ETV Bharat / state

ਸਿੱਧੂ ਮੂਸੇਵਾਲਾ ਕਤਲ ਮਾਮਲਾ, ਮੋਹਣਾ 3 ਦਿਨਾਂ ਦੇ ਪੁਲਿਸ ਰਿਮਾਂਡ 'ਤੇ, ਬਾਕੀ ਸਾਥੀਆਂ ਨੂੰ ਭੇਜਿਆ ਜੇਲ੍ਹ

author img

By

Published : Jun 22, 2022, 7:41 PM IST

ਮੋਹਣਾ 3 ਦਿਨਾਂ ਦੇ ਪੁਲਿਸ ਰਿਮਾਡ 'ਤੇ
ਮੋਹਣਾ 3 ਦਿਨਾਂ ਦੇ ਪੁਲਿਸ ਰਿਮਾਡ 'ਤੇ

ਮਾਨਸਾ ਪੁਲਿਸ ਵੱਲੋਂ ਪਵਨ ਬਿਸ਼ਨੋਈ ਮੋਨੂ ਡਾਂਗਾਂ ਨਸੀਬ ਖ਼ਾਨ ਤੇ ਮਨਮੋਹਨ ਸਿੰਘ ਮੋਹਣਾ ਨੂੰ ਸਿਵਲ ਹਸਪਤਾਲ ਦੇ ਵਿੱਚ ਮੈਡੀਕਲ ਕਰਵਾਉਣ ਤੋਂ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ, ਜਿੱਥੇ ਅਦਾਲਤ ਵੱਲੋਂ ਮਨਮੋਹਨ ਸਿੰਘ ਮੋਹਣਾ ਦਾ ਤਿੰਨ ਦਿਨਾਂ ਪੁਲਿਸ ਰਿਮਾਂਡ ਦੇ ਦਿੱਤਾ ਤੇ ਪਵਨ ਬਿਸ਼ਨੋਈ ਨਸੀਮ ਖਾਨ ਤੇ ਮੋਨੂੰ ਡਾਂਗਰ 14 ਦਿਨ ਦੇ ਲਈ ਜੇਲ੍ਹ ਭੇਜ ਦਿੱਤਾ ਗਿਆ ਹੈ।

ਮਾਨਸਾ: ਸਿੱਧੂ ਮੂਸੇ ਵਾਲਾ ਕਤਲ ਕੇਸ ਦੇ ਵਿੱਚ ਬੁੱਧਵਾਰ ਨੂੰ ਮਾਨਸਾ ਪੁਲਿਸ ਵੱਲੋਂ ਪਵਨ ਬਿਸ਼ਨੋਈ ਮੋਨੂ ਡਾਂਗਾਂ ਨਸੀਬ ਖ਼ਾਨ ਤੇ ਮਨਮੋਹਨ ਸਿੰਘ ਮੋਹਣਾ ਨੂੰ ਸਿਵਲ ਹਸਪਤਾਲ ਦੇ ਵਿੱਚ ਮੈਡੀਕਲ ਕਰਵਾਉਣ ਤੋਂ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ, ਜਿੱਥੇ ਅਦਾਲਤ ਵੱਲੋਂ ਮਨਮੋਹਨ ਸਿੰਘ ਮੋਹਣਾ ਦਾ ਤਿੰਨ ਦਿਨਾਂ ਪੁਲਿਸ ਰਿਮਾਂਡ ਦੇ ਦਿੱਤਾ ਤੇ ਪਵਨ ਬਿਸ਼ਨੋਈ ਨਸੀਮ ਖਾਨ ਤੇ ਮੋਨੂੰ ਡਾਂਗਰ 14 ਦਿਨ ਦੇ ਲਈ ਜੇਲ੍ਹ ਭੇਜ ਦਿੱਤਾ ਗਿਆ ਹੈ।

