ETV Bharat / state

ਹਰਸਿਮਰਤ ਕੌਰ ਬਾਦਲ ਦਾ ਪੰਜਾਬ ਸਰਕਾਰ 'ਤੇ ਤੰਜ, ਕਿਹਾ- ਸੁਲਤਾਨਪੁਰ ਲੋਧੀ ਦੀ ਘਟਨਾ ਲਈ ਸਰਕਾਰ ਜ਼ਿੰਮੇਵਾਰ, ਸਿਹਤ ਸੁਵਿਧਾਵਾਂ ਉੱਤੇ ਵੀ ਚੁੱਕੇ ਸਵਾਲ

author img

By ETV Bharat Punjabi Team

Published : Jan 12, 2024, 8:01 PM IST

Harsimrat Kaur Badal
ਸੁਲਤਾਨਪੁਰ ਲੋਧੀ ਦੀ ਘਟਨਾ

criticized the Punjab government: ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਨੰਨੀ ਛਾਂ ਤਹਿਤ ਮਾਨਸਾ ਵਿੱਚ ਕਰਵਾਏ ਇੱਕ ਸਮਾਗਮ ਦੌਰਾਨ ਪੰਜਾਬ ਸਰਕਾਰ ਨੂੰ ਕਰੜੇ ਹੱਥੀਂ ਲਿਆ। ਉਨ੍ਹਾਂ ਕਿਹਾ ਕਿ ਸੁਲਤਾਨਪੁਰ ਲੋਧੀ ਦੇ ਗੁਰੂਘਰ ਵਿੱਚ ਪੁਲਿਸ ਨੇ ਸ਼ਰੇਆਮ ਮਰਿਆਦਾ ਭੰਗ ਕਰਦਿਆਂ ਫਾਇਰਿੰਗ ਕਰਕੇ ਇੱਕ ਸ਼ਖ਼ਸ ਦੀ ਜਾਨ ਲਈ ਅਤੇ ਹੁਣ ਸਰਕਾਰ ਇਸ ਮਾਮਲੇ ਉੱਤੇ ਚੁੱਪੀ ਧਾਰੀ ਬੈਠੀ।

ਹਰਸਿਮਰਤ ਕੌਰ ਬਾਦਲ, ਸੰਸਦ ਮੈਂਬਰ

ਮਾਨਸਾ: ਆਮ ਆਦਮੀ ਪਾਰਟੀ ਦੀ ਸਰਕਾਰ ਨੇ ਲੋਕ ਵਿਰੋਧੀ ਚਿਹਰਾ ਲੋਕਾਂ ਦੇ ਸਾਹਮਣੇ ਦਿਖਾਈ ਦਿੱਤਾ ਹੈ। ਜੋ ਲੋਕਾਂ ਨੂੰ ਗੁਮਰਾਹ ਕਰਕੇ ਸੱਤਾ ਦੇ ਵਿੱਚ ਆਈ ਸੀ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੱਲੋਂ ਮਾਨਸਾ ਜ਼ਿਲ੍ਹੇ ਦੇ ਦੌਰੇ ਦੇ ਦੌਰਾਨ ਨੰਨੀ ਸ਼ਾਹ ਮੁਹਿੰਮ ਤਹਿਤ ਲੜਕੀਆਂ ਨੂੰ ਸਿਲਾਈ ਮਸ਼ੀਨਾਂ ਵੰਡਣ ਸਮੇਂ ਕੀਤਾ ਅਤੇ ਉਨ੍ਹਾਂ ਨੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੂੰ ਇੱਕੋ ਸਿੱਕੇ ਦੇ ਦੋ ਪਹਿਲੂ ਦੱਸਦਿਆਂ ਕਿਹਾ ਕਿ ਇਹ ਹੁਣ ਫਿਰ ਲੋਕਾਂ ਨੂੰ ਗੁਮਰਾਹ ਕਰ ਰਹੇ ਹਨ।


ਪੰਜਾਬ ਸਰਕਾਰ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ: ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਸੁਲਤਾਨਪੁਰ ਲੋਧੀ ਦੇ ਗੁਰਦੁਆਰਾ ਸਾਹਿਬ ਵਿਖੇ ਹੋਈ ਫਾਇਰਿੰਗ ਅਤੇ ਬੇਅਦਬੀ ਨੂੰ ਲੈ ਕੇ ਬੋਲਦੇ ਹੋਏ ਕਿਹਾ ਕਿ ਪੁਲਿਸ ਵੱਲੋਂ ਗੁਰਦੁਆਰਾ ਸਾਹਿਬ ਵਿਖੇ ਫਾਇਰਿੰਗ ਕੀਤੀ ਗਈ ਅਤੇ ਜੁੱਤੀਆਂ ਅੰਦਰ ਲੈ ਕੇ ਅਖੰਡ ਪਾਠ ਸਾਹਿਬ ਦੀ ਅਖੰਡਤਾ ਨੂੰ ਭੰਗ ਕੀਤਾ ਹੈ ਇਸ ਦੇ ਹੁਕਮ ਕਿਸ ਨੇ ਦਿੱਤੇ। ਉਹਨਾਂ ਕਿਹਾ ਕਿ ਪਹਿਲਾਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਕਾਂਗਰਸ ਨੇ ਹਮਲਾ ਕਰਵਾਇਆ ਅਤੇ ਹੁਣ ਪੰਜਾਬ ਸਰਕਾਰ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ।

