ETV Bharat / state

ਬਿਕਰਮ ਬਰਾੜ ਦਾ ਸਿੱਧੂ ਮੂਸੇਵਾਲਾ ਕਾਂਡ ਨਾਲ ਕੁਨੈਕਸ਼ਨ ਦਾ ਮਾਮਲਾ, ਮਾਨਸਾ ਪੁਲਿਸ NIA ਦੇ ਲਗਾਤਾਰ ਸੰਪਰਕ 'ਚ

author img

By

Published : Aug 2, 2023, 3:58 PM IST

Mansa police is in touch with NIA after the arrest of gangster Bikram Brar
ਬਿਕਰਮ ਬਰਾੜ ਦਾ ਸਿੱਧੂ ਮੂਸੇਵਾਲਾ ਕਾਂਡ ਨਾਲ ਕੁਨੈਕਸ਼ਨ ਦਾ ਮਾਮਲਾ, ਮਾਨਸਾ ਪੁਲਿਸ NIA ਦੇ ਲਗਾਤਾਰ ਸੰਪਰਕ 'ਚ

ਮਾਨਸਾ ਪੁਲਿਸ ਦੇ ਐੱਸਪੀਡੀ ਨੇ ਦਾਅਵਾ ਕੀਤਾ ਹੈ ਕਿ ਯੂਏਈ ਤੋਂ ਗ੍ਰਿਫ਼ਤਾਰ ਕੀਤੇ ਗਏ ਗੈਂਗਸਟਰ ਬਿਕਰਮ ਬਰਾੜ ਨੂੰ ਲੈਕੇ ਲਗਾਤਾਰ ਉਹ ਐੱਨਆਈਏ ਦੇ ਸੰਪਰਕ ਵਿੱਚ ਹਨ। ਉਨ੍ਹਾਂ ਕਿਹਾ ਹਾਲੇ ਤੱਕ ਮੂਸੇਵਾਲਾ ਕਾਂਡ ਨਾਲ ਬਿਕਰਮ ਬਰਾੜ ਦਾ ਕੋਈ ਸੰਪਰਕ ਸਾਹਮਣੇ ਨਹੀਂ ਆਇਆ।

ਮਾਨਸਾ ਪੁਲਿਸ NIA ਦੇ ਸੰਪਰਕ 'ਚ

ਮਾਨਸਾ: ਐੱਨਆਈਏ ਵੱਲੋਂ ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿੱਚ UAE ਤੋ ਗ੍ਰਿਫਤਾਰ ਕੀਤੇ ਗਏ ਗੈਂਗਸਟਰ ਗੋਲਡੀ ਬਰਾੜ ਦੇ ਸਾਥੀ ਬਿਕਰਮ ਬਰਾੜ ਦੇ ਮਾਮਲੇ ਉੱਤੇ ਮਾਨਸਾ ਦੇ ਐਸਪੀਡੀ ਬਾਲ ਕ੍ਰਿਸ਼ਨ ਸਿੰਗਲਾ ਨੇ ਕਿਹਾ ਕਿ ਹੁਣ ਤੱਕ ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿੱਚ ਬਿਕਰਮ ਬਰਾੜ ਦਾ ਨਾਮ ਨਹੀਂ ਆਇਆ। ਉਨ੍ਹਾਂ ਕਿਹਾ ਕਿ ਐੱਨਆਈਏ ਵੱਲੋਂ ਜੋ ਕਿਹਾ ਜਾ ਰਿਹਾ ਹੈ, ਇਸ ਸਬੰਧੀ ਐੱਨਆਈਏ ਦੇ ਨਾਲ ਗੱਲਬਾਤ ਕਰ ਰਹੇ ਹਾਂ ਜੇਕਰ ਇਸ ਮਾਮਲੇ ਵਿੱਚ ਮੂਸੇਵਾਲਾ ਨੂੰ ਲੈਕੇ ਕੁੱਝ ਵੀ ਸਾਹਮਣੇ ਆਇਆ ਤਾਂ ਬਿਕਰਮ ਬਰਾੜ ਨੂੰ ਮਾਨਸਾ ਲਿਆਂਦਾ ਜਾਵੇਗਾ।

