31 ਮਈ ਤੱਕ ਲੱਗਣਗੀਆਂ ਆਫਲਾਈਨ ਕਲਾਸਾਂ, 1 ਜੂਨ ਤੋਂ ਹੋਣਗੀਆਂ ਛੁੱਟੀਆਂ

ETV Bharat Logo

Copyright © 2024 Ushodaya Enterprises Pvt. Ltd., All Rights Reserved.