ETV Bharat / state

ਮਾਨਸਾ ਸਿਹਤ ਵਿਭਾਗ ਦਾ ਕਾਰਾ, ਮ੍ਰਿਤਕ ਵਿਅਕਤੀ ਨੂੰ ਲਾਈ ਕੋਰੋਨਾ ਵੈਕਸੀਨ !

author img

By

Published : Feb 3, 2022, 1:35 PM IST

Updated : Feb 3, 2022, 1:48 PM IST

Mansa Health Department Corona vaccine administered to the deceased
ਮ੍ਰਿਤਕ ਵਿਅਕਤੀ ਨੂੰ ਲਾਈ ਕੋਰੋਨਾ ਵੈਕਸੀਨ

ਕੋਰੋਨਾ ਕਾਲ ਵਿੱਚ ਜਿੱਥੇ ਸਿਹਤ ਵਿਭਾਗਾਂ ਵਲੋਂ ਵੈਕਸੀਨੇਸ਼ਨ ਉੱਤੇ ਜ਼ੋਰ ਦਿੱਤਾ ਜਾ ਰਿਹਾ ਹੈ, ਉੱਥੇ ਹੀ, ਇਸ ਸਬੰਧੀ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ। ਸਿਹਤ ਵਿਭਾਗ ਕੋਵਿਡ ਵੈਕਸੀਨੇਸ਼ਨ ਨੂੰ ਲੈ ਕੇ ਇੰਨਾਂ ਸਖ਼ਤ ਹੋ ਗਿਆ ਕਿ ਉਹ ਮ੍ਰਿਤਕ ਨੂੰ ਵੀ ਵੈਕਸੀਨ ਲਗਾ ਰਹੇ ਹਨ !

ਮਾਨਸਾ: ਜ਼ਿਲ੍ਹੇ ਦੇ ਸਿਹਤ ਵਿਭਾਗ ਵਲੋਂ ਵੱਡੀ ਲਾਪਰਵਾਹੀ ਸਾਹਮਣੇ ਆਈ, ਜਿੱਥੇ ਮ੍ਰਿਤਕ ਨੂੰ ਵੀ ਕੋਵਿਡ ਵੈਕਸੀਨ ਲਗਾ ਦਿੱਤੀ ਗਈ। ਇੰਨਾ ਹੀ ਨਹੀਂ, ਮ੍ਰਿਤਕ ਨੂੰ ਸਰਟੀਫਿਕੇਟ ਦਾ ਮੈਸੇਜ ਵੀ ਭੇਜ ਦਿੱਤਾ।

ਜਾਣਕਾਰੀ ਮੁਤਾਬਕ, ਕੇਵਲ ਕ੍ਰਿਸ਼ਨ ਪੁੱਤਰ ਸੂਰਜ ਭਾਨ ਜਿਸ ਦੀ ਮਾਨਸਾ ਦੇ ਸਿਲਵ ਹਸਪਤਾਲ ਵਿੱਚ 12 ਮਈ, 2021 ਨੂੰ ਮੌਤ ਹੋ ਗਈ ਸੀ। ਉਕਤ ਵਿਅਕਤੀ ਦੇ ਕੋਰੋਨਾ ਵੈਕਸੀਨੇਸ਼ਨ ਸਰਟੀਫਿਕੇਟ ਅਨੁਸਾਰ 20 ਅਪ੍ਰੈਲ, 2021 ਨੂੰ ਲਾਈ ਗਈ ਸੀ ਅਤੇ ਦੂਜੀ ਡੋਜ਼ ਉਸ ਦੀ ਮੌਤ ਤੋਂ 9 ਮਹੀਨੇ ਬਾਅਦ, 30 ਜਨਵਰੀ, 2022 ਨੂੰ ਲਾਈ ਗਈ।

Mansa Health Department Corona vaccine administered to the deceased
ਮ੍ਰਿਤਕ ਵਿਅਕਤੀ ਨੂੰ ਲਾਈ ਕੋਰੋਨਾ ਵੈਕਸੀਨ

ਹੁਣ ਇਸ ਸਬੰਧੀ ਸਿਹਤ ਵਿਭਾਗ ਦੀ ਫੁਰਤੀ ਵੇਖੋ ਕਿ ਇਕ ਮ੍ਰਿਤਕ ਵਿਅਕਤੀ ਦੇ ਕੋਰੋਨਾ ਵੈਕਸੀਨ ਲਗਾ ਕੇ ਉਸ ਦੀ ਵੈਕਸੀਨੇਸ਼ਨ ਦਾ ਸਰਟੀਫਿਕੇਟ ਮੈਸੇਜ ਭੇਜ ਦਿੱਤਾ ਗਿਆ, ਜਦਕਿ ਵਿਅਕਤੀ ਦੇ ਇਹ ਵੈਕਸੀਨ ਪਹਿਲੀ ਡੋਜ਼ ਤੋਂ 90 ਦਿਨਾਂ ਬਾਅਦ ਲੱਗਦੀ ਹੈ।

ਸਿਵਲ ਸਰਜਨ ਡਾ. ਹਰਜਿੰਦਰ ਸਿੰਘ ਨੇ ਕੋਰੋਨਾ ਵੈਕਸੀਨ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਵੀ ਕੋਰੋਨਾ ਪੀੜਿਤ ਹੋਣ ਕਾਰਨ ਇਕਾਂਤਵਾਸ 'ਤੇ ਹਨ। ਉਨ੍ਹਾਂ ਕਿਹਾ ਕਿ ਕਈ ਵਾਰ ਆਪਰੇਟਰ ਤੋਂ ਗ਼ਲਤੀ ਹੋ ਜਾਂਦੀ ਹੈ, ਪਰ ਫਿਰ ਵੀ ਉਹ ਐਸਐਮਓ ਨੂੰ ਕਹਿ ਕੇ ਇਸ ਮਾਮਲੇ ਦੀ ਜਾਂਚ ਕਰਵਾ ਰਹੇ ਹਨ, ਤਾਂ ਕਿ ਤਕਨੀਕੀ ਤੌਰ 'ਤੇ ਹੋਈ ਗ਼ਲਤੀ ਦੀ ਪੜਤਾਲ ਕੀਤੀ ਜਾ ਸਕੇ।

ਇਹ ਵੀ ਪੜ੍ਹੋ: 6 ਫਰਵਰੀ ਨੂੰ ਕਾਂਗਰਸ ਕਰ ਸਕਦੀ ਹੈ ਸੀਐੱਮ ਚਿਹਰੇ ਦਾ ਐਲਾਨ

Last Updated :Feb 3, 2022, 1:48 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.