ETV Bharat / state

Damage to the paddy crop: ਮਾਨਸਾ ਦੇ ਪਿੰਡ ਘਰਾਗਣਾ 'ਚ ਟੁੱਟਿਆ ਰਜਵਾਹਾ, ਸੈਂਕੜੇ ਏਕੜ ਝੋਨੇ ਦੀ ਪੱਕੀ ਫਸਲ 'ਚ ਭਰਿਆ ਪਾਣੀ, ਕਿਸਾਨਾਂ ਨੇ ਮੁਆਵਜ਼ੇ ਦੀ ਕੀਤੀ ਮੰਗ

author img

By ETV Bharat Punjabi Team

Published : Oct 17, 2023, 7:17 AM IST

Hundreds of acres of mature paddy crops were flooded due to the breakdown of a small canal in Ghargana of Mansa
Damage to the paddy crop: ਮਾਨਸਾ ਦੇ ਪਿੰਡ ਘਰਾਗਣਾ 'ਚ ਟੁੱਟਿਆ ਰਜਵਾਹਾ, ਸੈਂਕੜੇ ਏਕੜ ਝੋਨੇ ਦੀ ਪੱਕੀ ਫਸਲ 'ਚ ਭਰਿਆ ਪਾਣੀ, ਕਿਸਾਨਾਂ ਨੇ ਮੁਆਵਜ਼ੇ ਦੀ ਕੀਤੀ ਮੰਗ

ਮਾਨਸਾ ਦੇ ਪਿੰਡ ਘਰਗਾਣਾ ਵਿੱਚ ਰਜਵਾਹੇ ਨੂੰ ਪਾੜ ਪੈਣ ਕਰਕੇ ਕਰੀਬ 100 ਏਕੜ ਝੋਨੇ ਦੀ ਪੱਕੀ ਫਸਲ (mature crop of paddy) ਵਿੱਚ ਪਾਣੀ ਭਰ ਗਿਆ। ਕਿਸਾਨਾਂ ਦਾ ਕਹਿਣਾ ਹੈ ਕਿ ਪੱਕੀ ਫਸਲ ਪਾਣੀ ਭਰਨ ਕਰਕੇ ਤਬਾਹੀ ਕਿਨਾਰੇ ਪਹੁੰਚੀ ਹੈ ਅਤੇ ਅਧਿਕਾਰੀਆਂ ਨੇ ਉਨ੍ਹਾਂ ਦੀ ਸਾਰ ਤੱਕ ਨਹੀਂ ਲਈ। (Damage to the paddy crop)

ਸੈਂਕੜੇ ਏਕੜ ਝੋਨੇ ਦੀ ਪੱਕੀ ਫਸਲ 'ਚ ਭਰਿਆ ਪਾਣੀ

ਮਾਨਸਾ: ਜ਼ਿਲ੍ਹੇ ਦੇ ਪਿੰਡ ਘਰਾਗਣਾ ਵਿਖੇ ਰਜਵਾਹਾ ਟੁੱਟਣ (breakdown of a small canal ) ਕਾਰਨ ਸੈਂਕੜੇ ਏਕੜ ਝੋਨੇ ਦੀ ਫਸਲ ਦੇ ਵਿੱਚ ਪਾਣੀ ਭਰ ਗਿਆ ਹੈ। ਵਾਧੂ ਪਾਣੀ ਭਰਨ ਕਰਕੇ ਰਜਵਾਹੇ ਅੰਦਰ ਪਏ ਪਾੜ ਨੂੰ ਬੰਦ ਕਰਨ ਦਾ ਕੋਈ ਵੀ ਕੰਮ ਸ਼ੁਰੂ ਨਹੀਂ ਹੋਇਆ ਅਤੇ ਪਾਣੀ ਲਗਾਤਾਰ ਪਿੰਡ ਵੱਲ ਨੂੰ ਵਧ ਰਿਹਾ ਹੈ। ਪਿੰਡ ਵਾਸੀਆਂ ਨੇ ਵਿਭਾਗ ਤੋਂ ਤੁਰੰਤ ਰਜਵਾਹੇ ਨੂੰ ਬੰਦ ਕਰਨ ਦੀ ਮੰਗ ਕੀਤੀ ਹੈ।