ਬੇਅਦਬੀਆਂ ਹੋ ਰਹੀਆਂ ਹਨ: ਉਹਨਾਂ ਪੰਜਾਬ ਸਰਕਾਰ ਉੱਤੇ ਬੋਲਦੇ ਹੋਏ ਕਿਹਾ ਕਿ ਇਹਨਾਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਅਤੇ ਬਾਦਲ ਪਰਿਵਾਰ ਨੂੰ ਬੇਅਦਬੀ ਮਾਮਲੇ ਦੇ ਵਿੱਚ ਬਿਨਾਂ ਗੱਲ ਤੋਂ ਭੰਡ ਕੇ ਬਦਨਾਮ ਕੀਤਾ ਅਤੇ ਖੁਦ ਸੱਤਾ ਦੇ ਵਿੱਚ ਆਏ ਅਤੇ ਅੱਜ ਵੀ ਬੇਅਦਬੀਆਂ ਹੋ ਰਹੀਆਂ ਹਨ। ਇਸ ਪਾਰਟੀ ਵੱਲੋਂ ਬੇਅਦਬੀਆਂ ਨੂੰ ਰੋਕਣ ਦੇ ਲਈ ਕੋਈ ਵੀ ਕਦਮ ਨਹੀਂ ਉਠਾਇਆ ਜਾ ਰਿਹਾ। ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਸ੍ਰੀ ਅਕਾਲ ਤਖਤ ਦੇ ਜਥੇਦਾਰ ਦੇ ਖਿਲਾਫ ਵੀ ਪੰਜਾਬ ਸਰਕਾਰ ਦੇ ਨੁਮਾਇੰਦੇ ਅਤੇ ਖੁੱਦ ਸੀਐੱਮ ਮਾਨ ਆਵਾਜ਼ ਉਠਾ ਰਹੇ ਹਨ ਜੋ ਕਿ ਬਿਲਕੁਲ ਗਲਤ ਹੈ।

ਸਿੱਧੂ ਮੂਸੇ ਵਾਲਾ ਦੀ ਮੌਤ ਦਾ ਜ਼ਿਕਰ: ਇਸ ਦੌਰਾਨ ਉਹਨਾਂ ਮਾਨਸਾ ਦੇ ਸਿਵਲ ਹਸਪਤਾਲ ਵਿੱਚ ਸਿਹਤ ਸੁਵਿਧਾਵਾਂ ਨੂੰ ਲੈ ਕੇ ਬੋਲਦੇ ਹੋਏ ਕਿਹਾ ਕਿ ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਦੀ ਮੌਤ ਦੇ ਸਮੇਂ ਸਰਕਾਰ ਨੇ ਸਬਕ ਨਹੀਂ ਲਿਆ ਅਤੇ ਡਾਕਟਰਾਂ ਦੀ ਕਮੀ ਦੇ ਚਲਦੇ ਲਗਾਤਾਰ ਜਾਨਾਂ ਜਾ ਰਹੀਆਂ ਹਨ। ਉਹਨਾਂ ਕਿਹਾ ਕਿ ਮਾਨਸਾ ਦਾ ਇੱਕ ਹੋਰ ਨੌਜਵਾਨ ਸਰਕਾਰੀ ਹਸਪਤਾਲ ਵਿੱਚ ਸਰਕਾਰ ਦੀ ਕਮੀ ਦੇ ਕਾਰਨ ਸੁਵਿਧਾਵਾਂ ਨਾ ਹੋਣ ਕਾਰਨ ਮੌਤ ਦੇ ਮੂੰਹ ਵਿੱਚ ਜਾ ਚੁੱਕਿਆ ਹੈ। ਉਹਨਾਂ ਕਿਹਾ ਕਿ ਨਾ ਤਾਂ ਡਾਕਟਰਾਂ ਦੀ ਟੀਮ ਹੈ ਅਤੇ ਨਾ ਹੀ ਕੋਈ ਸੁਵਿਧਾ ਹੈ ਪਰ ਆਮ ਆਦਮੀ ਪਾਰਟੀ ਨੇ ਲੋਕਾਂ ਨੂੰ ਗੁੰਮਰਾਹ ਕਰਨ ਦਾ ਢੰਡੋਰਾ ਲਗਾਤਾਰ ਪਿੱਟ ਰਹੇ ਹਨ। ਸਿਹਤ ਸੁਵਿਧਾਵਾਂ ਪ੍ਰਦਾਨ ਕਰਨ ਦੇ ਲੋਕਾਂ ਦੇ ਨਾਲ ਝੂਠੇ ਵਾਅਦੇ ਕਰਨ ਰਹੇ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.