ਮੋਹਣਾ 3 ਦਿਨਾਂ ਦੇ ਪੁਲਿਸ ਰਿਮਾਡ 'ਤੇ
ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਐਡਵੋਕੇਟ ਲਵਪ੍ਰੀਤ ਸਿੰਘ ਨੇ ਦੱਸਿਆ ਕਿ ਅੱਜ ਮਾਨਸਾ ਦੀ ਅਦਾਲਤ ਵਿੱਚ ਸਿੱਧੂ ਮੂਸੇਵਾਲਾ ਕਤਲ ਮਾਮਲੇ ਦੇ ਵਿੱਚ ਪਵਨ ਬਿਸ਼ਨੋਈ ਮੋਨੂ ਡਾਂਗਰ ਨਸੀਬ ਖ਼ਾਨ ਤੇ ਮਨਮੋਹਨ ਸਿੰਘ ਮੋਹਣਾ ਨੂੰ ਪੇਸ਼ ਕੀਤਾ ਗਿਆ ਸੀ, ਜਿਨ੍ਹਾਂ ਵਿਚੋਂ ਮਨਮੋਹਨ ਸਿੰਘ ਮੋਹਣਾ ਦਾ ਤਿੰਨ ਦਿਨਾ ਪੁਲਿਸ ਰਿਮਾਂਡ ਦਿੱਤਾ ਗਿਆ ਹੈ ਅਤੇ ਪਵਨ ਬਿਸ਼ਨੋਈ ਨਸੀਬ ਖਾਨ ਤੇ ਮੋਨੂੰ ਟਾਂਗਰਾ ਨੂੰ 14 ਦਿਨਾਂ ਲਈ ਜੇਲ੍ਹ ਭੇਜ ਦਿੱਤਾ ਗਿਆ ਹੈ।

ਦੱਸ ਦਈਏ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਮਾਮਲੇ ਦੇ ਵਿੱਚ ਲਗਾਤਾਰ ਪੁਲਿਸ ਵੱਲੋਂ ਗ੍ਰਿਫ਼ਤਾਰੀਆਂ ਕੀਤੀਆਂ ਜਾ ਰਹੀਆਂ ਸਨ, ਜਿਸ ਤਹਿਤ ਇਸ ਮਾਮਲੇ ਵਿੱਚ ਨਾਮਜ਼ਦ ਲੋਕਾਂ ਨੂੰ ਲਗਾਤਾਰ ਹਿਰਾਸਤ ਵਿੱਚ ਲਿਆ ਜਾ ਰਿਹਾ ਹੈ। ਇਸੇ ਤਹਿਤ ਹੀ ਮਾਨਸਾ ਪੁਲਿਸ ਵੱਲੋਂ ਜ਼ਿਲ੍ਹੇ ਦੇ ਸਬ ਡਵੀਜਨ ਬੁਢਲਾਡਾ ਦੇ ਨਜਦੀਕੀ ਇੱਕ ਪਿੰਡ ਦੇ ਨੌਜਵਾਨ ਮਨਮੋਹਨ ਸਿੰਘ ਮੋਹਣਾ ਨੂੰ ਗ੍ਰਿਫ਼ਤਾਰ ਕੀਤਾ ਸੀ, ਜਿਸ ’ਤੇ ਇੱਕ ਦਰਜਨ ਦੇ ਕਰੀਬ ਮਾਮਲੇ ਦਰਜ ਹਨ।

ਇਹ ਵੀ ਪੜੋ:- Moose Wala Murder Case: ਸ਼ਾਰਪਸ਼ੂਟਰ ਕਰ ਸਕਦੇ ਨੇ ਵੱਡਾ ਖੁਲਾਸਾ, ਪੁਲਿਸ ਵੱਲੋ ਗੋਲਡੀ ਬਰਾੜ ਤੱਕ ਪਹੁੰਚ ਦੀ ਕੋਸ਼ਿਸ ਜਾਰੀ...

ETV Bharat Logo

Copyright © 2024 Ushodaya Enterprises Pvt. Ltd., All Rights Reserved.