ਕੋਈ ਵੀ ਅਧਿਕਾਰੀ ਜਾਇਜ਼ਾ ਲੈਣ ਨਹੀਂ ਆਇਆ: ਸਥਾਨਕ ਵਾਸੀਆਂ ਮੁਤਾਬਿਕ ਪਿੰਡ ਘਰਾਗਣਾ ਵਿਖੇ ਰਜਵਾਹੇ ਦੇ ਵਿੱਚ ਦੁਪਹਿਰ ਸਮੇਂ 40 ਫੁੱਟ ਪਾੜ ਪੈਣ ਦੇ ਕਾਰਨ ਸੈਂਕੜੇ ਏਕੜ ਝੋਨੇ ਦੀ ਖੜ੍ਹੀ ਫਸਲ ਦੇ ਵਿੱਚ (standing crop of paddy filled with water) ਪਾਣੀ ਭਰ ਗਿਆ ਹੈ। ਹੁਣ ਤੱਕ ਪਾੜ ਨੂੰ ਬੰਦ ਕਰਨ ਦਾ ਵਿਭਾਗ ਵੱਲੋਂ ਕੋਈ ਵੀ ਕੰਮ ਸ਼ੁਰੂ ਨਹੀਂ ਕੀਤਾ ਗਿਆ, ਜਿਸ ਕਾਰਨ ਪਿੰਡ ਵਾਸੀਆਂ ਦੇ ਵਿੱਚ ਰੋਸ ਪਾਇਆ ਜਾ ਰਿਹਾ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਵਿਭਾਗ ਨੂੰ ਸੂਚਿਤ ਵੀ ਕੀਤਾ ਗਿਆ ਹੈ ਪਰ ਵਿਭਾਗ ਦਾ ਕੋਈ ਵੀ ਅਧਿਕਾਰੀ ਜਾਇਜ਼ਾ ਲੈਣ ਨਹੀਂ ਆਇਆ।

ਮੁਆਵਜ਼ੇ ਦੀ ਮੰਗ: ਇਸ ਮੌਕੇ ਕਿਸਾਨਾਂ ਨੇ ਦੱਸਿਆ ਕਿ ਹਰ ਸਾਲ ਰਜਵਾਹੇ ਦੇ ਵਿੱਚ ਪਾੜ ਪੈਣ ਕਾਰਨ ਕਿਸਾਨਾਂ ਦੀ ਸੈਂਕੜੇ ਏਕੜ ਫਸਲ ਖਰਾਬ (Hundreds of acres of crops damaged) ਹੋ ਜਾਂਦੀ ਹੈ ਅਤੇ ਵਿਭਾਗ ਵੱਲੋਂ ਇਸ ਰਜਵਾਹੇ ਦੇ ਪਾੜ ਨੂੰ ਪੂਰਨ ਦਾ ਕੋਈ ਯਤਨ ਨਹੀਂ ਕੀਤਾ ਜਾਂਦਾ। ਉਹਨਾਂ ਕਿਹਾ ਕਿ ਅੱਜ ਰਜਵਾਹੇ ਵਿੱਚ ਪਾੜ ਪੈਣ ਕਾਰਨ ਸੈਂਕੜੇ ਏਕੜ ਪੱਕੀ ਝੋਨੇ ਦੀ ਫਸਲ ਦੇ ਵਿੱਚ ਪਾਣੀ ਭਰ ਗਿਆ ਹੈ। ਕਿਸਾਨਾਂ ਮੁਤਾਬਿਕ ਜੇਕਰ ਜਲਦ ਹੀ ਰਜਵਾਹੇ ਦੇ ਪਾੜ ਨੂੰ ਨਾ ਬੰਦ ਕੀਤਾ ਗਿਆ ਤਾਂ ਸਵੇਰ ਤੱਕ ਪਾਣੀ ਪਿੰਡ ਦੇ ਵਿੱਚ ਦਾਖਲ ਹੋ ਜਾਵੇਗਾ। ਇਸ ਮੌਕੇ ਕਿਸਾਨ ਜਥੇਬੰਦੀ ਦੇ ਆਗੂਆਂ ਅਤੇ ਪੀੜਤ ਕਿਸਾਨਾਂ ਨੇ ਕਿਹਾ ਕਿ ਝੋਨੇ ਦੀ ਪੱਕੀ ਫਸਲ ਵੱਡੇ ਪੱਧਰ ਉੱਤੇ ਖਰਾਬ ਹੋ ਰਹੀ ਹੈ ਅਤੇ ਲਗਾਤਾਰ ਪਾਣੀ ਦਾ ਵਹਾ ਵਧ ਰਿਹਾ ਹੈ, ਜਿਸ ਕਾਰਨ ਝੋਨੇ ਦੀ ਫਸਲ ਪਾਣੀ ਵਿੱਚ ਡੁੱਬ ਚੁੱਕੀ ਹੈ। ਉਹਨਾਂ ਸਰਕਾਰ ਨੂੰ ਅਪੀਲ ਕੀਤੀ ਕਿ ਤੁਰੰਤ ਰਜਵਾਹਿਆਂ ਦੀ ਸਫਾਈ ਕਰਵਾਈ ਜਾਵੇ ਅਤੇ ਕਿਸਾਨਾਂ ਦੀ ਖਰਾਬ ਹੋਈ ਫਸਲ ਦਾ ਮੁਆਵਜ਼ਾ ਦਿੱਤਾ ਜਾਵੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.