ਐੱਨਆਈਏ ਦੇ ਸੰਪਰਕ ਵਿੱਚ ਮਾਨਸਾ ਪੁਲਿਸ: ਸਿੱਧੂ ਮੂਸੇਵਾਲਾ ਕਤਲ ਮਾਮਲੇ ਦੇ ਵਿੱਚ ਐਨਆਈਏ ਵੱਲੋਂ ਜਾਂਚ ਕੀਤੀ ਜਾ ਰਹੀ। ਹੁਣ ਤੱਕ ਇਸ ਮਾਮਲੇ ਵਿੱਚ ਗੈਂਗਸਟਰ ਲਾਰੈਂਸ ਬਿਸ਼ਨੋਈ, ਜੱਗੂ ਭਗਵਾਨਪੁਰੀਆ ਸਮੇਤ ਸਿੱਧੂ ਮੂਸੇਵਾਲਾ ਨੂੰ ਕਤਲ ਕਰਨ ਵਾਲੇ ਸ਼ੂਟਰ ਪੁਲਿਸ ਹਿਰਾਸਤ ਵਿੱਚ ਹਨ। ਇਸ ਮਾਮਲੇ ਦੇ ਵਿੱਚ ਰੇਕੀ ਕਰਨ ਵਾਲੇ ਅਤੇ ਹਥਿਆਰ ਮੁਹੱਈਆ ਕਰਵਾਉਣ ਵਾਲੇ ਮੁਲਜ਼ਮਾਂ ਨੂੰ ਵੀ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਬੇਸ਼ੱਕ ਇਸ ਮਾਮਲੇ ਵਿੱਚ ਅਨਮੋਲ ਬਿਸ਼ਨੋਈ ਅਤੇ ਗੋਲਡੀ ਬਰਾੜ ਵਰਗੇ ਗੈਂਗਸਟਰ ਵਿਦੇਸ਼ ਦੇ ਵਿੱਚ ਹੋਣ ਪਰ ਫਿਰ ਵੀ ਐੱਨਆਈਏ ਨੇ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਹੈ।

ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿੱਚ ਸ਼ਮੂਲੀਅਤ: ਐੱਨਆਈਏ ਵੱਲੋਂ ਗੈਂਗਸਟਰ ਬਿਕਰਮ ਬਰਾੜ ਨੂੰ ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿੱਚ ਸ਼ਾਮਿਲ ਹੋਣ ਦਾ ਦਾਅਵਾ ਕਰਦਿਆਂ UAE ਤੋਂ ਡਿਪੋਰਟ ਕਰਵਾ ਦਿੱਤਾ ਗਿਆ। ਦੂਜੇ ਪਾਸੇ ਇਸ ਦੇ ਉਲਟ ਮਾਨਸਾ ਪੁਲਿਸ ਨੇ ਪੁਸ਼ਟੀ ਕੀਤੀ ਹੈ ਕਿ ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿੱਚ ਗੋਲਡੀ ਬਰਾੜ ਦੀ ਸ਼ਮੂਲੀਅਤ ਸਾਹਮਣੇ ਨਹੀਂ ਆਈ। ਇਸ ਤੋਂ ਬਾਅਦ ਐੱਨਆਈਏ ਨੇ ਵੱਡਾ ਐਕਸ਼ਨ ਕਰਦਿਆਂ ਸੋਸ਼ਲ ਮੀਡੀਆ ਰਾਹੀਂ ਮੂਸੇਵਾਲਾ ਕਤਲ ਦੀ ਜ਼ਿੰਮੇਵਾਰੀ ਲੈਣ ਵਾਲੇ ਸਚਿਨ ਥਾਪਨ ਨੂੰ ਵੀ ਅਜਰਬਾਈਜਾਨ ਤੋਂ ਗ੍ਰਿਫ਼ਤਾਰ ਕਰਕੇ ਦਿੱਲੀ ਲਿਆਂਦਾ ਹੈ। ਦੱਸ ਦਈਏ ਦਿੱਲੀ ਸਪੈਸ਼ਲ ਸੈੱਲ ਦੀ ਕਸਟਡੀ ਵਿੱਚ ਸਚਿਨ ਥਾਪਨ ਨੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਕਤਲਕਾਂਡ ਵਿੱਚ ਕਈ ਅਹਿਮ ਖੁਲਾਸੇ ਕੀਤੇ ਹਨ। ਪੁਲਿਸ ਸੂਤਰਾਂ ਅਨੁਸਾਰ ਮੂਸੇਵਾਲਾ ਕਤਲਕਾਂਡ ਵਿੱਚ ਸਚਿਨ ਥਾਪਨ ਦਾ ਅਹਿਮ ਰੋਲ ਹੈ ਅਤੇ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਨਾਲ ਰਲ਼ ਕੇ ਸਚਿਨ ਨੇ ਮੂਸੇਵਾਲਾ ਦੇ ਕਤਲ ਦੀ ਵਿਉਂਤ ਘੜ੍ਹੀ ਸੀ। ਇਹ ਸਾਰੀ ਯੋਜਨਾ ਦੁਬਈ ਵਿੱਚ ਬੈਠ ਕੇ ਤਿਆਰ ਕੀਤੀ ਗਈ ਸੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.